महिलाओं के प्रति अपमानजनक टिप्पणियों का मतलब रूढ़िवादी सोच : बल
चंडीगढ़/संघोल-टाइम्स/केवल-भारती/14मार्च,2026: अधिकार संघर्ष पार्टी के राष्ट्रीय प्रवक्ता इकबाल सिंह बल ने पत्रकारों से बातचीत करते हुए कहा कि सबसे पहले मैं पार्टी की पूरी टीम का आभारी हूं कि उन्होंने मुझे पार्टी का राष्ट्रीय प्रवक्ता नियुक्त किया और पार्टी के पहले स्थापना दिवस और अंतर्राष्ट्रीय महिला दिवस पर दास को शुतराना विधानसभा क्षेत्र का प्रभारी नियुक्त किया। पंजाब की मौजूदा राजनीति के बारे में बात करते हुए श्री बल ने कहा कि पारंपरिक नेताओं ने पंजाब के वास्तविक मुद्दों को त्याग दिया है और सतही राजनीति/अश्लीलता का सहारा लिया है। हाल ही में, पंजाब विधानसभा में कांग्रेस विधायक सुखपाल सिंह खैरा को सोशल मीडिया पर महिलाओं के खिलाफ उनकी टिप्पणियों के लिए सत्ताधारी आम आदमी पार्टी ने घेर लिया था। पंजाब कांग्रेस ने मुख्यमंत्री भगवंत मान द्वारा महिलाओं के बारे में की गई आपत्तिजनक टिप्पणियों का मुद्दा भी उठाया। इसके बाद, अधिकार संघर्ष पार्टी के राष्ट्रीय प्रवक्ता इकबाल सिंह बल ने इस घटना की कड़ी निंदा करते हुए चिंता व्यक्त की। इस घटना को शर्मनाक बताते हुए उन्होंने कहा कि गुरुबानी में गुरु साहिबाना द्वारा महिलाओं को उच्च स्थान दिया गया है और “सो कियो मंदा अखिया जीतू जम्मे राजां” के माध्यम से समाज में महिलाओं को समानता, सम्मान और उच्च स्थान देने का संदेश दिया गया है। लेकिन जब पारंपरिक दलों के राजनीतिक नेताओं की महिलाओं के प्रति ऐसी मानसिकता सामने आती है, तो उनके मन में महिलाओं की जो छवि है, वह उजागर हो जाती है। उन्होंने कहा कि ऐसी टिप्पणियां हमारे समाज में व्याप्त रूढ़िवादी सोच का प्रतिबिंब हैं, जहां महिलाओं को आज भी गंभीरता से नहीं लिया जाता। उन्होंने समाज और राजनीति में महिलाओं की गरिमा को बहाल करने की बात कही और कहा कि राजनीति महिलाओं के लिए एक समान मंच होना चाहिए और अधिकार संघर्ष पार्टी यही कर रही है। अगर हम सचमुच लोकतंत्र को मजबूत करना चाहते हैं, तो राजनीतिक नेताओं को अपनी भाषा, सोच और व्यवहार पर विचार करना होगा। महिलाओं की गरिमा, उनकी भागीदारी और उनकी आवाज का सम्मान करना स्वस्थ राजनीति की निशानी है। उन्होंने यह संदेश दिया कि पंजाब की राजनीति को व्यक्तिगत अपमान और लिंग आधारित टिप्पणियों से ऊपर उठना होगा और एक संवेदनशील और समतावादी वातावरण बनाना होगा ताकि महिलाएं निडर होकर राजनीति में अपना स्थान बना सकें।
—–00——
Derogatory comments against women are an expression of conservative thinking: Ball
CHANDIGARH/SANGHOL-TIMES/KEWALBHARTI/14MARCH,2026 : Adhikar Sangharsh Party national spokesperson Iqbal Singh Ball while talking to selected journalists said that first I am grateful to the entire party team for appointing me as the party’s national spokesperson and for appointing Das as the in-charge of the Shutrana assembly constituency on the party’s first foundation day and International Women’s Day.
Speaking on the current politics of Punjab, Mr. Ball said that traditional leaders have abandoned the real issues of Punjab and resorted to petty politics/malignancy.
Recently, Congress MLA Sukhpal Singh Khaira was surrounded in the Punjab Vidhan Sabha by the ruling Aam Aadmi Party regarding his comments against women on social media and the Punjab Congress also raised the issue of objectionable comments made by Chief Minister Bhagwant Mann about women. Due to this, Adhikar Sangharsh Party national spokesperson Iqbal Singh Ball strongly condemned this phenomenon and also expressed concern over it. He termed this phenomenon as shameful and said that in Gurbani, women have been given a high status by Guru Sahibana and through “So Kiyo Manda Akhiye Jitu Jammeh Rajaan” he has given a message of equality, respect and high status to women in the society. But when such a mentality of political leaders of traditional parties about women comes out, the image of women in their minds is exposed. He said that such comments are a mirror of the conservative thinking present in our society, where women are still not taken seriously. He talked about restoring the dignity of women in society and politics and said that politics should be a platform of equality for women and the Adhikar Sangharsh Party is doing this. If we really want to strengthen democracy, then political leaders will have to consider their language, thinking and behavior. Respecting the dignity of women, their participation and their voice is the sign of healthy politics. He conveyed the message that Punjab politics must rise above personal slurs and gender-based comments and create a sensitive and egalitarian environment so that women can fearlessly make their place in politics.
—–00——
ਔਰਤਾਂ ਪ੍ਰਤੀ ਅਪਮਾਨਜਨਕ ਟਿੱਪਣੀਆਂ ਰੂੜੀਵਾਦੀ ਸੋਚ ਦਾ ਪ੍ਰਗਟਾਵਾ: ਬੱਲ
CHANDIGARH/SANGHOL-TIMES/KEWALBHARTI/14MARCH,2026: ਅਧਿਕਾਰ ਸੰਘਰਸ਼ ਪਾਰਟੀ ਦੇ ਕੌਮੀ ਬੁਲਾਰੇ ਇਕਬਾਲ ਸਿੰਘ ਬੱਲ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਹਿਲਾਂ ਮੈਨੂੰ ਪਾਰਟੀ ਦਾ ਕੌਮੀ ਸਪੋਕਸਮੈਨ ਲਗਾਉਣ ਅਤੇ ਪਾਰਟੀ ਦੇ ਪਹਿਲੇ ਸਥਾਪਨਾ ਦਿਵਸ ਅਤੇ ਇੰਟਰਨੈਸ਼ਨਲ ਵੈਮੈਨ ਡੇ ਤੇ ਦਾਸ ਨੂੰ ਵਿਧਾਨ ਸਭਾ ਹਲਕਾ ਸ਼ੁਤਰਾਣਾ ਦਾ ਇੰਚਾਰਜ ਲਗਾਉਣ ਲਈ ਮੈਂ ਪਾਰਟੀ ਦੀ ਪੂਰੀ ਟੀਮ ਦਾ ਧੰਨਵਾਦੀ ਹਾਂ।
ਸ੍ਰ ਬੱਲ ਨੇ ਪੰਜਾਬ ਦੀ ਮੌਜੂਦਾ ਰਾਜਨੀਤੀ ਤੇ ਗੱਲ ਕਰਦਿਆਂ ਕਿਹਾ ਕਿ ਰਵਾਇਤੀ ਲੀਡਰ ਪੰਜਾਬ ਦੇ ਅਸਲ ਮੁੱਦੇ ਛੱਡ ਕੇ ਹਲਕੀ ਰਾਜਨੀਤੀ/ਦੂਸ਼ਣਬਾਜ਼ੀ ਤੇ ਉਤਰ ਆਏ ਹਨ।
ਬੀਤੇ ਦਿਨੀਂ ਪੰਜਾਬ ਵਿਧਾਨ ਸਭਾ ਵਿੱਚ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਸੱਤ੍ਹਾਧਾਰੀ, ਆਮ ਆਦਮੀ ਪਾਰਟੀ ਵੱਲੋਂ ਔਰਤਾਂ ਖ਼ਿਲਾਫ਼ ਸੋਸ਼ਲ ਮੀਡੀਆ ‘ਤੇ ਕੀਤੀ ਗਈ ਟਿੱਪਣੀ ਸਬੰਧੀ ਘੇਰਿਆ ਗਿਆ ਅਤੇ ਪੰਜਾਬ ਕਾਂਗਰਸ ਵੱਲੋਂ ਵੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਔਰਤਾਂ ਬਾਰੇ ਕੀਤੀਆਂ ਗਈਆਂ ਇਤਰਾਜ਼ਯੋਗ ਟਿੱਪਣੀਆਂ ਦਾ ਮੁੱਦਾ ਚੁੱਕਿਆ ਗਿਆ। ਇਸ ਦੇ ਚਲਦੇ ਅਧਿਕਾਰ ਸੰਘਰਸ਼ ਪਾਰਟੀ ਦੇ ਕੌਮੀ ਬੁਲਾਰੇ ਇਕਬਾਲ ਸਿੰਘ ਬੱਲ ਨੇ ਇਸ ਵਰਤਾਰੇ ਦੀ ਸਖਤ ਨਿੰਦਾ ਕੀਤੀ ਅਤੇ ਇਸ ‘ਤੇ ਚਿੰਤਾ ਵੀ ਜ਼ਾਹਰ ਕੀਤੀ। ਉਨ੍ਹਾਂ ਇਸ ਵਰਤਾਰੇ ਨੂੰ ਸ਼ਰਮਨਾਕ ਦੱਸਦਿਆਂ ਕਿਹਾ ਕਿ ਗੁਰਬਾਣੀ ਵਿੱਚ ਔਰਤਾਂ ਨੂੰ ਗੁਰੂ ਸਾਹਿਬਾਨਾ ਵੱਲੋਂ ਉੱਚਾ ਦਰਜ ਦਿੱਤਾ ਗਿਆ ਹੈ ਅਤੇ
“ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ” ਰਾਹੀਂ ਔਰਤਾਂ ਨੂੰ ਸਮਾਜ ਵਿੱਚ ਬਰਾਬਰੀ, ਸਤਿਕਾਰ ਅਤੇ ਉੱਚਾ ਦਰਜਾ ਦੇਣ ਦਾ ਸੁਨੇਹਾ ਦਿੱਤਾ ਹੈ। ਪਰ ਜਦੋਂ ਰਵਾਇਤੀ ਪਾਰਟੀਆਂ ਦੇ ਸਿਆਸੀ ਆਗੂਆਂ ਦੀ ਔਰਤਾਂ ਬਾਰੇ ਅਜਿਹੀ ਮਾਨਸਿਕਤਾ ਬਾਹਰ ਆਉਂਦੀ ਹੈ ਤਾਂ ਔਰਤਾਂ ਦੀ ਉਨ੍ਹਾਂ ਦੇ ਮਨ ਵਿਚਲੀ ਤਸਵੀਰ ਉਜਾਗਰ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਟਿੱਪਣੀਆਂ ਸਾਡੇ ਸਮਾਜ ਵਿੱਚ ਮੌਜੂਦ ਰੂੜੀਵਾਦੀ ਸੋਚ ਦਾ ਦਰਪਣ ਹਨ, ਜਿੱਥੇ ਅਜੇ ਵੀ ਔਰਤਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ। ਉਨ੍ਹਾਂ ਸਮਾਜ ਅਤੇ ਸਿਆਸਤ ਵਿੱਚ ਔਰਤਾਂ ਦੇ ਮਾਣ -ਸਨਮਾਨ ਨੂੰ ਬਹਾਲ ਕਰਨ ਦੀ ਗੱਲ ਕੀਤੀ ਤੇ ਕਿਹਾ ਕਿ ਔਰਤਾਂ ਲਈ ਰਾਜਨੀਤੀ ਇੱਕ ਬਰਾਬਰੀ ਦਾ ਮੰਚ ਹੋਣਾ ਚਾਹੀਦਾ ਹੈ ਅਤੇ ਅਧਿਕਾਰ ਸੰਘਰਸ਼ ਪਾਰਟੀ ਅਜਿਹਾ ਕਰ ਰਹੀ ਹੈ। ਜੇ ਅਸੀਂ ਸੱਚਮੁੱਚ ਲੋਕਤੰਤਰ ਨੂੰ ਮਜ਼ਬੂਤ ਬਣਾਉਣਾ ਚਾਹੁੰਦੇ ਹਾਂ ਤਾਂ ਰਾਜਨੀਤਿਕ ਆਗੂਆਂ ਨੂੰ ਆਪਣੀ ਭਾਸ਼ਾ, ਸੋਚ ਅਤੇ ਵਿਹਾਰ ‘ਤੇ ਵਿਚਾਰ ਕਰਨਾ ਪਵੇਗਾ। ਔਰਤਾਂ ਦੀ ਇੱਜ਼ਤ, ਉਨ੍ਹਾਂ ਦੀ ਭਾਗੀਦਾਰੀ ਅਤੇ ਉਨ੍ਹਾਂ ਦੀ ਆਵਾਜ਼ ਦਾ ਸਤਿਕਾਰ ਕਰਨਾ ਹੀ ਸਿਹਤਮੰਦ ਰਾਜਨੀਤੀ ਦੀ ਨਿਸ਼ਾਨੀ ਹੈ। ਉਨ੍ਹਾਂ ਸੁਨੇਹਾ ਦਿੱਤਾ ਕਿ ਪੰਜਾਬ ਦੀ ਸਿਆਸਤ ਵਿੱਚ ਨਿੱਜੀ ਤੰਜ਼ ਅਤੇ ਲਿੰਗ-ਅਧਾਰਿਤ ਟਿੱਪਣੀਆਂ ਤੋਂ ਉੱਪਰ ਉਠ ਕੇ ਇੱਕ ਸੰਵੇਦਨਸ਼ੀਲ ਅਤੇ ਸਮਾਨਤਾ ਵਾਲਾ ਮਾਹੌਲ ਬਣਾਉਣਾ ਪਵੇਗਾ ਤਾਂ ਜੋ ਔਰਤਾਂ ਨਿਡਰ ਹੋ ਕੇ ਸਿਆਸਤ ਵਿੱਚ ਆਪਣੀ ਜਗ੍ਹਾ ਬਣਾ ਸਕਣ।
—–00—–
