श्री गुरु ग्रंथ साहिब विश्व विश्वविद्यालय ने विश्व जल दिवस 2026 मनाया- जल संरक्षण और लैंगिक समानता पर केंद्रित कार्यक्रम
श्री-फतेहगढ़-साहिब/संघोल-टाइम्स/जतिंदर-पाल-सिंह/05अप्रैल,2026 –
श्री गुरु ग्रंथ साहिब विश्व विश्वविद्यालय, फतेहगढ़ साहिब ने रसायन विज्ञान विभाग और खाद्य प्रसंस्करण प्रौद्योगिकी विभाग की संयुक्त पहल के रूप में विश्व जल दिवस मनाया। इस वर्ष का विषय “जल और लैंगिक समानता” था, जो “जहां जल बहता है, वहां समानता पनपती है” नारे से मेल खाता है और जल तक समान पहुंच और सामाजिक संतुलन को संदर्भित करता है। इस अवसर पर, विश्वविद्यालय के कुलपति, प्रो. (डॉ.) प्रितपाल सिंह ने अपने संबोधन में जल संसाधनों के संरक्षण के लिए सभी की साझा जिम्मेदारी पर जोर दिया। उन्होंने कहा कि जल सुरक्षा केवल एक पर्यावरणीय मुद्दा नहीं है, बल्कि यह हमारी नैतिक और सामाजिक जिम्मेदारी भी है। उन्होंने सामाजिक और लैंगिक समानता के महत्व और संतुलित समाज के निर्माण में इसकी भूमिका पर भी प्रकाश डाला। कार्यक्रम के दौरान, धार्मिक अध्ययन विभाग की एसोसिएट प्रोफेसर और महिला शिकायत निवारण प्रकोष्ठ की समन्वयक डॉ. किरनदीप कौर ने विशेष संबोधन दिया। उन्होंने जल के सांस्कृतिक और आध्यात्मिक महत्व पर विस्तार से चर्चा की और गुरबानी तथा धार्मिक ग्रंथों के संदर्भों से यह स्पष्ट किया कि जल संरक्षण और समानता के सिद्धांत प्राचीन काल से ही हमारी परंपरा में मौजूद हैं। रसायन विज्ञान विभाग के विभागाध्यक्ष डॉ. राहुल बदरू ने दोनों विभागों के संयुक्त प्रयास की सराहना की और भविष्य में भी इस प्रकार के जागरूकता कार्यक्रम आयोजित करने के लिए विश्वविद्यालय की प्रतिबद्धता को दोहराया। कार्यक्रम की शुरुआत खाद्य प्रसंस्करण प्रौद्योगिकी विभाग के प्रभारी डॉ. रूपिंदर पाल सिंह ने स्वागत भाषण से की, जिसमें उन्होंने जल संसाधनों के संरक्षण की तत्काल आवश्यकता पर प्रकाश डाला और विश्व जल दिवस के ऐतिहासिक महत्व के बारे में जानकारी दी। इस अवसर पर छात्र कल्याण विभाग के डीन डॉ. सिकंदर सिंह ने अपने विचार व्यक्त करते हुए कहा कि जल संसाधनों की कमी पंजाब की कृषि और आर्थिक संरचना पर गंभीर प्रभाव डाल रही है और इस स्थिति से निपटने के लिए स्थायी उपाय अत्यंत आवश्यक हैं। इस कार्यक्रम का मुख्य उद्देश्य छात्रों में जल संरक्षण और इसके जिम्मेदार उपयोग के प्रति जागरूकता पैदा करना था। विश्वविद्यालय परिसर में छात्रों द्वारा बैनर लेकर एक जागरूकता रैली निकाली गई, जिसके माध्यम से जल संरक्षण का संदेश फैलाया गया। इसके अलावा, “जल संरक्षण और लैंगिक समानता” विषय पर प्रश्नोत्तरी और रंगोली प्रतियोगिताएं आयोजित की गईं। विभिन्न विभागों के 100 से अधिक छात्रों ने बड़े उत्साह के साथ भाग लिया और अपनी रचनात्मकता और जागरूकता का प्रदर्शन किया। रंगोली प्रतियोगिता का निर्णायक मंडल प्राणीशास्त्र विभाग के प्रमुख डॉ. चरणकमल सेखों ने तैयार किया, जिन्होंने प्रतिभागियों की कलात्मक अभिव्यक्ति की सराहना की। अंत में, विजेताओं को प्रमाण पत्र वितरित किए गए। इस कार्यक्रम का संचालन ईसीए प्रभारी डॉ. रिपनील कौर और श्रीमती कोमलप्रीत कौर ने किया। फोटो कैप्शन: कुलपति प्रो. (डॉ.) प्रितपाल सिंह, डॉ. राहुल बदरू, डॉ. रूपिंदर पाल सिंह, संकाय सदस्य और दोनों विभागों के छात्र।
——00—–
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵੱਲੋਂ ਵਿਸ਼ਵ ਜਲ ਦਿਵਸ 2026: ਪਾਣੀ ਦੀ ਸੰਭਾਲ ਅਤੇ ਲਿੰਗਕ ਸਮਾਨਤਾ ‘ਤੇ ਕੇਂਦਰਿਤ ਸਮਾਗਮ
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਵਿੱਚ ਕੈਮਿਸਟਰੀ ਵਿਭਾਗ ਅਤੇ ਭੋਜਨ ਪ੍ਰੋਸੈਸਿੰਗ ਟੈਕਨਾਲੋਜੀ ਵਿਭਾਗ ਵੱਲੋਂ ਸਾਂਝੇ ਉੱਦਮ ਤਹਿਤ ਨੂੰ ਵਿਸ਼ਵ ਜਲ ਦਿਵਸ ਮਨਾਇਆ ਗਿਆ। ਇਸ ਸਾਲ ਦਾ ਥੀਮ “ਪਾਣੀ ਅਤੇ ਲਿੰਗਕ ਸਮਾਨਤਾ” ਸੀ, ਜੋ “ਜਿੱਥੇ ਪਾਣੀ ਵਗਦਾ ਹੈ, ਬਰਾਬਰੀ ਵਧਦੀ ਹੈ” ਦੇ ਨਾਅਰੇ ਨਾਲ ਗੂੰਜਦਾ ਰਿਹਾ ਅਤੇ ਪਾਣੀ ਦੀ ਸਮਾਨ ਪਹੁੰਚ ਅਤੇ ਸਮਾਜਿਕ ਸੰਤੁਲਨ ਵੱਲ ਸੰਕੇਤ ਕਰਦਾ ਹੈ।
ਇਸ ਮੌਕੇ ‘ਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਪਰਿਤ ਪਾਲ ਸਿੰਘ ਜੀ ਨੇ ਆਪਣੇ ਸੰਬੋਧਨ ਵਿੱਚ ਪਾਣੀ ਦੇ ਸਰੋਤਾਂ ਦੀ ਸੰਭਾਲ ਲਈ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪਾਣੀ ਦੀ ਸੁਰੱਖਿਆ ਸਿਰਫ਼ ਵਾਤਾਵਰਣਕ ਮੁੱਦਾ ਨਹੀਂ, ਸਗੋਂ ਇਹ ਸਾਡੀ ਨੈਤਿਕ ਅਤੇ ਸਮਾਜਿਕ ਜ਼ਿੰਮੇਵਾਰੀ ਵੀ ਹੈ। ਉਨ੍ਹਾਂ ਸਮਾਜਿਕ ਅਤੇ ਲਿੰਗਕ ਸਮਾਨਤਾ ਦੀ ਮਹੱਤਤਾ ਨੂੰ ਵੀ ਉਜਾਗਰ ਕੀਤਾ ਅਤੇ ਸੰਤੁਲਿਤ ਸਮਾਜ ਦੀ ਨਿਰਮਾਣ ਵਿੱਚ ਇਸ ਦੀ ਭੂਮਿਕਾ ‘ਤੇ ਚਾਨਣਾ ਪਾਇਆ।
ਇਸ ਸਮਾਗਮ ਦੌਰਾਨ ਡਾ. ਕਿਰਨਦੀਪ ਕੌਰ, ਐਸੋਸੀਏਟ ਪ੍ਰੋਫੈਸਰ, ਧਰਮ ਅਧਿਅਨ ਵਿਭਾਗ ਅਤੇ ਕੋਆਰਡੀਨੇਟਰ, ਮਹਿਲਾ ਸ਼ਿਕਾਇਤ ਨਿਵਾਰਣ ਸੈੱਲ ਵੱਲੋਂ ਵਿਸ਼ੇਸ਼ ਭਾਸ਼ਣ ਦਿੱਤਾ ਗਿਆ। ਉਨ੍ਹਾਂ ਪਾਣੀ ਦੇ ਸੱਭਿਆਚਾਰਕ ਅਤੇ ਅਧਿਆਤਮਿਕ ਮਹੱਤਵ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਅਤੇ ਗੁਰਬਾਣੀ ਅਤੇ ਧਰਮ-ਗ੍ਰੰਥਾਂ ਦੇ ਹਵਾਲਿਆਂ ਨਾਲ ਇਹ ਦਰਸਾਇਆ ਕਿ ਪਾਣੀ ਦੀ ਸੰਭਾਲ ਅਤੇ ਸਮਾਨਤਾ ਦੇ ਸਿਧਾਂਤ ਸਾਡੀ ਪਰੰਪਰਾ ਵਿੱਚ ਪੁਰਾਤਨ ਸਮੇਂ ਤੋਂ ਮੌਜੂਦ ਹਨ।
ਰਸਾਇਣ ਵਿਭਾਗ ਦੇ ਮੁਖੀ ਡਾ. ਰਾਹੁਲ ਬਦਰੂ ਨੇ ਦੋਵਾਂ ਵਿਭਾਗਾਂ ਦੇ ਸਾਂਝੇ ਉੱਦਮ ਦੀ ਪ੍ਰਸ਼ੰਸਾ ਕੀਤੀ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਜਾਗਰੂਕਤਾ ਵਧਾਉਣ ਵਾਲੇ ਸਮਾਗਮ ਕਰਵਾਉਣ ਲਈ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਦੁਹਰਾਇਆ।
ਪ੍ਰੋਗਰਾਮ ਦੀ ਸ਼ੁਰੂਆਤ ਭੋਜਨ ਪ੍ਰੋਸੈਸਿੰਗ ਟੈਕਨਾਲੋਜੀ ਵਿਭਾਗ ਦੇ ਇੰਚਾਰਜ ਡਾ. ਰੁਪਿੰਦਰ ਪਾਲ ਸਿੰਘ ਦੇ ਸਵਾਗਤੀ ਭਾਸ਼ਣ ਨਾਲ ਹੋਈ, ਜਿਨ੍ਹਾਂ ਨੇ ਪਾਣੀ ਦੇ ਸਰੋਤਾਂ ਦੀ ਸੰਭਾਲ ਦੀ ਤੁਰੰਤ ਲੋੜ ‘ਤੇ ਚਾਨਣਾ ਪਾਇਆ ਅਤੇ ਵਿਸ਼ਵ ਜਲ ਦਿਵਸ ਦੇ ਇਤਿਹਾਸਕ ਮਹੱਤਵ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਡਾ. ਸਿਕੰਦਰ ਸਿੰਘ, ਡੀਨ ਵਿਦਿਆਰਥੀ ਭਲਾਈ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਦੱਸਿਆ ਕਿ ਪਾਣੀ ਦੇ ਸਰੋਤਾਂ ਦੀ ਘਾਟ ਪੰਜਾਬ ਦੀ ਖੇਤੀਬਾੜੀ ਅਤੇ ਆਰਥਿਕ ਸੰਰਚਨਾ ‘ਤੇ ਗੰਭੀਰ ਪ੍ਰਭਾਵ ਪਾ ਰਹੀ ਹੈ ਅਤੇ ਇਸ ਸਥਿਤੀ ਨਾਲ ਨਜਿੱਠਣ ਲਈ ਟਿਕਾਊ ਉਪਾਅ ਬਹੁਤ ਜ਼ਰੂਰੀ ਹਨ।
ਇਸ ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਪਾਣੀ ਦੀ ਸੰਭਾਲ ਅਤੇ ਇਸ ਦੀ ਜ਼ਿੰਮੇਵਾਰ ਵਰਤੋਂ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ। ਯੂਨੀਵਰਸਿਟੀ ਕੈਂਪਸ ਵਿੱਚ ਵਿਦਿਆਰਥੀਆਂ ਵੱਲੋਂ ਬੈਨਰ ਫੜ ਕੇ ਜਾਗਰੂਕਤਾ ਰੈਲੀ ਕੱਢੀ ਗਈ, ਜਿਸ ਰਾਹੀਂ ਪਾਣੀ ਦੀ ਸੰਭਾਲ ਦਾ ਸੰਦੇਸ਼ ਫੈਲਾਇਆ ਗਿਆ।
ਇਸ ਤੋਂ ਇਲਾਵਾ “ਪਾਣੀ ਦੀ ਸੰਭਾਲ ਅਤੇ ਲਿੰਗਕ ਸਮਾਨਤਾ” ਵਿਸ਼ੇ ‘ਤੇ ਪ੍ਰਸ਼ਨੋਤਰੀ ਅਤੇ ਰੰਗੋਲੀ ਮੁਕਾਬਲੇ ਕਰਵਾਏ ਗਏ। ਵੱਖ-ਵੱਖ ਵਿਭਾਗਾਂ ਦੇ 100 ਤੋਂ ਵੱਧ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੀ ਰਚਨਾਤਮਕਤਾ ਅਤੇ ਜਾਗਰੂਕਤਾ ਦਾ ਪ੍ਰਦਰਸ਼ਨ ਕੀਤਾ। ਰੰਗੋਲੀ ਮੁਕਾਬਲੇ ਦਾ ਮੁਲਾਂਕਣ ਡਾ. ਚਰਨਕਮਲ ਸੇਖੋਂ, ਮੁਖੀ, ਜੰਤੂ ਵਿਭਾਗ ਵੱਲੋਂ ਕੀਤਾ ਗਿਆ, ਜਿਨ੍ਹਾਂ ਨੇ ਭਾਗੀਦਾਰਾਂ ਦੀ ਕਲਾਤਮਕ ਪ੍ਰਗਟਾਵਟ ਦੀ ਸਰਾਹਨਾ ਕੀਤੀ।
ਅੰਤ ਵਿੱਚ ਜੇਤੂਆਂ ਨੂੰ ਸਰਟੀਫਿਕੇਟ ਵੰਡੇ ਗਏ। ਇਸ ਸਮਾਗਮ ਦਾ ਸੰਚਾਲਨ ਈਸੀਏ ਇੰਚਾਰਜ ਡਾ. ਰਿਪਨੀਲ ਕੌਰ ਅਤੇ ਸ੍ਰੀਮਤੀ ਕੋਮਲਪ੍ਰੀਤ ਕੌਰ ਵੱਲੋਂ ਕੀਤਾ ਗਿਆ।
ਫੋਟੋ ਕੈਪਸਨ: ਵਾਈਸ ਚਾਂਸਲਰ ਪ੍ਰੋ. (ਡਾ.) ਪਰਿਤ ਪਾਲ ਸਿੰਘ, ਡਾ. ਰਾਹੁਲ ਬਦਰੂ, ਡਾ. ਰੁਪਿੰਦਰ ਪਾਲ ਸਿੰਘ, ਦੋਵਾਂ ਵਿਭਾਗਾਂ ਦੇ ਫੈਕਲਟੀ ਮੈਂਬਰ ਅਤੇ ਵਿਦਿਆਰਥੀ।
——-00——
Sri Guru Granth Sahib World University Marks World Water Day 2026, Advancing Water Conservation and Gender Equality
Sri Guru Granth Sahib World University, Fatehgarh Sahib, marked World Water Day, through a collaborative initiative of the Department of Chemistry and the Department of Food Processing Technology. The global theme for this year, “Water and Gender,” resonated with the slogan “Where Water Flows, Equality Grows,” echoing the broader global commitment to equitable access to water and inclusive, sustainable development.
The programme was graced by Prof. (Dr.) Prit Pal Singh, Vice-Chancellor of the University, who in his address emphasised the collective responsibility of society in conserving and protecting water resources for future generations. He stressed that safeguarding water is not only an environmental concern but also a moral and social obligation, closely linked to the ideals of equity and sustainable living. He also highlighted the importance of social and gender inclusivity in building a balanced and resilient society.
The event featured an insightful guest lecture by Dr. Kirandeep Kaur, Associate Professor, Department of Religious Studies and Coordinator, Women Grievance Redressal Cell. She elaborated on the cultural and spiritual dimensions of water in alignment with the theme, drawing upon references from scriptures and Gurbani to emphasise that the ideals of conservation and equality have long been embedded in spiritual traditions.
Dr. Rahul Badru, Head, Department of Chemistry, appreciated the collaborative efforts of both departments and reiterated the University’s commitment to organising such meaningful initiatives that promote awareness and responsible action.
The programme commenced with a welcome address by Dr. Rupinder Pal Singh, Incharge, Department of Food Processing Technology, who underscored the urgent need to conserve water resources and acquainted the audience with the historical significance of World Water Day.
An enlightening address was also delivered by Dr. Sikander Singh, Dean Students’ Welfare, who highlighted the alarming depletion of water resources and its adverse impact on Punjab’s agrarian economy and broader socio-economic framework, stressing the need for sustainable practices.
The event aimed to foster awareness among students regarding the importance of water conservation and responsible usage, while also encouraging sensitivity toward issues of access and equity. An awareness drive was organised across the University campus, where students actively participated by raising slogans and displaying banners advocating water conservation.
To further engage students, a quiz competition and a rangoli-making competition on the theme “Water Conservation and Gender Equity” were conducted. More than 100 students from various departments participated with great enthusiasm, showcasing creativity, awareness, and a strong sense of social commitment. The rangoli competition was evaluated by Dr. Charankamal Sekhon, Head, Department of Zoology, who appreciated the participants for their innovative ideas and artistic expression.
The event concluded with the distribution of certificates to the winners. The programme was coordinated by ECA Incharges Dr. Ripneel Kaur and Ms. Komalpreet Kaur.
Photo Caption: Vice-Chancellor Prof. (Dr.) Prit Pal Singh, Dr. Rahul Badru, Dr. Rupinder Pal Singh, faculty members of both departments, and students.
——00——
