अमेरिकी साम्राज्य-इजराइल द्वारा ईरान के विरुद्ध छेड़े गए युद्ध के विरोध में फासीवादी आक्रामकता विरोधी मोर्चे का राज्य स्तरीय सम्मेलन और प्रदर्शन।
यह युद्ध जो पूरी विश्व अर्थव्यवस्था को नष्ट कर रहा है और विश्व शांति के लिए गंभीर खतरा पैदा कर रहा है, उसे रोकना चाहिए:
फासीवादी आक्रामकता विरोधी मोर्चा मांग करता है कि भारतीय सरकार इजराइल जैसे युद्धप्रिय और घृणा से भरे देश के साथ राजनयिक संबंध समाप्त करे।
ट्रंप और नेतन्याहू ने ईरान सहित पूरे मध्य पूर्व क्षेत्र के तेल-गैस भंडार और अन्य बहुमूल्य संसाधनों पर कब्जा करने के लिए युद्ध छेड़ा है।
मानवता के हत्यारे युद्धों और साम्राज्यों के पूर्ण उन्मूलन के लिए संघर्षों को तेज करने का आह्वान।
Jalandhar/Mohali/SANGHOL-TIMES/DALJIT-KAUR/16APRAIL,2026-
भारतीय कम्युनिस्ट पार्टी, क्रांतिकारी मार्क्सवादी पार्टी (आरएमपीआई), भारतीय कम्युनिस्ट पार्टी (मार्क्सवादी-लेनिनवादी) न्यू डेमोक्रेसी, भारतीय कम्युनिस्ट पार्टी (मार्क्सवादी-लेनिनवादी) लिबरेशन और एम.सी.पी.आई. (यू) आधारित “फ़ासिस्ट अटैक्स एंटी-फ्रंट” ने देश भगत यादगार जालंधर में एक प्रभावी युद्ध-विरोधी सम्मेलन आयोजित किया। अमेरिकी साम्राज्य-इजरायल सरदारों द्वारा ईरान के खिलाफ छेड़े गए अन्यायपूर्ण युद्ध का विरोध करने के लिए बुलाए गए इस संयुक्त प्रांतीय सम्मेलन की अध्यक्षता सर्व साथी रतन सिंह रंधावा, अजमेर सिंह समरा, पृथ्वीपाल सिंह मारीमेघा, रुल्दू सिंह मनसा, नरंजन सिंह सफीपुर ने की। सर्व साथी कुलविंदर सिंह वड़ैच ने स्टेज मैनेजर की जिम्मेदारी निभाई। सम्मेलन को सर्व साथी मंगत राम पासला, निर्मल धालीवाल, दर्शन खटकड़, सुखदर्शन नट, जगतार सिंह जनाल ने संबोधित किया।
उन्होंने कहा कि सभी अंतरराष्ट्रीय कानूनों और संधियों का उल्लंघन करते हुए, अमेरिकी साम्राज्य के मुखिया, तानाशाह ट्रंप और उनके कुटिल गुर्गे नेतन्याहू ने ईरान सहित पूरे मध्य पूर्व क्षेत्र के देशों के तेल और गैस भंडार तथा अन्य बहुमूल्य प्राकृतिक और मानवीय संसाधनों पर कब्जा करने और अपनी विस्तारवादी योजनाओं को पूरा करने के लालच में उक्त युद्ध छेड़ा है।
उन्होंने कहा कि इस युद्ध में हजारों निर्दोष लोगों, जिनमें निर्दोष बच्चे और महिलाएं भी शामिल हैं, की जान गई है, इसने पूरी दुनिया की अर्थव्यवस्थाओं को तबाह कर दिया है, विश्व शांति के लिए गंभीर खतरा पैदा कर दिया है, और दुनिया भर के आम लोग आवश्यक वस्तुओं की गंभीर कमी, मुद्रास्फीति और कालाबाजारी से पीड़ित हैं।
उन्होंने मांग की कि निर्दोषों के हत्यारों, युद्ध अपराधियों ट्रंप और नेतन्याहू को कड़ी और मिसाल कायम करने वाली सजा दी जाए। वक्ताओं ने ट्रंप-नेतन्याहू की युद्ध भड़काने वाली साजिशों के खिलाफ इज़राइल और अमेरिका समेत दुनिया भर के करोड़ों आम लोगों द्वारा किए जा रहे विरोध प्रदर्शनों की जमकर सराहना की और भारतीय जनता, विशेषकर श्रमिक वर्ग से, इस वैश्विक आंदोलन में सक्रिय रूप से भाग लेने की अपील की।
उन्होंने कहा कि दुनिया भर के देशों, विशेषकर नव स्वतंत्र विकासशील देशों के प्राकृतिक और मानवीय संसाधनों तथा मेहनतकश लोगों के निर्मम शोषण को समाप्त करने, विश्व को घातक युद्धों से मुक्त करने और मानवता के सबसे घातक शत्रु, साम्राज्यवाद से मुक्त विश्व का निर्माण करने के लिए, वर्तमान युग की प्राथमिक और महत्वपूर्ण आवश्यकता बन गई है। इस दिशा में, शांतिप्रिय जनता और न्यायप्रिय दलों को ईरान और इजरायल-अमेरिकी साम्राज्य के बीच स्थायी युद्धविराम और विश्व शांति स्थापित करने के लिए अपने समन्वित प्रयासों को तेज करना चाहिए।
वक्ताओं ने युद्ध और युद्ध भड़काने वालों के खिलाफ मजबूत जन प्रतिरोध बनाने के लिए ईरान की जनता की अत्यधिक प्रशंसा की है।
उन्होंने मोदी सरकार की कड़ी निंदा करते हुए कहा कि मुश्किल समय में भारत का साथ देने वाले पीड़ित ईरान का समर्थन करने के बजाय, सरकार ने आक्रमणकारियों का साथ दिया है, जिससे देश का आत्मसम्मान को ठेस पहुंची है और भारत विश्व समुदाय से अलग-थलग पड़ गया है। उन्होंने कहा कि भारत सरकार को चुप्पी और ढुलमुल रवैया छोड़कर ईरान पर थोपे गए इस एकतरफा युद्ध के खिलाफ सैद्धांतिक रुख अपनाना चाहिए और इजरायल जैसे युद्धप्रिय और नस्लीय नफरत फैलाने वाले देश से अपने राजनयिक संबंध समाप्त कर देने चाहिए।
वक्ताओं ने युद्धविराम के लिए ईरान द्वारा की गई सभी मांगों का पूर्ण समर्थन किया, जिसमें युद्ध के दौरान हुए नुकसान के लिए मुआवजे की मांग भी शामिल है। वक्ताओं ने इस बात पर जोर दिया है कि ईरान सहित विश्व के प्रत्येक देश को अपनी स्वतंत्रता और संप्रभुता की रक्षा करने का पूर्ण अधिकार है और संबंधित देश की जनता ही यह तय करेगी कि वहां किस प्रकार का शासन और सरकार होगी। इस मामले में ट्रंप या उनके जैसे किसी भी निरंकुश तानाशाह को किसी भी देश पर दबाव डालने का अधिकार नहीं है और न ही किसी तानाशाह को किसी अन्य देश के आंतरिक मामलों में हस्तक्षेप करने का अधिकार होना चाहिए।
एक अलग प्रस्ताव में, नोएडा, मानेसर आदि केंद्रों पर न्यूनतम मजदूरी में वृद्धि की उचित मांग के लिए संघर्ष कर रहे गरीब श्रमिकों पर अत्याचार करने वाली मोदी-योगी सरकारों की कड़ी निंदा की गई है और वर्तमान जरूरतों के अनुसार न्यूनतम मजदूरी तय करने, चारों श्रम संहिताओं को निरस्त करके श्रम कानूनों को बहाल करने और गिरफ्तार श्रमिकों को तत्काल रिहा करने की मांग की गई है।
इसी प्रकार, भाखरा-ब्यास प्रबंधन बोर्ड से पंजाब की स्थायी सदस्यता समाप्त करने की निंदा करते हुए, केंद्र सरकार द्वारा इस संबंध में जारी अधिसूचना को वापस लेने की मांग की गई है।
सम्मेलन के समापन के बाद, शहर में लाल झंडे लिए और युद्ध की भयावहता को दर्शाने वाले पोस्टर लिए हुए उग्र प्रदर्शन किया गया।
फोटो कैप्शन: कॉमरेड दर्शन सिंह खटकर, मंगत राम पसला, निर्मल सिंह धालीवाल, सुखदर्शन नट और अन्य नेता ईरान के खिलाफ युद्ध और फासीवादी हमलों के खिलाफ मोर्चे के बैनर तले जालंधर शहर की सड़कों पर प्रदर्शन का नेतृत्व कर रहे हैं।
—-00—–
ਅਮਰੀਕੀ ਸਾਮਰਾਜ-ਇਜ਼ਰਾਇਲ ਵਲੋਂ ਇਰਾਨ ਖਿਲਾਫ਼ ਵਿੱਢੀ ਜੰਗ ਵਿਰੁੱਧ ਫਾਸ਼ੀ ਹਮਲਿਆਂ ਵਿਰੋਧੀ ਫਰੰਟ ਦੀ ਸੂਬਾ ਪੱਧਰੀ ਕਨਵੈਨਸ਼ਨ ਅਤੇ ਮੁਜ਼ਾਹਰਾ
ਪੂਰੀ ਦੁਨੀਆ ਦੇ ਅਰਥਚਾਰੇ ਤਬਾਹ ਕਰਦਿਆਂ ਸੰਸਾਰ ਅਮਨ ਲਈ ਗੰਭੀਰ ਖ਼ਤਰਾ ਖੜ੍ਹਾ ਕਰਨ ਵਾਲੀ ਜੰਗ ਬੰਦ ਹੋਵੇ: ਫਾਸ਼ੀ ਹਮਲਿਆਂ ਵਿਰੋਧੀ ਫਰੰਟ
ਭਾਰਤ ਸਰਕਾਰ ਤੋਂ ਇਜ਼ਰਾਇਲ ਵਰਗੇ ਜੰਗਬਾਜ਼ ਤੇ ਨਫ਼ਰਤ ਨਾਲ ਭਰੇ ਦੇਸ਼ ਨਾਲ ਕੂਟਨੀਤਕ ਸੰਬੰਧ ਖ਼ਤਮ ਕਰਨ ਦੀ ਮੰਗ
ਈਰਾਨ ਸਮੇਤ ਸਮੁੱਚੇ ਮੱਧ ਪੂਰਬ ਖਿੱਤੇ ਦੇ ਤੇਲ-ਗੈਸ ਦੇ ਭੰਡਾਰ ਤੇ ਹੋਰ ਬੇਸ਼ਕੀਮਤੀ ਵਸੀਲੇ ਹੜੱਪਣ ਲਈ ਟਰੰਪ ਨੇਤਨਯਾਹੂ ਨੇ ਜੰਗ ਵਿੱਢੀ
ਮਨੁੱਖਤਾ ਦੇ ਕਾਤਲ ਜੰਗਾਂ-ਯੁੱਧਾਂ ਅਤੇ ਸਾਮਰਾਜ ਦੇ ਮੁਕੰਮਲ ਖਾਤਮੇ ਲਈ ਸੰਘਰਸ਼ਾਂ ਨੂੰ ਤੇਜ਼ ਕਰਨ ਦਾ ਸੱਦਾ
ਦਲਜੀਤ-ਕੌਰ/ਜਲੰਧਰ/ਸੰਘੋਲ-ਟਾਇਮਸ/16ਅਪ੍ਰੈਲ,2026: ਭਾਰਤੀ ਕਮਿਊਨਿਸਟ ਪਾਰਟੀ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.), ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ)ਨਿਊ ਡੈਮੋਕ੍ਰੇਸੀ, ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਲਿਬਰੇਸ਼ਨ ਅਤੇ ਐਮ.ਸੀ.ਪੀ.ਆਈ. (ਯੂ) ਦੇ ਆਧਾਰਿਤ “ਫਾਸ਼ੀ ਹਮਲਿਆਂ ਵਿਰੋਧੀ ਫਰੰਟ” ਵਲੋਂ ਦੇਸ਼ ਭਗਤ ਯਾਦਗਾਰ ਜਲੰਧਰ ਵਿਖੇ ਜੰਗ ਵਿਰੋਧੀ ਪ੍ਰਭਾਵਸ਼ਾਲੀ ਕਨਵੈਨਸ਼ਨ ਕੀਤੀ ਗਈ। ਅਮਰੀਕੀ ਸਾਮਰਾਜ-ਇਜ਼ਰਾਇਲ ਜੰਗਬਾਜ਼ ਜੁੰਡਲੀ ਵਲੋਂ ਈਰਾਨ ਖਿਲਾਫ਼ ਵਿੱਢੀ ਨਿਹੱਕੀ ਜੰਗ ਦਾ ਵਿਰੋਧ ਕਰਨ ਲਈ ਸੱਦੀ ਗਈ ਇਸ ਸਾਂਝੀ ਸੂਬਾਈ ਕਨਵੈਨਸ਼ਨ ਦੀ ਪ੍ਰਧਾਨਗੀ ਸਰਵ ਸਾਥੀ ਰਤਨ ਸਿੰਘ ਰੰਧਾਵਾ, ਅਜਮੇਰ ਸਿੰਘ ਸਮਰਾ, ਪ੍ਰਿਥੀਪਾਲ ਸਿੰਘ ਮਾੜੀਮੇਘਾ, ਰੁਲਦੂ ਸਿੰਘ ਮਾਨਸਾ, ਨਰੰਜਣ ਸਿੰਘ ਸਫੀਪੁਰ ਨੇ ਕੀਤੀ। ਮੰਚ ਸੰਚਾਲਕ ਦੇ ਫਰਜ਼ ਸਾਥੀ ਕੁਲਵਿੰਦਰ ਸਿੰਘ ਵੜੈਚ ਨੇ ਅਦਾ ਕੀਤੇ।
ਕਨਵੈਨਸ਼ਨ ਨੂੰ ਸਰਵ ਸਾਥੀ ਮੰਗਤ ਰਾਮ ਪਾਸਲਾ, ਨਿਰਮਲ ਧਾਲੀਵਾਲ, ਦਰਸ਼ਨ ਖਟਕੜ, ਸੁਖਦਰਸ਼ਨ ਨੱਤ, ਜਗਤਾਰ ਸਿੰਘ ਜਨਾਲ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸਾਰੇ ਕੌਮਾਂਤਰੀ ਕਾਨੂੰਨਾਂ ਤੇ ਸੰਧੀਆਂ ਦੀ ਉਲੰਘਣਾ ਕਰਦਿਆਂ ਅਮਰੀਕੀ ਸਾਮਰਾਜ ਦੇ ਮੁੱਖੀ ਧਾੜਵੀ ਟਰੰਪ ਤੇ ਉਸ ਦੇ ਨਾਪਾਕ ਜੁੰਡੀਦਾਰ ਨੇਤਨਯਾਹੂ ਨੇ ਉਕਤ ਜੰਗ ਈਰਾਨ ਸਮੇਤ ਸਮੁੱਚੇ ਮੱਧ ਪੂਰਬ ਖਿੱਤੇ ਦੇ ਦੇਸ਼ਾਂ ਦੇ ਤੇਲ-ਗੈਸ ਦੇ ਭੰਡਾਰ ਤੇ ਹੋਰ ਬੇਸ਼ਕੀਮਤੀ ਕੁਦਰਤੀ ਤੇ ਮਾਨਵੀ ਵਸੀਲੇ ਹੜੱਪ ਜਾਣ ਦੀ ਲਾਲਸਾ ਅਧੀਨ ਤੇ ਆਪਣੇ ਪਸਾਰਵਾਦੀ ਮਨਸੂਬੇ ਪੂਰੇ ਕਰਨ ਲਈ ਛੇੜੀ ਹੈ। ਉਨ੍ਹਾਂ ਕਿਹਾ ਕਿ ਮਾਸੂਮ ਬੱਚਿਆਂ, ਔਰਤਾਂ ਸਮੇਤ ਹਜ਼ਾਰਾਂ ਨਿਰਦੋਸ਼ਾਂ ਦੀ ਬਲੀ ਲੈਣ ਵਾਲੀ ਇਸ ਜੰਗ ਨੇ ਪੂਰੀ ਦੁਨੀਆ ਦੇ ਅਰਥਚਾਰੇ ਤਬਾਹ ਕਰ ਦਿੱਤੇ ਹਨ ਹਨ, ਸੰਸਾਰ ਅਮਨ ਲਈ ਗੰਭੀਰ ਖਤਰੇ ਖੜ੍ਹੇ ਕਰ ਦਿੱਤੇ ਹਨ ਤੇ ਦੁਨੀਆ ਭਰ ਦੇ ਆਮ ਲੋਕੀਂ ਜ਼ਰੂਰੀ ਵਸਤਾਂ ਦੀ ਭਾਰੀ ਕਿੱਲਤ, ਮਹਿੰਗਾਈ ਤੇ ਕਾਲਾਬਾਜ਼ਾਰੀ ਦੀ ਮਾਰ ਝੱਲ ਰਹੇ ਹਨ। ਉਨ੍ਹਾਂ ਜ਼ੋਰਦਾਰ ਮੰਗ ਕੀਤੀ ਕਿ ਬੇਗੁਨਾਹਾਂ ਦੇ ਕਾਤਲ, ਜੰਗੀ ਅਪਰਾਧੀ ਟਰੰਪ ਤੇ ਨੇਤਨਯਾਹੂ ਨੂੰ ਸਖ਼ਤ, ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣ। ਬੁਲਾਰਿਆਂ ਨੇ ਇਜ਼ਰਾਇਲ ਤੇ ਅਮਰੀਕਾ ਸਮੇਤ ਸੰਸਾਰ ਭਰ ਦੇ ਦੇਸ਼ਾਂ ਦੇ ਕਰੋੜਾਂ ਆਮ ਲੋਕਾਂ ਵਲੋਂ ਟਰੰਪ-ਨੇਤਨਯਾਹੂ ਦੀਆਂ ਜੰਗ ਭੜਕਾਊ ਸਾਜ਼ਿਸ਼ਾਂ ਖਿਲਾਫ਼ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਦੀ ਡੱਟਵੀਂ ਸ਼ਲਾਘਾ ਕਰਦਿਆਂ ਭਾਰਤੀ ਆਵਾਮ, ਖਾਸ ਕਰਕੇ ਕਿਰਤੀ ਵਰਗ ਨੂੰ ਉਕਤ ਵਿਸ਼ਵੀ ਲਾਮਬੰਦੀ ਦਾ ਮਜ਼ਬੂਤ ਹਿੱਸਾ ਬਣਨ ਦੀ ਪੁਰਜ਼ੋਰ ਅਪੀਲ ਕੀਤੀ ਹੈ।
ਉਨ੍ਹਾਂ ਕਿਹਾ ਕਿ ਵਿਸ਼ਵ ਭਰ ਦੇ ਦੇਸ਼ਾਂ, ਖਾਸ ਕਰਕੇ ਨਵੇਂ ਆਜ਼ਾਦ ਹੋਏ ਵਿਕਾਸਸ਼ੀਲ ਮੁਲਕਾਂ ਦੇ ਕੁਦਰਤੀ ਤੇ ਮਾਨਵੀ ਵਸੀਲਿਆਂ ਅਤੇ ਕਿਰਤੀ ਲੋਕਾਈ ਦੀ ਬੇਰਹਿਮ ਲੁੱਟ-ਖਸੁੱਟ ਦੇ ਖਾਤਮੇ ਅਤੇ ਘਾਤਕ ਜੰਗਾਂ-ਯੁੱਧਾਂ ਤੋਂ ਸੰਸਾਰ ਦੀ ਮੁਕਤੀ ਲਈ, ਗਲੋਬ ਦੇ ਹਰ ਕੋਨੇ ’ਚ ਮਾਨਵਤਾ ਦੇ ਸਭ ਤੋਂ ਘਾਤਕ ਵੈਰੀ, ਸਾਮਰਾਜ ਤੋਂ ਮੁਕਤ ਸੰਸਾਰ ਸਿਰਜਣ ਲਈ, ਤਿੱਖੇ ਤੋਂ ਤਿਖੇਰਾ ਲੋਕ ਯੁੱਧ ਵਿੱਢਣਾ ਅਜੋਕੇ ਦੌਰ ਦੀ ਪਲੇਠੀ, ਮਹੱਤਵਪੂਰਨ ਲੋੜ ਬਣ ਗਈ ਹੈ। ਇਸ ਦਿਸ਼ਾ ਵਿਚ ਅਮਨ ਦੇ ਚਾਹਵਾਨ ਲੋਕਾਂ ਤੇ ਨਿਆਂ ਪਸੰਦ ਧਿਰਾਂ ਨੂੰ ਇਰਾਨ ਅਤੇ ਇਜ਼ਰਾਈਲ-ਅਮਰੀਕੀ ਸਾਮਰਾਜ ਦਰਮਿਆਨ ਸਥਾਈ ਜੰਗਬੰਦੀ ਤੇ ਸੰਸਾਰ ਅਮਨ ਦੀ ਕਾਇਮੀ ਦੇ ਬੱਝਵੇਂ ਯਤਨ ਹੋਰ ਤੇਜ਼ ਕਰਨੇ ਹੋਣਗੇ।
ਬੁਲਾਰਿਆਂ ਨੇ ਜੰਗ ਤੇ ਜੰਗਬਾਜ਼ਾਂ ਖਿਲਾਫ਼ ਤਕੜਾ ਲੋਕ ਪ੍ਰਤੀਰੋਧ ਉਸਾਰਨ ਵਾਲੇ ਈਰਾਨ ਦੇ ਲੋਕਾਂ ਦੀ ਭਰਪੂਰ ਸ਼ਲਾਘਾ ਕੀਤੀ ਹੈ। ਉਨ੍ਹਾਂ ਪੀੜਤ ਈਰਾਨ, ਜੋ ਹਰ ਮੁਸ਼ਕਿਲ ਘੜੀ ’ਚ ਭਾਰਤ ਦਾ ਸਾਥ ਦਿੰਦਾ ਆ ਰਿਹਾ ਹੈ, ਦੀ ਬਜਾਏ ਧਾੜਵੀਆਂ ਨਾਲ ਖੜੋ ਕੇ ਦੇਸ਼ ਦਾ ਸਵੈਮਾਨ ਘੱਟੇ ਰੋਲਣ ਵਾਲੀ, ਤੇ ਭਾਰਤ ਨੂੰ ਵਿਸ਼ਵ ਭਾਈਚਾਰੇ ਨਾਲੋਂ ਨਿਖੇੜਨ ਵਾਲੀ ਮੋਦੀ ਸਰਕਾਰ ਦੀ ਵੀ ਕਰੜੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਈਰਾਨ ਉੱਤੇ ਥੋਪੀ ਗਈ ਇਸ ਇੱਕ ਪਾਸੜੇ ਜੰਗ ਖਿਲਾਫ਼ ਖਾਮੋਸ਼ੀ ਤੇ ਡਾਵਾਂਡੋਲਤਾ ਛੱਡ ਕੇ ਅਸੂਲੀ ਸਟੈਂਡ ਲੈਣਾ ਚਾਹੀਦਾ ਅਤੇ ਇਜ਼ਰਾਇਲ ਵਰਗੇ ਜੰਗਬਾਜ਼ ਤੇ ਨਸਲੀ ਨਫ਼ਰਤ ਨਾਲ ਭਰੇ ਦੇਸ਼ ਨਾਲ ਆਪਣੇ ਕੂਟਨੀਤਕ ਸੰਬੰਧ ਖ਼ਤਮ ਕਰਨਾ ਚਾਹੀਦਾ।
ਬੁਲਾਰਿਆਂ ਨੇ ਜੰਗਬੰਦੀ ਲਈ ਜੰਗ ਦੌਰਾਨ ਹੋਏ ਆਪਣੇ ਵਸੀਹ ਨੁਕਸਾਨ ਦੀ ਭਰਪਾਈ ਸਮੇਤ ਈਰਾਨ ਵਲੋਂ ਰੱਖੀਆਂ ਸਾਰੀਆਂ ਮੰਗਾਂ ਦੀ ਮੁਕੰਮਲ ਹਿਮਾਇਤ ਕੀਤੀ ਹੈ।
ਬੁਲਾਰਿਆਂ ਨੇ ਜ਼ੋਰ ਦਿੰਦਿਆਂ ਕਿਹਾ ਹੈ ਕਿ ਈਰਾਨ ਸਮੇਤ ਸੰਸਾਰ ਦੇ ਹਰ ਦੇਸ਼ ਨੂੰ ਆਪਣੀ ਆਜ਼ਾਦੀ ਅਤੇ ਪ੍ਰਭੂਸੱਤਾ ਦੀ ਰਾਖੀ ਕਰਨ ਦਾ ਪੂਰਾ-ਪੂਰਾ ਅਧਿਕਾਰ ਹੈ ਅਤੇ ਇਹ ਵੀ ਸਬੰਧਤ ਦੇਸ਼ ਦੇ ਲੋਕ ਹੀ ਤਹਿ ਕਰਨਗੇ ਕਿ ਉਥੇ ਕਿਹੋ ਜਿਹਾ ਸ਼ਾਸ਼ਨ ਤੇ ਕਿਹੋ ਜਿਹੀ ਸਰਕਾਰ ਹੋਵੇਗੀ। ਇਸ ਮਾਮਲੇ ’ਚ ਟਰੰਪ ਜਾਂ ਉਸ ਵਰਗਾ ਕੋਈ ਵੀ ਹੋਰ ਸਨਕੀ ਤਾਨਾਸ਼ਾਹ ਕਿਸੇ ਵੀ ਦੇਸ਼ ਨੂੰ ਮਜ਼ਬੂਰ ਨਹੀਂ ਕਰ ਸਕਦਾ ਤੇ ਨਾ ਹੀ ਕਿਸੇ ਜਰਵਾਣੇ ਨੂੰ ਕਿਸੇ ਹੋਰ ਦੇਸ਼ ਦੇ ਅੰਦਰੂਨੀ ਮਾਮਲਿਆਂ ’ਚ ਦਖ਼ਲ ਦੇਣ ਦਾ ਕੋਈ ਅਧਿਕਾਰ ਹੋਣਾ ਚਾਹੀਦਾ ਹੈ।
ਇਕ ਵੱਖਰੇ ਮਤੇ ਰਾਹੀਂ ਨੋਇਡਾ, ਮਾਨੇਸਰ ਆਦਿ ਕੇਂਦਰਾਂ ’ਤੇ ਘੱਟੋ ਘੱਟ ਉਜਰਤਾਂ ’ਚ ਵਾਧੇ ਦੀ ਵਾਜ਼ਬ ਮੰਗ ਲਈ ਲੜ ਰਹੇ ਗੁਰਬਤ ਮਾਰੇ ਕਿਰਤੀਆਂ ‘ਤੇ ਜਬਰ ਢਾਹੁਣ ਵਾਲੀਆਂ ਮੋਦੀ-ਯੋਗੀ ਸਰਕਾਰਾਂ ਦੀ ਕਰੜੀ ਨਿਖੇਧੀ ਕਰਦਿਆਂ ਘੱਟੋ ਘੱਟ ਉਜ਼ਰਤਾਂ ਅਜੋਕੀਆਂ ਲੋੜਾਂ ਅਨੁਸਾਰ ਮਿਥਣ ਅਤੇ ਚਾਰ ਕਿਰਤ ਕੋਡ ਭੰਗ ਕਰਕੇ ਕਿਰਤ ਕਾਨੂੰਨ ਬਹਾਲ ਕਰਨ ਅਤੇ ਗ੍ਰਿਫ਼ਤਾਰ ਕੀਤੇ ਮਜ਼ਦੂਰਾਂ ਨੂੰ ਫੌਰੀ ਰਿਹਾਅ ਕਰਨ ਦੀ ਮੰਗ ਕੀਤੀ ਗਈ ਹੈ।
ਇਸ ਤਰ੍ਹਾਂ ਹੀ ਭਾਖੜਾ-ਬਿਆਸ ਮੈਨੇਜਮੈਂਟ ਬੋਰਡ ਚੋਂ ਪੰਜਾਬ ਦੀ ਸਥਾਈ ਮੈਂਬਰੀ ਖਤਮ ਕਰਨ ਦੀ ਨਿੰਦਾ ਕਰਦਿਆਂ ਕੇਂਦਰੀ ਸਰਕਾਰ ਵਲੋਂ ਇਸ ਸਬੰਧੀ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਵਾਪਸ ਲੈਣ ਦੀ ਵੀ ਮੰਗ ਕੀਤੀ ਗਈ ਹੈ।
ਕਨਵੈਨਸ਼ਨ ਦੀ ਸਮਾਪਤੀ ਉਪਰੰਤ ਹੱਥਾਂ ’ਚ ਲਾਲ ਫੁਰੇਰੇ ਤੇ ਜੰਗ ਦੀ ਭਿਆਨਕਤਾ ਨੂੰ ਦਰਸਾਉਂਦੀਆਂ ਤਖ਼ਤੀਆਂ ਲੈ ਕੇ ਸ਼ਹਿਰ ਵਿੱਚ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ।
ਕੈਪਸਨ:ਇਰਾਨ ਖਿਲਾਫ਼ ਜੰਗ ਵਿਰੁੱਧ ਫਾਸ਼ੀ ਹਮਲਿਆਂ ਵਿਰੋਧੀ ਫਰੰਟ ਦੇ ਬੈਨਰ ਹੇਠ ਜਲੰਧਰ ਸ਼ਹਿਰ ਦੀਆਂ ਸੜਕਾਂ ਉੱਪਰ ਕੱਢੇ ਮੁਜ਼ਾਹਰੇ ਦੀ ਅਗਵਾਈ ਕਰਦੇ ਹੋਏ ਕਾਮਰੇਡ ਦਰਸ਼ਨ ਸਿੰਘ ਖਟਕੜ,ਮੰਗਤ ਰਾਮ ਪਾਸਲਾ,ਨਿਰਮਲ ਸਿੰਘ ਧਾਲੀਵਾਲ, ਸੁਖਦਰਸ਼ਨ ਨੱਤ ਅਤੇ ਹੋਰ ਆਗੂ।
—–00—–
