
ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ (ਰਜਿ:) ਅੰਮ੍ਰਿਤਸਰ ਵੱਲੋਂ ਸੈਮੀਨਾਰ/ ਵਿਚਾਰ ਗੋਸ਼ਟੀ ਗੁਰਮਤਿ ਫ਼ਲਸਫ਼ੇ ਦੇ ਅਲੱਗ-ਅਲੱਗ ਪਹਿਲੂਆਂ ਬਾਰੇ
Sanghol Times/ਅੰਮ੍ਰਿਤਸਰ/03.08.2023(ਰਣਜੀਤ ਸਿੰਘ ਮਸੌਣ) ਭਗਤ ਪੂਰਨ ਸਿੰਘ ਬਾਨੀ ਪਿੰਗਲਵਾੜਾ ਦੀ 31ਵੀਂ ਬਰਸੀ ਨੂੰ ਸਮਰਪਿਤ ਜੋ ਪ੍ਰੋਗਰਾਮ ਚਲਾਏ ਜਾ ਰਹੇ ਹਨ, ਉਨ੍ਹਾਂ ਦੀ ਲੜੀ ਤਹਿਤ ਸ.ਸ.ਸ.ਸ. ਮਾਡਰਨ ਸਕੂਲ, ਬਟਾਲਾ ਰੋਡ ਅੰਮ੍ਰਿਤਸਰ ਦੇ ਵਿੱਦਿਅਕ ਭਵਨ ਆਡੀਟੋਰੀਅਮ ਵਿੱਚ ਗੁਰਮਤਿ ਫ਼ਲਸਫ਼ੇ ਦੇ ਅਲੱਗ-ਅਲੱਗ ਪਹਿਲੂਆਂ ਬਾਰੇ ਸੈਮੀਨਾਰ ਤੇ ਵਿਚਾਰ ਗੋਸ਼ਟੀ ਕਰਵਾਈ ਗਈ। ਇਸ ਸੈਮੀਨਾਰ ਤੇ ਵਿਚਾਰ ਗੋਸ਼ਟੀ ਵਿੱਚ ਪਹੁੰਚੇ ਮਹਿਮਾਨਾਂ ਤੇ ਸਰੋਤਿਆਂ ਦਾ ਪਿੰਗਲਵਾੜਾ ਸੰਸਥਾ ਦੇ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ ਨੇ ਜੀ ਆਇਆਂ ਆਖਦੇ ਹੋਏ ਕਿਹਾ ਕਿ ਅਜੋਕੇ ਸਮਾਜ ਨੂੰ ਜੇਕਰ ਨਰੋਆ ਸਿਰਜਣਾ ਹੈ ਤਾਂ ਅੱਜ ਬਹੁਤ ਵੱਡੀ ਜ਼ਰੂਰਤ ਹੈ ਕਿ ਗੁਰਬਾਣੀ ਤੋਂ ਸੇਧ ਲਈ ਜਾਵੇ। ਉਹਨਾਂ ਕਿਹਾ ਕਿ ਭਗਤ ਪੂਰਨ ਸਿੰਘ ਜੀ ਨੇ ਆਪਣੇ ਸ਼ਬਦਾਂ ਵਿੱਚੋਂ ਆਪਣੇ ਜੀਵਨ ਨੂੰ ਗੁਰਬਾਣੀ ਅਨੁਸਾਰ ਜੀਵਿਆ ਹੈ।
ਇਸ ਸੈਮੀਨਾਰ ਦੀ ਆਰੰਭਤਾ ਵਿੱਚ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਂਝੀਵਾਲਤਾ ਦਾ ਪ੍ਰਤੀਕ ਹੈ, ਲੋੜ ਹੈ ਮਨੁੱਖਤਾ, ਇਸ ਤੋਂ ਜੀਵਨ ਜਾਂਚ ਸਿੱਖੇ, ਉਹਨਾਂ ਪਿੰਡਾਂ ਆਦਿ ਵਿੱਚ ਚੱਲਦੇ ਜਾਤ ਪ੍ਰਥਾ ਉੱਪਰ ਗੁਰਦੁਆਰਿਆਂ ਦੀ ਗਿਣਤੀ ਤੇ ਚਿੰਤਾ ਪ੍ਰਗਟਾਈ। ਇਸ ਉਪਰੰਤ ਗਿਆਨੀ ਬਲਜੀਤ ਸਿੰਘ ਜੀ ਨੇ ਆਪਣੇ ਵਿਚਾਰਾਂ ਦੀ ਸਾਂਝ ਪਾਉਂਦੇ ਹੋਏ ਕਿਹਾ ਕਿ ਗੁਰਬਾਣੀ ਤੋਂ ਅਗਵਾਈ ਲੈਣ ਦੀ ਤੇ ਗੁਰਬਾਣੀ ਦੇ ਮਾਰਗ ਲਈ ਬਾਣੀ ਦੇ ਕਹਿ ਮੁਤਾਬਕ ਚੱਲਣ ਦੀ ਬਹੁਤ ਜ਼ਿਆਦਾ ਲੋੜ ਹੈ।
ਡਾ. ਸਤੁਤੀ ਮਲਹੋਤਰਾ ਨੇ ਸਰੋਤਿਆਂ ਸਾਹਮਣੇਂ ਆਪਣੇ ਵਿਚਾਰ ਰੱਖਦੇ ਹੋਏ ਭਗਤ ਪੂਰਨ ਸਿੰਘ ਜੀ ਦੀ ਜੀਵਨੀ ਅਤੇ ਗੁਰਮਤਿ ਫ਼ਿਲਾਸਫ਼ੀ ਨੂੰ ਬੜੇ ਸੁਚੱਜੇ ਢੰਗ ਨਾਲ ਬਿਆਨਿਆ। ਇਸ ਉਪਰੰਤ ਸ. ਹਮੀਰ ਸਿੰਘ ਉੱਘੇ ਲੇਖਕ ਅਤੇ ਵਾਰਤਾਕਾਰ ਨੇ ਗੁਰਦੁਆਰਿਆਂ ਦੀ ਮੌਜ਼ੂਦਾ ਸਥਿਤੀ ਤੋਂ ਜਾਣੂੰ ਕਰਵਾਇਆ ਅਤੇ ਅਫ਼ਸੋਸ ਪ੍ਰਗਟ ਕੀਤਾ ਕਿ ਅਸੀਂ ਕਈ ਥਾਵਾਂ ਤੇ ਗੁਰਬਾਣੀ ਤੋਂ ਸੇਧ ਨਾ ਲੈਣ ਕਰਕੇ ਭਟਕ ਰਹੇ ਹਾਂ, ਡਾ. ਵਰਿੰਦਰਪਾਲ ਸਿੰਘ ਭੂ-ਵਿਗਿਆਨੀ ਨੇ ਆਪਣੇ ਵਿਚਾਰਾਂ ਦੀ ਸਾਂਝ ਪਾਉਂਦੇ ਹੋਏ ਭਗਤ ਜੀ ਦੀ ਜੀਵਨ ਦੇ ਕੁੱਝ ਨਾ ਭੁਲਣ ਵਾਲੇ ਪਲਾਂ ਨੂੰ ਸਾਂਝੇ ਕਰਦੇ ਹੋਏ ਕਿਹਾ ਕਿ ਉਹ ਸਹੀ ਅਰਥਾਂ ਵਿੱਚ ਭਗਤ ਸਨ ਅਤੇ ਉਹਨਾਂ ਵਰਗੇ ਦਰਵੇਸ਼ ਪੁਰਸ਼ ਕਈ ਸਦੀਆਂ ਬਾਅਦ ਹੀ ਪੈਦਾ ਹੁੰਦੇ ਹਨ।
ਇਸ ਉਪਰੰਤ ਡਾ. ਮਹਿਲ ਸਿੰਘ, ਪ੍ਰਿੰਸੀਪਲ ਖਾਲਸਾ ਕਾਲਜ ਅੰਮ੍ਰਿਤਸਰ ਨੇ ਆਪਣੀ ਪ੍ਰਧਾਨਗੀ ਸੰਬੋਧਨ ਵਿੱਚ ਸੈਮੀਨਾਰ ਦੇ ਪਹਿਲੇ ਸੈਸ਼ਨ ਦੇ ਸਮਾਪਨ ਵੱਲ ਵੱਧਦੇ ਹੋਏ ਕਿਹਾ ਕਿ ਅੱਜ ਦਾ ਸੈਮੀਨਾਰ ਪਿੰਗਲਵਾੜਾ ਸੰਸਥਾ ਦੀ ਬਹੁਤ ਵਧੀਆ ਉਪਰਾਲਾ ਹੈ ਅਤੇ ਅਜਿਹੇ ਸੈਮੀਨਾਰ ਦੇਸ਼ ਅਤੇ ਸਮਾਜ ਅੰਦਰ ਜਾਗਰੂਕਤਾ ਪੈਦਾ ਕਰਨਗੇ।
ਸੈਸ਼ਨ ਵਿੱਚ ਡਾ. ਇੰਦਰਜੀਤ ਕੌਰ ਅਤੇ ਅਮਰਦੀਪ ਸਿੰਘ ਜਿੰਨ੍ਹਾਂ ਨੇ ਵੱਖ-ਵੱਖ ਦੇਸ਼ ਵਿੱਚ ਘੁੰਮ ਕੇ ਗੁਰੂ ਨਾਨਕ ਦੇਵ ਜੀ ਦੀਆਂ ਪੈੜਾਂ ਨੂੰ ਬੜੇ ਸੁਚੱਜੇ ਢੰਗ ਢੰਗ ਨਾਲ ਪੁਸਤਕਾਂ ‘ਦਿ ਲੋਸਟ ਹੈਰੀਟੇਜ਼: ਦੀ ਸਿੱਖ ਲੀਗੇਸੀ ਇਨ ਪਾਕਿਸਤਾਨ ਅਤੇ ਦੀ ਕੁਅਸਟ ਕੌਨੀਟੀਨਿਊਜ਼ ਲੋਸਟ ਹੈਰੀਟੇਜ਼: ਦੀ ਸਿੱਖ ਲੀਗੈਸੀ ਇਨ ਪਾਕਿਸਤਾਨ ਨਾਲ ਇੱਕ ਵਿਚਾਰ ਗੋਸ਼ਟੀ ਰਚਾਈ ਗਈ, ਇਸ ਵਿਚਾਰ ਗੋਸ਼ਟੀ ਵਿੱਚ ਡਾ. ਇੰਦਰਜੀਤ ਕੌਰ ਜੀ ਦੇ ਸਵਾਲਾਂ ਦੇ ਜੁਆਬ ਪੁਸਤਕਾਂ ਦੇ ਲੇਖਕ ਅਮਰਦੀਪ ਸਿੰਘ ਜੀ ਨੇ ਬੜੇ ਠਰੰਮੇ ਅਤੇ ਵਿਸਥਾਰ ਪੂਰਵਕ ਦਿੱਤੇ ।
ਜ਼ਿਕਰਯੋਗ ਹੈ ਕਿ ਅਮਰਦੀਪ ਸਿੰਘ ਜੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਾਹਾਂ ਤੇ ਚੱਲਦੇ ਹੋਏ 24 ਲੜੀਆਂ ਦੀ ਡਾਕੂਮੈਂਟਰੀ ਫ਼ਿਲਮ ਵੀ ਬਣਾਈ ਗਈ ਹੈ। ਵੇਰਵੇਯੋਗ ਹੈ ਕਿ ਅਮਰਦੀਪ ਸਿੰਘ ਜੀ ਦੀਆਂ ਇਹਨਾਂ ਵਿਲੱਖਣ ਸੇਵਾਵਾਂ ਕਰਕੇ ਉਹਨਾਂ ਨੂੰ, ਉਹਨਾਂ ਦੀ ਧਰਮਪਤਨੀ ਵਿਨੰਦਰ ਕੌਰ ਅਤੇ ਟੀਮ ਨੂੰ 5 ਅਗਸਤ ਨੂੰ ਭਗਤ ਪੂਰਨ ਸਿੰਘ ਜੀ ਦੀ ਬਰਸੀਂ ਵਾਲੇ ਦਿਨ ਉਚੇਚੇ ਤੋਰ ਤੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਸਟੇਜ ਸੰਚਾਲਨ ਅਮਰਜੀਤ ਸਿੰਘ ਜੀ ਵੱਲੋਂ ਬਾਖੂਬੀ ਕੀਤਾ ਗਿਆ।
ਇਸ ਮੌਕੇ ਮੀਤ-ਪ੍ਰਧਾਨ ਡਾ. ਜਗਦੀਪਕ ਸਿੰਘ, ਮੁਖਤਾਰ ਸਿੰਘ ਗੋਰਾਇਆ ਆਨਰੇਰੀ ਸਕੱਤਰ, ਸ. ਰਾਜਬੀਰ ਸਿੰਘ ਮੈਂਬਰ ਪਿੰਗਲਵਾੜਾ ,ਸ.ਹਰਜੀਤ ਸਿੰਘ ਅਰੋੜਾ ਮੈਂਬਰ ਪਿੰਗਲਵਾੜਾ, ਬੀਬੀ ਪ੍ਰੀਤਇੰਦਰਜੀਤ ਕੌਰ ਮੈਂਬਰ ਪਿੰਗਲਵਾੜਾ, ਕਰਨਲ ਦਰਸ਼ਨ ਸਿੰਘ ਬਾਵਾ ਪ੍ਰਸ਼ਾਸਕ ਪਰਮਿੰਦਰ ਸਿੰਘ ਭੱਟੀ ਸਹਿ-ਪ੍ਰਸ਼ਾਸਕ,ਸ. ਬਖਸ਼ੀਸ਼ ਸਿੰਘ ਡੀ.ਐਸ. ਪੀ (ਰਿਟਾ.) ਪ੍ਰਸ਼ਾਸਕ ਮਾਨਾਂਵਾਲਾ ਬ੍ਰਾਂਚ, ਡਾ.ਇੰਦਰਜੀਤ ਕੌਰ ਰੇਨੂ, ਮਿਸਜ ਗੁਰਦੀਪ ਕੌਰ ਬਾਵਾ, ਸੁਰਿੰਦਰ ਕੌਰ ਭੱਟੀ, ਹਰਮਿੰਦਰ ਕੌਰ.ਡਾ. ਸਿਆਮ ਸੁੰਦਰ ਦੀਪਤੀ ਮਿਸਜ਼ ਦੀਪਤੀ , ਰਜਿੰਦਰਪਾਲ ਸਿੰਘ, ਗੁਰਨਾਇਬ ਸਿੰਘ, ਡਾ. ਨਿਰਮਲ ਸਿੰਘ, ਡਾ. ਅਮਰਜੀਤ ਸਿੰਘ ਗਿੱਲ, ਪ੍ਰਿੰਸੀਪਲ ਨਰੇਸ਼ ਕਾਲੀਆ, ਪ੍ਰਿੰਸੀਪਲ ਦਲਜੀਤ ਕੌਰ, ਪਿੰ੍ਰਸੀਪਲ ਅਨੀਤਾ ਬੱਤਰਾ, ਕੋਆਡੀਨੇਟਰ ਸੁਨੀਤਾ ਨਈਅਰ, ਨਰਿੰਦਰਪਾਲ ਸਿੰਘ ਸੋਹਲ, ਤਿਲਕ ਰਾਜ ਜਨਰਲ ਮੈਨੇਜਰ, ਹਰਪਾਲ ਸਿੰਘ ਸੰਧੂ ਕੇਅਰ ਟੇਕਰ, ਯੋਗੇਸ਼ ਸੂਰੀ ਪ੍ਰਿੰਸੀਪਲ ਲਖਵਿੰਦਰ ਕੌਰ, ਭਗਤ ਪੂਰਨ ਸਿੰਘ ਆਦਰਸ਼ ਸਕੂਲ ਦੇ ਵਿਦਿਆਰਥੀ, ਭਗਤ ਪੂਰਨ ਸਿੰਘ ਬੁੱਟਰ ਕਲਾਂ ਸਕੂਲ ਦੇ ਵਿਦਿਆਰਥੀ ਤੇ ਸਮੂਹ ਸਟਾਫ, ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਚੌਤਾਂ ਕਲਾਂ ਦੇ ਵਿਦਿਆਰਥੀ ਅਤੇ ਵੱਖ-ਵੱਖ ਬ੍ਰਾਂਚਾਂ ਦੇ ਇੰਚਾਰਜ਼, ਸਮੂਹ ਸਕੂਲਾਂ ਦਾ ਸਟਾਫ਼ ਆਦਿ ਹਾਜ਼ਰ ਸਨ।