
ਮੋਹਾਲੀ ਮੰਡੀ ਵਿਕਸਤ ਕਰਨ ਸਬੰਧੀ ਹਰਚੰਦ ਸਿੰਘ ਬਰਸਟ ਚੇਅਰਮੈਨ ਪੰਜਾਬ ਮੰਡੀ ਬੋਰਡ ਨਾਲ ਹੋਈ ਮੀਟਿੰਗ
Sanghol Times/ਐਸ.ਏ.ਐਸ.ਨਗਰ(ਚੰਡੀਗੜ੍ਹ/ਮੋਹਾਲੀ)27 ਸਤੰਬਰ 2023:- ਪੰਜਾਬ ਮੰਡੀ ਬੋਰਡ ਮੁੱਖ ਦਫਤਰ ਮੋਹਾਲੀ ਵਿਖੇ ਹਰਚੰਦ ਸਿੰਘ ਬਰਸਟ ਚੇਅਰਮੈਨ ਪੰਜਾਬ ਮੰਡੀ ਬੋਰਡ ਦੀ ਪ੍ਰਧਾਨਗੀ ਹੇਠ ਮੋਹਾਲੀ ਮੰਡੀ ਨੂੰ ਵਿਕਸਤ ਕਰਨ ਸਬੰਧੀ ਮਾਰਕੀਟ ਕਮੇਟੀ ਮੋਹਾਲੀ ਅਤੇ ਖਰੜ ਦੇ ਆੜਤੀਆਂ ਨਾਲ ਮੀਟਿੰਗ ਹੋਈ। ਜਿਸ ਵਿੱਚ ਸਬਜੀ ਮੰਡੀ ਮੋਹਾਲੀ ਅਤੇ ਖਰੜ ਨੂੰ ਸਚਾਰੂ ਢੰਗ ਨਾਲ ਚਲਾਉਣ ਅਤੇ ਆੜਤੀਆਂ ਨੂੰ ਆ ਰਹੀਆਂ ਮੁਸ਼ਕਲਾ ਲਈ ਮੰਗ ਪੱਤਰ ਸੋਂਪਿਆ ਗਿਆ। ਇਸਦੇ ਨਾਲ ਹੀ ਕਿਹਾ ਗਿਆ ਕਿ ਕਿਸ ਤਰਾਂ ਪਿਛਲੀਆਂ ਸਰਕਾਰਾਂ ਦੁਆਰਾ ਮੋਹਾਲੀ ਮੰਡੀ ਵੱਲ ਕੋਈ ਧਿਆਨ ਨਹੀ ਦਿੱਤਾ ਗਿਆ ਜੋ ਕਿ 50 ਕਰੋੜ ਦੀ ਲਾਗਤ ਨਾਲ ਬਣੀ ਸੀ ਤੇ ਇਸ ਨੂੰ ਹੁਣ ਮੁੜ ਚਾਲੂ ਕੀਤਾ ਜਾਏਗਾ ਤਾਂ ਜੋ ਮੰਡੀ ਬੋਰਡ ਨੂੰ ਚੰਗੀ ਆਮਦਨ ਹੋ ਸਕੇ ਤੇ ਇਨਡੋਰ ਖੇਡਾਂ ਦਾ ਵੀ ਪ੍ਰਬੰਧ ਕੀਤਾ ਜਾਏਗਾ। ਇਸਦੇ ਨਾਲ ਹੀ ਖਾਲੀ ਪਈਆਂ ਅਸਾਮੀਆਂ ਨੂੰ ਵੀ ਜਲਦ ਹੀ ਭਰਿਆਂ ਜਾਵੇਗਾ ਤਾਂ ਜੋ ਮੰਡੀ ਬੋਰਡ ਹੋਰ ਬਿਹਤਰ ਢੰਗ ਨਾਲ ਕੰਮ ਕਰੇ। ਚੇਅਰਮੈਨ ਜੀ ਦੁਆਰਾ ਉਹਨਾ ਦੀ ਮੰਗ ਜਲਦ ਪੂਰੀ ਹੋਣ ਦਾ ਵਿਸ਼ਵਾਸ ਦਵਾਇਆ ਗਿਆ।
ਇਸ ਮੋਕੇ ਅੰਮ੍ਰਿਤ ਕੋਰ ਗਿੱਲ ਸਕੱਤਰ ਪੰਜਾਬ ਮੰਡੀ ਬੋਰਡ, ਮਨਜੀਤ ਸਿੰਘ ਸੰਧੂ ਜੀ.ਐਮ. ਇਸਟੇਟ, ਸਵਰਣ ਸਿੰਘ ਡੀ.ਜੀ.ਐਮ. ਪ੍ਰੋਗਰੈਸ, ਗਗਨਦੀਪ ਸਿੰਘ ਡੀ.ਐਮ.ਓ. ਮੋਹਾਲੀ, ਪ੍ਰਦੀਪ ਸ਼ਰਮਾ ਸਕੱਤਰ ਮਾਰਕੀਟ ਕਮੇਟੀ ਖਰੜ, ਗੋਰਵਜੀਤ ਸਿੰਘ ਪ੍ਰਧਾਨ ਸਬਜੀ ਮੰਡੀ ਮੋਹਾਲੀ, ਪਰਮਜੀਤ ਸਿੰਘ ਪ੍ਰਧਾਨ ਸਬਜੀ ਮੰਡੀ ਖਰੜ ਅਤੇ ਹੋਰ ਆੜਤੀ ਸਾਹਿਬਾਨ ਹਾਜਰ ਰਹੇ।