ਪੱਟੀ ਸ਼ਹਿਰ ਤੋ ਸੇਖੋ ਪਰਿਵਾਰ ਕੈਬਨਿਟ ਮੰਤਰੀ ਭੁੱਲਰ ਦੀ ਅਗਵਾਈ ਹੇਠ ਆਪ ਚ ਸ਼ਾਮਲ
Sanghol Times/ਪੱਟੀ/27ਨਵੰਬਰ,2033(ਜੋਗਾ ਸਿੰਘ)
ਪੱਟੀ ਤੋ ਵਿਧਾਇਕ ਲਾਲਜੀਤ ਸਿੰਘ ਭੁੱਲਰ ਟਰਾਂਸਪੋਰਟ ਵਿਭਾਗ ਅਤੇ ਪੰਚਾਇਤ ਮੰਤਰੀ ਪੰਜਾਬ ਦੀ ਅਗਵਾਈ ਹੇਠ ਪੱਟੀ ਤੋ ਸੇਖੋਂ ਪਰਿਵਾਰ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ।
ਇਸ ਮੌਕੇ ਕੈਬਨਿਟ ਮੰਤਰੀ ਪੰਜਾਬ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਪੰਜਾਬ ਦਾ ਵਿਕਾਸ ਪੱਖੋਂ ਬੁਲੰਦੀਆਂ ਛੁੂੰਹ ਰਿਹਾ ਹੈ, ਭ੍ਰਿਸ਼ਟਾਚਾਰ ਖਤਮ ਹੋ ਰਿਹਾ ਹੈ, ਸੜਕਾਂ ਦੇ ਜਾਲ ਵਿਛਾਏ ਜਾ ਰਹੇ ਹਨ, ਲੋਕਾਂ ਦੀਆਂ ਮੁਸ਼ਕਿਲਾਂ ਸਮੇਂ ਸਿਰ ਹੱਲ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਲੋਕਹਿੱਤ ਪਾਰਟੀ ਹੈ। ਅੱਜ ਕਾਂਗਰਸ ਪਾਰਟੀ ਦੇ ਕੱਟੜ ਸੇਖੋਂ ਪਰਿਵਾਰ ਆਮ ਆਦਮੀ ਵਿਚ ਸ਼ਾਮਿਲ ਹੋਏ ਇੰਨ੍ਹਾਂ ਦਾ ਆਮ ਆਦਮੀ ਪਾਰਟੀ ਵਿੱਚ ਸਵਾਗਤ ਕੀਤਾ ਜਾਂਦਾ ਹੈ। ਇਸ ਮੌਕੇ ਸ਼ਾਮਲ ਹੋਣ ਵਾਲੇ ਉਪਕਾਰ ਸਿੰਘ ਸੇਖੋਂ ਦਾ ਪਰਿਵਾਰ, ਬੇਅੰਤ ਸਿੰਘ ਸੇਖੋਂ ਦਾ ਪਰਿਵਾਰ, ਤਰਸੇਮ ਸਿੰਘ ਸੇਖੋਂ, ਜਗਬੀਰ ਸਿੰਘ ਸੇਖੋਂ, ਵੀਰ ਪ੍ਰਤਾਪ ਸਿੰਘ ਸੇਖੋਂ, ਜਗਮੇਲ ਸਿੰਘ ਸੇਖੋਂ, ਮਨਦੀਪ ਸਿੰਘ ਸੇਖੋਂ ਅਤੇ ਕੁਲਦੀਪ ਸਿੰਘ ਸੇਖੋਂ ਪਰਿਵਾਰਾਂ ਸਮੇਤ ਕਾਂਗਰਸ ਨੂੰ ਛੱਡ ਆਮ ਆਦਮੀ ਪਾਰਟੀ ਵਿੱਚ ਸ਼ਮਿਲ ਹੋਏ।
ਇਸ ਮੌਕੇ ਚੇਅਰਮੈਨ ਦਿਲਬਾਗ ਸਿੰਘ ਪੀ.ਏ, ਮੀਡੀਆ ਇੰਚਾਰਜ ਅਵਤਾਰ ਸਿੰਘ ਢਿੱਲੋ, ਗੁਰਬਿੰਦਰ ਸਿੰਘ ਕਾਲੇਕੇ, ਵਰਿੰਦਰਜੀਤ ਸਿੰਘ ਹੀਰਾ ਭੁੱਲਰ, ਸੋਨੂੰ ਭੁੱਲਰ ਕਿਰਤੋਵਾਲ, ਗੁਰਵਿੰਦਰ ਸਿੰਘ ਬੁਰਜ, ਪ੍ਰਧਾਨ ਰਾਜਬੀਰ ਸਿੰਘ ਆੜ੍ਹਤੀਆ ਐਸੋਸੀਏਸ਼ਨ ਪੱਟੀ, ਪ੍ਰਧਾਨ ਪਲਵਿੰਦਰ ਸਿੰਘ ਭੋਲਾ ਰਾੜੀਆ ਆਦਿ ਹਾਜ਼ਰ ਸਨ।