ਆਪ – ਕਾਂਗਰਸ : “ਆਪ” ਨਾਲ ਬੈਠਕ ਤੋਂ ਬਾਅਦ ਕਾਂਗਰਸ ਨੇ ਲੋਕ ਸਭਾ ਚੋਣਾਂ ਇਕੱਠੇ ਲੜਨ ਦਾ ਕੀਤਾ ਐਲਾਨ
ਕਿਹਾ, ਸੀਟਾ ਦੀ ਵੰਡ ਨੂੰ ਲੈਕੇ “ਆਪ” ਨਾਲ ਇਕ ਹੋਰ ਬੈਠਕ ਕਰਾਂਗੇ
ਦਿੱਲੀ/08 ਜਨਵਰੀ, 2024/ਮਲਕੀਤ ਸਿੰਘ ਭਾਮੀਆਂ) :- ਲੋਕ ਸਭਾ ਲਈ ਸੀਟਾਂ ਦੀ ਵੰਡ ਤੇ ਚਰਚਾ ਕਰਨ ਲਈ ਕਾਂਗਰਸ ਅਤੇ ਆਮ ਆਦਮੀ ਪਾਰਟੀ ( ਆਪ ) ਦੀ ਸੋਮਵਾਰ ਨੂੰ ਇਥੇ ਬੈਠਕ ਹੋਈ। ਆਮ ਆਦਮੀ ਪਾਰਟੀ ਦੇ ਨੇਤਾਵਾਂ ਨਾਲ ਕਾਂਗਰਸ ਦੀ ਕੌਮੀ ਗਠਜੋੜ ਕਮੇਟੀ ਦੀ ਬੈਠਕ ਤੋਂ ਬਾਅਦ ਸੀਨੀਅਰ ਕਾਂਗਰਸੀ ਨੇਤਾ ਮੁਕੁਲ ਵਾਸਨਿਕ ਨੇ ਕਿਹਾ ਕਿ ਚੋਣਾਂ ਨਾਲ ਜੁੜੇ ਕਈ ਮੁੱਦਿਆਂ ਤੇ ਚਰਚਾ ਹੋਈ। ਉਨ੍ਹਾਂ ਕਿਹਾ, “ਅਸੀਂ ਆਉਣ ਵਾਲੀਆਂ ਚੋਣਾਂ ਲਈ ਕਈ ਮੁੱਦਿਆਂ ਤੇ ਬੈਠਕ ਕੀਤੀ। ਗੱਲਬਾਤ ਜਾਰੀ ਰਹੇਗੀ ਅਤੇ ਅਸੀਂ ਦੁਬਾਰਾ ਮਿਲਾਂਗੇ। ਇਸ ਤੋਂ ਬਾਅਦ ਹੀ ਅਸੀਂ ਸੀਟਾਂ ਦੀ ਵੰਡ ਤੇ ਅੰਤਿਮ ਫੈਸਲਾ ਲਵਾਂਗੇ।” ਹਰ ਚੀਜ਼ ਬਾਰੇ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਅਸੀਂ ਮਿਲਕੇ ਚੋਣਾਂ ਲੜਾਂਗੇ। ਅਸੀਂ ਭਾਜਪਾ ਨੂੰ ਸਖਤ ਟੱਕਰ ਦੇਵਾਂਗੇ। “ਆਪ” ਦੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਅਤੇ ਦਿੱਲੀ ਦੇ ਮੰਤਰੀ ਆਤਿਸ਼ ਅਤੇ ਸੌਰਭ ਭਾਰਦਵਾਜ ਮੀਟਿੰਗ ‘ਚ ਸ਼ਾਮਲ ਹੋਏ। ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਵਾਸਨਿਕ, ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਅਤੇ ਪਾਰਟੀ ਦੇ ਸੀਨੀਅਰ ਨੇਤਾ ਸਲਮਾਨ ਖੁਰਸ਼ੀਦ ਅਤੇ ਮੋਹਨ ਪ੍ਰਕਾਸ਼ ਵੀ ਕਾਂਗਰਸ ਵੱਲੋ ਮੌਜੂਦ ਸਨ।