ਲੋਕ ਸਭਾ ਇਲੈਕਸ਼ਨ 2024 : ਲੋਕ ਸਭਾ ਚੋਣਾਂ ‘ਚ ਕਿੰਨਾਂ ਖਰਚ ਕਰ ਸਕਣਗੇ ਉਮੀਦਵਾਰ, ਚੋਣ ਕਮਿਸ਼ਨ ਵੱਲੋ ਲਿਸਟ ਤਿਆਰ
Sanghol Times/ਦਿੱਲੀ/ਚੰਡੀਗੜ੍ਹ/07ਫਰਵਰੀ,2024(ਮਲਕੀਤ ਸਿੰਘ ਭਾਮੀਆਂ) :- ਭਾਰਤੀ ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ 2024 – ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਚੋਣਾਂ ‘ਚ ਪਾਰਟੀ ਉਮੀਦਵਾਰ ਵੱਲੋ ਕੀਤੇ ਜਾਣ ਵਾਲੇ ਖਰਚੇ ਦੀ ਲਿਸਟ ਤੈਅ ਕੀਤੀ ਗਈ ਹੈ। ਲੋਕ ਸਭਾ ਚੋਣਾਂ ‘ਚ ਇਕ ਉਮੀਦਵਾਰ 95 ਲੱਖ ਜੱਦ ਕਿ ਵਿਧਾਨ ਸਭਾ ਚੋਣਾਂ ‘ਚ 40 ਲੱਖ ਰੁਪਏ ਪ੍ਰਤੀ ਉਮੀਦਵਾਰ ਖਰਚ ਕਰਨ ਲਈ ਤੈਅ ਕੀਤੇ ਗਏ ਹਨ। ਕਈ ਵਾਰ ਉਮੀਦਵਾਰ ਇਲੈਕਸ਼ਨ ਕਮਿਸ਼ਨ ਤੋਂ ਖਰਚ ਲੁਕਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਕਈ ਟੀਮਾਂ ਹੁੰਦੀਆਂ ਹਨ ਜੋ ਚੈਕਿੰਗ ਕਰਦਿਆਂ ਹਨ ਜੇਕਰ ਕੋਈ ਉਮੀਦਵਾਰ ਤੈਅ ਹੱਦ ਤੋਂ ਜਿਆਦਾ ਖਰਚ ਕਰਦਾ ਹੈ ਤਾਂ ਚੋਣ ਕਮਿਸ਼ਨ ਉਸਨੂੰ ਚੋਣ ਲੜਨ ਤੋਂ ਰੋਕ ਵੀ ਸਕਦਾ ਹੈ। ਉਥੇ ਹੀ ਇਸ ਵਾਰ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਲੋਕ ਸਭਾ ਚੋਣਾਂ ‘ਚ ਹੱਦ ਜਿਆਦਾ ਰੱਖੇ ਗਏ ਹਨ। 201 ਵੱਖ ਵੱਖ ਆਈਟਮਾਂ ਦੇ ਰੇਟ ਨਿਰਧਾਰਤ ਕੀਤੇ ਗਏ ਹਨ। ਇਹ ਰੇਟ ਪਿਛਲੀਆਂ ਚੋਣਾਂ ਦੇ ਮੁਕਾਬਲੇ ਕੁੱਝ ਜਿਆਦਾ ਹਨ। ਰੇਟ ਲਿਸਟ ਡਵੀਜ਼ਨ ਕਮਿਸ਼ਨਰ ਤੋਂ ਅਪਰੂਵ ਤੋਂ ਬਾਅਦ ਸੀਈਓ ਪੰਜਾਬ ਤੋਂ ਵੀ ਮਨਜੂਰੀ ਮਿਲ ਚੂੱਕੀ ਹੈ। ਲਿਸਟ ਹੁਣ ਸਿਆਸੀ ਪਾਰਟੀਆਂ ਨੂੰ ਮੁਹੱਈਆ ਕਰਵਾਈ ਜਾਵੇਗੀ।