ਅਰਵਿੰਦ ਕੇਜਰੀਵਾਲ ਨੇ ਕਿਹਾ, ਪੰਜਾਬ ‘ਚ ਇਕੱਲੇ ਹੀ ਲੜਾਂਗੇ ਲੋਕ ਸਭਾ ਚੋਣਾਂ, ਸੀਟਾਂ ਦਾ ਐਲਾਨ ਵੀ ਛੇਤੀ ਹੋਵੇਗਾ
Sanghol Times/Sri Fatehgarh Sahib/10 ਫਰਵਰੀ,2024(ਮਲਕੀਤ ਸਿੰਘ ਭਾਮੀਆਂ) :- ਅਰਵਿੰਦਰ ਕੇਜਰੀਵਾਲ ਸ਼ਨੀਵਾਰ ਨੂੰ ਲੁਧਿਆਣਾ ਦੇ ਪੁਲਿਸ ਜਿਲ੍ਹਾ ਖੰਨਾ ‘ਚ ਆਯੋਜਿਤ ਮਹਾਰੈਲੀ ‘ਚ ਪਹੁੰਚੇ ਸਨ। ਇੱਥੇ ਉਨ੍ਹਾਂ ਨੇ ਘਰ – ਘਰ ਰਾਸ਼ਨ ਸਕੀਮ ਸ਼ੁਰੂ ਕੀਤੀ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਘਰ – ਘਰ ਜਾਕੇ ਲੋਕਾਂ ਨੂੰ ਰਾਸ਼ਨ ਵੰਡਿਆ। ਉਨ੍ਹਾਂ ਇਸ ਸਕੀਮ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ। “ਆਪ” ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੇ ਕਿਹਾ ਕਿ “ਆਪ” ਪੰਜਾਬ ਵਿੱਚ ਇਕੱਲੀਆਂ ਹੀ ਜਚੋਣਾਂ ਲੜੇਗੀ। ਲੋਕ ਸਭਾ ਚੋਣਾਂ 2 ਮਹੀਨੇ ਬਾਅਦ ਹਨ। ਪੰਜਾਬ ਵਿੱਚ 13 ਅਤੇ ਚੰਡੀਗੜ੍ਹ ਵਿੱਚ ਇਕ ਸੀਟ ਹੈ। ਆਉਣ ਵਾਲੇ 14 – 15 ਦਿਨਾਂ ਵਿੱਚ 14 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਾਡੇ ਦੇਸ਼ ਨੂੰ ਅਜ਼ਾਦ ਹੋਏ 75 ਸਾਲ ਹੋ ਗਏ ਹਨ। ਉਪਰੋਂ ਰਾਸ਼ਨ ਆਇਆ, ਪਰ ਲੋਕਾਂ ਤੱਕ ਨਹੀਂ ਪਹੁੰਚਿਆ। ਮੰਤਰੀਆਂ ਨੇਤਾਵਾਂ, ਸਰਕਾਰੀ ਅਫਸਰਾਂ ਨੇ ਇਹ ਰਾਸ਼ਣ ਖਾਂਧਾ ਹੈ। ਅਜਿਹਾ ਨਹੀਂ ਸੀ ਕਿ ਇਸ ਚੋਰੀ ਨੂੰ ਰੋਕਿਆ ਨਹੀਂ ਜਾ ਸਕਦਾ, ਇਹ ਇਰਾਦਾ ਨਹੀਂ ਸੀ। ਹੁਣ ਇਮਾਨਦਾਰ ਸਰਕਾਰ ਆਈ ਹੈ।