ਭਾਰਤੀ ਜਨਤਾ ਪਾਰਟੀ ਵੱਲੋ ਐਡਵੋਕੇਟ ਹਿਤੇਸ਼ ਥੋਰ ਨੂੰ ਲੀਗਲ ਸੈੱਲ ‘ਤੇ ਮਲਕੀਤ ਸਿੰਘ ਭਾਮੀਆਂ ਨੂੰ ਪ੍ਰੈਸ ਮੀਡੀਆ ਸੈਲ ਬੀਜੇਪੀ ਸਰਕਲ ਇੰਚਾਰਜ ਲਗਾਇਆ ਗਿਆ
Sanghol Times/ਖਮਾਣੋਂ/10ਫਰਵਰੀ,2024(ਮਲਕੀਤ ਸਿੰਘ ਭਾਮੀਆਂ) :- ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਭਾਰਤੀ ਜਨਤਾ ਪਾਰਟੀ ਵੱਲੋ ਪੰਜਾਬ ਪ੍ਰਧਾਨ ਸੁਨੀਲ ਜਾਖੜ ਜੀ ਅਤੇ ਪੰਜਾਬ ਦੇ ਇੰਚਾਰਜ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਸ਼੍ਰੀ ਵਿਜੇ ਰੂਪਾਨੀ ਜੀ ਦੀ ਯੋਗ ਅਗਵਾਈ ਹੇਠ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਉਸੇ ਸੰਬੰਧ ਵਿੱਚ ਅੱਜ ਸਰਕਲ ਖਮਾਣੋਂ ਦੇ ਪ੍ਰਧਾਨ ਵਿਵੇਕ ਜੈਨ ਦੀ ਅਗਵਾਈ ਹੇਠ ਪਾਰਟੀ ਦੇ ਵਰਕਰਾਂ ਤੇ ਅਹੁੱਦੇਦਾਰਾਂ ਦੀ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਮੁੱਖ ਮਹਿਮਾਨ ਵਜੋਂ ਲੋਕ ਸਭਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸੇਵਾਦਾਰ ਅਤੇ ਭਾਰਤੀ ਜਨਤਾ ਪਾਰਟੀ ਪੰਜਾਬ ਐਸਸੀ ਮੋਰਚਾ ਦੇ ਬੁਲਾਰੇ ਕੁਲਦੀਪ ਸਿੰਘ ਸਿੱਧੂਪੁਰ ਮੀਟਿੰਗ ਵਿੱਚ ਹਿੱਸਾ ਲੈਣ ਪਹੁੰਚੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਸਥਾਰਕ ਪਾਲਕ ਸਾਬਕਾ ਮੰਤਰੀ ਡਾ ਹਰਬੰਸ ਲਾਲ ਅਤੇ ਕੁਲਦੀਪ ਸਿੰਘ ਸਿੱਧੂਪੁਰ ਨੇ ਸਾਂਝੇ ਬਿਆਨ ਅੰਦਰ ਕਿਹਾ ਕਿ ਪੂਰੇ ਪੰਜਾਬ ਅੰਦਰ ਪਾਰਟੀ ਵੱਲੋ ਬੁਥ ਸੰਮੇਲਨ ਕਰਵਾਏ ਜਾ ਰਹੇ ਹਨ। ਹਰ ਵਿਧਾਨ ਸਭਾ ਨੂੰ ਮੱਦੇ ਨਜ਼ਰ ਵਰਕਰਾਂ ਅਤੇ ਅਹੁਦੇਦਾਰਾਂ ਦਾ ਬੁੱਥ ਸੰਮੇਲਨ ਕੀਤਾ ਜਾ ਰਿਹਾ ਹੈ। ਬੁੱਥ ਸੰਮੇਲਨ ਦੇ ਮੱਦੇ ਨਜ਼ਰ ਵਰਕਰਾਂ ਨੂੰ ਲਾਮਬੰਦ ਕਰਨ ਦੇ ਲਈ ਇਹ ਮੀਟਿੰਗਾਂ ਰੱਖੀਆਂ ਜਾ ਰਹੀਆਂ ਹਨ। ਜਿਸ ਵਿੱਚ ਅੱਜ ਖਮਾਣੋਂ ਸਰਕਲ ਦੇ ਪ੍ਰਧਾਨ ਵਿਵੇਕ ਜੈਨ ਦੀ ਅਗਵਾਈ ਵਾਲੀ ਮੀਟਿੰਗ ਵਿੱਚ ਉਨ੍ਹਾਂ ਨੇ ਵਿਸ਼ਵਾਸ ਦਵਾਇਆ ਕਿ ਵਰਕਰਾਂ ਤੇ ਅਪਣੇ ਸਾਥੀਆਂ ਨੂੰ ਅਹੁੱਦੇੇਦਾਰਾਂ ਨੂੰ ਵੱਡੀ ਗਿਣਤੀ ਵਿੱਚ ਨਾਲ ਲੈ ਕੇ ਬੁਥ ਸੰਮੇਲਨ ਦੇ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ ਅਤੇ ਸੰਮੇਲਨ ਨੂੰ ਸਫਲ ਬਣਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਕੁਲਦੀਪ ਸਿੰਘ ਸਿੱਧੂਪੁਰ ਵੱਲੋ ਕੁਆਰਡੀਨੇਟਰ ਵੱਜੋ ਇਸ ਬੁੱਥ ਸੰਮੇਲਨ ਦੀ ਰੂਪ ਰੇਖਾ ਨੂੰ ਤਿਆਰ ਕਰ ਰਹੇ ਹਨ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਧਾਨ ਸਭਾ ਹਲਕਾ ਬੱਸੀ ਪਠਾਣਾ ( ਐਸਸੀ ) ਦੇ ਅੰਦਰ ਬੁੱਥ ਸੰਮੇਲਨ ਮਿਲਣ ਪਾਰਟੀ ਦੇ ਅਹੁਦੇਦਾਰਾਂ ‘ਤੇ ਵਰਕਰਾਂ ਵੱਲੋ ਕੀਤਾ ਜਾ ਰਿਹਾ ਹੈ। ਇਸਨੂੰ ਕਾਮਯਾਬ ਬਣਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਸ ਮੌਕੇ ਐਡਵੋਕੇਟ ਹਿਤੇਸ਼ ਥੋਰ ਨੂੰ ਲੀਗਲ ਸੈੱਲ ‘ਤੇ ਮਲਕੀਤ ਸਿੰਘ ਭਾਮੀਆਂ ਪ੍ਰੈਸ ਮੀਡੀਏ ਸੈੱਲ ਬੀਜੇਪੀ ਦਾ ਇੰਚਾਰਜ ਸਰਕਲ ਖਮਾਣੋਂ ਫਤਹਿਗੜ੍ਹ ਸਾਹਿਬ ਨਿਯੁਕਤ ਕੀਤਾ ਗਿਆ। ਇਸ ਮੌਕੇ ਜਿਲ੍ਹਾ ਪ੍ਰਧਾਨ ਐਸਸੀ ਮੋਰਚਾ ਕੁਲਦੀਪ ਸਿੰਘ ਸਹੋਤਾ, ਸਰਕਲ ਪ੍ਰਧਾਨ ਚੂਨੀ ਕਲਾ ਕੁਲਵੰਤ ਸਿੰਘ, ਮਲਕੀਤ ਸਿੰਘ ਭਾਮੀਆਂ ਪ੍ਰੈਸ ਬਿਊਰੋ ਚੀਫ, ਐਡਵੋਕੇਟ ਹਿਤੇਸ਼ ਥੋਰ ਅਮਲੋਹ, ਰਾਕੇਸ਼ ਗੁਪਤਾ, ਕਰਮਜੀਤ ਸਿੰਘ ਵਿਦੇਸ਼ਾਂ, ਇੰਦਰਜੀਤ ਸਿੰਘ ਲਾਂਬਾ ਖਮਾਣੋਂ, ਜਸਵਿੰਦਰ ਸਿੰਘ, ਬਲਬੀਰ ਸਿੰਘ, ਦੀਪਕ ਕੁਮਾਰ, ਦਿਨੇਸ਼ ਭਾਰਤਵਾਜ, ਰਵੀ ਨੰਗਲਾਂ, ਚਰਨਜੀਤ ਭਾਂਬਰੀ, ਅਵਤਾਰ ਸਿੰਘ ਮਨੈਲਾ, ਪਾਰਥ, ਨਛੱਤਰ ਸਿੰਘ ਖਮਾਣੋਂ, ਇੰਦਰਜੀਤ ਸਿੰਘ, ਗੁਰਪ੍ਰੀਤ ਸਿੰਘ ਮਨੈਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਦੇ ਵਰਕਰਾਂ ਅਤੇ ਅਹੁਦੇਦਾਰਾਂ ਸ਼ਾਮਲ ਸਨ।