
ਨਵਾਂਸ਼ਹਿਰ ਤੋਂ ਵਾਇਆ ਪੀਜੀਆਈ ਚੰਡੀਗੜ੍ਹ ਲਈ ਸਰਕਾਰੀ ਬੱਸ ਚਲਾਉਣ ਲਈ ਸ਼ਹਿਰ ਵਾਸੀਆਂ ਨੇ ਜਲਵਾਹਾ ਨੂੰ ਸੌਂਪਿਆ ਮੰਗ ਪੱਤਰ
–
SangholTimes/JagmeetSingh/ਨਵਾਂਸ਼ਹਿਰ/28ਮਈ,2022 – ਅੱਜ ਨਵਾਂਸ਼ਹਿਰ ਦੇ ਲੋਕਾਂ ਵੱਲੋਂ ਗੁਰੂ ਰਾਮ ਦਾਸ ਸੇਵਾ ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਥਾਂਦੀ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਸੂਬਾ ਉੱਪ ਪ੍ਰਧਾਨ ਅਤੇ ਪਾਰਟੀ ਦੇ ਬੁਲਾਰੇ ਸਤਨਾਮ ਸਿੰਘ ਜਲਵਾਹਾ ਨੂੰ ਪੀਜੀਆਈ ਲਈ ਸਰਕਾਰੀ ਰੋਡਵੇਜ਼ ਬੱਸ ਸੇਵਾ ਸ਼ੁਰੂ ਕਰਨ ਲਈ ਇੱਕ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਹਾਜ਼ਰ ਲੋਕਾਂ ਨੇ ਜਲਵਾਹਾ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਰੋਜ਼ ਸੈਂਕੜੇ ਆਮ ਤੇ ਗਰੀਬ ਲੋਕ ਆਪਣੇ ਇਲਾਜ ਲਈ ਪੀਜੀਆਈ ਚੰਡੀਗੜ੍ਹ ਜਾਂਦੇ ਹਨ । ਪਰ ਨਵਾਂਸ਼ਹਿਰ ਤੋਂ ਪੀਜੀਆਈ ਲਈ ਕੋਈ ਵੀ ਸਰਕਾਰੀ ਬੱਸ ਸੇਵਾ ਨਾ ਹੋਣ ਕਰਕੇ ਉਨ੍ਹਾਂ ਨੂੰ ਬਹੁਤ ਖੱਜਲ ਖ਼ੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਪ੍ਰਾਈਵੇਟ ਬੱਸਾਂ ਵਿੱਚ ਕਿਰਾਇਆ ਖਰਚ ਕੇ ਜਾਣਾ ਪੈਂਦਾ ਹੈ। ਇਸ ਮੌਕੇ ਗੁਰੂ ਰਾਮ ਦਾਸ ਸੇਵਾ ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਥਾਂਦੀ ਵੱਲੋਂ ਸਤਨਾਮ ਸਿੰਘ ਜਲਵਾਹਾ ਨੂੰ ਇਸ ਸਮੱਸਿਆਂ ਵੱਲ ਵਿਸ਼ੇਸ਼ ਧਿਆਨ ਦੇਕੇ ਟਰਾਂਸਪੋਰਟ ਮੰਤਰੀ ਨੂੰ ਪੀਜੀਆਈ ਲਈ ਜਲਦ ਸਰਕਾਰੀ ਰੋਡਵੇਜ਼ ਬੱਸ ਸੇਵਾ ਸ਼ੁਰੂ ਕਰਨ ਲਈ ਬੇਨਤੀ ਕੀਤੀ। ਇਸ ਮੌਕੇ ਹਾਜ਼ਰ ਪਤਵੰਤੇ ਸ਼ਹਿਰ ਵਾਸੀਆਂ ਨੇ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਭ੍ਰਿਸ਼ਟਾਚਾਰ ਖ਼ਿਲਾਫ਼ ਲਏ ਇਤਿਹਾਸਕ ਅਤੇ ਕ੍ਰਾਂਤੀਕਾਰੀ ਫੈਸਲੇ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਸਾਨੂੰ ਭਗਵੰਤ ਮਾਨ ਉਤੇ ਪੂਰਨ ਭਰੋਸਾ ਹੈ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਬਣੀ ਮਜ਼ਬੂਤ ਸਰਕਾਰ ਹੁਣ ਪੰਜਾਬ ਨੂੰ ਹੱਸਦਾ ਵੱਸਦਾ ਅਤੇ ਰੰਗਲਾ ਪੰਜਾਬ ਜ਼ਰੂਰ ਬਣਾਏਗੀ। ਇਸ ਮੌਕੇ ਜਲਵਾਹਾ ਨੇ ਸਾਰੇ ਮੋਹਤਬਰ ਸੱਜਣਾਂ ਨੂੰ ਭਰੋਸਾ ਦਿਵਾਇਆ ਕਿ ਕਿ ਉਹ ਇਸ ਮੰਗ ਪੱਤਰ ਨੂੰ ਜਲਦ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੂੰ ਸੌਂਪ ਕੇ ਪੀਜੀਆਈ ਲਈ ਸਰਕਾਰੀ ਬੱਸ ਚਲਾਉਣ ਦੀ ਸਿਫਾਰਸ਼ ਕਰਨਗੇ ਤਾਂ ਲੋਕਾਂ ਦੀ ਖੱਜਲ ਖੁਆਰੀ ਤੋਂ ਉਨ੍ਹਾਂ ਨੂੰ ਰਾਹਤ ਦਿਵਾਈ ਜਾ ਸਕੇ। ਜਲਵਾਹਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਹੁਤ ਜਲਦ ਪੰਜਾਬ ਦੇ ਟਰਾਂਸਪੋਰਟ ਵਿਭਾਗ ਵੱਲੋਂ ਨਵਾਂਸ਼ਹਿਰ ਤੋਂ ਦਿੱਲੀ ਏਅਰਪੋਰਟ ਲਈ ਨਵੀਂ ਸਰਕਾਰੀ ਬੋਲਬੋ ਬੱਸ ਚਲਾਈ ਜਾ ਰਹੀ ਹੈ । ਜਿਸ ਦਾ ਐਨ.ਆਰ.ਆਈ ਭਰਾਵਾਂ ਨੂੰ ਚੋਖਾ ਲਾਭ ਹੋਵੇਗਾ। ਜਿਥੇ ਹੁਣ ਤੱਕ ਇੰਡੋ ਕੈਨੇਡੀਅਨ ਬੱਸ ਵਿੱਚ ਬੇਹਤਾਸ਼ਾ ਕਿਰਾਇਆ ਲਿਆ ਜਾਂਦਾ ਸੀ । ਉਥੇ ਹੁਣ ਇਹ ਸਰਕਾਰੀ ਬੋਲਵੋ ਬੱਸ ਸੇਵਾ ਸ਼ੁਰੂ ਹੋਣ ਨਾਲ ਅੱਧੋਂ ਵੱਧ ਕਿਰਾਇਆ ਲੈਕੇ ਲੋਕਾਂ ਨੂੰ ਵਧੀਆ ਸੇਵਾਵਾਂ ਪ੍ਰਦਾਨ ਕੀਤੀਆ ਜਾਣਗੀਆ। ਦਿੱਲੀ ਦੇ ਏਅਰਪੋਰਟ ਲਈ ਸਿਧੀ ਸਰਕਾਰੀ ਬੱਸ ਸੇਵਾ ਸ਼ੁਰੂ ਹੋਣ ਤੋਂ ਬਾਅਦ ਲੋਕਾਂ ਦਾ ਸਮਾਂ ਅਤੇ ਪੈਸਾ ਦੋਵੇਂ ਬਚਣਗੇ। ਇਸ ਮੌਕੇ ਸ਼ਹਿਰ ਦੇ ਮੋਹਤਬਰ ਵਿਅਕਤੀਆਂ ਵੱਲੋਂ ਆਮ ਆਦਮੀ ਪਾਰਟੀ ਦੇ ਸੂਬਾ ਉੱਪ ਪ੍ਰਧਾਨ ਅਤੇ ਪੰਜਾਬ ਦੇ ਬੁਲਾਰੇ ਸਤਨਾਮ ਸਿੰਘ ਜਲਵਾਹਾ ਨੂੰ ਸਿਰੋਪਾਓ ਦੇਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਖਵਿੰਦਰ ਸਿੰਘ ਥਾਂਦੀ, ਗੁਰਪ੍ਰੀਤ ਸਿੰਘ ਸਾਹਲੋਂ, ਜਸਵਿੰਦਰ ਸਿੰਘ ਬਿੱਟੂ,ਮੰਗਲ ਸਿੰਘ ਬੈਂਸ, ਮਨਦੀਪ ਸਿੰਘ ਅਟਵਾਲ, ਮਲਕੀਤ ਸਿੰਘ ਨਵਾਂਸ਼ਹਿਰ, ਰਜੇਸ਼ ਚੈਂਬਰ, ਅਸ਼ੋਕ ਕੁਮਾਰ, ਸੁਸ਼ੀਲ ਕੁਮਾਰ, ਗੁਰਨਾਮ ਸਿੰਘ ਉਟਾਲ,ਮਨੋਹਰ ਸਿੰਘ ਉਸਮਾਨਪੁਰ, ਸੁਰਿੰਦਰ ਸਿੰਘ ਸੰਘਾ, ਕੁਲਵੰਤ ਸਿੰਘ ਰਕਾਸਣ, ਭੁਪਿੰਦਰ ਸਿੰਘ ਉੜਾਪੜ ਅਤੇ ਭਾਰੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ।