ਪੰਜਾਬ ‘ਚ ਸ਼ੁਰੂ ਹੋਵੇਗੀ ਪੋਸਤ ਦੀ ਖੇਤੀ। ਪੰਜਾਬ ‘ਚ ਖੋਲ੍ਹੇ ਜਾਣ ਅਫੀਮ ਦੇ ਠੇਕੇ, ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੇ ਕੀਤੀ ਮੰਗ
Sanghol Times/ਚੰਡੀਗੜ੍ਹ/07 ਮਾਰਚ,2024ਮਲਕੀਤ ਸਿੰਘ ਭਾਮੀਆਂ) : ਪੰਜਾਬ ਵਿੱਚ ਸਮੇਂ ਸਮੇਂ ਤੇ ਪੋਸਤ ਦੀ ਖੇਤੀ ਦੀ ਮੰਗ ਉਠਦੀ ਆ ਰਹੀ ਐਂ ਤਾਂ ਜੋ ਏਥੋਂ ਦੀ ਨੌਜਵਾਨ ਪੀੜ੍ਹੀ ਨੂੰ ਸਿੰਥੈਟਿਕ ਨਸ਼ਿਆਂ ਦੀ ਮਾਰ ਤੋਂ ਬਚਾਇਆ ਜਾ ਸਕੇ। ਹੁਣ ਫਿਰ ਤੋਂ ਵਿਧਾਨ ਸਭਾ ਵਿੱਚ ਪੰਜਾਬ ਅੰਦਰ ਪੋਸਤ ਦੀ ਖੇਤੀ ਸ਼ੁਰੂ ਕਰਨ ਦੀ ਮੰਗ ਕੁੱਝ ਵਿਧਾਇਕਾਂ ਵੱਲੋ ਉਠਾਈ ਗਈ ਐਂ। ਇਹ ਮੰਗ ਉਠਦਿਆਂ ਹੀ ਹਾਉਸ ਵਿੱਚ ਮੌਜੂਦ ਸਾਰੇ ਮੈਂਬਰਾਂ ਦੇ ਚੇਹਰੇ ਖਿੜ ਉਠੇ, ਉਸ ਤੋਂ ਇੰਝ ਜਾਪਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਮੌਜੂਦਾ ਪੰਜਾਬ ਸਰਕਾਰ ਪੋਸਤ ਦੀ ਖੇਤੀ ‘ਤੇ ਵਿਚਾਰ ਕਰ ਸਕਦੀ ਹੈ ਕਿਉਂਕਿ ਕਿਉਂਕਿ ਵਿਧਾਨ ਸਭਾ ਸਪੀਕਰ ਇਸ ਮਾਮਲੇ ਵਿੱਚ ਰੁਚੀ ਦਿਖਾਉਂਦੇ ਨਜ਼ਰ ਆਏ। ਪੰਜਾਬ ਵਿੱਚ ਕਾਫੀ ਸਮੇਂ ਤੋਂ ਪੋਸਤ ਦੀ ਖੇਤੀ ਸ਼ੁਰੂ ਕੀਤੇ ਜਾਣ ਦੀ ਮੰਗ ਉਠਾਈ ਜਾਂਦੀ ਐਂ। ਕਾਫੀ ਸਮਾਂ ਪਹਿਲਾਂ ਧਰਮਿੰਦਰ ਗਾਂਧੀ ਵੱਲੋ “ਆਪ” ਦਾ ਸਾਂਸਦ ਹੁੰਦਿਆਂ ਇਸ ਮੰਗ ਨੂੰ ਮੰਗ ਨੂੰ ਜ਼ੋਰ ਨਾਲ ਉਠਾਇਆ ਗਿਆ ਸੀ ਪਰ ਹੁਣ ਆਮ ਆਦਮੀ ਪਾਰਟੀ ਦੇ ਕੁੱਝ ਵਿਧਾਇਕਾਂ ਵੱਲੋ ਵਿਧਾਨ ਸਭਾ ਦੇ ਅੰਦਰ ਪੋਸਤ ਦੀ ਖੇਤੀ ਕਰਨ ਦੀ ਮੰਗ ਕੀਤੀ ਗਈ ਐਂ। ਸ਼ਤਰਾਣਾ ਤੋਂ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਨੇ ਆਖਿਆ ਕਿ ਪੰਜਾਬ ਵਿੱਚ ਜੇਕਰ ਨੋਜਵਾਨ ਪੀੜ੍ਹੀ ਨੂੰ ਸਿੰਥੈਟਿਕ ਨਸ਼ਿਆਂ ਤੋਂ ਬਚਾਉਣਾ ਏ ਤਾਂ ਪੋਸਤ ਦੀ ਖੇਤੀ ਬਹੁਤ ਜਰੂਰੀ ਹੈ। ਇਸਦੇ ਨਾਲ ਹੀ ਹਲਕਾ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਵੱਲੋ ਵੀ ਪੰਜਾਬ ਵਿੱਚ ਪੋਸਤ ਦੀ ਖੇਤੀ ਸ਼ੁਰੂ ਕਰਨ ਦੀ ਮੰਗ ਉਠਾਈ ਗਈ। ਉਨ੍ਹਾਂ ਇਥੋਂ ਤੱਕ ਆਖ ਦਿੱਤਾ ਕਿ ਇਹ ਕੁਦਰਤੀ ਨਸ਼ਾ ਏ, ਜਿਸ ਨਾਲ ਕਿਸੇ ਦੀ ਮੌਤ ਨਹੀਂ ਹੁੰਦੀ। ਜਿਵੇਂ ਹੀ ਵਿਧਾਨ ਸਭਾ ਦੇ ਅੰਦਰ ਵਿਧਾਇਕਾ ਨੇ ਪੋਸਤ ਦੀ ਖੇਤੀ ਦਾ ਮੁੱਦਾ ਉਠਾਇਆ ਤਾਂ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵੀ ਅਧਿਕਾਰੀਆ ਵੱਲੋ ਇਹ ਕਹਿੰਦੇ ਹੋਏ ਦਿਖਾਈ ਦਿੱਤੇ ਕਿ ਉਨ੍ਹਾਂ ਨੂੰ ਇਹ ਜਾਣਕਾਰੀ ਦਿੱਤੀ ਜਾਵੇ ਕਿ ਪੰਜਾਬ ਵਿੱਚੋਂ ਅਫੀਮ ਭੂੱਕੀ ਦੇ ਠੇਕੇ ਬੰਦ ਕਿਉਂ ਕੀਤੇ ਗਏ ਸਨ ? ਇੰਨਾਂ ਤੋਂ ਬਾਅਦ ਜਦੋਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਕੋਲੋਂ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਜਵਾਬ ਮੰਗਿਆ ਤਾਂ ਮੰਤਰੀ ਖੁੱਡੀਆਂ ਨੇ ਮਜ਼ਾਕ ਵਿੱਚ ਆਖਿਆ ਕਿ ਬੇਸ਼ੱਕ ਇਸ ਮੁੱਦੇ ਦੇ ਉਠਦਿਆਂ ਹੀ ਬਹੁਤ ਸਾਰੇ ਮੈਂਬਰਾਂ ਦੇ ਚਿਹਰਿਆਂ ‘ਤੇ ਖੁੱਸ਼ੀ ਆ ਗਈ ਐਂ ਪਰ ਸਰਕਾਰ ਵੱਲੋ ਪੰਜਾਬ ਵਿੱਚ ਪੋਸਤ ਦੀ ਖੇਤੀ ਸ਼ੁਰੂ ਕਰਨ ਦੀ ਅੱਜੇ ਕੋਈ ਤਜਵੀਜ਼ ਨਹੀਂ ਕਿਉਂਕਿ ਇਹ ਵੀ ਹੋਰਨਾਂ ਨਸ਼ਿਆਂ ਵਾਂਗ ਇੱਕ ਨਸ਼ਾ ਏ। ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋ ਮੌਜੂਦਾ ਸਮੇਂ ਨਸ਼ੇ ਨੂੰ ਠੱਲ੍ਹ ਪਾਉਣ ਲਈ ਪੁਰਜ਼ੋਰ ਯਤਨ ਕੀਤੇ ਜਾ ਰਹੇ ਨੇ, ਜਿਸ ਦੇ ਚੱਲਦਿਆਂ ਸਮਗਲਰਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ ਅਤੇ ਨਸ਼ੇੜੀਆਂ ਦਾ ਇਲਾਜ ਕਰਾਇਆ ਜਾ ਰਿਹਾ ਏ ਪਰ ਜਿਸ ਤਰੀਕੇ ਨਾਲ ਵੱਡੇ ਪਧਰ ‘ਤੇ ਪੋਸਤ ਦੀ ਖੇਤੀ ਦੀ ਮੰਗ ਉਠ ਰਹੀ ਐਂ, ਉਸ ਤੋਂ ਜਾਪਦਾ ਏ ਕਿ ਸਰਕਾਰ ਆਉਣ ਵਾਲੇ ਸਮੇਂ ਵਿੱਚ ਇਸ ‘ਤੇ ਕੋਈ ਨਾ ਕੋਈ ਵਿਚਾਰ ਕਰ ਸਕਦੀ ਹੈ।
