ਸ਼ਮਸ਼ੇਰ ਸਿੰਘ ਦੂਲੋ ‘ਤੇ ਨਵਜੋਤ ਸਿੱਧੂ ਕਾਸ਼ੀ ਰਾਮ ਦੇ ਜਨਮ ਸਥਾਨ ਪ੍ਰਿਥੀਪੁਰ ਪੁੱਜੇ ; ਸਰਕਾਰਾਂ ‘ਤੇ ਵਿੰਨਿਆ ਨਿਸ਼ਾਨਾ
Sanghol Times/ਚੰਡੀਗੜ੍ਹ/ਰੋਪੜ/12 ਮਾਰਚ, 2024(ਮਲਕੀਤ ਸਿੰਘ ਭਾਮੀਆਂ) :- ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ‘ਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਅੱਜ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਬਾਬੂ ਕਾਂਸ਼ੀ ਰਾਮ ਜੀ ਦੇ ਨੇੜੇ ਬੁੰਗਾ ਨੰਗਲ – ਚੰਡੀਗੜ੍ਹ ਮੁੱਖ ਮਾਰਗ ‘ਤੇ ਪੈਂਦੇ ਪਿੰਡ ਪ੍ਰਿਥੀਪੁਰ ਪੁੱਜੇ। ਇਸ ਮੌਕੇ ਗੱਲ ਕਰਦੇ ਸ਼ਮਸ਼ੇਰ ਸਿੰਘ ਦੂਲੋ ਨੇ ਕਿਹਾ ਕਿ ਅੱਜ ਦੇਸ਼ ਅੰਦਰ ਰਾਮਰਾਜ ਦੀ ਗੱਲ ਕਰਨ ਵਾਲੇ ਆਗੂਆਂ ਨੂੰ ਸਮਝਣਾ ਚਾਹੀਦਾ ਹੈ ਕਿ ਰਾਮਰਾਜ ਉਦੋਂ ਹੀ ਸਥਾਪਤ ਹੋਏਗਾ ਜਦੋਂ ਸਾਰਿਆਂ ਨੂੰ ਬਰਾਬਰ ਦੇ ਪ੍ਰਾਪਤ ਹੋਣਗੇ। ਉਧਰ ਨਵਜੋਤ ਸਿੰਘ ਸਿੱਧੂ ਨੇ ਗੱਲਬਾਤ ਦੌਰਾਨ ਸੂਬੇ ਦੇ ਮੁੱਖ ਮੰਤਰੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਜੇ ਰਾਜਾ ਜੇ ਵਪਾਰੀ ਬਣ ਜਾਏ ਤਾਂ ਜਨਤਾ ਭਿਖਾਰੀ ਬਣ ਜਾਂਦੀ ਹੈ। ਸ਼ਮਸ਼ੇਰ ਸਿੰਘ ਦੂਲੋ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਭਾਰਤ ਵਿੱਚ ਜੇਕਰ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਤੋਂ ਬਾਅਦ ਗਰੀਬਾਂ ਦੀ ਦੱਬੇ ਕੁਚਲਿਆਂ ਦੀ ਗੱਲ ਕਰਨ ਵਾਲਾ ਜੇਕਰ ਕੋਈ ਹੋਇਆ ਹੈ ਤਾਂ ਉਹ ਬਾਬੂ ਕਾਂਸ਼ੀ ਰਾਮ ਹੋਏ ਹਨ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਉਨ੍ਹਾਂ ਦੇ ਜੱਦੀ ਪਿੰਡ ਆਉਂਦੇ ਰਹੇ ਅਤੇ ਸੰਸਦ ਰਹਿੰਦਿਆਂ ਉਨ੍ਹਾਂ ਵੱਲੋ ਇਸ ਪਿੰਡ ਨੂੰ ਆਦਰਸ਼ ਪਿੰਡ ਸਕੀਮ ਤਹਿਤ ਲਿਆਂਦਾ ਗਿਆ ਸੀ। ਦੂੱਲੋ ਨੇ ਕਿਹਾ ਕਿ ਕਿ ਅੱਜ ਦੇਸ਼ ਅੰਦਰ ਰਾਮਰਾਜ ਦੀ ਗੱਲ ਕਰਨ ਵਾਲੇ ਆਗੂਆਂ ਨੂੰ ਸਮਝਣਾ ਚਾਹੀਦਾ ਹੈ ਕਿ ਰਾਮਰਾਜ ਉਦੋਂ ਹੀ ਸਥਾਪਤ ਹੋਏਗਾ ਜਦੋਂ ਸਾਰਿਆਂ ਨੂੰ ਬਰਾਬਰ ਦੇ ਪ੍ਰਾਪਤ ਹੋਣਗੇ। ਉਨ੍ਹਾਂ ਕਿਹਾ ਕਿ ਦੇਸ਼ 15 ਮਾਰਚ ਨੂੰ ਬਾਬੂ ਕਾਂਸ਼ੀ ਰਾਮ ਜੀ ਦਾ ਜਨਮ ਦਿਨ ਮਨਾ ਰਿਹਾ ਹੈ। ਦੁੱਖ ਦੀ ਗੱਲ ਗਰੀਬਾਂ ਦੇ ਹੱਕ ਦੀ ਅਵਾਜ਼ ਚੂੱਕਣ ਵਾਲੇ ਬਾਬੂ ਕਾਂਸ਼ੀ ਰਾਮ ਜੀ ਇਸ ਦੁਨੀਆਂ ਤੋਂ ਬਹੁਤ ਜਲਦੀ ਚੱਲੇ ਗਏ।
ਇਸ ਮੌਕੇ ਦੂੱਲੋ ਨੇ ਰਿਜ਼ਰਵ ਸੀਟਾਂ ਉੱਤੇ ਜਿੱਤ ਦੇ ਵਿਧਾਇਕ ਮੈਬਰ ਪਾਰਲੀਮੈਂਟ ਨਾਲ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਬੇਸ਼ੱਕ ਅੱਜ ਲੋਕ ਰਿਜ਼ਰਵ ਸੀਟਾਂ ਉੱਤੇ ਜਿੱਤਦੇ ਹਨ ਪਰ ਉਹ ਦੱਬੇ ਕੁਚਲੇ ਲੋਕਾਂ ਦੀ ਨੁਮਾਇੰਦਗੀ ਨਹੀਂ ਕਰਦੇ ਹਨ। ਉਨ੍ਹਾਂ ਕਿਹਾ ਕਿ ਮੈ ਅੱਜ ਪਵਿੱਤਰ ਜਗ੍ਹਾ ਉੱਤੇ ਖੜਕੇ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਕੋਈ ਨਵਾਂ ਕਾਂਸ਼ੀ ਰਾਮ ਜੀ ਇਸ ਮੁਲਕ ਵਿਚ ਪੈਂਦਾ ਹੋਏ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਵੀ ਪੰਜਾਬ ਅੰਦਰ ਇਸੇ ਤਰ੍ਹਾਂ ਦੀ ਚੰਗੀ ਸੋਚ ਦੇ ਨਾਲ ਚੱਲੇ ਹਨ ਤੇ ਸਮਾਜਵਾਦ ਦਾ ਇਹ ਏਜੰਡਾ ਆਮ ਲੋਕਾਂ ਨੂੰ ਬਰਾਬਰ ਦੇ ਹੱਕ ਦੇਣ ਦਾ ਏਜੰਡਾ ਹੈ। ਉਨ੍ਹਾਂ ਕਿਹਾ ਕਿ ਅੱਜ ਨਵਜੋਤ ਸਿੰਘ ਸਿੱਧੂ ਇੱਥੇ ਪੁੱਜਣ ਉੱਤੇ ਬਹੁਤ ਸਵਾਗਤ ਕਰਦੇ ਹਨ। ਸ਼ਮਸ਼ੇਰ ਸਿੰਘ ਦੂਲੋ ਨੇ ਸੂਬਾ ਸਰਕਾਰ ਉਤੇ ਤਿੱਖਾ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਲੋਕਾਂ ਨੇ ਇਕ ਬਦਲਾਅ ਲੈਕੇ ਆਂਦਾ ਸੀ ਪ੍ਰੰਤੂ ਹੁਣ ਉਹ ਲੋਕ ਅਪਣੇ ਵਾਅਦਿਆਂ ਤੋਂ ਉੱਪਰ ਪੂਰਾ ਨਹੀਂ ਉੱਤਰ ਰਹੇ। ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਬਾਬੂ ਕਾਂਸ਼ੀ ਰਾਮ ਜੀ ਨੂੰ ਯੁੱਗ ਪੁਰਸ਼ ਦੱਸਦਿਆਂ ਕਿਹਾ ਕਿ ਮਾਵਾਂ ਦੀਆਂ ਕੁੱਖਾਂ ਵਿੱਚ ਪੁੱਤਰ ਪੈਦਾ ਹੁੰਦੇ ਨੇ ਪ੍ਰੰਤੂ ਕੱਦੇ ਕੱਦੇ ਸੰਸਾਰ ਦੇ ਵਿੱਚ ਯੁੱਗ ਪੁਰਸ਼ ਆਉਂਦੇ ਹਨ ‘ਤੇ ਉਹ ਅੱਜ ਬਾਬੂ ਕਾਂਸ਼ੀ ਰਾਮ ਜੀ ਦੇ ਅਸਥਾਨ ਉੱਤੇ ਪੁੱਜ ਕੇ ਖੁੱਸ਼ੀ ਮਹਿਸੂਸ ਕਰਦੇ ਹਨ। ਸਿੱਧੂ ਨੇ ਕਿਹਾ ਕਿ ਪੰਜਾਬ ਦੇ ਲੋਕ ਨੀਤੀਆਂ ਨੂੰ ਵੋਟਾਂ ਪਾਉਣਗੇ ‘ਤੇ ਸੂਬੇ ਦੇ ਲੋਕਾਂ ਨੂੰ ਵਾਰ ਵਾਰ ਧੋਖਾ ਦੇ ਸਕਦੇ ਹੋ। ਇਸ ਨੂੰ ਬਰਕਰਾਰ ਨਹੀਂ ਰੱਖ ਸਕਦੇ। ਸਿੱਧੂ ਨੇ ਕਿਹਾ ਕਿ ਕਿਰਦਾਰ ਦੇਖਣਗੇ, ਇਮਾਨਦਾਰ ‘ਤੇ ਵਿਸ਼ਵਾਸ ਯੋਗਤਾ ਦੇਖਣਗੇ ਲੋਕ ‘ਤੇ ਧੰਦਾ ਕਰਨ ਵਾਲੇ ਲੋਕਾਂ ਨੂੰ ਮੂੰਹ ਨਹੀਂ ਲਾਉਣਗੇ। ਉਨ੍ਹਾਂ ਕਿਹਾ ਕਿ ਰਾਜਨੀਤੀ ਵਿੱਚ ਬਹੁਤ ਸਾਰੇ ਲੋਕ ਇਮਾਨਦਾਰ ਹਨ ਅਤੇ ਜਿਹੜੇ ਮਿਸ਼ਨ ਲੈਕੇ ਰਾਜਨੀਤੀ ਕਰ ਰਹੇ ਹੈ। ਸਿੱਧੂ ਨੇ ਕਿਹਾ ਕਿ ਅਸੀਂ ਰਾਜਨੀਤੀ ਨੂੰ ਧੰਦਾ ਨਹੀਂ ਬਣਨ ਦੇਣਾ ਤੇ ਇਕ ਮਿਸ਼ਨ ਦੇ ਨਾਲ ਅਸੀਂ ਅੱਗੇ ਤੁਰਨਾ ਹੈ। ਸੂਬੇ ਦੇ ਮੁੱਖ ਮੰਤਰੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਰਾਜਾ ਜੇਕਰ ਵਪਾਰੀ ਬਣ ਜਾਏ ਤਾਂ ਜਨਤਾ ਭਿਖਾਰੀ ਬਣ ਜਾਂਦੀ ਹੈ।
