
ਸੁਤੰਤਰ, ਨਿਰਪੱਖ, ਭੈਅ ਅਤੇ ਲਾਲਚ ਰਹਿਤ ਚੋਣਾਂ ਯਕੀਨੀ ਬਣਾਉਣ ਅਬਜ਼ਰਵਰ : ਮੁੱਖ ਚੋਣ ਕਮਿਸ਼ਨਰ
Sanghol Times/ਨਵੀਂ ਦਿੱਲੀ/12ਮਾਰਚ,2024(ਮਲਕੀਤ ਸਿੰਘ ਭਾਮੀਆਂ) :- ਅਬਜ਼ਰਵਰਾਂ ਨੂੰ ਉਨ੍ਹਾਂ ਦੀ ਅਹਿਮ ਭੂਮਿਕਾ ਦੀ ਯਾਦ ਦਿਵਾਉਂਦੇਂ ਹੋਏ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਉਨ੍ਹਾਂ ਨੂੰ ਸੁਤੰਤਰ, ਨਿਰਪੱਖ, ਭੈਅ ਅਤੇ ਲਾਲਚ ਰਹਿਤ ਚੋਣਾਂ ਕਰਵਾਉਣ ਲਈ ਬਰਾਬਰ ਮੌਕਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।ਚੋਣ ਕਮਿਸ਼ਨ ਨੇ ਲੋਕ ਸਭਾ ਅਤੇ ਰਾਜ ਸਭਾਵਾਂ ਦੀਆਂ ਆਗਾਮੀ ਆਮ ਚੋਣਾਂ ਤੋਂ ਪਹਿਲਾਂ ਵਿੱਚ ਰਾਜਾਂ ਤਾਇਨਾਤ ਕੀਤੇ ਜਾਣ ਵਾਲੇ ਅਬਜ਼ਰਵਰਾਂ ਲਈ ਇਕ ਬ੍ਰੀਫਿੰਗ ਦਾ ਆਯੋਜਨ ਕੀਤਾ। ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਹਾਈਬ੍ਰਿਡ ਮੋਡ ਵਿੱਚ ਹੋਈ ਬ੍ਰੀਫਿੰਗ ਮੀਟਿੰਗ ਵਿੱਚ ਆਈਏਐਸ, ਆਈਪੀਐਸ ਅਧਿਕਾਰੀਆਂ ਨਾਲ ਨਾਲ ਭਾਰਤੀ ਮਾਲ ਸੇਵਾ ਅਤੇ ਕੁੱਝ ਹੋਰ ਕੇਦਰੀ ਸੇਵਾਵਾਂ ਦੇ ਅਧਿਕਾਰੀਆਂ ਦੇ 2150 ਤੋਂ ਵੱਧ ਸੀਨੀਆਰ ਅਧਿਕਾਰੀਆਂ ਨੇ ਭਾਗ ਲਿਆ। ਸੀਈਸੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਕਮਿਸ਼ਨ ਦੇ ਨੁਮਾਇੰਦਿਆਂ ਵਜੋਂ ਅਬਜ਼ਰਵਰਾਂ ਤੋਂ ਆਪਣੇ ਆਪਨੂੰ ਪੇਸ਼ੇਵਾਰ ਢੰਗ ਨਾਲ ਚਲਾਉਣ ਅਤੇ ਉਮੀਦਵਾਰਾਂ ਸਮੇਤ ਸਾਰੇ ਹਿੱਸੇਦਾਰਾਂ ਲਈ ਪਹੁੰਚਯੋਗ ਹੋਣ ਦੀ ਉਮੀਦ ਕੀਤੀ ਜਾਂਦੀ ਹੈ। ਉਨ੍ਹਾਂ ਪੋਲਿੰਗ ਸਟੇਸ਼ਨਾਂ ਦਾ ਦੌਰਾ ਕਰਨ ਅਤੇ ਭੂਗੋਲ ਤੋਂ ਜਾਣੂ ਹੋਣ ਅਤੇ ਕਿਸੇ ਵੀ ਕਮਜ਼ੋਰੀ ਅਤੇ ਸੰਵੇਦਨਸ਼ੀਲ ਖੇਤਰਾਂ ਦਾ ਜਾਇਜ਼ਾ ਲੈਣ ਲਈ ਕਿਹਾ। ਈਸੀਆਈ ਨੇ ਲੋਕ ਸਭਾ ਅਤੇ ਰਾਜ ਵਿਧਾਨ ਸਭਾਵਾਂ ਦੀਆਂ ਆਗਾਮੀ ਆਮ ਚੋਣਾਂ ਲਈ ਜਰਨਲ, ਪੁਲਿਸ ਅਤੇ ਖਰਚਾ ਨਿਗਰਾਨਾਂ ਨੂੰ ਜਾਣਕਾਰੀ ਦੇਣ ਲਈ ਇਕ ਦਿਨ ਦਾ ਸ਼ੈਸ਼ਨ ਆਯੋਜਿਤ ਕੀਤਾ।