ਪੰਜਾਬ ‘ਤੇ ਕੇਂਦਰ : ਆਮ ਆਦਮੀ ਕਲੀਨਿਕ ਦਾ ਨਾਂਅ ਬਦਲਣ ਦੇ ਹੁਕਮ ‘ਤੇ ਕੇਂਦਰ ‘ਤੇ ਪੰਜਾਬ ਸਰਕਾਰ ਵਿਚਾਲੇ ਵਧੀ ਤਕਰਾਰ ਹੁਕਮਾਂ ਨੂੰ ਸੁਪਰੀਮ ਕੋਰਟ ‘ਚ ਚਣੌਤੀ ਦੇਣ ਦੀ ਤਿਆਰੀ ‘ਚ ‘ਆਪ’
ਚੰਡੀਗੜ੍ਹ/ਦਿੱਲੀ/SANGHOL-TIMES/29ਜੁਲਾਈ,2024(ਮਲਕੀਤ ਸਿੰਘ ਭਾਮੀਆਂ) – ਇਕ ਵਾਰ ਫਿਰ ਤੋਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਆਹਮੋ ਸਾਹਮਣੇ ਹੋ ਗਈ ਹੈ। ਇਸ ਵਾਰ ਆਮ ਆਦਮੀ ਕਲੀਨਿਕ ਨੂੰ ਲੈਕੇ ਕੇਦਰ ਅਤੇ ਪੰਜਾਬ ਸਰਕਾਰ ਵਿਚਾਲੇ ਤਕਰਾਰ ਵਧ ਗਿਆ ਹੈ। ਜੀ ਹਾਂ ਪੰਜਾਬ ਸਰਕਾਰ ਨੇ ਆਮ ਆਦਮੀ ਕਲੀਨਿਕ ਦਾ ਨਾਂ ਬਦਲਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਦਰਅਸਲ ਕੇਂਦਰ ਨੇ ਹੈਲਥ ਐਡ ਵੈਲਨੈਸ ਸੈਂਟਰ ਨੂੰ ਲੈਕੇ ਕੇਦਰ ਵੱਲੋ ਫਰਮਾਨ ਜਾਰੀ ਕੀਤਾ ਗਿਆ ਸੀ। ਜਿਸ ਮੁਤਾਬਿਕ ਪੰਜਾਬ ‘ਚ ਆਮ ਆਦਮੀ ਕਲੀਨਿਕ ਦਾ ਨਾਂ ਬਦਲਕੇ “ਆਯੂਸ਼ਮਾਨ ਆਰੋਗਯ ਮੰਦਰ” ਰੱਖਣ ਦਾ ਹੁਕਮ ਦਿੱਤਾ ਹੈ ਜਿਸਨੂੰ ਪੰਜਾਬ ਸਰਕਾਰ ਨੇ ਇਨਕਾਰ ਕਰ ਦਿੱਤਾ ਹੈ। ਪੰਜਾਬ ਸਰਕਾਰ ਦੇ ਇਸ ਫੈਸਲੇ ‘ਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਹਾ ਕਿ ਆਮ ਆਦਮੀ ਕਲੀਨਿਕ ਦਾ ਨਾਂ ਬਦਲਕੇ “ਆਯੂਸ਼ਮਾਨ ਆਰੋਗਯ ਮੰਦਰ” ਨਹੀਂ ਰੱਖਿਆ ਜਾਵੇਗਾ। ਕੇਂਦਰ ਸਰਕਾਰ ਇਸ ਫੈਸਲੇ ਨੂੰ ਪਲਟਣ ਦੇ ਲਈ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਜਾਵੇਗੀ।
