ਸਰਹਿੰਦ ਪਟਿਆਲਾ ਸੜਕ ਨੂੰ ਚੌੜਾ ਕਰਨ ਲਈ 7000 ਤੋਂ ਵੱਧ ਦਰੱਖਤ ਕੱਟਣ ਦੀ ਯੋਜਨਾ ‘ਤੇ ਐਨਜੀਟੀ ਵੱਲੋ ਪੰਜਾਬ ਸਰਕਾਰ ਨੂੰ ਨੋਟਿਸ
ਚੰਡੀਗੜ੍ਹ/ਪਟਿਆਲਾ/SANGHOL-TIMES/30 ਜੁਲਾਈ2024(ਮਲਕੀਤ ਸਿੰਘ ਭਾਮੀਆਂ) ਸਰਹਿੰਦ ਪਟਿਆਲਾ ਸੜਕ ਦੇ 22 ਕਿਲੋਮੀਟਰ ਦੇ ਹਿੱਸੇ ਨੂੰ ਚਹੁੰ – ਮਾਰਗੀ ਕਰਨ ‘ਤੇ ਹਿੱਸੇ ਵੱਜੋ 7,392 ਪੂਰੀ ਤਰ੍ਹਾਂ ਵੱਧੇ ਹੋਏ ਦਰੱਖਤਾਂ ਅਤੇ ਲੱਗਭਗ 20,000 ਦਰਮਿਆਨੇ ਅਕਾਰ ਦੇ ਦਰੱਖਤਾਂ ਨੂੰ ਕੱਟਣ ਦੀ ਯੋਜਨਾ ‘ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਲੁਧਿਆਣਾ ਸਥਿਤ ਪਬਲਿਕ ਐਕਸ਼ਨ ਕਮੇਟੀ ਦੇ ਕਪਿਲ ਅਰੋੜਾ, ਜਸਕੀਰਤ ਸਿੰਘ ਅਤੇ ਹੋਰਾਂ ਵੱਲੋ ਮਾਮਲਾ ਉਠਾਏ ਜਾਣ ਤੋਂ ਬਾਅਦ ਮੁੱਖ ਸਕੱਤਰ, ਜੰਗਲਾਤ ਦੇ ਪ੍ਰਮੁੱਖ ਸੰਚਾਲਕ, ਲੋਕ ਨਿਰਮਾਣ ਵਿਭਾਗ, ਜਿਲ੍ਹਾ ਜੰਗਲਾਤ ਅਫਸਰ ਅਤੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਰੁੱਖਾਂ ਦੇ ਟਰਾਂਸਪਲਾਂਟੇਸ਼ਨ ਦਾ ਵਿਕਲਪ ਅਪਣਾਇਆ ਜਾਣਾ ਚਾਹੀਦਾ ਸੀ। ਜੰਗਲਾਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਨੁਕਸਾਨ ਭਰਪਾਈ ਲਈ ਹੁਸ਼ਿਆਰਪੁਰ ਅਤੇ ਰੋਪੜ ਵਿੱਚ 60,000 ਤੋਂ ਵੱਧ ਬੂਟੇ ਲਾਉਣਗੇ। ਰਾਜ ਦੇ 33 ਪ੍ਰਤੀਸ਼ਤ ਦੀ ਰਾਸ਼ਟਰੀ ਲੋੜ ਮੁਤਾਬਿਕ ਜੰਗਲਾਂ ਅਧੀਨ ਇਸ ਦੇ ਸਿਰਫ 3.67 ਪ੍ਰਤੀਸ਼ਤ ਰਕਬੇ ਦੇ ਮਾਮੂਲੀ ਹੋਣ ਕਾਰਨ, ਵਾਤਾਵਰਨ ਪ੍ਰੇਮੀ ਇਸ ਵਣਕਰਨ ਮੁਹਿੰਮ ਦੇ ਵਿਚਾਰ ਤੋਂ ਖੁੱਸ਼ ਨਹੀਂ ਹਨ।
ਕਪਿਲ ਨੇ ਕਿਹਾ, “ਅਸੀਂ ਅਪਣੀ ਪਟੀਸ਼ਨ ‘ਚ ਕਿਹਾ ਕਿ ਹਾਈਵੇਅ ਨੂੰ ਸਿਰਫ ਆਵਾਜਾਈ ਦੇ ਸਾਧਨ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ, ਸਗੋਂ ਵਾਤਾਵਰਣ ਅਤੇ ਸਮਾਜਿਕ – ਆਰਥਿਕ ਮਹੌਲ ਦਾ ਹਿੱਸਾ ਅਤੇ ਪਾਰਸਲ ਵਜੋਂ ਦੇਖਿਆ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ 180 ਕਿਲੋਮੀਟਰ ਦੂਰ ਹੁਸ਼ਿਆਰਪੁਰ ਅਤੇ 75 ਕਿਲੋਮੀਟਰ ਦੂਰ ਰੋਪੜ ਵਿੱਚ ਪੌਦੇ ਲਗਾਉਣ ਦੀ ਤਜਵੀਜ਼ ਹੈ। ਜਿੱਥੇ ਦਰੱਖਤ ਕੱਟੇ ਜਾ ਰਹੇ ਹਨ। ਕਾਰਕੁੰਨਾਂ ਨੂੰ ਢੁਕਵੇਂ ਜੰਗਲਾਂ ਦੀ ਅਣਹੋਂਦ ਵਿੱਚ ਆਕਸੀਜਨ ਦੇ ਘਟਣ ਬਾਰੇ ਚਿੰਤਾ ਜਾਹਰ ਕੀਤੀ ਹੈ। ਜਦੋਂ 24 ਜੁਲਾਈ ਨੂੰ ਮਾਮਲੇ ਦੀ ਸੁਣਵਾਈ ਹੋਈ ਤਾਂ ਕਪਿਲ ਅਰੋੜਾ ਵੀਡੀਓ ਕਾਨਫਰਸਿੰਗ ਰਾਹੀਂ ਟ੍ਰਿਬਿਊਨਲ ਦੇ ਸਾਹਮਣੇ ਪੇਸ਼ ਹੋਏ। ਅਗਲੀ ਸੁਣਵਾਈ ਦੀ ਅਗਲੀ ਤਰੀਕ 17 ਅਕਤੂਬਰ ਹੈ।
