ਬਲਾਤਕਾਰੀਆਂ ਨੂੰ ਦੇਵੋ ਸਖ਼ਤ ਤੋਂ ਸਖ਼ਤ ਸਜ਼ਾ – ਔਰਤਾਂ ਦੀ ਸੁਰੱਖਿਆ ਮੰਤਰੀਆਂ ਦੀ ਸੁਰੱਖਿਆ ਤੋਂ ਅਤਿ ਜ਼ਰੂਰੀ – ਡਾਕਟਰ ਖੇੜਾ
ਫਤਹਿਗੜ੍ਹ ਸਾਹਿਬ/SANGHOL-TIMES/JAGMEET SINGH/21Augast,2024 – ਮੌਮੀਤਾ ਦੇਵਰਾਜ ਟਰੈਂਨੀ ਡਾਕਟਰ ਆਰ, ਜੀ,ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਕਲਕੱਤਾ (ਵੈਸਟ ਬੰਗਾਲ ) ਭਾਰਤ ਵਿੱਚ ਗੈਂਗਰੇਪ ਦੇਸ਼ ਦੇ ਸਮੂਹ ਵਰਗਾਂ ਦੇ ਲੋਕਾਂ ਦੇ ਸ਼ਰਮ ਨਾਲ ਅਤੇ ਇੰਨਸਾਨ ਪਸੰਦ ਲੋਕਾਂ ਦੇ ਹਿਰਦੇ ਵਲੂੰਧਰੇ ਗਏ। ਬਲਾਤਕਾਰ ਕਰਨ ਵਾਲੇ ਦੋਸ਼ੀ ਦਰਿੰਦਿਆਂ ਨੇ ਘਿਨੌਣਾ ਕਰਮ ਕਰਨ ਤੋਂ ਬਾਅਦ ਡਾਕਟਰ ਮੌਮੀਤਾ ਦੇਵਰਾਜ ਨੂੰ ਨੋਚ ਨੋਚ ਕੇ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਅੱਜ ਮਹਾਨ ਭਾਰਤ ਦੇਸ਼ ਦੀਆਂ ਬਹੂਆਂ, ਬੇਟੀਆਂ ਅਤੇ ਔਰਤਾਂ ਸਮੇਤ ਬੱਚੀਆਂ ਸਰੁੱਖਿਅਤ ਨਹੀਂ, ਦਿਨ ਦਿਹਾੜੇ ਮਸੂਮਾਂ ਅਤੇ ਬੇਸਹਾਰੀਆਂ ਨਾਲ ਬਲਾਤਕਾਰ ਹੋ ਰਹੇ ਹਨ। ਔਰਤਾਂ ਲਈ ਉਨ੍ਹਾਂ ਦੀ ਸੁਰੱਖਿਆ ਵਾਸਤੇ ਕਾਨੂੰਨ ਬਣਾਉਣ ਦਾ ਕੀ ਫ਼ਾਇਦਾ ਜੇ ਬੇਖੌਫ਼ ਉਨ੍ਹਾਂ ਦੇ ਮਾਣ ਸਨਮਾਨ ਲਈ ਵਰਤੋਂ ਹੀ ਨਹੀਂ ਕੀਤੀ ਜਾ ਰਹੀ। ਅੱਜ ਦੇਸ਼ ਦੇ ਅੰਦਰ ਲੱਗ ਰਿਹਾ ਹੈ ਕਿ ਐਮ,ਐਲ,ਏ, ਰਾਜ ਸਭਾ ਮੈਂਬਰ ਅਤੇ ਮੰਤਰੀਆਂ ਦੀ ਸੁਰੱਖਿਆ ਨਾਲੋਂ ਜ਼ਿਆਦਾ ਔਰਤਾਂ ਦੀ
ਸੁਰੱਖਿਆ ਅਤਿਅੰਤ ਜ਼ਰੂਰੀ ਹੈ ਤਾਂ ਜ਼ੋ ਸਮਾਜ ਵਿੱਚ ਔਰਤ ਵਰਗ ਬੇਖੌਫ਼ ਆਪਣਾ ਜੀਵਨ ਵਸਰ ਕਰ ਸਕਣ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਚੇਅਰਪਰਸਨ ਇਸਤਰੀ ਵਿੰਗ ਮੈਡਮ ਨੀਰੂ ਤੁਲੀ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ , ਕੌਮੀ ਕੋਆਰਡੀਨੇਟਰ ਗੁਰਕੀਰਤ ਸਿੰਘ ਖੇੜਾ ਅਤੇ ਬਲਵਿੰਦਰ ਕੌਰ ਸਾਹੀ ਕੌਮੀ ਮੁੱਖ ਸਕੱਤਰ ਇਸਤਰੀ ਵਿੰਗ ਨੇ ਸਾਂਝੇ ਤੌਰ ਤੇ ਬਿਆਨ ਜਾਰੀ ਕਰਦਿਆਂ ਹੋਇਆਂ ਕੀਤੇ। ਡਾਕਟਰ ਮੌਮੀਤਾ ਮਾਪਿਆਂ ਦੀ ਇੱਕਲੋਤੀ ਬੇਟੀ ਸੀ ਉਸ ਦਾ ਸਪਨਾ ਸੀ ਕਿ ਮੈਂ ਗੋਲਡ ਮੈਡਲ ਹਾਸਿਲ ਕਰਕੇ ਹੀ ਰਹਾਂਗੀ ਪ੍ਰੰਤੂ ਮੌਤ ਦੇ ਦਰਿੰਦਿਆਂ ਨੇ ਉਸ ਦੇ ਸਪਨਿਆਂ ਨੂੰ ਤਾਰੋਂ ਤਾਰ ਕਰਕੇ ਡਾਕਟਰ ਦੇਵਰਾਜ ਨੂੰ ਬੁਰੇ ਤਰੀਕੇ ਨਾਲ ਮੌਤ ਘਾਟ ਹੀ ਉਤਾਰ ਦਿੱਤਾ। ਸਮੂਹ ਦੇਸ਼ ਵਾਸੀਆਂ ਦੀ ਪੁਰਜ਼ੋਰ ਮੰਗ ਹੈ ਕਿ ਸਮੂਹ ਦੋਸ਼ੀਆਂ ਨੂੰ ਬਿਨਾਂ ਕਿਸੇ ਦੇਰੀ ਤੋਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਇਸ ਨਾਲ ਹੀ ਉਸ ਦੀ ਤੜਫਦੀ ਆਤਮਾ ਨੂੰ ਸ਼ਾਂਤੀ ਮਿਲ ਸਕਦੀ ਹੈ।ਆਰ ਜੀ ਕਰ ਮੈਡੀਕਲ ਦੇ ਆਸਪਾਸ ਦੇ ਇਲਾਕਿਆਂ ਵਿੱਚ ਧਾਰਾ 163 ਲਗਾਈ ਹੋਈ ਹੈ , ਲੋਕਾਂ ਦੀ ਆਵਾਜ਼ ਨੂੰ ਦਬਾਉਣ ਲਈ ਮੰਚ ਇਸ ਦੀ ਪੁਰਜ਼ੋਰ ਨਿਖੇਧੀ ਕਰਦਾ ਹੈ।
