ਡਾਕਟਰ ਮੌਮਿਤਾ ਦੇਵਨਾਥ ਨਾਲ ਕੀਤੇ ਸਮੂਹਿਕ ਬਲਾਤਕਾਰ ਸੰਬੰਧੀ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਦਿੱਤਾ ਮੰਗ ਪੱਤਰ – ਡਾਕਟਰ ਖੇੜਾ
ਸੰਗਰੂਰ/MOHALI/SANGHOL-TIMES/Jagmeet Singh/28Augast,2024 – ਮਨੁੱਖੀ ਅਧਿਕਾਰ ਮੰਚ (ਰਜਿ:) ਪੰਜਾਬ ਭਾਰਤ ਦੀ ਜਿਲ੍ਹਾ ਇਕਾਈ ਸੰਗਰੂਰ ਵੱਲੋਂ ਜਿਲ੍ਹਾ ਪ੍ਰਧਾਨ ਗੁਰਜੰਟ ਸਿੰਘ ਸਾਂਗਾ ਪਰਮਜੀਤ ਕੌਰ ਜਿਲ੍ਹਾ ਚੇਅਰਪਰਸਨ ਇਸਤਰੀ ਵਿੰਗ ਦੀ ਸਾਂਝੀ ਪ੍ਰਧਾਨਗੀ ਹੇਠ ਇੱਕ ਵਿਸ਼ਾਲ ਰੋਸ ਮਾਰਚ ਦਫ਼ਤਰ ਡਿਪਟੀ ਕਮਿਸ਼ਨਰ ਸੰਗਰੂਰ ਤੱਕ ਕੱਢਿਆ ਗਿਆ। ਜਿਸ ਵਿੱਚ ਕੌਮੀ ਪ੍ਰਧਾਨ ਡਾ. ਜਸਵੰਤ ਸਿੰਘ ਖੇੜਾ, ਕੌਮੀ ਕੋਆਰਡੀਨੇਟਰ ਗੁਰਕੀਰਤ ਸਿੰਘ ਖੇੜਾ, ਕੌਮੀ ਚੇਅਰਪਰਸਨ ਇਸਤਰੀ ਵਿੰਗ ਨੀਰੂ ਤੁਲੀ, ਕੌਮੀ ਮੁੱਖ ਸਲਾਹਕਾਰ ਰੋਹਿਤ ਤੁਲੀ, ਸੁਖਦਰਸ਼ਨ ਸਿੰਘ ਚੇਅਰਮੈਨ ਆਰ.ਟੀ.ਆਈ. ਸੈੱਲ ਪੰਜਾਬ, ਪਰਗਟ ਸਿੰਘ ਗਾਗਾ ਮੁੱਖ ਸਕੱਤਰ ਪੰਜਾਬ ਅਤੇ ਰਾਮ ਸਿੰਘ ਚੇਅਰਮੈਨ ਮਾਨਸਾ ਨੇ ਵਿਸ਼ੇਸ਼ ਤੌਰ ਤੇ ਹਿੱਸਾ ਲਿਆ। ਇਹ ਰੋਸ ਮਾਰਚ ਬਲਾਤਕਾਰਾਂ ਦੀਆਂ ਵੱਧ ਰਹੀਆਂ ਘਟਨਾਵਾਂ ਨੂੰ ਮੱਦੇ ਨਜ਼ਰ ਰੱਖਦਿਆਂ ਕੱਢਿਆ ਗਿਆ। ਇਹਨਾਂ ਘਟਨਾਵਾਂ ਨੂੰ ਪੂਰਨ ਤੌਰ ਤੇ ਬੰਦ ਕਰਵਾਉਣ ਲਈ ਹਰ ਆਮ ਵਿਅਕਤੀ ਚਿੰਤਤ ਹੈ। ਅਜਿਹੀ ਹੀ ਘਟਨਾ 08/09 ਅਗਸਤ 2024 ਦੀ ਦਰਮਿਆਨੀ ਰਾਤ ਨੂੰ ਆਰ.ਜੀ. ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਕਲਕੱਤਾ (ਵੈੱਸਟ ਬੰਗਾਲ), ਭਾਰਤ ਵਿੱਚ ਡਾ. ਮੌਮਿਤਾ ਦੇਬਨਾਥ ਸਿੱਖਿਆਰਥੀ ਡਾਕਟਰ ਨਾਲ ਬਲਾਤਕਾਰੀ ਦਰਿੰਦਿਆਂ ਵੱਲੋਂ ਬਲਾਤਕਾਰ ਕਰਨ ਤੋਂ ਬਾਅਦ ਅਣਮਨੁੱਖੀ ਵਤੀਰੇ ਕਰਦਿਆਂ ਬੇਰਹਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਇੰਨਸਾਫ ਪਸੰਦ ਲੋਕਾਂ ਦੇ ਹਿਰਦੇ ਬਲੂੰਦਰੇ ਗਏ। ਇਸ ਮੌਕੇ ਡਾ. ਖੇੜਾ ਨੇ ਚਿੰਤਾ ਜਤਾਉਂਦਿਆਂ ਕਿਹਾ ਕਿ ਅਜਿਹੇ ਕਾਰਕੁੰਨ ਜੋ ਆਪਣੇ ਆਪ ਨੂੰ ਵਲੰਟੀਅਰ ਪੁਲਿਸ ਦੇ ਭੇਸ ਵਿੱਚ ਆਪਣੀਆਂ ਨਾਜ਼ਾਇਜ਼ ਸ਼ਕਤੀਆਂ ਦੀ ਦੁਰਵਰਤੋਂ ਕਰਨ ਵਾਲਿਆਂ ਤੇ ਵੀ ਪ੍ਰਸ਼ਾਸ਼ਨ ਵੱਲੋਂ ਸਕੰਜਾ ਕੱਸਿਆਂ ਜਾਵੇ। ਓਹਨਾਂ ਇਹ ਵੀ ਕਿਹਾ ਕਿ ਤਕਰੀਬਨ ਭਾਰਤ ਦੇ ਸਾਰੇ ਸਰਕਾਰੀ ਮਹਿਕਮਿਆਂ ਵਿੱਚ ਰਿਟਾਇਰਮੈਂਟ ਵਾਲੇ, ਦੁਬਾਰਾ ਠੇਕੇ ਤੇ ਭਰਤੀ ਹੋਣ ਵਾਲੇ, ਆਪਣੇ ਸਰਕਾਰੀ ਅਫਸਰਾਂ ਦੇ ਜੋ ਰਿਸ਼ਤੇਦਾਰ ਹਨ ਉਹਨਾਂ ਦੀਆਂ ਗੱਡੀਆਂ ਉੱਪਰ ਉਹਨਾਂ ਦੇ ਚਿੰਨ੍ਹ ਲਗਾ ਕੇ ਜੋ ਕਿ ਅਪਰਾਧਿਕ ਮੰਤਵ ਨਾਲ ਕੀਤੇ ਜਾ ਰਹੇ ਕੰਮਾਂ ਵਿੱਚ ਇਸਤੇਮਾਲ ਕੀਤੇ ਜਾ ਰਹੇ ਹਨ, ਉਹਨਾਂ ਦੀ ਗਲਤ ਵਰਤੋਂ ਸਖਤੀ ਨਾਲ ਰੋਕੀ ਜਾਵੇ । ਡਾ. ਮੌਮਿਤਾ ਦੇਬਨਾਥ ਨਾਲ ਹੋਏ ਬਲਾਤਕਾਰ ਦੇ ਦੋਸ਼ੀਆਂ ਨੂੰ ਭਾਰਤੀ ਸੰਵਿਧਾਨ ਮੁਤਾਬਿਕ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਹੋ ਸਕੇ ਤਾਂ ਅਜਿਹੇ ਦਰਿੰਦਿਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਂ ਤਾਂ ਜੋ ਡਾ. ਮੌਮਿਤਾ ਦੇਬਨਾਥ ਦੀ ਆਤਮਾਂ ਨੂੰ ਸ਼ਾਂਤੀ ਮਿਲ ਸਕੇ ਅਤੇ ਅਜਿਹੀ ਸੋਚ ਰੱਖਣ ਵਾਲੇ ਦਰਿੰਦਿਆਂ ਦੇ ਦਿਲ ਵਿੱਚ ਮੌਤ ਦੀ ਸਜ਼ਾ ਦਾ ਡਰ ਬੈਠ ਸਕੇ। ਇਸ ਮੌਕੇ ਮੈਡਮ ਨੀਰੂ ਤੁਲੀ ਅਤੇ ਮੈਡਮ ਜਸਵੀਰ ਕੌਰ ਨੇ ਸਾਂਝੇ ਤੌਰ ਤੇ ਬੋਲਦਿਆ ਕਿਹਾ ਕਿ ਔਰਤਾਂ ਤੇ ਕੀਤੇ ਜਾ ਰਹੇ ਅੱਤਿਆਚਾਰ ਨੂੰ ਤੁਰੰਤ ਬੰਦ ਕੀਤਾ ਜਾਵੇ । ਪਹਿਲ ਦੇ ਆਧਾਰ ਤੇ ਸੁਰੱਖਿਆ ਦਾ ਪ੍ਰਬੰਧ ਕੀਤਾ ਜਾਵੇ। ਇਸ ਮੌਕੇ ਪ੍ਰਕਾਸ਼ ਸਿੰਘ ਖ਼ਾਲਸਾ, ਨਾਜ਼ਰ ਸਿੰਘ ਲਹਿਲ, ਸਤਨਾਮ ਸਿੰਘ ਨਾਗਰੀ, ਰਣਜੀਤ ਸਿੰਘ ਨਾਗਰੀ, ਕੋਮਲ ਰਾਣੀ, ਪੂਨਮ ਰਾਣੀ, ਅਮਰੀਕ ਸਿੰਘ ਬਰਾੜ, ਕੰਵਲਜੀਤ ਸਿੰਘ ਬਾਵਾ, ਸੰਦੀਪ ਕੌਰ, ਰਾਕੇਸ਼ ਸਿੰਘ, ਰਣਜੀਤ ਸਿੰਘ ਅਤੇ ਰਾਮ ਸਿੰਘ ਲਹਿਲ ਆਦਿ ਵੀ ਰੋਸ ਮਾਰਚ ਦਾ ਹਿੱਸਾ ਬਣੇ।
