ਪਿਸਤੌਲ ਦੀ ਨੋਕ ਤੇ ਡੇਰਾਬੱਸੀ ਦੇ ਇਕ ਪ੍ਰਾਪਰਟੀ ਡੀਲਰ ਤੋਂ ਇਕ ਕਰੋੜ ਰੁਪਏ ਲੁੱਟੇ
ਪੁਲਿਸ ਨੇ ਦੋ ਵਿਅਕਤੀਆਂ ਨੂੰ ਕੀਤਾ ਰਾਊਂਡਅਪ, ਮਾਮਲਾ ਦਰਜ
SangholTimes/ਡੇਰਾਬੱਸੀ/10ਜੂਨ,2022 :
ਅੱਜ ਡੇਰਾਬੱਸੀ ’ਚ ਉਸ ਸਮੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਡੇਰਾਬੱਸੀ ਮੁੱਖ ਮਾਰਗ ਉਤੇ ਪੈਂਦੇ ਐਸ ਬੀ ਆਈ ਬੈਂਕ ਦੇ ਬਾਹਰ ਦੋ ਮੋਟਰਸਾਈਕਲਾਂ ਉਤੇ ਸਵਾਰ ਚਾਰ ਲੁਟੇਰਿਆਂ ਨੇ ਇੱਕ ਪ੍ਰਾਪਰਟੀ ਡੀਲਰ ਦੇ ਦਫ਼ਤਰ ’ਚ ਪਿਸਤੌਲ ਦੀ ਨੋਕ ਉਤੇ 1ਕਰੋੜ ਰੁਪਏ ਲੁੱਟ ਕੇ ਲੈ ਗਏ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਐਸ ਬੀ ਆਈ ਨੇੜੇ ਪ੍ਰਾਪਰਟੀ ਡੀਲਰ ਹਰਜੀਤ ਸਿੰਘ ਨਾਗਪਾਲ ਦਾ ਦਫ਼ਤਰ ਹੈ । ਚਾਰ ਵਿਅਕਤੀ ਦੋ ਮੋਟਰਸਾਈਕਲਾਂ ’ਤੇ ਆਏ ਤੇ ਹਰਜੀਤ ਸਿੰਘ ਨਾਗਪਾਲ ਦੇ ਦਫ਼ਤਰ ’ਚ ਪਿਸਤੌਲ ਵਿਖਾ ਕੇ 1 ਕਰੋੜ ਰੁਪਏ ਲੁੱਟ ਕੇ ਭੱਜਣ ਲਗੇ, ਤਾਂ ਰੌਲਾ ਪੈਣ ਉਤੇ ਰੇਹੜੀ ਫੜੀ ਵਾਲਿਆਂ ਨੇ ਲੁਟੇਰਿਆਂ ਦਾ ਪਿੱਛਾ ਕੀਤਾ, ਚਾਰ ਲੁਟੇਰਿਆਂ ਚੋ ਦੋ ਲੁਟੇਰੇ ਬਰਵਾਲਾ ਵੱਲ ਨੂੰ ਭੱਜ ਗਏ, ਤੇ ਦੋ ਲੁਟੇਰੇ ਪਾਰਕ ਸਾਹਮਣੇ ਬੰਦ ਗਲੀ ’ਚ ਫੱਸ ਗਏ, ਜਦੋ ਰੇਹੜੀ ਵਾਲੇ ਨੂੰ ਲੁਟੇਰਿਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਤਾਂ ਲੁਟੇਰਿਆਂ ਨੇ ਰੇਹੜੀ ਵਾਲੇ ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ, ਫਾਇਰਿੰਗ ਦੌਰਾਨ ਇੱਕ ਰੇਹੜੀ ਫੜੀ ਵਾਲੇ ਦੇ ਗੋਲੀਆਂ ਵਜੀਆਂ, ਜਿਸ ਕਾਰਨ ਉਹ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ । ਲੁਟੇਰੇ ਐਕਿਸ ਬੈਂਕ ਵੱਲ ਭੱਜਦੇ ਹੋਏ ਇੱਕ ਮੋਟਰਇਕਲ ਚਾਲਕ ਨੂੰ ਪਿਸਟਲ ਵਿਖਾ ਕੇ ਉਸ ਦਾ ਮੋਟਰਸਾਈਕਲ ਲੈ ਕੇ ਫਰਾਰ ਹੋ ਗਏ। ਜਖ਼ਮੀ ਵਿਅਕਤੀ ਮੁਹੰਮਦ ਸਾਜ਼ਿਦ ਪੁੱਤਰ ਮੁਹੰਮਦ ਨਿਜ਼ਾਮੁਦੀਨ ਨੂੰ ਡੇਰਾਬੱਸੀ ਸਰਕਾਰੀ ਹਸਪਤਾਲ ਦਾਖ਼ਿਲ ਕਰਵਾਇਆ, ਜਿੱਥੇ ਡਾਕਟਰਾਂ ਵਲੋਂ ਮੁਢਲੀ ਸਹਾਈਤਾ ਦੇ ਕੇ ਉਸ ਨੂੰ ਮੋਹਾਲੀ ਹਸਪਤਾਲ ਰੈਫਰ ਕਰ ਦਿੱਤਾ ਗਿਆ। ਹਰਕਤ ਵਿਚ ਆਈ ਜਦੋ ਪੁਲਿਸ ਪ੍ਰਾਪਰਟੀ ਡੀਲਰ ਹਰਜੀਤ ਨਾਗਪਾਲ ਦੇ ਆਫ਼ਿਸ ਪੁੱਜੀ, ਤਾਂ ਨਾਗਪਾਲ ਨੇ ਦੱਸਿਆ ਕਿ ਇਹ ਬੰਦੇ ਕਿਸੇ ਸੌਦੇ ਲਈ ਕਿਸੇ ਵੱਲੋਂ ਜੋ ਜ਼ੀਰਕਪੁਰ ਕਿਰਾਏ ਦੇ ਫਲੈਟ ’ਚ ਰਹਿੰਦਾ ਹੈ।
ਦੂਜੇ ਪਾਸੇ ਵਿਵੇਕ ਸੀਲ ਸੋਨੀ ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਐਸ.ਏ.ਅਸ ਨਗਰ ਨੇ ਦੱਸਿਆ ਕਿ ਥਾਣਾ ਡੇਰਾਬੱਸੀ ਤੋਂ ਇੱਕ ਘਟਨਾ ਦੀ ਸੂਚਨਾ ਮਿਲੀ ਹੈ ਜਿਸ ਵਿਚ ਇਕ ਪ੍ਰਾਪਰਟੀ ਡੀਲਰ ਤੋਂ 1 ਕਰੋੜ ਰੁਪਏ ਲੁੱਟ ਲਏ ਹਨ।
ਉਨ੍ਹਾਂ ਦਸਿਆ ਕਿ ਇਸ ਸਬੰਧੀ ਤਫਤੀਸ਼ ਕਰਨ ‘ਤੇ ਪਤਾ ਲੱਗਾ ਕਿ ਪ੍ਰਾਪਰਟੀ ਡੀਲਰ ਹਰਜੀਤ ਸਿੰਘ ਨਾਗਪਾਲ ਦੀ ਅੱਜ ਮੁਲਜ਼ਮਾਂ ਨਾਲ ਕਾਰੋਬਾਰੀ ਡੀਲ ਸੀ। ਉਨ੍ਹਾਂ ਦੱਸਿਆ ਕਿ ਉਹ ਲਗਾਤਾਰ ਮੀਟਿੰਗਾਂ ਕਰ ਰਹੇ ਸਨ ਅਤੇ ਅੱਜ ਉਨ੍ਹਾਂ ਦੇ ਦਫ਼ਤਰ ਵਿਖੇ ਸਵੇਰੇ 11 ਵਜੇ ਮੀਟਿੰਗ ਹੋਈ ਸੀ। ਮੁਲਜ਼ਮ ਮੀਟਿੰਗ ਵਿੱਚ ਕੁਝ ਹੋਰ ਲੋਕਾਂ ਨੂੰ ਵੀ ਨਾਲ ਲੈ ਕੇ ਆਏ ਸਨ ਅਤੇ ਉਨ੍ਹਾਂ ਕੋਲ ਪਿਸਤੌਲ ਸੀ। ਉਹ ਪ੍ਰਾਪਰਟੀ ਡੀਲਰ ਤੋਂ 1 ਕਰੋੜ ਰੁਪਏ ਦੀ ਰਕਮ ਖੋਹ ਕੇ ਫਰਾਰ ਹੋ ਗਏ। ਜਦੋਂ ਉਹ ਭੱਜ ਰਹੇ ਸਨ ਤਾਂ ਮੁਹੰਮਦ ਸ਼ਬੀਰ ਨਾਮਕ ਫਲ ਵਿਕਰੇਤਾ ਨੇ ਉਨ੍ਹਾਂ ਦਾ ਪਿੱਛਾ ਕੀਤਾ। ਉਨ੍ਹਾਂ ਦੱਸਿਆ ਕਿ ਝਗੜੇ ਦੌਰਾਨ ਗੋਲੀ ਚੱਲ ਗਈ ਅਤੇ ਸ਼ਬੀਰ ਦੇ ਸਿਰ ਵਿੱਚ ਸੱਟ ਲੱਗ ਗਈ। ਉਹ ਪੀਜੀਆਈ ਵਿੱਚ ਦਾਖਿਲ ਹੈ ਅਤੇ ਖਤਰੇ ਤੋਂ ਬਾਹਰ ਹੈ।
ਐਸਐਸਪੀ ਨੇ ਦੱਸਿਆ ਕਿ ਹੁਣ ਤੱਕ ਦੋ ਵਿਅਕਤੀਆਂ ਨੂੰ ਰਾਊਂਡਅਪ ਕੀਤਾ ਗਿਆ ਹੈ। ਧਾਰਾ 307, 397 ਆਈਪੀਸੀ ਤਹਿਤ ਦੋ ਵਿਅਕਤੀਆਂ ਦੇ ਨਾਮ ਅਤੇ ਹੋਰ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਐਫਆਈਆਰ 193/22 ਥਾਣਾ ਡੇਰਾਬੱਸੀ ਵਿਖੇ ਦਰਜ ਕੀਤੀ ਗਈ ਹੈ।