ਵੋਟਰ ਸੂਚੀ ਦੀ ਸੁਧਾਈ ਸਬੰਧੀ ਜਿਲ੍ਹੇ ਦੇ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਵਿਸ਼ੇਸ਼ ਮੀਟਿੰਗ
ਰੂਪਨਗਰ/SANGHOL-TIMES/JAGMEET-SINGH/20 ਸਤੰਬਰ2024 : ਭਾਰਤ ਚੋਣ ਕਮਿਸ਼ਨ ਵੱਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀ ਦੀ ਸੁਧਾਈ 2025 ਨੂੰ ਮੁੱਖ ਰੱਖਦੇ ਹੋਏ ਵਧੀਕ ਜਿਲਾ ਚੋਣ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਰੂਪਨਗਰ ਪੂਜਾ ਸਿਆਲ ਗਰੇਵਾਲ ਦੀ ਅਗਵਾਈ ਹੇਠ ਜਿਲ੍ਹੇ ਦੇ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ।
ਉਹਨਾਂ ਵੱਲੋ ਦੱਸਿਆ ਗਿਆ ਕਿ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ ਕਰਨ ਸਮੇਂ ਬੀ.ਐਲ.ਓਜ ਵੱਲੋ ਆਪਣੇ-ਆਪਣੇ ਅਧਿਕਾਰਤ ਖੇਤਰਾਂ ਵਿਖੇ ਨਿਜੀ ਤੌਰ ਤੇ ਪਹੁੰਚ ਕੇ ਸੋ ਫੀਸਦੀ ਫਿਜ਼ੀਕਲ ਵੈਰੀਫਿਕੇਸ਼ਨ ਕਰਕੇ ਅਤੇ ਭਾਰਤ ਚੋਣ ਕਮੀਸ਼ਨ ਵੱਲੋ ਦਿੱਤੀਆਂ ਏ ਐੱਮ ਐਫ (ਅਸ਼ੋਰਡ ਮਨਿੰਮਮ ਫੈਸਿਲਟੀ) ਦਾ ਖਾਸ ਧਿਆਨ ਰੱਖਿਆ ਗਿਆ।
ਉਹਨਾਂ ਵੱਲੋ ਦੱਸਿਆ ਗਿਆ ਕਿ ਰੈਸ਼ਨੇਲਾਈਜੇਸ਼ਨ ਦੌਰਾਨ ਪੋਲਿੰਗ ਸਟੇਸ਼ਨਾ ਦੀ ਗਿਣਤੀ ਵਿੱਚ ਕੋਈ ਵੀ ਬਦਲਾਅ ਨਹੀਂ ਕੀਤਾ ਗਿਆ।
ਸ਼੍ਰੀਮਤੀ ਪੂਜਾ ਸਿਆਲ ਗਰੇਵਾਲ ਵਲੋਂ ਪੋਲਿੰਗ ਸਟੇਸ਼ਨਾਂ ਦਾ ਵੇਰਵਾ ਦੱਸਦੇ ਹੋਏ ਪੋਲਿੰਗ ਸਟੇਸ਼ਨਾਂ ਦੀ ਇਮਾਰਤਾਂ ਵਿੱਚ ਤਬਦੀਲੀ, ਸੈਕਸ਼ਨਾਂ ਵਿੱਚ ਤਬਦੀਲੀ ਅਤੇ ਪੋਲਿੰਗ ਸਟੇਸ਼ਨਾਂ ਦੀਆਂ ਇਮਾਰਤਾਂ ਦੇ ਨਾਮ ਬਦਲਣ ਸਬੰਧੀ ਵਿਚਾਰ ਵਿਟਾਂਦਰਾ ਕੀਤਾ ਗਿਆ ਅਤੇ ਹਾਜਰ ਆਏ ਰਾਜਨੀਤਿਕ ਪਾਰਟੀਆਂ ਦੇ ਨੁਮਾਈਦਿਆਂ ਵੱਲੋ ਸਹਿਮਤੀ ਲਈ ਗਈ। ਉਨ੍ਹਾਂ ਕਿਹਾ ਕਿ ਕਿਸੇ ਵੀ ਪਾਰਟੀ ਦੇ ਉਮੀਦਵਾਰ ਵੱਲੋਂ ਪੋਲਿੰਗ ਸਟੇਸ਼ਨਾਂ ਦੇ ਬਦਲਾਅ ਵਿੱਚ ਕਿਸੇ ਵੀ ਤਰ੍ਹਾਂ ਦਾ ਇਤਰਾਜ ਨਹੀਂ ਜਤਾਇਆ ਗਿਆ।
ਇਸ ਮੀਟਿੰਗ ਵਿੱਚ ਹਾਜਰ ਹੋਏ ਚੋਣ ਤਹਿਸੀਲਦਾਰ ਰੂਪਨਗਰ ਵੱਲੋ ਸਰਸਰੀ ਸੁਧਾਈ 2025 ਦਾ ਪ੍ਰੋਗਰਾਮ ਸਾਂਝਾ ਕਰਦੇ ਹੋਏ ਭਾਰਤ ਚੋਣ ਕਮਿਸ਼ਨ ਦੀਆ ਹਦਾਇਤਾਂ ਬਾਰੇ ਜਾਣੂ ਕਰਵਾਇਆ ਗਿਆ।
ਇਸ ਮੌਕੇ ਚੋਣ ਤਹਿਸੀਲਦਾਰ ਪਲਵਿੰਦਰ ਸਿੰਘ ਬੈਂਸ, ਮਨਦੀਪ ਸਿੰਘ, ਅਕਾਸ਼ਦੀਪ ਸਿੰਘ, ਸੰਦੀਪ ਜੋਸ਼ੀ (ਆਮ ਆਦਮੀ ਪਾਰਟੀ), ਜਰਨੈਲ ਸਿੰਘ ਭੈਰੋਵਾਲ (ਭਾਰਤੀ ਜਨਤਾ ਪਾਰਟੀ), ਸੁਖਵੀਰ ਸਿੰਘ (ਭਾਰਤੀ ਜਨਤਾ ਪਾਰਟੀ) ਭੁਪਿੰਦਰ ਸਿੰਘ, (ਇੰਡੀਅਨ ਨੈਸ਼ਨਲ ਕਾਂਗਰਸ), ਚਰਨਜੀਤ ਸਿੰਘ ਘਈ (ਬਹੁਜਨ ਸਮਾਜ ਪਾਰਟੀ) ਅਤੇ ਗੁਰਦੇਵ ਸਿੰਘ ਬਾਗੀ (ਸੀ.ਪੀ.ਆਈ) ਵੀ ਸ਼ਾਮਿਲ ਹੋਏ।
