
ਹਰ ਐਤਵਾਰ ਨੂੰ ਅੰਮ੍ਰਿਤਸਰ ਵਿਖੇ ਕੇਸ ਦਾੜ੍ਹੀ ਰੱਖਣ ਅਤੇ ਦਸਤਾਰ ਸਜਾਉਣ ਦਾ ਪ੍ਰਣ ਕੈਂਪ ਲਗਾਇਆ ਜਾਂਦਾ
ਅੰਮ੍ਰਿਤਸਰ/SANGHOL-TIMES(ਰਣਜੀਤ ਸਿੰਘ ਮਸੌਣ/ਜੋਗਾ ਸਿੰਘ ਰਾਜਪੂਤ) ਸਾਕਾ ਸ੍ਰੀ ਪੰਜਾ ਸਾਹਿਬ ਸੇਵਾ ਸੁਸਾਇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਹਰ ਐਤਵਾਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦਰਸ਼ਨ ਦੀਦਾਰੇ, ਯਾਤਰਾ ਕਰਨ ਆਈਆਂ ਸੰਗਤਾਂ ਲਈ ਲੰਗਰ ਸੇਵਾ, ਜੋੜਾ ਘਰ ਸੇਵਾਵਾਂ ਦੇਣ ਦੇ ਨਾਲ-ਨਾਲ ਕੇਸ ਦਾੜ੍ਹੀ ਰੱਖਣ ਅਤੇ ਦਸਤਾਰ ਸਜਾਉਣ ਦੇ ਪ੍ਰਣ ਕੈਂਪ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦਾਂ ਸਾਹਿਬ ਨੇੜੇ ਗੁਰੂ ਰਾਮਦਾਸ ਹਸਪਤਾਲ ਗੇਟ ਦੇ ਬਾਹਰ,
ਕੇਸ ਦਾੜ੍ਹੀ ਗੁਰੂ ਦੀ ਮੋਹਰ ਹਨ ਲਗਾਇਆ ਜਾਂਦਾ ਹੈ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ “ਇਨ ਪੁਤ੍ਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਚਾਰ ਮੁਏ ਤੋਂ ਕਿਆ ਹੂਆ ਜੀਵਤ ਕਈ ਹਜ਼ਾਰ” ਗੁਰੂ ਸਾਹਿਬ ਜੀ ਨੇ ਆਪਣੇ ਪਿਆਰੇ ਪੁੱਤਰ, ਆਪਣੇ ਪਿਆਰੇ ਸਿੰਘ ਸਾਡੇ ਤੋਂ ਕੁਰਬਾਨ ਕਰਕੇ ਇਹ ਪੁਰਨੇ ਪਾਏ ਸਨ। ਅਜੋਕੇ ਸਮੇਂ ਅੰਦਰ ਅੱਜ ਕੇਵਲ ਫੈਸ਼ਨ ਕਾਰਨ ਕਰਕੇ ਸਿੱਖ ਦੇ ਬੱਚੇ ਪਤਿਤ ਹੋ ਰਹੇ ਹਨ। ਜਿਸ ਦਿਨ ਸਾਡਾ ਅੰਤ ਸਮਾਂ ਆਇਆਂ ਉਸ ਵੇਲੇ ਗੁਰੂ ਸਾਹਿਬ ਜੀ ਨੂੰ ਕੀ ਮੂੰਹ ਦਿਖਾਵਾਗੇ।
ਇੱਕ ਬੇਦਾਵਾ ਜ਼ੋ 40 ਮੁਕਤਿਆਂ ਨੇ ਆਪਣੀਆਂ ਜਾਨਾਂ ਵਾਰ ਕੇ ਪੜਵਾਇਆ ਸੀ। ਇੱਕ ਬੇਦਾਵਾ ਅਸੀਂ ਵੀ ਕਰੀ ਬੈਠੇ ਹਾਂ ਪਤਿਤ ਹੋ ਕੇ। ਆਉ ਬਾਣੀ ਬਾਣੇ ਦੇ ਧਾਰਨੀ ਹੋਕੇ ਬੇਦਾਵਾ ਪੜਵਾ ਲਈਏ ਜੀ।
ਸਾਕਾ ਸ੍ਰੀ ਪੰਜਾ ਸਾਹਿਬ ਸੇਵਾ ਸੁਸਾਇਟੀ ਦੇ ਸਰਕਦਾ ਅਹੁੱਦੇਦਾਰ ਹਰਜਿੰਦਰ ਸਿੰਘ ਲੱਖੀ, ਕਰਨਪ੍ਰੀਤ ਸਿੰਘ, ਪੂਰਨ ਸਿੰਘ, ਰਵਿੰਦਰ ਸਿੰਘ ਬਿਟੂ, ਰਵੀ ਸਿੰਘ, ਮਹਿਤਾਬ ਸਿੰਘ, ਪ੍ਰਕਾਸ਼ ਸਿੰਘ, ਸਾਜਨ ਸਿੰਘ, ਸੰਦੀਪ ਸਿੰਘ, ਦੀਪੂ, ਮਣੀ ਸਿੰਘ ਜੋੜਾ, ਗੁਰਬਖਸ਼ ਸਿੰਘ, ਜਗਰੂਪ ਸਿੰਘ, ਬਲਵੰਤ ਸਿੰਘ ਸ਼ੁਕਰਚੱਕ ਵੱਲੋਂ ਹਰ ਐਤਵਾਰ ਨੂੰ ਦਸਤਾਰ ਸਜਾਉਣ ਦਾ ਪ੍ਰਣ ਕਰਨ ਲਈ ਲਗਾਇਆ ਜਾਂਦਾ ਹੈ।