
ਸਿੱਖਿਆ ਮੰਤਰੀ ਤੱਕ ਜਲਦ ਕੀਤੀ ਜਾਵੇਗੀ ਪਹੁੰਚ –
°ਮਾਮਲਾ ਓਪਨ ਸਕੂਲ ਪ੍ਰਣਾਲੀ ਵਿੱਚ ਹੁੰਦੀਆਂ ਧਾਂਦਲੀਆਂ ਦਾ°
ਸੰਘੋਲ ਟਾਇਮਜ਼/ਮਾਨਸਾ(ਹਰਬੰਸ ਜੁਗਲਾਣ) 10 ਜੂਨ,2022 – ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਸਿੱਖਿਆ ਮਹਿਕਮੇ ਦੇ ਨੱਕ ਹੇਠ ਕਈ ਮਾਫੀਆ ਸਰਗਰਮ ਹਨ। ਜਿੰਨਾ ਤੇ ਨਕੇਲ ਪਾਉਣ ਵਿੱਚ ਸਿੱਖਿਆ ਮਹਿਕਮਾ ਫੇਲ੍ਹ ਹੁੰਦਾ ਨਜਰ ਆਉੰਦਾ ਦਿਖਾਈ ਦਿੰਦਾ ਹੈ। ਭਾਵੇਂ ਕਿ ਕਾਂਗਰਸ ਸਰਕਾਰ ਵੇਲੇ ਕਈ ਸਕੂਲ ਵਿਦਿਆਰਥੀਆਂ ਦੇ ਰਿਕਾਰਡ ਨਾਲ ਛੇੜਛਾੜ ਕਰਨ ਕਰਨ ਦੇ ਮਾਮਲੇ ਵਿੱਚ ਸੀਲ ਕੀਤੇ ਗਏ ਸਨ। ਜਿੰਨਾ ਵਿੱਚ ਤਰਨਤਾਰਨ ਜਿਲ੍ਹਾ ਤੇ ਗੁਰਦਾਸਪੁਰ ਜਿਲ੍ਹੇ ਦੇ ਨਿੱਜੀ ਸਕੂਲ ਸਨ। ਸਮਾਜ ਸੇਵੀ ਚਮਕੌਰ ਸਿੰਘ ਤੇ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਫੀਆ ਦੇ ਤਾਰ ਮਾਨਸਾ ਜਿਲ੍ਹੇ ਨਾਲ ਜੁੜੇ ਹਨ। ਖਾਸਕਰ ਬਰੇਟਾ,ਬੁਢਲਾਡਾ ਏਰੀਆ ਦੇ ਕਈ ਸਕੂਲ ਤੇ ਬੁੱਕ ਡੀਪੂ ਇਸ ਗੋਰਖ ਧੰਦੇ ਨਾਲ ਜੁੜੇ ਹੋਏ ਹਨ। ਜੋ ਵਿਦਿਆਰਥੀ ਕਿਸੇ ਕਾਰਨ ਫੌਜ ਜਾਂ ਪੁਲਸ ਦੀ ਭਰਤੀ ਦੇਖਣ ਤੋਂ ਓਵਰ ਏਜ ਹੋ ਜਾਂਦੇ ਹਨ। ਓਹਨਾਂ ਤੋਂ ਮੋਟੀ ਰਕਮ ਲੈ ਕੇ ਇਹਨਾਂ ਵਿਦਿਆਰਥੀਆਂ ਦਾ ਨਵਾਂ ਰਿਕਾਰਡ ਬਣਾ ਕੇ ਇਹਨਾਂ ਗਲਤ ਅਨਸਰਾਂ ਵੱਲੋਂ ਓਹਨਾਂ ਦੀ ਉਮਰ ਘਟਾ ਕੇ ਦੋਬਾਰਾ ਦਸਵੀਂ ਕਰਵਾਈ ਜਾਂਦੀ ਹੈ। ਤੇ ਜਿਸ ਓਪਨ ਸੈਂਟਰ ਵਿੱਚ ਇਹਨਾਂ ਦਾ ਦਾਖਲਾ ਹੁੰਦਾ ਹੈ ਓਹ ਓਪਨ ਸੈਂਟਰਾਂ ਨੂੰ ਬੁੱਕ ਡੀਪੂ ਵਾਲੇ ਚਲਾਉਂਦੇ ਹਨ ਇਹਨਾਂ ਵਿਦਿਆਰਥੀਆਂ ਦਾ ਦਾਖਲਾ ਵੀ ਦੁਕਾਨਾਂ ਉਪਰ ਹੀ ਕਰਵਾ ਲਿਆ ਜਾਂਦਾ ਹੈ ਤੇ ਫੇਰ ਅੱਗੇ ਬੋਰਡ ਦੇ ਅਧਿਕਾਰੀਆਂ ਨਾਲ ਗਿਟਮਿਟ ਕਰਕੇ ਅਸਲ ਦਸਤਾਵੇਜ਼ਾਂ ਦੀ ਘੋਖ ਕੀਤੇ ਬਿਨਾਂ ਇਹਨਾਂ ਨੂੰ ਰੋਲ ਨੰਬਰ ਵੀ ਜਾਰੀ ਕੀਤਾ ਜਾਂਦਾ ਹੈ। ਅਜਿਹੇ ਕਈ ਮਾਮਲੇ ਓਦੋਂ ਸਾਹਮਣੇ ਆਏ ਜਦ ਬੁਢਲਾਡਾ ਦੇ ਇਕ ਸੈਂਟਰ ਵਿੱਚੋਂ ਵਿਦਿਆਰਥੀਆਂ ਨੂੰ ਪੇਪਰ ਵਿੱਚੋਂ ਬਾਹਰ ਕਰ ਦਿੱਤਾ ਗਿਆ। ਪਹਿਲਾਂ ਦੇਖਣ ਨੂੰ ਮਾਮਲਾ ਸਿੱਧਾ ਲਗਦਾ ਸੀ ਪਰ ਬਾਅਦ ਵਿੱਚ ਪਤਾ ਲੱਗਾ ਕਿ ਇਹਨਾਂ ਵਿੱਚੋਂ ਕਈ ਵਿਦਿਆਰਥੀਆਂ ਨੇ ਰਿਕਾਰਡ ਬਦਲ ਕੇ ਪ੍ਰੀਖਿਆ ਦਿੱਤੀ ਸੀ। ਸੋ ਹੁਣ ਇਹਨਾਂ ਜਾਅਲਸਾਜ਼ੀ ਕਰਨ ਵਾਲਿਆਂ ਦਾ ਪਤਾ ਲੱਗ ਚੁੱਕਾ ਹੈ ਤੇ ਜਲਦ ਹੀ ਇਹਨਾਂ ਦੀ ਜਾਂਚ ਲਈ ਸਿੱਖਿਆ ਮੰਤਰੀ ਤੱਕ ਪਹੁੰਚ ਕੀਤੀ ਜਾਵੇਗੀ। ਤਾਂ ਜੋ ਇਸ ਮਾਫੀਆ ਨੂੰ ਠੱਲ੍ਹ ਪਾਈ ਜਾ ਸਕੇ।