
आप सांसद मलविंदर कंग ने शिलांग में गुरुद्वारा ध्वस्त करने से रोकने के लिए प्रधानमंत्री, गृहमंत्री और मेघालय सीएम को लिखा पत्र
इस ऐतिहासिक गुरुद्वारे को तोड़ने से सिख समुदाय की भावनाएं आहत होंगी और हमारी विरासत का एक महत्वपूर्ण हिस्सा मिट जाएगा – कंग
गुरुद्वारे के विध्वंस से अशांति फैल सकती है, सभी समुदायों की धार्मिक भावनाएं बनाए रखना सरकार का कर्तव्य : कंग
चंडीगढ़/SANGHOL-TIMES/JAGMEET-SINGH/27 सितंबर, 2024 –
आम आदमी पार्टी (आप) पंजाब के वरिष्ठ नेता और सांसद मलविंदर सिंह कंग ने प्रधानमंत्री नरेंद्र मोदी, गृह मंत्री अमित शाह और मेघालय के मुख्यमंत्री के. संगमा को पत्र लिखकर शिलांग के गुरुद्वारा गुरु नानक दरबार को तोड़ने से रोकने का आग्रह किया है।
मेघालय सरकार ने शिलांग के बड़ा बाजार में पंजाबी कॉलोनी में स्थित 200 साल पुराने गुरुद्वारा गुरु नानक दरबार (1874 में स्थापित) और क्षेत्र के अन्य धार्मिक स्थलों को ध्वस्त करने की सिफारिश की है। इस सिफ़ारिश से शिलांग और उसके बाहर रहने वाले सिख समुदाय में व्यापक आक्रोश और पीड़ा पैदा हुई है।
पीएम मोदी को लिखे अपने पत्र में कंग ने कहा कि गुरुद्वारा गुरु नानक दरबार न केवल एक पूजा स्थल है, बल्कि सिख समुदाय द्वारा पीढ़ियों से इस क्षेत्र के साथ साझा किए गए गहरे ऐतिहासिक और सांस्कृतिक संबंधों का प्रतीक भी है। इसके विध्वंस से सिखों की धार्मिक भावनाएं आहत होंगी और हमारी साझा राष्ट्रीय विरासत का एक हिस्सा नष्ट हो जाएगा। सिख समुदाय ने शिलांग के विकास और प्रगति में महत्वपूर्ण योगदान दिया है। इसलिए उनके धार्मिक और सांस्कृतिक स्थल सुरक्षा और संरक्षण के पात्र हैं। कंग ने प्रधानमंत्री से इस ऐतिहासिक गुरुद्वारा साहिब के विध्वंस को रोकने के लिए तुरंत हस्तक्षेप करने का आग्रह किया और कहा कि सभी समुदायों की धार्मिक भावनाओं को बनाए रखना सरकार का कर्तव्य है।
गृह मंत्री अमित शाह को लिखे अपने पत्र में कंग ने कहा कि इस गुरुद्वारे के विध्वंस से हमारी विरासत का एक महत्वपूर्ण हिस्सा मिट जाएगा और देश भर में सिख समुदाय की धार्मिक भावनाओं को गहरा आघात लगेगा। उन्होंने इस बात पर प्रकाश डाला कि पंजाबी लेन के सिख निवासियों के पास 1863 के भूमि स्वामित्व के दस्तावेज हैं, जो भूमि पर उनके कानूनी दावे को मान्य करते हैं। उन्होंने कहा कि पूरे भारत में सिख समुदाय का इस गुरुद्वारे के साथ गहरा भावनात्मक और आध्यात्मिक संबंध है। इसे ध्वस्त करने का कोई भी प्रयास उस समुदाय के बीच अशांति पैदा कर सकता है और शांति भंग कर सकता है जो हमेशा भारत में सद्भाव और एकता के लिए खड़ा रहा है। कंग ने शहरी विकास के लिए वैकल्पिक समाधान तलाशने का आह्वान किया जिसमें इस पवित्र स्थल का विनाश शामिल न हो और विध्वंस प्रक्रिया को रोकने के लिए गृह मंत्रालय से हस्तक्षेप करने का अनुरोध किया।
कंग ने मेघालय के मुख्यमंत्री के. संगमा को भी पत्र लिखा और इसे रोकने की अपील की। उन्होंने बुनियादी ढांचे और शहरी विकास के महत्व को स्वीकार किया लेकिन इस बात पर जोर दिया कि ऐसी परियोजनाओं से अल्पसंख्यक समुदायों की धार्मिक भावनाओं और अधिकारों को कमजोर नहीं किया जाना चाहिए। कंग ने मुख्यमंत्री से प्रस्तावित कार्रवाई पर पुनर्विचार करने और सिख समुदाय के हितों की रक्षा करने वाला एक सौहार्दपूर्ण समाधान खोजने का आग्रह किया। उन्होंने इस मामले को गंभीरता से लेने के महत्व पर जोर दिया और विश्वास व्यक्त किया कि मेघालय जो अपनी विविधता और सांप्रदायिक सद्भाव के लिए जाना जाता है, यह सुनिश्चित करके अपनी प्रतिष्ठा बनाए रखेगा कि किसी भी समुदाय की धार्मिक भावनाओं की उपेक्षा न की जाए।
ਆਪ ਸਾਂਸਦ ਮਲਵਿੰਦਰ ਕੰਗ ਨੇ ਸ਼ਿਲਾਂਗ ਦੇ ਗੁਰਦੁਆਰੇ ਨੂੰ ਢਾਹੁਣ ਤੋਂ ਰੋਕਣ ਲਈ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਮੇਘਾਲਿਆ ਦੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ
ਕਿਹਾ- ਇਸ ਇਤਿਹਾਸਕ ਗੁਰਦੁਆਰੇ ਨੂੰ ਢਾਹੁਣ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਪਹੁੰਚੇਗੀ ਠੇਸ, ਸਾਡੀ ਵਿਰਾਸਤ ਦਾ ਅਹਿਮ ਹਿੱਸਾ ਵੀ ਮਿਟ ਜਾਵੇਗਾ
ਗੁਰਦੁਆਰੇ ਢਾਹੁਣ ਨਾਲ ਪੈਦਾ ਹੋ ਸਕਦੀ ਹੈ ਅਸ਼ਾਂਤੀ, ਸਰਕਾਰ ਦਾ ਫਰਜ਼ ਹੈ ਕਿ ਉਹ ਸਾਰੇ ਭਾਈਚਾਰਿਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਬਰਕਰਾਰ ਰੱਖੇ : ਕੰਗ
ਚੰਡੀਗੜ੍ਹ/SANGHOL-TIMES/JAGMEET-SINGH/27 ਸਤੰਬਰ, 2024 –
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਆਗੂ ਅਤੇ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ ਨੂੰ ਪੱਤਰ ਲਿਖ ਕੇ ਸ਼ਿਲਾਂਗ ‘ਚ ਗੁਰਦੁਆਰਾ ਗੁਰੂ ਨਾਨਕ ਦਰਬਾਰ ਨੂੰ ਢਾਹੁਣ ਤੋਂ ਰੋਕਣ ਦੀ ਅਪੀਲ ਕੀਤੀ ਹੈ।
ਮੇਘਾਲਿਆ ਸਰਕਾਰ ਨੇ ਸ਼ਿਲਾਂਗ ਦੇ ਬੜਾ ਬਾਜ਼ਾਰ ਵਿੱਚ ਪੰਜਾਬੀ ਕਲੋਨੀ ਵਿੱਚ ਸਥਿਤ 200 ਸਾਲ ਪੁਰਾਣੇ ਗੁਰਦੁਆਰਾ ਗੁਰੂ ਨਾਨਕ ਦਰਬਾਰ (1874 ਵਿੱਚ ਸਥਾਪਿਤ) ਨੂੰ ਇਲਾਕੇ ਦੇ ਹੋਰ ਧਾਰਮਿਕ ਸਥਾਨਾਂ ਸਮੇਤ ਢਾਹੁਣ ਦੀ ਸਿਫ਼ਾਰਸ਼ ਕੀਤੀ ਹੈ। ਇਸ ਸਿਫਾਰਿਸ਼ ਕਾਰਨ ਸ਼ਿਲਾਂਗ ਅਤੇ ਇਸ ਤੋਂ ਬਾਹਰ ਵੱਸਦੇ ਸਿੱਖ ਭਾਈਚਾਰੇ ਵਿੱਚ ਵਿਆਪਕ ਰੋਸ ਹੈ।
ਪ੍ਰਧਾਨ ਮੰਤਰੀ ਮੋਦੀ ਨੂੰ ਲਿਖੇ ਆਪਣੇ ਪੱਤਰ ਵਿੱਚ ਕੰਗ ਨੇ ਜ਼ੋਰ ਦੇ ਕੇ ਕਿਹਾ ਕਿ ਗੁਰਦੁਆਰਾ ਗੁਰੂ ਨਾਨਕ ਦਰਬਾਰ ਨਾ ਸਿਰਫ਼ ਧਾਰਮਿਕ ਸਥਾਨ ਹੈ, ਸਗੋਂ ਸਿੱਖ ਭਾਈਚਾਰੇ ਵੱਲੋਂ ਇਸ ਖੇਤਰ ਨਾਲ ਪੀੜ੍ਹੀਆਂ ਤੋਂ ਸਾਂਝੇ ਕੀਤੇ ਡੂੰਘੇ ਇਤਿਹਾਸਕ ਅਤੇ ਸੱਭਿਆਚਾਰਕ ਸਬੰਧਾਂ ਦਾ ਪ੍ਰਤੀਕ ਵੀ ਹੈ। ਇਸ ਨੂੰ ਢਾਹੁਣ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੇਗੀ ਅਤੇ ਸਾਡੀ ਸਾਂਝੀ ਕੌਮੀ ਵਿਰਾਸਤ ਦਾ ਇੱਕ ਹਿੱਸਾ ਖਤਮ ਹੋ ਜਾਵੇਗਾ। ਸਿੱਖ ਭਾਈਚਾਰੇ ਨੇ ਸ਼ਿਲਾਂਗ ਦੇ ਵਿਕਾਸ ਅਤੇ ਤਰੱਕੀ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ, ਅਤੇ ਉਨ੍ਹਾਂ ਦੀਆਂ ਧਾਰਮਿਕ ਅਤੇ ਸੱਭਿਆਚਾਰਕ ਥਾਵਾਂ ਸੁਰੱਖਿਆ ਅਤੇ ਸੰਭਾਲ ਦੀ ਹੱਕਦਾਰ ਹਨ। ਕੰਗ ਨੇ ਪ੍ਰਧਾਨ ਮੰਤਰੀ ਨੂੰ ਇਸ ਇਤਿਹਾਸਕ ਗੁਰਦੁਆਰਾ ਸਾਹਿਬ ਨੂੰ ਢਾਹੁਣ ਤੋਂ ਰੋਕਣ ਲਈ ਤੁਰੰਤ ਦਖਲ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਸਾਰੇ ਭਾਈਚਾਰਿਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਬਰਕਰਾਰ ਰੱਖੇ ਅਤੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਏ।
ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਿਖੇ ਆਪਣੇ ਪੱਤਰ ਵਿੱਚ ਕੰਗ ਨੇ ਕਿਹਾ ਕਿ ਇਸ ਗੁਰਦੁਆਰੇ ਨੂੰ ਢਾਹੁਣ ਨਾਲ ਸਾਡੀ ਵਿਰਾਸਤ ਦਾ ਇੱਕ ਅਹਿਮ ਹਿੱਸਾ ਮਿਟ ਜਾਵੇਗਾ ਅਤੇ ਦੇਸ਼ ਭਰ ਵਿੱਚ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਡੂੰਘੀ ਸੱਟ ਵੱਜੇਗੀ। ਉਨ੍ਹਾਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਪੰਜਾਬੀ ਲੇਨ ਦੇ ਸਿੱਖ ਵਸਨੀਕਾਂ ਕੋਲ ਜ਼ਮੀਨ ਦੇ ਕਾਨੂੰਨੀ ਦਾਅਵੇ ਵਜੋਂ 1863 ਤੋਂ ਪਹਿਲਾਂ ਦੀਆਂ ਜ਼ਮੀਨਾਂ ਦੇ ਟਾਈਟਲ ਡੀਡ ਹਨ। ਉਨ੍ਹਾਂ ਕਿਹਾ ਕਿ ਭਾਰਤ ਭਰ ਦੇ ਸਿੱਖ ਭਾਈਚਾਰੇ ਦਾ ਇਸ ਗੁਰਦੁਆਰੇ ਨਾਲ ਗਹਿਰਾ ਭਾਵਨਾਤਮਕ ਅਤੇ ਅਧਿਆਤਮਕ ਸਬੰਧ ਹੈ। ਇਸ ਨੂੰ ਢਾਹੁਣ ਦੀ ਕੋਈ ਵੀ ਕੋਸ਼ਿਸ਼ ਭਾਰਤ ਵਿੱਚ ਹਮੇਸ਼ਾ ਸਦਭਾਵਨਾ ਅਤੇ ਏਕਤਾ ਲਈ ਖੜ੍ਹੇ ਰਹਿਣ ਵਾਲੇ ਭਾਈਚਾਰੇ ਦੀ ਸ਼ਾਂਤੀ ਨੂੰ ਭੰਗ ਕਰ ਸਕਦੀ ਹੈ। ਕੰਗ ਨੇ ਸ਼ਹਿਰੀ ਵਿਕਾਸ ਲਈ ਬਦਲਵੇਂ ਹੱਲਾਂ ਦੀ ਖੋਜ ਕਰਨ ਦਾ ਸੱਦਾ ਦਿੱਤਾ ਜਿਸ ਵਿੱਚ ਇਸ ਪਵਿੱਤਰ ਸਥਾਨ ਦੀ ਤਬਾਹੀ ਸ਼ਾਮਲ ਨਾ ਹੋਵੇ ਅਤੇ ਢਾਹੁਣ ਦੀ ਪ੍ਰਕਿਰਿਆ ਨੂੰ ਰੋਕਣ ਲਈ ਗ੍ਰਹਿ ਮੰਤਰਾਲੇ ਨੂੰ ਦਖਲ ਦੇਣ ਦੀ ਬੇਨਤੀ ਕੀਤੀ।
ਕੰਗ ਨੇ ਮੁੱਖ ਮੰਤਰੀ ਕੋਨਰਾਡ ਸੰਗਮਾ ਨੂੰ ਵੀ ਪਤਰ ਲਿਖ ਕੇ ਢਾਹੁਣ ਨੂੰ ਰੋਕਣ ਦੀ ਅਪੀਲ ਕੀਤੀ। ਉਨ੍ਹਾਂ ਨੇ ਬੁਨਿਆਦੀ ਢਾਂਚੇ ਅਤੇ ਸ਼ਹਿਰੀ ਵਿਕਾਸ ਦੀ ਮਹੱਤਤਾ ਨੂੰ ਸਵੀਕਾਰ ਕੀਤਾ ਪਰ ਇਹ ਵੀ ਕਿਹਾ ਕਿ ਅਜਿਹੇ ਪ੍ਰੋਜੈਕਟਾਂ ਕਾਰਨ ਘੱਟ ਗਿਣਤੀ ਭਾਈਚਾਰਿਆਂ ਦੀਆਂ ਧਾਰਮਿਕ ਭਾਵਨਾਵਾਂ ਅਤੇ ਅਧਿਕਾਰਾਂ ਨੂੰ ਠੇਸ ਨਹੀਂ ਪਹੁੰਚਣੀ ਚਾਹੀਦੀ । ਕੰਗ ਨੇ ਮੁੱਖ ਮੰਤਰੀ ਨੂੰ ਪ੍ਰਸਤਾਵਿਤ ਕਾਰਵਾਈ ‘ਤੇ ਮੁੜ ਵਿਚਾਰ ਕਰਨ ਅਤੇ ਸਿੱਖ ਭਾਈਚਾਰੇ ਦੇ ਹਿੱਤਾਂ ਦੀ ਰਾਖੀ ਕਰਨ ਵਾਲਾ ਸੁਖਾਵਾਂ ਹੱਲ ਲੱਭਣ ਦੀ ਅਪੀਲ ਕੀਤੀ। ਉਨ੍ਹਾਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਅਤੇ ਭਰੋਸਾ ਪ੍ਰਗਟਾਇਆ ਕਿ ਮੇਘਾਲਿਆ, ਆਪਣੀ ਵਿਭਿੰਨਤਾ ਅਤੇ ਫਿਰਕੂ ਸਦਭਾਵਨਾ ਲਈ ਜਾਣਿਆ ਜਾਂਦਾ ਹੈ, ਇਹ ਯਕੀਨੀ ਬਣਾਵੇਗਾ ਕਿ ਕਿਸੇ ਵੀ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਦੀ ਅਣਦੇਖੀ ਨਾ ਕੀਤੀ ਜਾਵੇ।