
ਵਰਲਡ ਹਾਰਟ ਡੇ ’ਤੇ ‘ਵਨ ਬੀਟ, ਵਨ ਲਾਈਫ’ ਸੀਪੀਆਰ ਟ੍ਰੇਨਿੰਗ ਸੈਸ਼ਨ ਦਾ ਆਯੋਜਨ ਕੀਤਾ ਗਿਆ
ਫੋਰਟਿਸ ਮੋਹਾਲੀ ਇਸ ਵਰਲਡ ਹਾਰਟ ਡੇ ’ਤੇ ਸੀਪੀਆਰ ਟ੍ਰੇਨਿੰਗ ਦੀ ਪੇਸ਼ਕਸ਼ ਕਰਕੇ ਲੋਕਾਂ ਨੂੰ ਜਰੂਰੀ ਲਾਇਫ਼ ਸਪੋਰਟ ਸਕਿਲਸ ਦੇ ਨਾਲ ਮਜ਼ਬੂਤ ਬਣਾ ਰਿਹਾ
ਚੰਡੀਗੜ੍ਹ/Sanghol-Times/Bureau/29 ਸਤੰਬਰ,2024: ਫੋਰਟਿਸ ਹਸਪਤਾਲ, ਮੋਹਾਲੀ ਨੇ ਵਰਲਡ ਹਾਰਟ ਡੇ ਦੇ ਮੌਕੇ ’ਤੇ ਦੋ ਸੀਪੀਆਰ ਟ੍ਰੇਨਿੰਗ ਸੈਸ਼ਨ – ‘ਵਨ ਬੀਟ, ਵਨ ਲਾਈਫ’ ਦਾ ਆਯੋਜਨ ਕੀਤਾ। ਇਹ ਸੈਸ਼ਨ ਸਵੇਰੇ 6:30 ਵਜੇ ਤੋਂ ਸਵੇਰੇ 8:00 ਵਜੇ ਤੱਕ ਸੁਖਨਾ ਝੀਲ ਅਤੇ ਸ਼ਾਮ 5:30 ਤੋਂ 7:00 ਵਜੇ ਤੱਕ ਸੀਪੀ 67 ਮਾਲ, ਮੋਹਾਲੀ ਵਿੱਚ ਕਰਵਾਏ ਗਏ, ਜਿਨ੍ਹਾਂ ਵਿੱਚ ਫੋਰਟਿਸ ਹਸਪਤਾਲ ਦੇ ਟ੍ਰੇਂਡ ਕਲੀਨਿਕਲ ਇੰਸਟਰਕਟਰਾਂ ਨੇ ਅਚਾਨਕ ਹਾਰਟ ਅਟੈਕ ਵਰਗੀਆਂ ਐਮਰਜੈਂਸੀ ਸਥਿਤੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਲੋੜੀਂਦੇ ਲਾਇਫ਼ ਸਪੋਰਟ ਸਕਿਲਸ ਬਾਰੇ ਜਾਗਰੂਕਤਾ ਪੈਦਾ ਕੀਤੀ।
ਕਾਰਡੀਓਪੁਲਮੋਨਰੀ ਰੀਸਸੀਟੇਸ਼ਨ (ਸੀਪੀਆਰ) ਇੱਕ ਐਮਰਜੈਂਸੀ ਜੀਵਨ ਬਚਾਉਣ ਦੀ ਪ੍ਰਕਿਰਿਆ ਹੈ, ਜੋ ਉਦੋਂ ਕੀਤੀ ਜਾਂਦੀ ਹੈ, ਜਦੋਂ ਕਿਸੇ ਦੇ ਸਾਹ ਜਾਂ ਦਿਲ ਦੀ ਧੜਕਣ ਅਚਾਨਕ ਬੰਦ ਹੋ ਜਾਂਦੀ ਹੈ। ਸਿਖਲਾਈ ਸੈਸ਼ਨ ਵਿੱਚ ਬੇਹੋਸ਼ ਪੀੜਤਾਂ ਲਈ ਬੇਸਿਕ ਲਾਈਫ ਸਪੋਰਟ (ਬੀਐਲਐਸ) ਨੂੰ ਕਵਰ ਕੀਤਾ ਗਿਆ ਸੀ, ਜਿਸ ਵਿੱਚ ਛਾਤੀ ਦੇ ਕੰਪਰੈਸ਼ਨ, ਪੀੜਤਾਂ ਨੂੰ ਹਸਪਤਾਲ ਵਿੱਚ ਆਸਾਨੀ ਨਾਲ ਟਰਾਂਸਫਰ ਕਰਨ ਦੀ ਤਿਆਰੀ ਅਤੇ ਕਈ ਮਾਮਲਿਆਂ ਵਿੱਚ ਮੁੱਢਲੀ ਸਹਾਇਤਾ ਸ਼ਾਮਿਲ ਹੈ।
ਫੋਰਟਿਸ ਮੋਹਾਲੀ ਦੀ ਟੀਮ ਨੇ ਕਾਰਡੀਓਵੈਸਕੁਲਰ ਹੈਲਥ ਅਤੇ ਮੈਡੀਕਲ ਐਮਰਜੈਂਸੀ ’ਤੇ ਇੱਕ ਕਵਿਜ਼ ਰਾਹੀਂ ਆਮ ਲੋਕਾਂ ਨਾਲ ਗੱਲਬਾਤ ਕੀਤੀ, ਜਿਸ ਤੋਂ ਬਾਅਦ ਟ੍ਰੇਂਡ ਕਲੀਨਿਕਲ ਇੰਸਟਰਕਟਰਾਂ ਦੇ ਨਾਲ ਇੱਕ ਤੇਜ਼ ਜ਼ੁੰਬਾ ਸੈਸ਼ਨ ਅਤੇ ਸੀਪੀਆਰ ਟੇ੍ਰਨਿੰਗ ਦਿੱਤੀ ਗਈ। ਸਿਟਕੋ ਇਸ ਪ੍ਰੋਗਰਾਮ ਦਾ ਟੂਰਿਜ਼ਮ ਪਾਰਟਨਰ ਅਤੇ ਐਲੀਵੇਟ ਫਿਟਨੈਸ ਪਾਰਟਨਰ ਸੀ।
ਅਭਿਜੀਤ ਸਿੰਘ, ਐਸਬੀਯੂ ਹੈੱਡ, ਫੋਰਟਿਸ ਹਸਪਤਾਲ ਮੋਹਾਲੀ ਨੇ ਕਿਹਾ, ‘‘ਖੇਤਰ ਵਿੱਚ ਇੱਕ ਪ੍ਰਮੁੱਖ ਸਿਹਤ ਸੰਭਾਲ ਪ੍ਰਦਾਤਾ ਹੋਣ ਦੇ ਨਾਤੇ, ਇਹ ਸਾਡਾ ਫਰਜ਼ ਹੈ ਕਿ ਲੋਕਾਂ ਨੂੰ ਬੁਨਿਆਦੀ ਜੀਵਨ ਸਹਾਇਤਾ ਹੁਨਰਾਂ ਵਿੱਚ ਸ਼ਕਤੀ ਪ੍ਰਦਾਨ ਕਰਕੇ ਅਤੇ ਅਚਾਨਕ ਹਾਰਟ ਅਟੈਕ ਨੂੰ ਰੋਕਣ ਲਈ ਸੀਪੀਆਰ ਟ੍ਰੇਨਿੰਗ ਪ੍ਰਦਾਨ ਕਰਕੇ ਜਾਗਰੂਕਤਾ ਫੈਲਾਈ ਜਾਵੇ। ਤੁਰੰਤ ਸੀਪੀਆਰ ਨਾਲ ਵਿਅਕਤੀ ਦੇ ਹਾਰਟ ਅਟੈਕ ਤੋਂ ਬਚਣ ਦੀ ਸੰਭਾਵਨਾ ਦੁੱਗਣੀ ਜਾਂ ਤਿੰਨ ਗੁਣਾ ਹੋ ਸਕਦੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਅੱਜਕੱਲ ਹਾਰਟ ਅਟੈਕ ਦੀਆਂ ਵਧਦੀਆਂ ਘਟਨਾਵਾਂ ਨੂੰ ਦੇਖਦੇ ਹੋਏ, ਖਾਸ਼ ਕਰਕੇ ਨੌਜਵਾਨਾਂ ਵਿੱਚ, ਇਹ ਜਰੂਰੀ ਹੈ ਕਿ ਅਸੀਂ ਇੱਕ ਸਮਾਜ ਦੇ ਰੂਪ ਵਿੱਚ ਸਥਿਤੀ ਦੀ ਸੰਵੇਦਨਸ਼ੀਲਤਾ ਨੂੰ ਸਮਝੀਏ ਅਤੇ ਇਸ ਬਾਰੇ ਸੁਚੇਤ ਰਹੀਏ, ਕਿ ਅਜਿਹੀਆਂ ਐਮਰਜੈਂਸੀ ਨਾਲ ਕਿਸ ਤਰ੍ਹਾਂ ਨਜਿੱਠਿਆ ਜਾਵੇ।’’