“ਹਰ ਸੁੱਕਰਵਾਰ ਡੇਂਗੂ ਤੇ ਵਾਰ”
ਸਕੂਲਾਂ, ਕਾਲਜਾਂ ਤੇ ਨਰਸਿੰਗ ਵਿਦਿਆਰਥੀਆਂ ਵੱਲੋਂ ਸਿਹਤ ਵਿਭਾਗ ਟੀਮਾਂ ਨਾਲ ਕੀਤੀਆਂ ਗਈਆਂ ਡੇਂਗੂ ਜਾਗਰੂਕਤਾ ਗਤੀਵਿਧਆਂ: ਸਿਵਲ ਸਰਜਨ ਰੂਪਨਗਰ
ਰੂਪਨਗਰ/MOHALI/SANGHOL-TIMES/JAGMEET SINGH/11 ਅਕਤੂਬਰ: ਪੰਜਾਬ ਨੂੰ ਡੇਂਗੂ ਮੁਕਤ ਕਰਨ ਲਈ ਸਿਹਤ ਵਿਭਾਗ ਰੂਪਨਗਰ ਵੱਲੋਂ ਸਿਹਤ ਮੰਤਰੀ ਪੰਜਾਬ ਡਾ. ਬਲਵੀਰ ਸਿੰਘ ਅਤੇ ਡਾਇਰੈਕਟਰ ਸਿਹਤ ਵਿਭਾਗ ਪੰਜਾਬ ਦੇ ਵੀਡੀਓ ਕਾਨਫਰੰਸ ਸੰਦੇਸ ਤੇ ਦਿਸ਼ਾ ਨਿਰਦੇਸਾਂ ਤਹਿਤ ਜਿਲ੍ਹਾ ਰੂਪਨਗਰ ਦੇ ਘਰ-ਘਰ ਜਾ ਕੇ ਰੂਪਨਗਰ ਸਹਿਰ ਅਤੇ ਰੂਪਨਗਰ ਦੇ ਪੇਂਡੂ ਖੇਤਰ ਵਿੱਚ ਅਤੇ ਸਿਹਤ ਕੇਂਦਰਾਂ ਵਿੱਚ ਡੇਂਗੂ ਦਾ ਲਾਰਵਾ ਚੈੱਕ ਕਰਕੇ ਨਸ਼ਟ ਕਰਨ ਡੇਂਗੂ ਵਿਰੁੱਧ ਮੁਹਿੰਮ ਚਲਾਈ ਗਈ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਰੂਪਨਗਰ ਡਾ. ਤਰਸੇਮ ਸਿੰਘ ਵੱਲੋਂ ਕੀਤਾ ਗਿਆ।
ਉਨ੍ਹਾਂ ਨੇ ਦੱਸਿਆ ਕਿ ਸਿਹਤ ਅੱਜ ਦੀ ਇਸ ਮੈਗਾ ਡਰਾਈਵ ਤੇ ਜ਼ਿਲੇ ਦੇ ਸਾਰੇ ਸਿਹਤ ਅਧਿਕਾਰੀ ਅਤੇ ਬਲਾਕਾਂ ਵਿੱਚ ਸੀਨੀਅਰ ਮੈਡੀਕਲ ਅਫਸਰਾਂ ਵੱਲੋਂ ਇਸ ਦੀ ਕਮਾਂਡ ਸੰਭਾਲੀ ਗਈ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸਕੂਲਾਂ, ਕਾਲਜਾਂ ਅਤੇ ਨਰਸਿੰਗ ਸਟੂਡੈਂਟਸ ਨੂੰ ਡੇਂਗੂ ਬਾਰੇ ਜਾਗਰੂਕ ਕੀਤਾ ਗਿਆ ਅਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਡੇਂਗੂ ਦਾ ਲਾਰਵਾ ਨਸ਼ਟ ਕਰਨ ਅਤੇ ਸਟਾਫ ਵੱਲੋਂ “ਹਰ ਸ਼ੁੱਕਰਵਾਰ-ਡੇੰਗੂ ਤੇ ਵਾਰ” ਸੰਬੰਧੀ ਜਾਗਰੂਕ ਕੀਤਾ ਗਿਆ।
ਡਾ. ਸੋਨਾਲੀ ਵੋਹਰਾ ਅਤੇ ਡਾ. ਜਤਿੰਦਰ ਕੌਰ, ਜਿਲ੍ਹਾ ਐਪੀਡਿਮਾਲੋਜਿਸਟ ਨੇ ਦੱਸਿਆ ਕਿ ਜੇਕਰ ਕਿਸੇ ਵਿਆਕਤੀ ਨੂੰ ਤੇਜ ਬੁਖਾਰ, ਮਾਸ ਪੇਸੀਆਂ ਚ ਦਰਦ, ਅੱਖਾਂ ਦੇ ਪਿਛਲੇ ਹਿੱਸੇ ਚ ਦਰਦ, ਸਰੀਰ ਤੇ ਲਾਲ ਰੰਗ ਦੇ ਧੱਫੜ, ਨੱਕ ਜਾਂ ਮਸੂੜਿਆਂ ਚੋਂ ਖੂਨ ਆਉਣਾ ਆਦਿ ਲੱਛਣ ਮਹਿਸੂਸ ਹੋਣ ਤਾਂ ਤੁਰੰਤ ਡਾਕਟਰੀ ਸਲਾਹ ਅਨੁਸਾਰ ਇਲਾਜ ਕਰਵਾਉਣਾ ਚਾਹੀਦਾ ਹੈ। ਇਸ ਸਮੇਂ ਘਰੇਲੂ ਇਲਾਜ ਜਾਂ ਇਲਾਜ ਚ ਦੇਰੀ ਕਾਰਨ ਕਈ ਵਾਰ ਖਤਰੇ ਦਾ ਕਾਰਨ ਬਣ ਜਾਂਦਾ ਹੈ।
ਹੈਲਥ ਇੰਸਪੈਕਟਰ ਨੇ ਦੱਸਿਆ ਕਿ ਅੱਜਕੱਲ੍ਹ ਡੇਂਗੂ ਦਾ ਸੀਜਨ ਚੱਲ ਰਿਹਾ ਹੈ। ਇਸ ਲਈ ਆਪਣੇ ਘਰਾਂ,ਦੁਕਾਨਾਂ ਅਤੇ ਵਰਕਸਾਪਾਂ ਚ ਟਾਇਰ, ਘੜੇ, ਪਾਣੀ ਵਾਲੀਆਂ ਖੇਲਾਂ, ਗਮਲੇ, ਕੂਲਰਾਂ ਅਤੇ ਫਰਿੱਜ ਦੇ ਬੈਕ ਟਰੇਅ ਆਦਿ ਥਾਵਾਂ ਤੇ ਪਾਣੀ ਨੂੰ ਹਫਤੇ ਵਿਚ ਇੱਕ ਦਿਨ ਹਰ ਸੁੱਕਰਵਾਰ ਜਰੂਰ ਸੁਕਾਉਣਾ ਚਾਹੀਦਾ ਹੈ ਤਾਂ ਜੋ ਮੱਛਰ ਨੂੰ ਪੈਦਾ ਹੋਣ ਤੋਂ ਰੋਕਿਆ ਜਾ ਸਕੇ।
ਸਿਹਤ ਵਿਭਾਗ ਦੀਆਂ ਟੀਮਾਂ ਵਿੱਚ ਰੂਪਨਗਰ ਸਹਿਰ ਚ ਸਿਹਤ ਕਰਮਚਾਰੀ ਸਟੂਡੈਂਟਸ ਦੇ ਸਹਿਯੋਗ ਨਾਲ ਟੀਮਾਂ ਬਣਾ ਕੇ ਡੇਂਗੂ ਦਾ ਲਾਰਵਾ ਨਸਟ ਕਰਵਾਇਆ ਅਤੇ ਬਚਾਅ ਲਈ ਜਾਗਰੂਕਤਾ ਉਹਨਾਂ ਦੱਸਿਆ ਕਿ ਡੇਂਗੂ ਸਬੰਧੀ ਜੇਕਰ ਲੱਛਣ ਹੋਣ ਤਾਂ ਤੁਰੰਤ ਡਾਕਟਰੀ ਸਲਾਹ ਅਨੁਸਾਰ ਇਲਾਜ ਕਰਵਾਉਣਾ ਚਾਹੀਦਾ ਹੈ।ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਗਰੁੱਪ ਮੀਟਿੰਗਾਂ ਅਤੇ ਪ੍ਰੈਸ ਕਵਰੇਜ ਕਰਵਾ ਕੇ ਡੇਂਗੂ ਤੋਂ ਬਚਾਅ ਲਈ ਉਪਰਾਲੇ ਕੀਤੇ ਜਾ ਰਹੇ ਹਨ।
ਇਸ ਮੌਕੇ ਤੇ ਜਸਵੰਤ ਸਿੰਘ, ਹਰਦੀਪ ਸਿੰਘ, ਰਜਿੰਦਰ ਸਿੰਘ, ਸੁਖਜਿੰਦਰ ਸਿੰਘ, ਸੁਰਿੰਦਰ ਸਿੰਘ ਅੱਤੇ ਗਗਨਦੀਪ ਸਿੰਘ ਐਮ. ਪੀ. ਐਚ. ਡਬਯੂ (ਮੇਲ) ਬ੍ਰੀਡਿੰਗ ਚੈਕਰ ਕ੍ਰਿਸ਼ਨ, ਰੋਹਿਤ, ਵਰਿੰਦਰ ਭੱਟੀ, ਸਤਨਾਮ ਸਿੰਘ, ਸ਼ਿੰਗਾਰਾ ਅੱਤੇ ਅਰੁਨ ਐਮ. ਸੀ. ਐਸ. ਆਈ ਸਚਿਨ, ਕੁਲਦੀਪ, ਆਸ਼ੂ, ਕੁਲਵੰਤ, ਅਰੂਨ ਹਜ਼ਾਰ ਸਨ।
