ਇਤਿਹਾਸਿਕ ਉੱਚਾ ਪਿੰਡ ਸੰਘੋਲ ਤੋਂ ਸਾਬਕਾ ਸਰਪੰਚ ਬਹਾਦਰ ਸਿੰਘ ਦੇ ਸਪੁੱਤਰ ਪੂਸ਼ਨ ਕੁਮਾਰ ਰੋਡਾ ਬਣੇ ਸਰਪੰਚ
ਉੱਚਾ ਪਿੰਡ ਸੰਘੋਲ/Sanghol-Times/Malkiat-Bhamia/16 Oct. – ਪੰਚਾਇਤੀ ਚੋਣਾਂ 2024 ਦੇ ਤਹਿਤ ਉੱਚਾ ਪਿੰਡ ਸੰਘੋਲ ਤੋਂ ਪੂਸ਼ਨ ਕੁਮਾਰ ਰੋਡਾ ਜੇਤੂ ਰਹੇ। ਇਹ ਇਤਿਹਾਸਿਕ ਪਿੰਡ ਜੋ ਕਿ 3 ਤੋਂ 4000 ਹਜਾਰ ਸਾਲ ਪੁਰਾਣਾ ਪਿੰਡ ਹੇ। ਤੋਂ ਤਿੰਨ ਸਰਪੰਚੀ ਦੇ ਉਮੀਦਵਾਰ ਸਨ। ਪੂਸ਼ਨ ਕੁਮਾਰ ਰੋਡਾ, ਰਜੀਵ ਕੁਮਾਰ ਹੈਪੀ ਤੇ ਵਿਵੇਕ ਚੰਦ ਲਵਲੀ । ਪੂਸ਼ਨ ਕੁਮਾਰ ਰੋਡਾ ਜੋ ਕਿ ਸੰਘੋਲ ਦੇ ਸਾਬਕਾ ਸਰਪੰਚ ਸ੍ਰੀ ਬਹਾਦਰ ਸਿੰਘ ਦੇ ਸਪੁੱਤਰ ਹਨ । ਇਹਨਾਂ ਦੇ ਪਿਤਾ ਇਥੋਂ ਚਾਰ ਵਾਰੀ ਸਰਪੰਚ ਬਣੇ ਸਨ। ਇਸ ਤੋਂ ਪਿਛਲੇ ਵਾਰੀ ਇੱਥੋਂ ਦੀ ਕਾਂਗਰਸ ਦੇ ਸ਼੍ਰੀ ਰਕੇਸ਼ ਕੁਮਾਰ ਕੁਕੂ ਸਰਪੰਚ ਬਣੇ ਸਨ। ਜਿਨ੍ਹਾਂ ਨੇ ਇਸ ਵਾਰੀ ਸਰਪੰਚੀ ਦੀ ਚੋਣਾਂ ਲਈ ਹਿੱਸਾ ਨਹੀਂ ਲਿਆ। ਪੂਸ਼ਨ ਕੁਮਾਰ ਰੋਡਾ ਨੂੰ 1696 ਵੋਟਾਂ ਪਈਆਂ। ਵਿਵੇਕ ਚੰਦ ਲਵਲੀ ਨੂੰ 1000 ਵੋਟ ਪਏ ਤੇ ਰਾਜੀਵ ਕੁਮਾਰ ਹੈਪੀ ਨੂੰ 372 ਵੋਟਾਂ ਪਈਆਂ।
