ਸਿਹਤ ਵਿਭਾਗ ਵੱਲੋਂ ਰਾਸ਼ਟਰੀ ਕੈਂਸਰ ਜਾਗਰੂਕਤਾ ਦਿਵਸ ਮਨਾਇਆ ਗਿਆ
ਰੂਪਨਗਰ/SANGHOL-TIMES/Jagmeet Singh/07ਨਵੰਬਰ2024 – ਸਿਵਲ ਸਰਜਨ ਰੂਪਨਗਰ ਡਾ. ਤਰਸੇਮ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਕੈਂਸਰ ਜਾਗਰੂਕਤਾ ਦਿਵਸ ਮਨਾਇਆ ਗਿਆ। ਇਸ ਮੌਕੇ ਇੱਕ ਸੈਮੀਨਾਰ ਸਿਵਲ ਸਰਜਨ ਦਫਤਰ ਰੂਪਨਗਰ ਵਿਖੇ ਵੀ ਕੀਤਾ ਗਿਆ।
ਇਸ ਮੌਕੇ ਉਤੇ ਬੋਲਦਿਆਂ ਡਾਕਟਰ ਨੀਲੂ ਅਰੋੜਾ ਅਤੇ ਡਾਕਟਰ ਕਮਲ ਚੌਧਰੀ ਨੇ ਦੱਸਿਆ ਕਿ ਕੈਂਸਰ ਵਿਰੁੱਧ ਜਾਗਰੂਕਤਾ ਨੂੰ ਵਧਾਉਣ ਅਤੇ ਲੋਕਾਂ ਨੂੰ ਸਿਹਤਮੰਦ ਜੀਵਨ ਜਿਊਣ ਲਈ ਉਤਸ਼ਾਹਿਤ ਕਰਨ ਲਈ ਹਰ ਸਾਲ 7 ਨਵੰਬਰ ਨੂੰ ਕੈਂਸਰ ਜਾਗਰੂਕਤਾ ਦਿਵਸ ਮਨਾਇਆ ਜਾਂਦਾ ਹੈ। ਇਸ ਦਿਵਸ ਦਾ ਮੁੱਖ ਉਦੇਸ਼ ਕੈਂਸਰ ਦੇ ਕਾਰਣਾਂ ਇਲਾਜ ਅਤੇ ਰੋਕਥਾਮ ਬਾਰੇ ਲੋਕਾਂ ਨੂੰ ਜਾਣਕਾਰੀ ਪ੍ਰਦਾਨ ਕਰਨੀ ਹੈ।
ਪੰਜਾਬ ਸਿਹਤ ਵਿਭਾਗ ਨੇ ਕੈਂਸਰ ਜਾਗਰੂਕਤਾ ਲਈ ਵਿਸ਼ੇਸ਼ ਕਦਮ ਚੁੱਕੇ ਹਨ ਅਤੇ ਲੋਕਾਂ ਨੂੰ ਸਮੇ ਸਿਰ ਪਰੀਖਣ, ਸਿਹਤਮੰਦ ਜੀਵਨ ਸੈਲੀ, ਅਤੇ ਰੋਗ ਤੋਂ ਬਚਾਅ ਲਈ ਸਲਾਹ ਦਿੱਤੀ ਹੈ। ਇਹ ਦਿਨ ਲੋਕਾਂ ਨੂੰ ਇਹ ਸੰਦੇਸ਼ ਦਿੰਦਾ ਹੈ ਕਿ ਕੈਂਸਰ ਦੇ ਸ਼ੁਰੂਆਤੀ ਲੱਛਣਾਂ ਤੇ ਜਾਗਰੂਕ ਹੋਣਾ ਮਹੱਤਵਪੂਰਨ ਹੈ। ਮੁੱਖ ਤੌਰ ਉਤੇ ਸਿਗਰਟਨੋਸ਼ੀ, ਸ਼ਰਾਬ ਸੇਵਨ ਅਤੇ ਅਸੰਤੁਲਿਤ ਭੋਜਨ ਕੈਂਸਰ ਦੇ ਮੁੱਖ ਕਾਰਕ ਹਨ। ਇਸ ਤੋਂ ਇਲਾਵਾ ਟੈਸਟ ਅਤੇ ਟੀਕਾਕਰਨ ਵੀ ਰੋਗ ਨਿਯੰਤਰਣ ਵਿੱਚ ਬਹੁਤ ਮਹੱਤਵਪੂਰਨ ਹਨ।
ਇਸ ਮੌਕੇ ਉਨਾਂ ਕਿਹਾ ਕਿ ਕੈਂਸਰ ਦੇ ਖਤਰੇ ਨੂੰ ਕੱਟਣ ਲਈ ਸੁਰੱਖਿਅਤ ਜੀਵਨ ਚੋਣਾਂ ਮਹੱਤਵਪੂਰਨ ਹਨ। ਸਮੇਂ ਸਿਰ ਟੈਸਟ ਅਤੇ ਸਿਹਤਮੰਦ ਜੀਵਨ ਸ਼ੈਲੀ ਨਾਲ ਕੈਂਸਰ ਦੇ ਮਾਮਲੇ ਘਟਾਏ ਜਾ ਸਕਦੇ ਹਨ। ਜਿਸ ਲਈ ਸਰਕਾਰ ਲੋਕਾਂ ਨੂੰ ਸਿਹਤਮੰਦ ਪੌਸ਼ਟਿਕ ਭੋਜਨ ਅਤੇ ਰੋਜ਼ਾਨਾ ਕਸਰਤ ਵੱਲ ਪ੍ਰੇਰਿਤ ਕਰ ਰਹੀ ਹੈ।
ਕੈਂਸਰ ਜਾਗਰੂਕਤਾ ਦਿਵਸ ਸਾਨੂੰ ਇਹ ਯਾਦ ਦਿਲਾਉਂਦਾ ਹੈ ਕਿ ਸਿਹਤ ਸਾਡੇ ਹੱਥ ਵਿੱਚ ਹੈ ਅਤੇ ਸਿਹਤਮੰਦ ਜੀਵਨ ਅਪਣਾ ਕੇ ਅਸੀਂ ਕੈਂਸਰ ਨੂੰ ਹਰਾ ਸਕਦੇ ਹਾਂ। ਇਸ ਮੌਕੇ ਡਾਕਟਰ ਨਿਸ਼ਾ ਡਾਕਟਰ ਰਮਨ, ਡੋਲੀ ਸਿੰਗਲਾ ਆਦਿ ਹਾਜ਼ਰ ਸਨ।