ਅੰਮ੍ਰਿਤਸਰ ਪੁਲਿਸ ਵਿਚਾਲੇ ਮੁਠਭੇੜ ‘ਚ ਇੱਕ ਗੈਂਗਸਟਰ ਹੋਇਆ ਜ਼ਖਮੀ, ਗੈਂਗਸਟਰ ਵੱਲੋਂ ਪਹਿਲਾਂ ਪੁਲਿਸ ’ਤੇ ਕੀਤੀ ਗਈ ਸੀ ਗੋਲੀਬਾਰੀ
ਅੰਮ੍ਰਿਤਸਰ/SANGHOL-TIMES/ਰਣਜੀਤ ਸਿੰਘ ਮਸੌਣ/09 Nov., 2024 –
ਅੱਜ ਅੰਮ੍ਰਿਤਸਰ-ਰਾਮ ਤੀਰਥ ਰੋਡ ਮਾਹਲ ਬਾਈਪਾਸ ਵਿਖੇ ਸ਼ਾਮ ਇੱਕ ਸਨੈਚਰ ਨੂੰ ਰਿਵਾਲਵਰ ਦੀ ਬ੍ਰਾਮਦੀ ਲਈ ਲਿਜਾ ਰਹੀ ਪੁਲਿਸ ਪਾਰਟੀ ਨੂੰ ਉਲਟੀ ਆਉਣ ਦਾ ਬਹਾਨਾਂ ਬਣਾਕੇ ਗੱਡੀ ਵਿੱਚੋਂ ਉੱਤਰੇ ਬਦਮਾਸ਼ ਵੱਲੋਂ ਪੁਲਿਸ ਪਾਰਟੀ ਉਪਰ ਗੋਲੀ ਚਲਾਏ ਜਾਣ ਤੇ ਜਵਾਬ ‘ਚ ਪੁੁਲਿਸ ਵੱਲੋਂ ਚਲਾਈ ਗਈ ਜਵਾਬੀ ਗੋਲੀ ਨਾਲ ਗੈਂਗਸਟਰ ਜ਼ਖਮੀ ਹੋ ਗਿਆ। ਜਿਸ ਦਾ ਪਤਾ ਲੱਗਣ ‘ਤੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਤੇ ਡੀ.ਸੀ.ਪੀ ਹਰਪ੍ਰੀਤ ਸਿੰਘ ਮੰਡੇਰ ਘਟਨਾ ਸਥਾਨ ‘ਤੇ ਪਹੁਚੇ। ਜਿਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਪੁਲਿਸ ਨੇ ਝਬਾਲ ਦੇ ਰਹਿਣ ਵਾਲੇ ਵਿਸ਼ਾਲ ਨੂੰ ਲੁੱਟ-ਖੋਹ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਲੁੱਟ-ਖੋਹ ਦੇ ਦੋ ਕੇਸ ਦਰਜ ਹਨ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਲੁੱਟ ਲਈ ਮਾਹਲ ਬਾਈਪਾਸ ਨੇੜੇ ਸੜਕ ਕਿਨਾਰੇ ਇੱਕ ਪਿਸਤੌਲ ਲੁਕੋ ਕੇ ਰੱਖਿਆ ਸੀ।
ਇਸ ਆਧਾਰ ‘ਤੇ ਪੁਲਿਸ ਵਿਸ਼ਾਲ ਨੂੰ ਪਿਸਤੌਲ ਬਰਾਮਦਗੀ ਕੀਤੀ ਗਈ ਲਈ ਲੈ ਗਈ। ਵਿਸ਼ਾਲ ਨੇ ਬਿਮਾਰੀ ਦਾ ਡਰਾਮਾ ਕੀਤਾ, ਫਿਰ ਇੱਕ ਲੁਕਵੀਂ ਪਿਸਤੌਲ ਕੱਢੀ ਅਤੇ ਪੁਲਿਸ ‘ਤੇ ਗੋਲੀਬਾਰੀ ਕੀਤੀ। ਪੁਲਿਸ ਮੁਲਾਜ਼ਮਾਂ ਨੇ ਕਿਸੇ ਤਰ੍ਹਾਂ ਆਪਣਾ ਬਚਾਅ ਕੀਤਾ। ਜਵਾਬੀ ਗੋਲੀਬਾਰੀ ਵਿੱਚ ਪੁਲਿਸ ਦੀ ਇੱਕ ਗੋਲੀ ਵਿਸ਼ਾਲ ਨੂੰ ਵੀ ਲੱਗੀ ਅਤੇ ਉਹ ਜ਼ਖਮੀ ਹੋ ਗਿਆ। ਪੁਲਿਸ ਨੇ ਤੁਰੰਤ ਉਸ ਨੂੰ ਹਿਰਾਸਤ ਵਿੱਚ ਲੈ ਲਿਆ।
ਇਸ ਮੌਕੇ ਏਸੀਪੀ ਪੱਛਮੀ ਅੰਮ੍ਰਿਤਸਰ ਸ਼ਿਵਦਰਸ਼ਨ ਸਿੰਘ ਅਤੇ ਹੋਰ ਪੁਲਿਸ ਮੁਲਾਜ਼ਮ ਹਾਜ਼ਰ ਸਨ
ਐਫ਼.ਆਈ.ਆਰ ਦਰਜ ਕਰ ਲਈ ਗਈ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
