ਜੇਸੀਟੀ ਮਿੱਲ ਮਾਲਕਾਂ ਖਿਲਾਫ ਐਫ.ਆਈ.ਆਰ. ਸ਼ਲਾਘਾਯੋਗ ਪਰ ਮਜ਼ਦੂਰਾਂ ਨੂੰ ਹੋਵੇ ਹੱਕ ਦੇ ਪੈਸੇ ਦੀ ਅਦਾਇਗੀ : ਕਮਲ ਸਰੋਜ
ਫਗਵਾੜਾ/SANGHOL-TIMES/12 ਨਵੰਬਰ, 2024(ਸ਼ਿਵ ਕੋੜਾ) ਸ਼ਿਵ ਸੈਨਾ ਯੂ.ਬੀ.ਟੀ. ਦੇ ਸੂਬਾ ਪ੍ਰੈਸ ਸਕੱਤਰ ਕਮਲ ਸਰੋਜ ਨੇ ਜੇਸੀਟੀ ਮਿਲ ਦੇ ਕਰੀਬ ਤਿੰਨ ਹਜ਼ਾਰ ਮਜਦੂਰਾਂ ਦੇ ਹੱਕ ਦੀ ਕਮਾਈ ਦੇ ਕਰੋੜਾਂ ਰੁਪਏ ਦਾ ਗਬਨ ਕਰਨ ਦੇ ਮਾਮਲੇ ਵਿਚ ਮਿੱਲ ਮਾਲਕ ਸਮੀਰ ਥਾਪਰ ਅਤੇ ਉਸਦੀ ਮਹਿਲਾ ਮਿੱਤਰ ਮੁਕੁਲਿਕਾ ਸਿਨਹਾ ਦੇ ਖਿਲਾਫ ਦਰਜ ਕੀਤੀ ਐਫ.ਆਈ.ਆਰ. ਨੂੰ ਦੇਰੀ ਨਾਲ ਚੁੱਕਿਆ ਸਹੀ ਕਦਮ ਕਰਾਰ ਦਿੱਤਾ ਹੈ। ਪਰ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਮੀਰ ਥਾਪਰ ਅਤੇ ਮੁਕੁਲਿਕਾ ਸਿਨਹਾ ਖਿਲਾਫ ਸਿਰਫ ਵਰਕਰਾਂ ਦੀ ਈ.ਪੀ. ਐੱਫ. ਰਕਮ ਜਮਾ ਨਾ ਕਰਵਾਉਣ ਸਬੰਧੀ ਕਾਨੂੰਨੀ ਕਾਰਵਾਈ ਹੀ ਨਹੀਂ ਕੀਤੀ ਜਾਣੀ ਚਾਹੀਦੀ, ਸਗੋਂ ਮਿੱਲ ਵਿੱਚ ਪਿਛਲੇ ਸਾਲਾਂ ਦੌਰਾਨ ਉਨ੍ਹਾਂ ਵੱਲੋਂ ਕੀਤੀ ਗਈ ਧੋਖਾਧੜੀ ਦੀ ਹਰ ਐਂਗਲ ਤੋਂ ਜਾਂਚ ਕਰਕੇ ਪਰਦਾਫਾਸ਼ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਸਾਰੀ ਸੱਚਾਈ ਲੋਕਾਂ ਸਾਹਮਣੇ ਆ ਸਕੇ। ਇਸ ਦੌਰਾਨ ਕਿਸਾਨ ਆਗੂ ਹਰਮਿੰਦਰ ਸਿੰਘ ਖਹਿਰਾ, ਦਿ ਜਗਤਜੀਤ ਟੈਕਸਟਾਈਲ ਮਿੱਲ ਟਰੇਡ ਯੂਨੀਅਨ ਕਾਂਗਰਸ (ਰਜਿ.) ਦੇ ਪੰਜਾਬ ਮੀਤ ਪ੍ਰਧਾਨ ਸੁਨੀਲ ਪਾਂਡੇ, ਭਾਰਤੀ ਮਜ਼ਦੂਰ ਸੰਘ ਦੇ ਭੂਸ਼ਣ ਯਾਦਵ, ਅਜੈ ਯਾਦਵ, ਰਵੀ ਸਿੱਧੂ ਕੌਮੀ ਮੁੱਖ ਸੰਚਾਲਕ ਭਾਰਤੀ ਵਾਲਮੀਕਿ ਧਰਮ ਸਮਾਜ (ਭਾਵਾਧਸ) ਅਤੇ ਸਾਬਕਾ ਕੌਂਸਲਰ ਤ੍ਰਿਪਤਾ ਸ਼ਰਮਾ ਨੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਮਿਲ ਦੇ ਜਿਨ੍ਹਾਂ ਕਰਮਚਾਰੀਆਂ ਨੇ ਕੋਵਿਡ-19 ਦੌਰਾਨ ਕੰਮ ਛੱਡ ਦਿੱਤਾ ਸੀ ਜਾਂ ਜਿਨ੍ਹਾਂ ਦੇ ਵਿਭਾਗਾਂ ਦੇ ਬੰਦ ਹੋਣ ਕਾਰਨ ਅਸਤੀਫ਼ੇ ਲਏ ਗਏ ਸਨ ਅਤੇ ਜੋ ਕਰਮਚਾਰੀ ਸੇਵਾਮੁਕਤ ਹੋ ਚੁੱਕੇ ਹਨ, ਉਨ੍ਹਾਂ ਦੀ ਗਰੈਚੁਟੀ, ਓਵਰਟਾਈਮ, ਬੋਨਸ, ਪੀ.ਐਫ ਦੇ ਪੈਸੇ ਮਿੱਲ ਪ੍ਰਬੰਧਕਾਂ ਵੱਲੋਂ ਅਦਾ ਕਰਵਾਏ ਜਾਣ। ਇਸ ਤੋਂ ਇਲਾਵਾ ਮਿੱਲ ਮਾਲਕਾਂ ਵੱਲੋਂ ਹੁਣ ਤੱਕ ਈ.ਐਸ. ਆਈ. ਦੇ ਪੈਸੇ ਦੀ ਬਕਾਇਆ ਰਕਮ ਵੀ ਜਮਾ ਕਰਵਾਈ ਜਾਵੇ। ਮਿੱਲ ਦੀ ਸਹਿਕਾਰੀ ਸਭਾ ਦੇ ਬਚਤ ਖਾਤਿਆਂ ਵਿਚ ਮਜ਼ਦੂਰਾਂ ਵਲੋਂ ਜਮਾਂ ਕੀਤੇ ਪੈਸੇ ਦੁਆਏ ਜਾਣ। ਕਮਲ ਸਰੋਜ ਅਤੇ ਹੋਰਨਾਂ ਆਗੂਆਂ ਨੇ ਮੰਗ ਕੀਤੀ ਕਿ ਮਿੱਲ ਮਾਲਕਾਂ ਵੱਲੋਂ ਮਜ਼ਦੂਰਾਂ ਨੂੰ ਡਰਾਉਣ ਧਮਕਾਉਣ ਅਤੇ ਮਾਨਸਿਕ ਤੌਰ ’ਤੇ ਤੰਗ ਪ੍ਰੇਸ਼ਾਨ ਕਰਨ ਦੇ ਮਾਮਲੇ ਵਿੱਚ ਵੀ ਵੱਖਰੀ ਐਫ.ਆਈ.ਆਰ. ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ। ਸੁਨੀਲ ਪਾਂਡੇ ਅਤੇ ਭੂਸ਼ਣ ਯਾਦਵ ਨੇ ਚੇਤਾਵਨੀ ਦਿੱਤੀ ਕਿ ਜੇਕਰ ਫਿਰ ਵੀ ਕਿਸੇ ਮਿੱਲ ਕਰਮਚਾਰੀ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਮਿੱਲ ਮਾਲਕ ਅਤੇ ਮੈਨੇਜਰ ਜ਼ਿੰਮੇਵਾਰ ਹੋਣਗੇ। ਉਨ੍ਹਾਂ ਸਪੱਸ਼ਟ ਕਿਹਾ ਕਿ ਮਿੱਲ ਦੇ ਤਿੰਨ ਹਜ਼ਾਰ ਦੇ ਕਰੀਬ ਮਜ਼ਦੂਰਾਂ ਨੂੰ ਅੰਤਿਮ ਇਨਸਾਫ਼ ਦਿਵਾਉਣ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਸਮਾਜ ਸੇਵੀ ਸ਼ਾਰਦਾ ਨੰਦ ਸਿੰਘ ਤੋਂ ਇਲਾਵਾ ਉਮੇਸ਼ ਗਿਰੀ ਸਕੱਤਰ ਭਾਰਤੀ ਮਜ਼ਦੂਰ ਸੰਘ, ਪ੍ਰਦੀਪ ਖੋਸਲਾ, ਮਦਨ ਮਿਸ਼ਰਾ, ਅਨਿਲ ਮਿਸ਼ਰਾ, ਪ੍ਰਦੀਪ ਸਿੰਘ, ਰਾਮ ਭਰੋਸੇ ਯਾਦਵ ਇੰਟਕ, ਕਰਮਵੀਰ ਇੰਟਕ, ਧਰਮਿੰਦਰ ਸਿੰਘ, ਰਾਜੂ ਤਿਵਾੜੀ, ਕਿਰਨ, ਗੀਤਾ ਤਿਵਾੜੀ, ਡਾ. ਮੀਨਾ ਸਮੇਤ ਵੱਡੀ ਗਿਣਤੀ ਵਿੱਚ ਮਿੱਲ ਵਰਕਰ ਹਾਜ਼ਰ ਸਨ।
ਤਸਵੀਰ ਸਮੇਤ
——————————-
जेसीटी मिल मालिकों के विरुद्ध एफ.आई.आर. दर्ज करना सराहनीय लेकिन मजदूरों को मिले उनके हक का पैसा : कमल सरोज
फगवाड़ा/SANGHOL-TIMES/12 नवंबर, 2024(शिव कौडा) – शिव सेना यू.बी.टी. के प्रदेश पै्रस सचिव कमल सरोज ने करीब तीन हजार जेसीटी मिल मजदूरों के हक की कमाई के करोड़ों रुपए का गबन करने वाले जे.सी.टी. मिल फगवाड़ा के मालिक समीर थापर और उसकी महिला मित्र मुकुलिका सिन्हा के खिलाफ फगवाड़ा पुलिस द्वारा एफ.आई.आर. दर्ज किये जाने को देर से उठाया सही कदम बताया है। लेकिन साथ ही उन्होंने कहा कि समीर थापर और मुकुलिका सिन्हा के विरुद्ध केवल मजदूरों के ई.पी.एफ. को जमा न करने पर ही कार्रवाई न हो बल्कि उनके द्वारा पिछले वर्षों के दौरान मिल में किये गए फर्जीवाड़ों की हर एंगल से जांच करके पर्दाफाश किया जाये ताकि सारी सच्चाई जनता के सामने आ सके। इस दौरान किसान नेता हरमिन्द्र सिंह खैहरा, दि जगतजीत कपड़ा मिल ट्रेड यूनियन कांग्रेस (रजि.) के पंजाब उप प्रधान सुनील पांडेय, भारतीय मजदूर संघ के भूषण यादव, अजय यादव, रवि सिद्धू राष्ट्रीय मुख्य संचालक भारतीय वाल्मीकि धर्म समाज (भावधस) एवं पूर्व पार्षद तृप्ता शर्मा ने पुलिस के वरिष्ठ पदाधिकारियों से पुरजोर मांग की है कि कोविड-19 के दौरान काम छोड़ चुके अथवा जिन मजदूरों से संबंधित विभाग बंद होने के कारण त्यागपत्र लिया गया था और जो मजदूर सेवानिवृत हो चुके हैं, उनकी ग्रेच्युटी, ओवरटाईम, बोनस, पी.एफ का पैसा मिल प्रबंधन द्वारा अदा करवाया जाये। इसके अलावा मिल मालिकों द्वारा अब तक का ई.एस.आई. का पैसा भी जमा करवाया जाये। मिल की सहकारिता सभा से मजदूरों को उनके बचत खाते में जमा पैसे की अदायगी करवाई जाये। कमल सरोज एवं अन्य पदाधिकारियों ने कहा कि मिल मालिकों द्वारा मजदूरों को धमकाने और मानसिक तौर पर प्रताडि़त करके तंग परेशान करने के मामले में भी अलग से एफ.आई.आर. दर्ज की जाये। सुनील पांडेय एवं भूषण यादव ने चेतावनी दी कि यदि अब भी किसी मिल मजदूर के साथ कोई अनहोनी घटना हुई तो मिल मालिक और प्रबंधक जिम्मेवार होंगे। उन्होंने स्पष्ट कहा कि मिल के करीब तीन हजार मजदूरों को अंतिम न्याय दिलाने तक संघर्ष जारी रहेगा। इस अवसर पर समाज सेवक शारदा नंद सिंह, उमेश गिरी सचिव भारतीय मजदूर संघ, प्रदीप खोसला, मदन मिश्रा, अनिल मिश्रा, प्रदीप सिंह, राम भरोसे यादव इंटक, करमवीर इंटक, धर्मेन्द्र सिंह, राजू तिवारी, किरण, गीता तिवारी, मीना के अलावा भारी संख्या मिल मजदूर उपस्थित थे।
तस्वीर सहित।
——————————
