ਡੀ.ਏ.ਵੀ ਪਬਲਿਕ ਸਕੂਲ ਵਿਖੇ ਨੈਸ਼ਨਲ ਪ੍ਰਦੂਸ਼ਣ ਕੰਟਰੋਲ ਦਿਵਸ ਮਨਾਇਆ
ਰੂਪਨਗਰ/SSNGHOL-0TIMES/Jagmeet-😫Singh/02 ਦਸੰਬਰ,2024 : ਡੀ.ਏ.ਵੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਖੇ ਨੈਸ਼ਨਲ ਪ੍ਰਦੂਸ਼ਣ ਕੰਟਰੋਲ ਦਿਵਸ ਮਨਾਇਆ ਗਿਆ।
ਇਸ ਮੌਕੇਤ 2 ਤੇ 3 ਦਸੰਬਰ 1984 ਵਾਲੇ ਦਿਨ ਭੋਪਾਲ ਗੈਸ ਕਾਂਡ ਵਿੱਚ ਮਾਰੇ ਗਏ ਤੇ ਪੀੜਤ ਲੋਕਾਂ ਨੂੰ ਸ਼ਰਧਾਜਲੀ ਦਿੱਤੀ ਗਈ ਅਤੇ ਨਾਲ ਹੀ “ਸਾਫ ਹਵਾ ਹਰੀ ਧਰਤੀ” ਥੀਮ ਅਧੀਨ ਸਕੂਲ ਦੇ ਗਰਾਉਂਡ ਵਿੱਚ ਫਲਦਾਰ ਬੂਟੇ ਲਗਾਏ ਗਏ।
ਇਸ ਮੌਕੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਸੰਗੀਤਾ ਰਾਣੀ ਨੇ ਇਸ ਦਿਨ ਦਾ ਮਹੱਤਵ ਦੱਸਦੇ ਹੋਏ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਤੇ ਜੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਹਰਿਆਲੀ ਦੀ ਬਹੁਤ ਜਰੂਰਤ ਹੈ। ਕਾਰਬਨ ਦਿਨ ਪ੍ਰਤੀ ਦਿਨ ਵੱਧ ਰਹੀ ਹੈ, ਜਲ, ਜੰਗਲ, ਜਮੀਨ ਦੀ ਰੱਖਿਆ ਕਰਨਾ ਸਾਡਾ ਸਭ ਦਾ ਫਰਜ਼ ਹੈ ਜਦੋ ਤੋਂ ਪਲਾਸਟਿਕ ਨੇ ਸਾਡੇ ਜੀਵਨ ਵਿਚ ਆਪਣੀ ਥਾਂ ਬਣਾਈ ਹੈ ਅਸੀ ਕੁਦਰਤ ਤੋ ਕੋਹਾ ਦੂਰ ਹੋ ਗਏ ਹਨ, ਜਦੋ ਕਿ ਕੁਦਰਤ ਹੀ ਸਾਡਾ ਭਵਿੱਖ ਹੈ, ਜਿਸ ਤੋ ਬਿਨਾ ਅਸੀ ਭਵਿੱਖ ਵਿਚ ਜੀਵਨ ਦੀ ਕਲਪਨਾ ਵੀ ਨਹੀ ਸਕਦੇ।
ਇਸ ਮੌਕੇ ਤੈਸੀਨੀਅਰ ਅਧਿਆਪਕ ਸ੍ਰੀ ਇਕਬਾਲ ਸਿੰਘ, ਸ੍ਰੀ ਅਸ਼ਵਨੀ ਸ਼ਰਮਾ, ਰਾਜੇਸ਼ ਸ਼ਰਮਾ, ਜੈਪਾਲ, ਬਰਿੰਦਰ ਸਿੰਘ, ਨੀਲੂ ਮਲਹੋਤਰਾ, ਕਿਰਨ ਬਾਲਾ ਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।