ਵੇਰਕਾ ਦੁੱਧ ਦੀਆਂ ਕੀਮਤਾਂ ਘਟਾਈਆਂ–ਜਨਰਲ ਮੈਨੇਜਰ ਵੇਰਕਾ
ਅੰਮ੍ਰਿਤਸਰ/SANGHOL-TIMES/ਰਣਜੀਤ ਸਿੰਘ ਮਸੌਣ/ਜੋਗਾ ਸਿੰਘ ਰਾਜਪੂਤ/
/25ਜਨਵਰੀ,2025
ਮਿਲਕ ਪਲਾਂਟ ਵੇਰਕਾ ਇੱਕ ਸਹਿਕਾਰੀ ਅਦਾਰਾ ਹੈ, ਜੋ ਮੁੱਢ ਤੋਂ ਹੀ ਇਸ ਖਿੱਤੇ ਦੇ ਦੁੱਧ ਉਤਪਾਦਕਾਂ ਅਤੇ ਖ਼ਪਤਕਾਰਾਂ ਦੇ ਹਿੱਤਾਂ ਦੀ ਰਾਖੀ ਕਰਦਾ ਆ ਰਿਹਾ ਹੈ। ਇਹ ਅਦਾਰਾ ਅ੍ਰੰਮਿਤਸਰ ਅਤੇ ਤਰਨਤਾਰਨ ਜਿਲ੍ਹਿਆਂ ਦੀਆਂ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਅਤੇ ਡੇਅਰੀ ਫਾਰਮਾਂ ਤੋਂ ਵਧੀਆ ਗੁਣਵੱਤਾ ਵਾਲਾ ਦੁੱਧ ਪ੍ਰਾਪਤ ਕਰਕੇ ਪ੍ਰੋਸੈਸ ਕਰਨ ਉਪਰੰਤ ਉੱਚ ਮਿਆਰੀ ਪੱਧਰ ਦੇ ਦੁੱਧ ਅਤੇ ਦੁੱਧ ਪਦਾਰਥ ਤਿਆਰ ਕਰਕੇ ਇਸ ਖਿੱਤੇ ਦੇ ਵਸਨੀਕਾਂ ਨੂੰ ਸਪਲਾਈ ਕਰ ਰਿਹਾ ਹੈ। ਦੁੱਧ ਪਦਾਰਥ ਤਿਆਰ ਕਰਨ ਸਮੇ ਕੁਆਲਟੀ ਦਾ ਹਰ ਪੱਧਰ ਤੇ ਪੂਰਾ ਖਿਆਲ ਰੱਖਿਆ ਜਾਂਦਾ ਹੈ ਤਾਂ ਜੋ ਖਪਤਕਾਰਾਂ ਦੀ ਸਿਹਤ ਦਾ ਖ਼ਾਸ ਖਿਆਲ ਰੱਖਿਆ ਜਾ ਸਕੇ।
ਇਸੇ ਲੜੀ ਦੀ ਲਗਾਤਾਰਤਾ ਵਿੱਚ ਵੇਰਕਾ ਅੰਮ੍ਰਿਤਸਰ ਡੇਅਰੀ ਦੇ ਜਨਰਲ ਮੈਨੇਜਰ ਹਰਮਿੰਦਰ ਸਿੰਘ ਸੰਧੂ ਵੱਲੋਂ ਦੱਸਿਆ ਗਿਆ ਕਿ ਉਪਭੋਗਤਾਵਾਂ ਦੀ ਕਾਫ਼ੀ ਸਮੇਂ ਤੋਂ ਮੰਗ ਸੀ ਕਿ ਵੇਰਕਾ ਦੁੱਧ ਦੀਆ ਕੀਮਤਾਂ ਵਿੱਚ ਕਮੀ ਲਿਆਂਦੀ ਜਾਵੇ ਇਸ ਤੇ ਵਿਚਾਰ ਕਰਦੇ ਹੋਏ ਮਿਤੀ 26.1.2025 ਸਵੇਰ ਤੋਂ ਵੇਰਕਾ ਸਟੈਂਡਰਡ ਦੁੱਧ 1 ਲੀਟਰ ਪੈਕਿੰਗ ਅਤੇ ਵੇਰਕਾ ਫੁੱਲ ਕਰੀਮ ਦੁੱਧ 1 ਲੀਟਰ ਪੈਕਿੰਗ ਦੀ ਕੀਮਤ ਵਿੱਚ 1 ਰੁਪਏ ਪ੍ਰਤੀ ਲੀਟਰ ਦੀ ਕਮੀ ਕੀਤੀ ਗਈ ਹੈ। ਹੁਣ ਵੇਰਕਾ ਸਟੈਂਡਰਡ ਦੁੱਧ 1 ਲੀਟਰ ਪੈਕਿੰਗ 62/-ਰੁਪਏ ਤੋਂ ਘਟਾ ਕੇ 61/-ਰੁਪਏ ਪ੍ਰਤੀ ਲੀਟਰ ਅਤੇ ਵੇਰਕਾ ਫੁੱਲ ਕਰੀਮ ਦੁੱਧ 1 ਲੀਟਰ ਪੈਕਿੰਗ ਦੀ ਕੀਮਤ 68/- ਰੁਪਏ ਤੋਂ ਘਟਾ ਕੇ 67/- ਰੁਪਏ ਪ੍ਰਤੀ ਕਰ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਜਨਰਲ ਮੈਨੇਜਰ ਹਰਮਿੰਦਰ ਸਿੰਘ ਸੰਧੂ ਵੱਲੋਂ ਦੱਸਿਆ ਗਿਆ ਕਿ ਵੇਰਕਾ ਦੁੱਧ ਸੰਤੁਲਿਤ ਅਤੇ ਪੋਸ਼ਟਿਕ ਹੈ, ਇਸ ਵਿੱਚ ਵਿਟਾਮਿਨ (A&D) fortification ਵੀ ਕੀਤੀ ਗਈ ਹੈ ਅਤੇ ਇਹ ਲੋਕਾਂ ਦੀ ਰੋਗਾ ਨਾਲ ਲੜਨ ਦੀ ਤਾਕਤ ਵਧਾਉਣ ਵਿੱਚ ਅਹਿਮ ਯੋਗਦਾਨ ਪਾਵੇਗਾ। ਇਸ ਤੋਂ ਇਲਾਵਾ ਉਹਨਾ ਦੱਸਿਆ ਕਿ ਵੇਰਕਾ ਬਹੁਤ ਜਲਦ ਵੇਰਕਾ ਰਬੜੀ ਦੀ 85 ਗ੍ਹਾਮ ਪੈਕਿੰਗ 25/- ਰੁਪਏ ਵਿੱਚ, ਟੋਨਡ ਮਿਲਕ ਦੀ ਨਵੀ ਪੈਕਿੰਗ 20/- ਰੁਪਏ ਵਿੱਚ ਉਪਭੋਗਤਾਵਾਂ ਨੂੰ ਮੁਹੱਈਆ ਕਰਵਾਉਣ ਜਾ ਰਿਹਾ ਹੈ।ਆਉਣ ਵਾਲੇ ਸਮੇਂ ਵਿੱਚ ਉਪਭੋਗਤਾਵਾਂ ਦੀ ਮੰਗ ਨੂੰ ਦੇਖਦੇ ਹੋਏ ਹੋਰ ਨਵੇਂ ਪ੍ਰੋਡਕਟਸ ਮਾਰਕੀਟ ਵਿੱਚ ਮੁਹੱਈਆ ਕਰਵਾਏ ਜਾਣਗੇ। ਉਹਨਾਂ ਇਹ ਵੀ ਵਿਸ਼਼ਵਾਸ ਦਿਵਾਇਆ ਕਿ ਵੇਰਕਾ ਆਮ ਲੋਕਾਂ ਦੀਆਂ ਲੋੜਾਂ ਦੀ ਪੂਰਤੀ ਹਿੱਤ ਢੁੱਕਵੇ ਦੁੱਧ ਪਦਾਰਥ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।
–00–
वेरका दूध की कीमतें घटाईं–जनरल मैनेजर वेरका
अमृतसर/रणजीत सिंह मसौण/जोगा सिंह राजपूत/संघोल-टाइम्स/25जनवरी,2025-
….
मिल्क प्लांट वेरका एक सहकारी संस्था है, जो इस क्षेत्र के दूध उत्पादकों और उपभोक्ताओं के हितों की रक्षा कर रहा है। यह संस्था अमृतसर और तरनतारन (पंजाब) जिलों की दूध उत्पादक सहकारी सभाओं और डेयरी फार्मों से बेहतरीन गुणवत्ता वाला दूध प्राप्त करके प्रोसेसिंग के बाद उच्च मानक स्तर का दूध और दूध उत्पाद तैयार करके इस क्षेत्र के निवासियों को सप्लाई कर रहा है। दूध उत्पाद तैयार करते समय गुणवत्ता का हर स्तर पर पूरा ध्यान रखा जाता है ताकि उपभोक्ताओं की सेहत का खास ख्याल रखा जा सके।
इसी क्रम में वेरका अमृतसर डेयरी के जनरल मैनेजर हरमिंदर सिंह संधू ने बताया कि उपभोक्ताओं की काफी समय से मांग थी कि वेरका दूध की कीमतों में कमी लाई जाए। इस पर विचार करते हुए, दिनांक 26.1.2025 से सुबह से वेरका स्टैंडर्ड दूध 1 लीटर पैकिंग और वेरका फुल क्रीम दूध 1 लीटर पैकिंग की कीमत में 1 रुपये प्रति लीटर की कमी की गई है। अब वेरका स्टैंडर्ड दूध 1 लीटर पैकिंग 62/- रुपये से घटाकर 61/- रुपये प्रति लीटर और वरका फुल क्रीम दूध 1 लीटर पैकिंग की कीमत 68/- रुपये से घटाकर 67/- रुपये प्रति लीटर कर दी गई है।
इसके अलावा जनरल मैनेजर हरमिंदर सिंह संधू ने बताया कि वेरका दूध संतुलित और पोषक है, इसमें विटामिन (A&D) की फोर्टिफिकेशन भी की गई है और यह लोगों की रोगों से लड़ने की ताकत को बढ़ाने में अहम योगदान देगा। इसके अलावा उन्होंने बताया कि वेरका बहुत जल्द वेरका रबड़ी की 85 ग्राम पैकिंग 25/- रुपये में, टोंड मिल्क की नई पैकिंग 20/- रुपये में उपभोक्ताओं को उपलब्ध कराने जा रहा है। आने वाले समय में उपभोक्ताओं की मांग को देखते हुए और नए उत्पाद मार्केट में उपलब्ध कराए जाएंगे। उन्होंने यह भी विश्वास दिलाया कि वेरका आम लोगों की जरूरतों की पूर्त्ति हेतु उचित दूध उत्पाद उपलब्ध कराने के लिए वचनबद्ध है।
….
….
….
