
पंजाब को मॉडल राज्य बनाने के लिए दिल्ली का अनुभव इस्तेमाल करेंगे: भगवंत मान
आप की पंजाब सरकार लोक कल्याण के लिए लगातार काम कर रही है, पंजाब विकास का राष्ट्रीय मॉडल बनेगा: सीएम मान
हम घृणित राजनीति में शामिल नहीं हैं, हर कोई भाजपा की गुप्त रणनीति से अवगत है, हमारा एकमात्र लक्ष्य विकास है: मान
पंजाब शिक्षा, स्वास्थ्य, रोजगार और बुनियादी ढांचे में ऐतिहासिक प्रगति का गवाह बन रहा है, दिल्ली का 10 वर्षों का अनुभव भी अब हमारी मदद करेगा: भगवंत मान
मान का बाजवा पर तंज- हमने खून-पसीने से पार्टी बनायी है, हमारे यहां दलबदलु संस्कृति नहीं
पंजाब पुलिस राजनीतिक दबाव से मुक्त होकर काम करती है, हमने ‘परचा संस्कृति’ खत्म की: सीएम मान
बढ़ता निवेश पंजाब में मजबूत कानून व्यवस्था को दर्शाता है: सीएम मान
….
New-Delhi/Chandigarh/SANGHOL-TIMES/JAGMEET -SINGH/11फरवरी,2025
मुख्यमंत्री भगवंत मान ने पंजाब के आप विधायकों और मंत्रियों के साथ दिल्ली के कपूरथला हाउस में आप के राष्ट्रीय संयोजक अरविंद केजरीवाल से मुलाकात की और पंजाब की प्रगति और आगे के रणनीतियों पर चर्चा की। बैठक के बाद मान ने कहा कि वे पंजाब को एक मॉडल राज्य बनाने के लिए दिल्ली के अनुभव का उपयोग करेंगे।
बैठक के बाद मीडिया को संबोधित करते हुए सीएम मान ने पंजाब सरकार की उपलब्धियों पर प्रकाश डाला और दो साल के भीतर राज्य को विकास के मॉडल में बदलने की महत्वाकांक्षी दृष्टिकोण को रेखांकित किया।
हाल ही में संपन्न दिल्ली चुनावों में उनके अथक प्रयासों के लिए पंजाब टीम का आभार व्यक्त करते हुए मान ने कहा, “पंजाब के हमारे नेताओं और कार्यकर्ताओं ने दिल्ली चुनावों के दौरान लगन से काम किया और उनका योगदान अमूल्य था। अरविंद केजरीवाल जी और मैं उनके समर्पण के लिए बहुत आभारी हैं। उन्होंने कहा कि पार्टी का ध्यान पिछले एक दशक में दिल्ली में आप के परिवर्तनकारी कार्यों से प्रेरणा लेकर हम पंजाब में भी अच्छा शासन देने पर अपना ध्यान केंद्रित करेंगे।
भगवंत मान ने इस बात पर जोर दिया कि पंजाब ने पहले ही शिक्षा, स्वास्थ्य देखभाल और बुनियादी ढांचे में उल्लेखनीय प्रगति की है। 850 आम आदमी क्लीनिकों की स्थापना ने स्वास्थ्य देखभाल तक पहुंच में क्रांति ला दी है, जबकि स्कूल ऑफ एमिनेंस शिक्षा में नए मानक स्थापित कर रहे हैं। पंजाब में सरकारी स्कूलों के छात्र अब प्रतियोगी परीक्षाओं में उत्कृष्ट प्रदर्शन कर रहे हैं। यह गुणवत्तापूर्ण शिक्षा के प्रति हमारी प्रतिबद्धता का परिणाम है।
….
मुख्यमंत्री ने सरकार की रोजगार पहलों की ओर भी इशारा करते हुए कहा कि पिछले तीन वर्षों में बिना पक्षपात या रिश्वतखोरी के 50,000 से अधिक योग्यता-आधारित सरकारी नौकरियां प्रदान की गई हैं। इसके अतिरिक्त, 17 टोल प्लाजा को बंद किया जिससे आम जनता के प्रतिदिन ₹62 लाख की बचत हो रही है। एक विधायक एक पेंशन स्कीम लागू किया।
मान ने दोहराया कि आप एक ऐसी पार्टी है जो नतीजे देती है, खोखले वादे नहीं। उन्होंने कहा कि हम अपने काम के लिए जाने जाते हैं। हम धार्मिक राजनीति, ठगी या प्रतिशोध में शामिल नहीं होते हैं। पंजाब की कानून व्यवस्था की स्थिति कई अन्य राज्यों की तुलना में बेहतर है। यही कारण है कि प्रमुख कंपनियां अब पंजाब में निवेश कर रही हैं।
मान का बाजवा पर तंज- हमने खून-पसीने से पार्टी बनायी है, हमारे यहां दलबदलु संस्कृति नहीं
कांग्रेस नेता प्रताप बाजवा पर निशाना साधते हुए मान ने उनके दावों को खारिज कर दिया कि आप विधायक विपक्ष के संपर्क में हैं। उन्होंने कहा, ”बाजवा करीब तीन साल से बेबुनियाद आरोप लगा रहे हैं। मेरा सुझाव है कि वह हमारे विधायकों के बजाय अपने विधायकों को गिनें।” उन्होंने कहा कि हमारे नेताओं ने कड़ी मेहनत और समर्पण से अपनी पार्टी बनाई है। हमारे यहां दलबदलु संस्कृति नहीं है। मान ने कहा कि अन्य पार्टियों के विपरीत, आम आदमी पार्टी वास्तविक सेवा और विकास पर केंद्रित है।
मुख्यमंत्री ने दिल्ली चुनाव के दौरान सामने आई चुनौतियों पर भी विचार किया, जिसमें मतदाताओं को रिश्वत देना और भाजपा द्वारा डराना-धमकाना शामिल है। उन्होंने कहा, “हम पैसे या डर से चुनाव नहीं जीतते; हम प्यार से जीतते हैं। जनता का फैसला सर्वोच्च है और हम इसका सम्मान करते हैं। तमाम बाधाओं के बावजूद, जनता की सेवा करना ही हमारा उद्देश्य है।”
पंजाब पुलिस राजनीतिक दबाव से मुक्त होकर काम करती है, हमने ‘परचा संस्कृति’ खत्म की: सीएम मान
…
बढ़ता निवेश पंजाब में मजबूत कानून व्यवस्था को दर्शाता है: सीएम मान
मुख्यमंत्री भगवंत मान ने कहा कि आप सरकार में पंजाब पुलिस बिना किसी राजनीतिक दबाव या प्रभाव के काम कर रही है। उन्होंने कहा, “हमने ‘परचा संस्कृति’ को समाप्त कर दिया है, जहां राजनीतिक प्रभाव पुलिस की कार्रवाइयों को निर्देशित करता था।” अब व्यवसायिक लोग सुरक्षित महसूस कर रहे हैं और निवेश के लिए प्रोत्साहित हैं।
भविष्य को देखते हुए मान ने पंजाब को विकास का राष्ट्रीय मॉडल बनाने के लिए सरकार की महत्वाकांक्षी योजनाओं की घोषणा की। अगले दो साल में पंजाब पूरे देश के लिए एक मिसाल बनेगा। हम पंजाब में प्रगति को गति देने के लिए शिक्षा, स्वास्थ्य सेवा और बुनियादी ढांचे में दिल्ली के एक दशक के लंबे अनुभव का लाभ उठाएंगे।
उन्होंने लोगों के कल्याण के लिए आप के समर्पण पर जोर देते कहा, “हमारी सरकार सार्वजनिक धन का उपयोग केवल सार्वजनिक लाभ के लिए करने के लिए प्रतिबद्ध है। चुनाव के दौरान किया गया हर वादा पूरा किया जाएगा।
ਪੰਜਾਬ ਨੂੰ ਇੱਕ ਮਾਡਲ ਸੂਬਾ ਬਣਾਉਣ ਲਈ ਦਿੱਲੀ ਦੀ ਮੁਹਾਰਤ ਦੀ ਵਰਤੋਂ ਕਰਾਂਗੇ: ਭਗਵੰਤ ਮਾਨ
ਆਪ ਦੀ ਪੰਜਾਬ ਸਰਕਾਰ ਲੋਕ ਭਲਾਈ ਲਈ ਨਿਰੰਤਰ ਕੰਮ ਕਰ ਰਹੀ ਹੈ, ਪੰਜਾਬ ਵਿਕਾਸ ਦਾ ਰਾਸ਼ਟਰੀ ਮਾਡਲ ਬਣੇਗਾ: ਮੁੱਖ ਮੰਤਰੀ ਮਾਨ
ਅਸੀਂ ਘਟੀਆ ਰਾਜਨੀਤੀ ਵਿੱਚ ਸ਼ਾਮਲ ਨਹੀਂ ਹੁੰਦੇ, ਭਾਜਪਾ ਦੀਆਂ ਗੁਪਤ ਚਾਲਾਂ ਤੋਂ ਹਰ ਕੋਈ ਜਾਣੂ ਹੈ, ਸਾਡਾ ਇੱਕੋ-ਇੱਕ ਟਿਚਾ ਵਿਕਾਸ ਹੈ: ਮੁੱਖ ਮੰਤਰੀ ਮਾਨ
ਪੰਜਾਬ ਸਿੱਖਿਆ, ਸਿਹਤ ਸੰਭਾਲ, ਰੁਜ਼ਗਾਰ ਅਤੇ ਬੁਨਿਆਦੀ ਢਾਂਚੇ ਵਿੱਚ ਇਤਿਹਾਸਕ ਤਰੱਕੀ ਦਾ ਗਵਾਹ ਬਣ ਰਿਹਾ ਹੈ, ਦਿੱਲੀ ਦਾ 10 ਸਾਲਾਂ ਦਾ ਤਜਰਬਾ ਸਾਡੀ ਮਦਦ ਕਰੇਗਾ: ਭਗਵੰਤ ਮਾਨ
ਮਾਨ ਨੇ ਬਾਜਵਾ ‘ਤੇ ਸਾਧਿਆ ਨਿਸ਼ਾਨਾ – ਅਸੀਂ ਪਾਰਟੀ ਨੂੰ ਆਪਣੇ ਖੂਨ-ਪਸੀਨੇ ਨਾਲ ਬਣਾਇਆ ਹੈ, ਸਾਡੇ ਵਿੱਚ ਦਲ-ਬਦਲੂ ਦਾ ਸੱਭਿਆਚਾਰ ਨਹੀਂ ਹੈ
ਪੰਜਾਬ ਪੁਲਿਸ ਸਿਆਸੀ ਦਬਾਅ ਅਤੇ ਪ੍ਰਭਾਵ ਤੋਂ ਮੁਕਤ ਕੰਮ ਕਰਦੀ ਹੈ, ਅਸੀਂ ‘ਪਰਚਾ ਕੱਲਚਰ’ ਨੂੰ ਖਤਮ ਕੀਤਾ: ਮੁੱਖ ਮੰਤਰੀ ਮਾਨ
ਪੰਜਾਬ ਵਿੱਚ ਮਜ਼ਬੂਤ ਕਾਨੂੰਨ ਵਿਵਸਥਾ, ਵਧਦਾ ਨਿਵੇਸ਼ ਇਸ ਨੂੰ ਦਰਸਾਉਂਦਾ ਹੈ: ਮੁੱਖ ਮੰਤਰੀ ਮਾਨ
ਨਵੀਂ ਦਿੱਲੀ/ਚੰਡੀਗੜ੍ਹ, 11 ਫਰਵਰੀ
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ‘ਆਪ’ ਵਿਧਾਇਕਾਂ ਅਤੇ ਮੰਤਰੀਆਂ ਦੇ ਨਾਲ ਦਿੱਲੀ ਦੇ ਕਪੂਰਥਲਾ ਹਾਊਸ ਵਿਖੇ ‘ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਕੇ ਪੰਜਾਬ ਦੀ ਪ੍ਰਗਤੀ ਅਤੇ ਅੱਗੇ ਦੇ ਰੋਡਮੈਪ ਬਾਰੇ ਚਰਚਾ ਕੀਤੀ। ਮਾਨ ਨੇ ਕਿਹਾ ਕਿ ਉਹ ਪੰਜਾਬ ਨੂੰ ਇੱਕ ਉਦਾਹਰਣ ਸੂਬਾ ਬਣਾਉਣ ਲਈ ਦਿੱਲੀ ਦੀ ਮੁਹਾਰਤ ਦੀ ਵਰਤੋਂ ਕਰਨਗੇ।
ਮੀਟਿੰਗ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ‘ਤੇ ਚਾਨਣਾ ਪਾਇਆ ਅਤੇ ਦੋ ਸਾਲਾਂ ਦੇ ਅੰਦਰ ਸੂਬੇ ਨੂੰ ਵਿਕਾਸ ਦੇ ਮਾਡਲ ਵਿੱਚ ਤਬਦੀਲ ਕਰਨ ਦੇ ਮਹੱਤਵਾਕਾਂਖੀ ਦ੍ਰਿਸ਼ਟੀਕੋਣ ਦੀ ਰੂਪਰੇਖਾ ਦਿੱਤੀ।
ਹਾਲ ਹੀ ਵਿੱਚ ਹੋਈਆਂ ਦਿੱਲੀ ਚੋਣਾਂ ਵਿੱਚ ਪੰਜਾਬ ਟੀਮ ਦੇ ਅਣਥੱਕ ਯਤਨਾਂ ਲਈ ਧੰਨਵਾਦ ਪ੍ਰਗਟ ਕਰਦੇ ਹੋਏ, ਮਾਨ ਨੇ ਕਿਹਾ, “ਪੰਜਾਬ ਦੇ ਸਾਡੇ ਆਗੂਆਂ ਅਤੇ ਵਰਕਰਾਂ ਨੇ ਦਿੱਲੀ ਚੋਣਾਂ ਦੌਰਾਨ ਤਨਦੇਹੀ ਨਾਲ ਕੰਮ ਕੀਤਾ ਅਤੇ ਉਨ੍ਹਾਂ ਦਾ ਯੋਗਦਾਨ ਅਨਮੋਲ ਸੀ। ਅਰਵਿੰਦ ਕੇਜਰੀਵਾਲ ਜੀ ਅਤੇ ਮੈਂ ਉਨ੍ਹਾਂ ਦੇ ਸਮਰਪਣ ਲਈ ਤਹਿ ਦਿਲੋਂ ਧੰਨਵਾਦੀ ਹਾਂ।” ਉਨ੍ਹਾਂ ਅੱਗੇ ਕਿਹਾ ਕਿ ਪਾਰਟੀ ਦਾ ਧਿਆਨ ਪੰਜਾਬ ਵਿੱਚ ਬੇਮਿਸਾਲ ਸ਼ਾਸਨ ਪ੍ਰਦਾਨ ਕਰਨ ‘ਤੇ ਬਣਿਆ ਹੋਇਆ ਹੈ, ਜਿਸਦੀ ਪ੍ਰੇਰਨਾ ਪਿਛਲੇ ਦਹਾਕੇ ਦੌਰਾਨ ਦਿੱਲੀ ਵਿੱਚ ‘ਆਪ’ ਦੇ ਪਰਿਵਰਤਨਸ਼ੀਲ ਕੰਮਾਂ ਤੋਂ ਲਈ ਗਈ ਹੈ।
ਭਗਵੰਤ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਨੇ ਸਿੱਖਿਆ, ਸਿਹਤ ਸੰਭਾਲ ਅਤੇ ਬੁਨਿਆਦੀ ਢਾਂਚੇ ਵਿੱਚ ਸ਼ਾਨਦਾਰ ਤਰੱਕੀ ਕੀਤੀ ਹੈ। 850 ਆਮ ਆਦਮੀ ਕਲੀਨਿਕਾਂ ਦੀ ਸਥਾਪਨਾ ਨੇ ਸਿਹਤ ਸੰਭਾਲ ਤੱਕ ਪਹੁੰਚ ਵਿੱਚ ਕ੍ਰਾਂਤੀ ਲਿਆ ਦਿੱਤੀ ਹੈ, ਜਦੋਂ ਕਿ ਸਕੂਲ ਆਫ਼ ਐਮੀਨੈਂਸ ਸਿੱਖਿਆ ਵਿੱਚ ਨਵੇਂ ਮਾਪਦੰਡ ਸਥਾਪਤ ਕਰ ਰਹੇ ਹਨ। “ਪੰਜਾਬ ਵਿੱਚ ਸਰਕਾਰੀ ਸਕੂਲ ਦੇ ਵਿਦਿਆਰਥੀ ਹੁਣ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਇਹ ਗੁਣਵੱਤਾ ਵਾਲੀ ਸਿੱਖਿਆ ਪ੍ਰਤੀ ਸਾਡੀ ਵਚਨਬੱਧਤਾ ਦਾ ਨਤੀਜਾ ਹੈ,”
ਮੁੱਖ ਮੰਤਰੀ ਨੇ ਸਰਕਾਰ ਦੀਆਂ ਰੁਜ਼ਗਾਰ ਪਹਿਲਕਦਮੀਆਂ ਵੱਲ ਇਹ ਕਹਿੰਦੇ ਹੋਏ ਇਸ਼ਾਰਾ ਕੀਤਾ, ਕਿ ਪਿਛਲੇ ਤਿੰਨ ਸਾਲਾਂ ਵਿੱਚ ਪੱਖਪਾਤ ਜਾਂ ਰਿਸ਼ਵਤਖੋਰੀ ਤੋਂ ਬਿਨਾਂ 50,000 ਤੋਂ ਵੱਧ ਯੋਗਤਾ-ਅਧਾਰਤ ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ 17 ਟੋਲ ਪਲਾਜ਼ਾ ਬੰਦ ਕਰਨਾ, ਜਨਤਾ ਲਈ ਰੋਜ਼ਾਨਾ 62 ਲੱਖ ਰੁਪਏ ਦੀ ਬਚਤ ਹੋਣੀ ਅਤੇ ਇੱਕ ਵਿਧਾਇਕ ਇਕ ਪੈਨਸ਼ਨ ਵਰਗੇ ਫੈਸਲਿਆਂ ਨੇ ਆਪ’ ਦੇ ਜ਼ਿੰਮੇਵਾਰ ਸ਼ਾਸਨ ‘ਤੇ ‘ ਧਿਆਨ ਨੂੰ ਦਰਸਾਇਆ ਹੈ।
ਮਾਨ ਨੇ ਦੁਹਰਾਇਆ ਕਿ ‘ਆਪ’ ਇੱਕ ਅਜਿਹੀ ਪਾਰਟੀ ਹੈ ਜੋ ਨਤੀਜੇ ਦਿੰਦੀ ਹੈ, ਖਾਲੀ ਵਾਅਦੇ ਨਹੀਂ ਕਰਦੀ। “ਅਸੀਂ ਆਪਣੇ ਕੰਮ ਲਈ ਜਾਣੇ ਜਾਂਦੇ ਹਾਂ। ਅਸੀਂ ਧਾਰਮ ਦੀ ਰਾਜਨੀਤੀ, ਗੁੰਡਾਗਰਦੀ ਜਾਂ ਬਦਲਾਖੋਰੀ ਵਿੱਚ ਸ਼ਾਮਲ ਨਹੀਂ ਹੁੰਦੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਦੀ ਸਥਿਤੀ ਕਈ ਹੋਰ ਰਾਜਾਂ ਨਾਲੋਂ ਬਿਹਤਰ ਹੈ, ਅਤੇ ਇਸੇ ਕਰਕੇ ਵੱਡੀਆਂ ਕੰਪਨੀਆਂ ਹੁਣ ਪੰਜਾਬ ਵਿੱਚ ਨਿਵੇਸ਼ ਕਰ ਰਹੀਆਂ ਹਨ।
ਮਾਨ ਨੇ ਬਾਜਵਾ ‘ਤੇ ਸਾਧਿਆ ਨਿਸ਼ਾਨਾ – ਅਸੀਂ ਪਾਰਟੀ ਨੂੰ ਆਪਣੇ ਖੂਨ-ਪਸੀਨੇ ਨਾਲ ਬਣਾਇਆ ਹੈ, ਸਾਡੇ ਵਿੱਚ ਦਲ-ਬਦਲੂ ਦਾ ਸੱਭਿਆਚਾਰ ਨਹੀਂ ਹੈ
ਕਾਂਗਰਸੀ ਆਗੂ ਪ੍ਰਤਾਪ ਬਾਜਵਾ ‘ਤੇ ਨਿਸ਼ਾਨਾ ਸਾਧਦੇ ਹੋਏ ਮਾਨ ਨੇ ਉਨ੍ਹਾਂ ਦੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਕਿ ‘ਆਪ’ ਵਿਧਾਇਕ ਵਿਰੋਧੀ ਧਿਰ ਦੇ ਸੰਪਰਕ ਵਿੱਚ ਹਨ। ਉਨ੍ਹਾਂ ਕਿਹਾ ਕਿ ਬਾਜਵਾ ਲਗਭਗ ਤਿੰਨ ਸਾਲਾਂ ਤੋਂ ਬੇਬੁਨਿਆਦ ਦੋਸ਼ ਲਗਾ ਰਹੇ ਹਨ। ਮੇਰਾ ਸੁਝਾਅ ਹੈ ਕਿ ਉਹ ਸਾਡੇ ਵਿਧਾਇਕਾਂ ਦੀ ਬਜਾਏ ਆਪਣੇ ਵਿਧਾਇਕਾਂ ਵੱਵ ਧਿਆਨ ਦੇਣ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ‘ਆਪ’ ਨੂੰ ਸਖ਼ਤ ਮਿਹਨਤ ਅਤੇ ਲਗਨ ਨਾਲ ਬਣਾਇਆ ਹੈ, ਸਾਡੇ ਵਿੱਚ ਦਲ-ਬਦਲੂ ਦਾ ਸੱਭਿਆਚਾਰ ਨਹੀਂ ਹੈ। ਮਾਨ ਨੇ ਕਿਹਾ ਕਿ ਦੂਜੀਆਂ ਪਾਰਟੀਆਂ ਦੇ ਉਲਟ, ‘ਆਪ’ ਸੱਚੀ ਸੇਵਾ ਅਤੇ ਵਿਕਾਸ ‘ਤੇ ਕੇਂਦ੍ਰਿਤ ਹੈ।
ਮੁੱਖ ਮੰਤਰੀ ਨੇ ਦਿੱਲੀ ਚੋਣਾਂ ਦੌਰਾਨ ਦਰਪੇਸ਼ ਚੁਣੌਤੀਆਂ, ਜਿਨ੍ਹਾਂ ਵਿੱਚ ਵੋਟਰਾਂ ਨੂੰ ਰਿਸ਼ਵਤ ਦੇਣਾ ਅਤੇ ਭਾਜਪਾ ਵੱਲੋਂ ਡਰਾਉਣਾ ਸ਼ਾਮਲ ਹੈ, ‘ਤੇ ਵੀ ਵਿਚਾਰ ਕੀਤਾ। ਉਨ੍ਹਾਂ ਕਿਹਾ “ਅਸੀਂ ਪੈਸੇ ਜਾਂ ਡਰ ਨਾਲ ਚੋਣਾਂ ਨਹੀਂ ਜਿੱਤਦੇ; ਅਸੀਂ ਪਿਆਰ ਨਾਲ ਜਿੱਤਦੇ ਹਾਂ। ਲੋਕਾਂ ਦਾ ਫੈਸਲਾ ਸਰਵਉੱਚ ਹੈ ਅਤੇ ਅਸੀਂ ਇਸਦਾ ਸਤਿਕਾਰ ਕਰਦੇ ਹਾਂ। ਰੁਕਾਵਟਾਂ ਦੇ ਬਾਵਜੂਦ, ਜਨਤਾ ਦੀ ਸੇਵਾ ਕਰਨ ਦਾ ਸਾਡਾ ਇਰਾਦਾ ਅਡੋਲ ਹੈ,”
ਪੰਜਾਬ ਪੁਲਿਸ ਸਿਆਸੀ ਦਬਾਅ ਅਤੇ ਪ੍ਰਭਾਵ ਤੋਂ ਮੁਕਤ ਕੰਮ ਕਰਦੀ ਹੈ, ਅਸੀਂ ‘ਪਰਚਾ ਕੱਲਚਰ’ ਨੂੰ ਖਤਮ ਕੀਤਾ: ਮੁੱਖ ਮੰਤਰੀ ਮਾਨ
ਪੰਜਾਬ ਵਿੱਚ ਮਜ਼ਬੂਤ ਕਾਨੂੰਨ ਵਿਵਸਥਾ, ਵਧਦਾ ਨਿਵੇਸ਼ ਇਸ ਨੂੰ ਦਰਸਾਉਂਦਾ ਹੈ: ਮੁੱਖ ਮੰਤਰੀ ਮਾਨ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ‘ਆਪ’ ਸਰਕਾਰ ਵਿੱਚ ਪੰਜਾਬ ਪੁਲਿਸ ਬਿਨਾਂ ਕਿਸੇ ਰਾਜਨੀਤਿਕ ਦਬਾਅ ਜਾਂ ਪ੍ਰਭਾਵ ਦੇ ਕੰਮ ਕਰ ਰਹੀ ਹੈ। ਮਾਨ ਨੇ ਕਿਹਾ, “ਅਸੀਂ ‘ਪਰਚਾ ਕਲਚਰ’ ਨੂੰ ਖਤਮ ਕਰ ਦਿੱਤਾ ਹੈ।” ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਵਿੱਚ ਸੁਧਾਰ ਨੇ ਨਾ ਸਿਰਫ਼ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਹੈ ਬਲਕਿ ਰਾਜ ਵਿੱਚ ਮਹੱਤਵਪੂਰਨ ਨਿਵੇਸ਼ ਵੀ ਆਕਰਸ਼ਿਤ ਕੀਤਾ ਹੈ।
“ਪੰਜਾਬ ਵਿੱਚ ਆਉਣ ਵਾਲੇ ਨਿਵੇਸ਼ਕਾਂ ਦੀ ਵੱਧ ਰਹੀ ਗਿਣਤੀ ਸਾਡੇ ਸ਼ਾਸਨ ਵਿੱਚ ਵਿਸ਼ਵਾਸ ਦਾ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਤਰੱਕੀ ਲਈ ਇੱਕ ਮਜ਼ਬੂਤ ਕਾਨੂੰਨ ਅਤੇ ਵਿਵਸਥਾ ਪ੍ਰਣਾਲੀ ਜ਼ਰੂਰੀ ਹੈ ਅਤੇ ਸਾਨੂੰ ਇੱਕ ਅਜਿਹਾ ਮਾਹੌਲ ਬਣਾਉਣ ‘ਤੇ ਮਾਣ ਹੈ ਜਿੱਥੇ ਕਾਰੋਬਾਰ ਸੁਰੱਖਿਅਤ ਮਹਿਸੂਸ ਕਰਦੇ ਹਨ ਅਤੇ ਨਿਵੇਸ਼ ਕਰਨ ਲਈ ਉਤਸ਼ਾਹਿਤ ਹੁੰਦੇ ਹਨ,” ਮਾਨ ਨੇ ਪੰਜਾਬ ਨੂੰ ਵਿਕਾਸ ਦਾ ਰਾਸ਼ਟਰੀ ਮਾਡਲ ਬਣਾਉਣ ਲਈ ਸਰਕਾਰ ਦੀਆਂ ਮਹੱਤਵਾਕਾਂਖੀ ਯੋਜਨਾਵਾਂ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ “ਅਗਲੇ ਦੋ ਸਾਲਾਂ ਵਿੱਚ ਪੰਜਾਬ ਪੂਰੇ ਦੇਸ਼ ਲਈ ਇੱਕ ਉਦਾਹਰਣ ਹੋਵੇਗਾ। ਅਸੀਂ ਪੰਜਾਬ ਵਿੱਚ ਤਰੱਕੀ ਨੂੰ ਤੇਜ਼ ਕਰਨ ਲਈ ਸਿੱਖਿਆ, ਸਿਹਤ ਸੰਭਾਲ ਅਤੇ ਬੁਨਿਆਦੀ ਢਾਂਚੇ ਵਿੱਚ ਦਿੱਲੀ ਦੇ ਦਹਾਕੇ ਲੰਬੇ ਤਜ਼ਰਬੇ ਦੀ ਵਰਤੋਂ ਕਰ ਰਹੇ ਹਾਂ,”
ਉਨ੍ਹਾਂ ਨੇ ਲੋਕਾਂ ਦੀ ਭਲਾਈ ਲਈ ‘ਆਪ’ ਦੇ ਸਮਰਪਣ ‘ਤੇ ਜ਼ੋਰ ਦਿੰਦੇ ਹੋਏ ਕਿਹਾ, “ਸਾਡੀ ਸਰਕਾਰ ਜਨਤਕ ਫੰਡਾਂ ਦੀ ਵਰਤੋਂ ਸਿਰਫ਼ ਜਨਤਕ ਲਾਭ ਲਈ ਕਰਨ ਲਈ ਵਚਨਬੱਧ ਹੈ। ਇਕ-ਇਕ ਵਾਅਦਾ ਪੂਰਾ ਕੀਤਾ ਜਾਵੇਗਾ, ਅਤੇ ਉਹ ਗਾਰੰਟੀਆਂ ਵੀ ਜੋ ਅਸੀਂ ਸਪੱਸ਼ਟ ਤੌਰ ‘ਤੇ ਨਹੀਂ ਕੀਤੀਆਂ ਸਨ, ਉਨ੍ਹਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ।”