शिरोमणि अकाली दल के फिर से अध्यक्ष बने सुखबीर सिंह बादल
….
….
अमृतसर/संघोल-टाइम्स/जगमीत-सिंह/जोबनप्रीत-सिंह/12अप्रैल, 2025 – पूर्व उपमुख्यमंत्री सुखबीर सिंह बादल को आज यहां तेजा सिंह समुंदरी हॉल, अमृतसर में हुए डेलीगेट सत्र में सर्वसम्मति से शिरोमणि अकाली दल का फिर से अध्यक्ष चुन लिया गया। वरिष्ठ नेता बलविंदर सिंह भूंडड़ ने सुखबीर सिंह बादल का नाम पेश किया, जिसकी ताईद परमजीत सिंह सरना ने की और ताईद की मंजूरी महेशइंदर सिंह गेरेवाल ने दी।
जिक्रनीय है कि दिसंबर 2008 में सुखबीर सिंह बादल पार्टी के अध्यक्ष बने थे, 16 नवंबर 2024 को उन्होंने इस पद से इस्तीफा दे दिया था, जो 10 जनवरी 2025 को मंजूर हुआ। सुखबीर बादल ने 16 नवंबर, 2024 को पार्टी अध्यक्ष के पद से इस्तीफा दिया था लेकिन वे अध्यक्ष पद के लिए पार्टी कार्यकर्ताओं के पसंदीदा उम्मीदवार थे।
डेलीगेट्स ने किसी अन्य उम्मीदवार का नाम पेश नहीं किया, जिसके बाद पार्टी के मुख्य चुनाव अधिकारी गुलजार सिंह रणीके ने ‘बोले सो निहाल, सत श्री अकाल’ के उदघोष के बीच घोषणा की कि सुखबीर सिंह बादल पार्टी अध्यक्ष चुने गए हैं। डेलीगेट्स ने पार्टी की नई कार्यकारी कमेटी के गठन के लिए भी अध्यक्ष को अधिकार सौंपे। अध्यक्ष के रूप में चुनाव के बाद डेलीगेट्स को संबोधित करते हुए बादल ने कहा कि मैं आपको यह पक्का वादा करता हूं कि खालसा पंथ, पंजाब और शिरोमणि अकाली दल की मान-सम्मान और आन-भग को लेकर कोई समझौता नहीं होगा। पंथक एकता का सन्देश देते हुए उन्होंने अकाली दल से दूर गए नेताओं से अपील की कि आपसी मतभेद भुलाकर अकाली दल के बैनर के नीचे पंथक मुख्यधारा में शामिल हों। उन्होंने कहा कि हम खालसा पंथ और पंजाब के प्रति समर्पित हैं।
डेलीगेट्स द्वारा नई कार्यकारी कमेटी के गठन के लिए अध्यक्ष को सौंपे अधिकार
सुखबीर सिंह बादल ने यह भी बताया कि पिछले छह महीनों के दौरान कैसे अकाली दल और इसकी नेतृत्व को समाप्त करने की साजिश रची गई। उन्होंने कहा कि पहले यह साजिश तब शुरू हुई जब पार्टी तीन काले कृषि कानूनों के खिलाफ प्रदर्शन कर रहे किसानों के साथ एकजुटता व्यक्त करते हुए अकाली दल एनडीए से अलग हो गया। उन्होंने कहा कि पिछले छह महीनों के दौरान यह साजिश और तेज हो गई। उन्होंने कहा कि यह बहुत ही दुर्भाग्यपूर्ण है कि जब हम एनडीए से अलग हुए तो केंद्र सरकार ने अपनी कठपुतलियों को आगे काम पर लगा दिया। श्री हजूर साहिब और पटना साहिब प्रबंधक कमेटी बोर्डों का विस्तार करते हुए इन्हें सरकारी नियंत्रण में लाया गया। केंद्र सरकार ने दिल्ली गुरुद्वारा कमेटी के नेताओं को भाजपा में शामिल करवा के इसका नियंत्रण अपने अधीन ले लिया और हरियाणा के लिये अलग गुरुद्वारा कमेटी बना दी गई।
सरदार बादल ने कहा कि यह बहुत ही दुर्भाग्यपूर्ण है कि ‘कौम’ के फैसले ऐसे शक्तियों द्वारा अपनी मर्जी से कराए जाने लगे। उन्होंने कहा कि हमारे सत्कारयोग्य जत्थेदार जिन्हें पंथक हितों के रक्षक के रूप में काम करना चाहिए था, वे भी इन शक्तियों के हाथों में खेलने लगे। उन्होंने कहा कि वे शिरोमणि गुरुद्वारा प्रबंधक कमेटी को बधाई देना चाहते हैं। जिसने हमारे तख्तों से इन सिख विरोधी शक्तियों का ‘कब्जा’ समाप्त करवा दिया।
उन्होंने डेलीगेट्स को आमंत्रित किया कि वे 2027 में अकाली दल को फिर सत्ता में लाने की तैयारी करें और कहा कि एक बार कार्यकर्ताओं ने फैसला ले लिया तो अकाली दल सत्ता में जरूर आएगा। उन्होंने कहा कि मैं भरोसा देता हूं कि आम आदमी पार्टी ने जिस गैंक्स्टर संस्कृति और नशा माफिया की संरक्षकता की है, अकाली सरकार उसे समाप्त करेगी।
उन्होंने यह भी घोषणा की कि अकाली दल सर्वपक्षीय विकास के लिए वचनबद्ध है। उन्होंने कहा कि हम सूबे में उद्योग वापस लाएंगे। हम यह सुनिश्चित करेंगे कि किसानों और कमजोर वर्गों सहित समाज के सभी वर्गों को बनता हक मिले। उन्होंने कहा कि मैं पंजाब को देश का नंबर एक सूबा बनाने के लिए दृढ़ संकल्पित हूं।
नए अध्यक्ष ने पद छोड़ रहे कार्यकारी अध्यक्ष बलविंदर सिंह भूंडड़ द्वारा कठिन समय में पार्टी के लिए किए योगदान की प्रशंसा की। उन्होंने यह भी घोषणा की कि पूर्व मुख्यमंत्री प्रकाश सिंह बादल की बरसी 25 अप्रैल को लंबी में मनाई जाएगी। उन्होंने कहा कि इस मौके पंजाब के सभी जिला मुख्यालयों पर श्री अखंड पाठ साहिब जी के भोग डाले जाएंगे और ऐसे ही कार्यक्रम हरियाणा और दिल्ली में होंगे। इस मौके डेलीगेट सत्र में वरिष्ठ नेता डॉ. दलजीत सिंह चीमा और अन्य वरिष्ठ नेताओं द्वारा 18 प्रस्ताव पेश किए गए जो सर्वसम्मति से मंजूर किए गए।
सुखबीर सिंह बादल की निजी जिंदगी और राजनीतिक सफर
सुखबीर सिंह बादल का जन्म 9 जुलाई 1962 को फरीदकोट में हुआ। उनके पिता पूर्व मुख्यमंत्री प्रकाश सिंह बादल पंजाब की राजनीति के बाबा के नाम से जाने जाते थे, उनकी माता का नाम सुरिंदर कौर बादल है। सुखबीर सिंह बादल की पढ़ाई लॉरेंस स्कूल सनावर से हुई, जबकि उन्होंने पंजाब यूनिवर्सिटी चंडीगढ़ से MA इकोनॉमिक्स की डिग्री हासिल की। सुखबीर सिंह बादल ने लॉस एंजेलेस में कैलिफ़ोर्निया स्टेट यूनिवर्सिटी से MBA की डिग्री हासिल की। सुखबीर बादल की जीवन संगिनी हरसिमरत कौर बादल हैं। उनके एक पुत्र और दो पुत्रियाँ हैं।
सुखबीर सिंह बादल जलालाबाद से विधायक भी रह चुके हैं और पंजाब के दो बार डिप्टी मुख्यमंत्री बने। 1996 में वह फरीदकोट से लोकसभा का चुनाव जीते, 1998 में फिर से फरीदकोट से लोकसभा सांसद बने, 1998 में वे Union Minister of State for Industry भी रहे। 2001 में सुखबीर सिंह बादल राज्य सभा सदस्य भी रहे। 2004 में फिर से फरीदकोट से लोकसभा सदस्य बने, 2008 में शिरोमणि अकाली दल के अध्यक्ष बने। 2009 में पंजाब के उपमुख्यमंत्री बने। सुखबीर सिंह बादल 2017 में फिर से जलालाबाद से जीत हासिल कर विधायक बने, 2019 में फिरोजपुर से भी लोकसभा सांसद रहे हैं।
—-00—-
ਸ਼੍ਰੋਮਣੀ ਅਕਾਲੀ ਦਲ ਦੇ ਮੁੜ ਪ੍ਰਧਾਨ ਬਣੇ ਸੁਖਬੀਰ ਸਿੰਘ ਬਾਦਲ
ਅੰਮ੍ਰਿਤਸਰ/SANGHOL-TIMES/JAGMEET-SINGH/12APRIL, 2P25 –
ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਅੱਜ ਇਥੇ ਤੇਜਾ ਸਿੰਘ ਸਮੁੰਦਰੀ ਹਾਲ ਅੰਮ੍ਰਿਤਸਰ ਵਿੱਚ ਹੋਏ ਡੈਲੀਗੇਟ ਸੈਸ਼ਨ ਵਿੱਚ ਸਰਬਸੰਮਤੀ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਮੁੜ ਪ੍ਰਧਾਨ ਚੁਣ ਲਿਆ ਗਿਆ। ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਸੁਖਬੀਰ ਸਿੰਘ ਬਾਦਲ ਦਾ ਨਾਂ ਪੇਸ਼ ਕੀਤਾ ਜਿਸਦੀ ਤਾਈਦ ਪਰਮਜੀਤ ਸਿੰਘ ਸਰਨਾ ਨੇ ਕੀਤੀ ਤੇ ਤਾਈਦ ਦੀ ਮਜੀਦ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕੀਤੀ।
ਜ਼ਿਕਰਯੋਗ ਹੈ ਕਿ ਦਸੰਬਰ 2008 ’ਚ ਸੁਖਬੀਰ ਸਿੰਘ ਬਾਦਲ ਪਾਰਟੀ ਦੇ ਪ੍ਰਧਾਨ ਬਣੇ ਸਨ, 16 ਨਵੰਬਰ 2024 ਨੂੰ ਉਨ੍ਹਾਂ ਨੇ ਇਸ ਅਹੁੱਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ, ਜੋਕਿ 10 ਜਨਵਰੀ 2025 ਨੂੰ ਮਨਜ਼ੂਰ ਹੋਇਆ ਸੀ। ਸੁਖਬੀਰ ਬਾਦਲ ਨੇ 16 ਨਵੰਬਰ, 2024 ਨੂੰ ਪਾਰਟੀ ਪ੍ਰਧਾਨ ਦੇ ਅਹੁੱਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਪਰ ਉਹ ਪ੍ਰਧਾਨ ਦੇ ਅਹੁੱਦੇ ਲਈ ਪਾਰਟੀ ਵਰਕਰਾਂ ਦੇ ਮਨਪਸੰਦ ਉਮੀਦਵਾਰ ਸਨ।
ਡੈਲੀਗੇਟਸ ਨੇ ਕਿਸੇ ਹੋਰ ਉਮੀਦਵਾਰ ਦਾ ਨਾਂ ਪੇਸ਼ ਨਹੀਂ ਕੀਤਾ ਜਿਸ ਮਗਰੋਂ ਪਾਰਟੀ ਦੇ ਮੁੱਖ ਚੋਣ ਅਫ਼ਸਰ ਗੁਲਜ਼ਾਰ ਸਿੰਘ ਰਣੀਕੇ ਨੇ ’ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੀ ਗੂੰਜ ਵਿੱਚ ਐਲਾਨ ਕੀਤਾ ਕਿ ਸੁਖਬੀਰ ਸਿੰਘ ਬਾਦਲ ਪਾਰਟੀ ਪ੍ਰਧਾਨ ਚੁਣੇ ਗਏ ਹਨ।ਡੈਲੀਗੇਟਸ ਨੇ ਪਾਰਟੀ ਦੀ ਨਵੀਂ ਵਰਕਿੰਗ ਕਮੇਟੀ ਦੇ ਗਠਨ ਲਈ ਵੀ ਪ੍ਰਧਾਨ ਨੂੰ ਅਧਿਕਾਰ ਸੌਂਪੇ।ਪ੍ਰਧਾਨ ਵੱਜੋਂ ਚੋਣ ਉਪਰੰਤ ਡੈਲੀਗੇਟਸ ਨੂੰ ਸੰਬੋਧਨ ਕਰਦਿਆਂ ਬਾਦਲ ਨੇ ਕਿਹਾ ਕਿ ਮੈਂ ਤੁਹਾਨੂੰ ਇਹ ਪੱਕਾ ਵਾਅਦਾ ਕਰਦਾ ਹਾਂ ਕਿ ਖਾਲਸਾ ਪੰਥ, ਪੰਜਾਬ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮਾਣ ਸਨਮਾਨ ਤੇ ਅਣਖ਼ ਦੇ ਮਾਮਲੇ ’ਚ ਉਹ ਕਦੇ ਕੋਈ ਸਮਝੌਤਾ ਨਹੀਂ ਕਰਨਗੇ। ਵਡੇਰੀ ਪੰਥਕ ਏਕਤਾ ਦਾ ਸੱਦਾ ਦਿੰਦਿਆਂ ਉਹਨਾਂ ਨੇ ਅਕਾਲੀ ਦਲ ਤੋਂ ਦੂਰ ਗਏ ਆਗੂਆਂ ਨੂੰ ਅਪੀਲ ਕੀਤੀ ਕਿ ਆਪਸੀ ਮਤਭੇਦ ਭੁਲਾ ਕੇ ਅਕਾਲੀ ਦਲ ਦੇ ਬੈਨਰ ਹੇਠ ਪੰਥਕ ਮੁੱਖ ਧਾਰਾ ਵਿਚ ਸ਼ਾਮਲ ਹੋਣ। ਉਹਨਾਂ ਕਿਹਾ ਕਿ ਅਸੀਂ ਖਾਲਸਾ ਪੰਥ ਤੇ ਪੰਜਾਬ ਪ੍ਰਤੀ ਸਮਰਪਿਤ ਹਾਂ।
ਡੈਲੀਗੇਟਸ ਵੱਲੋਂ ਨਵੀਂ ਵਰਕਿੰਗ ਕਮੇਟੀ ਦੇ ਗਠਨ ਲਈ ਪ੍ਰਧਾਨ ਨੂੰ ਸੌਂਪੇ ਅਧਿਕਾਰ
ਸੁਖਬੀਰ ਸਿੰਘ ਬਾਦਲ ਨੇ ਇਹ ਵੀ ਦੱਸਿਆ ਕਿ ਪਿਛਲੇ ਛੇ ਮਹੀਨਿਆਂ ਦੌਰਾਨ ਕਿਵੇਂ ਅਕਾਲੀ ਦਲ ਅਤੇ ਇਸਦੀ ਲੀਡਰਸ਼ਿਪ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਰਚੀ ਗਈ। ਉਹਨਾਂ ਕਿਹਾ ਕਿ ਪਹਿਲਾਂ ਇਹ ਸਾਜ਼ਿਸ਼ ਉਦੋਂ ਸ਼ੁਰੂ ਹੋਈ ਜਦੋਂ ਪਾਰਟੀ ਤਿੰਨ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਰੋਸ ਪ੍ਰਗਟ ਕਰ ਰਹੇ ਕਿਸਾਨਾਂ ਨਾਲ ਇਕਜੁੱਟਤਾ ਪ੍ਰਗਟ ਕਰਦਿਆਂ ਅਕਾਲੀ ਦਲ ਐਨਡੀਏ ਨਾਲੋਂ ਵੱਖ ਹੋਈ। ਉਹਨਾਂ ਕਿਹਾ ਕਿ ਪਿਛਲੇ ਛੇ ਮਹੀਨਿਆਂ ਦੌਰਾਨ ਇਹ ਸਾਜ਼ਿਸ਼ ਹੋਰ ਤੇਜ਼ ਹੋਈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਜਦੋਂ ਅਸੀਂ ਐਨਡੀਏ ਨਾਲੋਂ ਵੱਖ ਹੋਏ ਤਾਂ ਕੇਂਦਰ ਸਰਕਾਰ ਨੇ ਆਪਣੀਆਂ ਕਠਪੁਤਲੀਆਂ ਅੱਗੇ ਕੰਮ ’ਤੇ ਲਗਾ ਦਿੱਤੀਆਂ। ਸ੍ਰੀ ਹਜ਼ੂਰ ਸਾਹਿਬ ਅਤੇ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਬੋਰਡਾਂ ਦਾ ਵਿਸਥਾਰ ਕਰਦਿਆਂ ਇਹਨਾਂ ਨੂੰ ਸਰਕਾਰੀ ਕੰਟਰੋਲ ਹੇਠ ਲਿਆਂਦਾ ਗਿਆ। ਕੇਂਦਰ ਸਰਕਾਰ ਨੇ ਦਿੱਲੀ ਗੁਰਦੁਆਰਾ ਕਮੇਟੀ ਦੇ ਆਗੂਆਂ ਨੂੰ ਭਾਜਪਾ ਵਿੱਚ ਸ਼ਾਮਲ ਕਰਵਾ ਕੇ ਇਸਦਾ ਕੰਟਰੋਲ ਆਪਣੇ ਹੇਠ ਲੈ ਲਿਆ ਤੇ ਹਰਿਆਣਾ ਲਈ ਵੱਖਰੀ ਗੁਰਦੁਆਰਾ ਕਮੇਟੀ ਬਣਾ ਦਿੱਤੀ ਗਈ।
ਸਰਦਾਰ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ’ਕੌਮ’ ਦੇ ਫ਼ੈਸਲੇ ਅਜਿਹੀਆਂ ਤਾਕਤਾਂ ਵੱਲੋਂ ਆਪਣੀ ਮਰਜ਼ੀ ਨਾਲ ਕਰਵਾਏ ਜਾਣ ਲੱਗੇ। ਉਹਨਾਂ ਕਿਹਾ ਕਿ ਸਾਡੇ ਸਤਿਕਾਰਯੋਗ ਜੱਥੇਦਾਰ ਜਿਹਨਾਂ ਨੂੰ ਪੰਥਕ ਹਿੱਤਾਂ ਦੇ ਰਾਖੇ ਵੱਜੋਂ ਕੰਮ ਕਰਨਾ ਚਾਹੀਦਾ ਸੀ, ਉਹ ਵੀ ਇਹਨਾਂ ਤਾਕਤਾਂ ਦੇ ਹੱਥਾਂ ਵਿੱਚ ਖੇਡਣ ਲੱਗ ਪਏ। ਉਹਨਾਂ ਕਿਹਾ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਧਾਈ ਦੇਣਾ ਚਾਹੁੰਦੇ ਹਨ। ਜਿਸਨੇ ਸਾਡੇ ਤਖ਼ਤਾਂ ਤੋਂ ਇਹਨਾਂ ਸਿੱਖ ਵਿਰੋਧੀ ਤਾਕਤਾਂ ਦਾ ’ਕਬਜ਼ਾ’ ਖ਼ਤਮ ਕਰਵਾਇਆ।
ਉਹਨਾਂ ਨੇ ਡੈਲੀਗੇਟਸ ਨੂੰ ਸੱਦਾ ਦਿੱਤਾ ਕਿ ਉਹ 2027 ਵਿੱਚ ਅਕਾਲੀ ਦਲ ਨੂੰ ਮੁੜ ਸੱਤਾ ਵਿੱਚ ਲਿਆਉਣ ਦੀ ਤਿਆਰੀ ਖਿੱਚਣ ਅਤੇ ਕਿਹਾ ਕਿ ਇੱਕ ਵਾਰ ਵਰਕਰਾਂ ਨੇ ਫ਼ੈਸਲਾ ਲੈ ਲਿਆ ਤਾਂ ਅਕਾਲੀ ਦਲ ਸੱਤਾ ਵਿੱਚ ਜ਼ਰੂਰ ਆਵੇਗਾ। ਉਹਨਾਂ ਕਿਹਾ ਕਿ ਆਪਣੇ ਵੱਲੋਂ ਮੈਂ ਭਰੋਸਾ ਦੁਆਉਂਦਾ ਹਾਂ ਕਿ ਆਮ ਆਦਮੀ ਪਾਰਟੀ ਨੇ ਜਿਸ ਗੈਂਗਸਟਰ ਸਭਿਆਚਾਰ ਤੇ ਨਸ਼ਾ ਮਾਫ਼ੀਆ ਦੀ ਪੁਸ਼ਤਪਨਾਹੀ ਕੀਤੀ ਹੋਈ ਹੈ, ਅਕਾਲੀ ਸਰਕਾਰ ਉਸਨੂੰ ਖ਼ਤਮ ਕਰੇਗੀ।
ਉਹਨਾਂ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਸਰਵ ਪੱਖੀ ਵਿਕਾਸ ਲਈ ਵਚਨਬੱਧ ਹੈ। ਉਹਨਾਂ ਕਿਹਾ ਕਿ ਅਸੀਂ ਸੂਬੇ ਵਿੱਚ ਉਦਯੋਗ ਵਾਪਸ ਲਿਆਵਾਂਗੇ। ਅਸੀਂ ਯਕੀਨੀ ਬਣਾਵਾਂਗੇ ਕਿ ਕਿਸਾਨਾਂ ਤੇ ਕਮਜ਼ੋਰ ਵਰਗਾਂ ਸਹਿਤ ਸਮਾਜ ਦੇ ਸਾਰੇ ਵਰਗਾਂ ਨੂੰ ਬਣਦਾ ਹੱਕ ਮਿਲੇ। ਉਹਨਾਂ ਕਿਹਾ ਕਿ ਮੈਂ ਪੰਜਾਬ ਨੂੰ ਦੇਸ਼ ਦਾ ਨੰਬਰ ਇੱਕ ਸੂਬਾ ਬਣਾਉਣ ਲਈ ਦ੍ਰਿੜ੍ਹ ਸੰਕਲਪ ਹਾਂ।
ਨਵੇਂ ਪ੍ਰਧਾਨ ਨੇ ਅਹੁੱਦਾ ਛੱਡ ਰਹੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਵੱਲੋਂ ਔਖੇ ਵੇਲੇ ਪਾਰਟੀ ਲਈ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ। ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਬਰਸੀ 25 ਅਪ੍ਰੈਲ ਨੂੰ ਲੰਬੀ ਵਿੱਚ ਮਨਾਈ ਜਾਵੇਗੀ। ਉਹਨਾਂ ਕਿਹਾ ਕਿ ਇਸ ਮੌਕੇ ਪੰਜਾਬ ਦੇ ਸਾਰੇ ਜ਼ਿਲ੍ਹਾ ਹੈਡਕੁਆਰਟਰਾਂ ’ਤੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਅਤੇ ਅਜਿਹੇ ਹੀ ਪ੍ਰੋਗਰਾਮ ਹਰਿਆਣਾ ਤੇ ਦਿੱਲੀ ਵਿੱਚ ਹੋਣਗੇ। ਇਸ ਮੌਕੇ ਡੈਲੀਗੇਟ ਸੈਸ਼ਨ ਵਿੱਚ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਤੇ ਹੋਰ ਸੀਨੀਅਰ ਆਗੂਆਂ ਵੱਲੋਂ 18 ਮਤੇ ਪੇਸ਼ ਕੀਤੇ ਗਏ ਜੋ ਸਰਬਸੰਮਤੀ ਨਾਲ ਪ੍ਰਵਾਨ ਕੀਤੇ ਗਏ।
ਸੁਖਬੀਰ ਸਿੰਘ ਬਾਦਲ ਦੀ ਨਿੱਜ਼ੀ ਜ਼ਿੰਦਗੀ ਤੇ ਸਿਆਸੀ ਸਫ਼ਰ
ਸੁਖਬੀਰ ਸਿੰਘ ਬਾਦਲ ਦਾ ਜਨਮ 9 ਜੁਲਾਈ 1962 ਨੂੰ ਫ਼ਰੀਦਕੋਟ ‘ਚ ਹੋਇਆ। ਉਨ੍ਹਾਂ ਦੇ ਪਿਤਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਅਖਵਾਉਂਦੇ ਸਨ, ਉਨ੍ਹਾਂ ਦੀ ਮਾਤਾ ਦਾ ਨਾਂ ਸੁਰਿੰਦਰ ਕੌਰ ਬਾਦਲ ਹੈ। ਸੁਖਬੀਰ ਸਿੰਘ ਬਾਦਲ ਦੀ ਪੜ੍ਹਾਈ ਲਾਰੈਂਸ ਸਕੂਲ ਸਨਾਵਰ ਤੋਂ ਹੋਈ, ਜਦਕਿ ਉਨ੍ਹਾਂ ਨੇ ਪੰਜਾਬ ਯੂਨੀਵਰਿਸਟੀ ਚੰਡੀਗੜ੍ਹ ਤੋਂ MA ECONOMIC ਦੀ ਡਿਗਰੀ ਹਾਸਲ ਕੀਤੀ। ਸੁਖਬੀਰ ਸਿੰਘ ਬਾਦਲ ਨੇ ਲਾਸ ਏਂਜਲਸ ‘ਚ CALIFORNIA STATE OF UNIVERSITY ਤੋਂ ਕੀਤੀ MBA ਦੀ ਡਿਗਰੀ ਹਾਸਲ ਕੀਤੀ। ਸੁਖਬੀਰ ਬਾਦਲ ਦੀ ਜੀਵਨ ਸਾਥਣ ਹਰਸਿਮਰਤ ਕੌਰ ਬਾਦਲ ਹਨ। ਉਨ੍ਹਾਂ ਦਾ ਇੱਕ ਪੁੱਤਰ ਤੇ ਦੋ ਧੀਆਂ ਹਨ।
ਸੁਖਬੀਰ ਸਿੰਘ ਬਾਦਲ ਜਲਾਲਾਬਾਦ ਤੋਂ ਵਿਧਾਇਕ ਵੀ ਰਹਿ ਚੁੱਕੇ ਹਨ ਤੇ ਪੰਜਾਬ ਦੇ 2 ਵਾਰ ਡਿਪਟੀ ਮੁੱਖ ਮੰਤਰੀ ਬਣੇ। 1996 ਵਿੱਚ ਉਹ ਫ਼ਰੀਦਕੋਟ ਤੋਂ ਲੋਕ ਸਭਾ ਦੀ ਚੋਣ ਜਿੱਤੇ, 1998 ‘ਚ ਮੁੜ ਤੋਂ ਫ਼ਰੀਦਕੋਟ ਤੋਂ ਹੀ ਲੋਕ ਸਭਾ ਐਮਪੀ ਬਣੇ, 1998 ‘ਚ ਉਹ Union Minister of State for Industry ਵੀ ਰਹੇ। 2001 ‘ਚ ਸੁਖਬੀਰ ਸਿੰਘ ਬਾਦਲ ਰਾਜ ਸਭਾ ਮੈਂਬਰ ਵੀ ਰਹੇਂ ਹਨ। 2004 ‘ਚ ਮੁੜ ਤੋਂ ਫ਼ਰੀਦਕੋਟ ਤੋਂ ਲੋਕ ਸਭਾ ਮੈਂਬਰ ਬਣੇ, 2008 ‘ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ । 2009 ‘ਚ ਪੰਜਾਬ ਦੇ ਉਪ ਮੁੱਖ ਮੰਤਰੀ ਬਣੇ। ਸੁਖਬੀਰ ਸਿੰਘ ਬਾਦਲ 2017 ‘ਚ ਮੁੜ ਤੋਂ ਜਲਾਲਾਬਾਦ ਤੋਂ ਜਿੱਤ ਹਾਸਲ ਕਰਕੇ ਵਿਧਾਇਕ ਬਣੇ, 2019 ‘ਚ ਫ਼ਿਰੋਜ਼ਪੁਰ ਤੋਂ ਮੁੜ ਲੋਕ ਸਭਾ ਐਮਪੀ ਵੀ ਰਹੇ ਹਨ।
