
स्वास्थ्य सुविधाओं के निरीक्षण के दौरान स्वास्थ्य मंत्री ने डॉक्टरों को स्वास्थ्य सेवाओं की गुणवत्तता यकीनी बनाने के लिये कहा
स्वास्थ्य मंत्री डॉ. बलबीर सिंह ने अर्बन एस्टेट पटियाला के आम आदमी क्लिनिक और सिविल अस्पताल राजपुरा में मरीजों की देखभाल संबंधी सुविधाओं का लिया जायज़ा
मुख्यमंत्री भगवंत सिंह मान की अगुवाई में मरीजों ने मुफ्त दवाइयों, डायग्नोस्टिक टेस्टों और बेहतर स्वास्थ्य सेवाओं पर जतायी संतुष्टि
….
चंडीगढ़/पटियाला/SANGHOL-TIMES/JAGMEET-SINGH/24 अप्रैल,2025 –
पंजाब सरकार की अपने नागरिकों को मानक और निर्बाध स्वास्थ्य सुविधाएं मुहैया करवाने की प्रतिबद्धता की पुष्टि करते हुए स्वास्थ्य एवं परिवार कल्याण मंत्री डॉ. बलबीर सिंह ने आज अर्बन एस्टेट, पटियाला में आम आदमी क्लिनिक और सिविल अस्पताल राजपुरा में आकस्मिक निरीक्षण किया।
अपने दौरे के दौरान स्वास्थ्य मंत्री ने मरीजों की सेहत के बारे में जानने और सरकारी स्वास्थ्य देखभाल केंद्रों में दी जा रही सुविधाओं के बारे में फीडबैक इकट्ठा करने के लिए उनसे बातचीत की। मरीजों ने मुख्यमंत्री भगवंत सिंह मान की अगुवाई में किए गए महत्वपूर्ण सुधारों की प्रशंसा करते हुए डॉक्टरों की देखभाल पर संतोष जताया।
यह पता लगने पर कि रोजाना 90-95 मरीज आम आदमी क्लिनिक में डॉक्टर की सुविधाएं लेने आ रहे हैं, डॉ. बलबीर सिंह ने बताया कि स्वास्थ्य देखभाल बुनियादी ढांचे को मजबूत करने के सरकार के प्रयासों के चलते लोगों का विश्वास पुनः बहाल हुआ है और अब नागरिक अधिक भरोसेमंद और लागत-प्रभावी इलाज के लिए सरकारी सुविधाओं में इलाज लेने को प्राथमिकता दे रहे हैं। उल्लेखनीय है कि प्रदेश भर के 881 आम आदमी क्लिनिकों पर 80 प्रकार की दवाइयाँ और 38 प्रकार के डायग्नोस्टिक टेस्ट मुफ्त किए जा रहे हैं।
डॉ. बलबीर सिंह ने कहा कि आम आदमी क्लिनिक और सिविल अस्पताल पंजाब की स्वास्थ्य देखभाल प्रणाली की नुहार को बदल रहे हैं। उन्होंने आगे कहा कि प्रदेश सरकार का उद्देश्य यह सुनिश्चित करना है कि हर नागरिक को बिना किसी परेशानी के समय पर, सुचारू और मुफ्त डॉक्टरी सेवाएं प्राप्त हों।
राजपुरा सिविल अस्पताल में, जहाँ कई मरीज स्वास्थ्य सेवाएं ले रहे थे, स्वास्थ्य मंत्री ने सरकारी स्वास्थ्य देखभाल में लोगों के बढ़ते विश्वास पर खुशी प्रकट की। मेडिसिन ओपीडी और फार्मेसी के बाहर मरीजों की भीड़ को देखकर डॉ. बलबीर सिंह ने अधिकारियों को तुरंत बेहतर कतार प्रणालियों के लिए नर्सिंग और आईटीआई छात्रों को तैनात कर भीड़ प्रबंधन को अनुकूल बनाने के निर्देश दिए। उन्होंने सरकारी सुविधाओं के लिए अतिरिक्त फार्मा अधिकारी और सहायक स्टाफ उपलब्ध करवाने का भरोसा भी दिया, ताकि स्वास्थ्य देखभाल संबंधी कार्यों को और सुचारू ढंग से किया जा सके।
स्वास्थ्य मंत्री ने अधिकारियों को मरीजों की देखभाल के लिए उच्च मानकों को बनाए रखने और सभी सुविधाएं सुचारू ढंग से मुहैया कराने के लिए कहा। उन्होंने लापरवाही के प्रति सरकार की जीरो-टॉलरेंस नीति को दोहराया और सेवा प्रदान करने वालों की तरफ से किसी भी प्रकार की कोताही के विरुद्ध सख्त कार्रवाई की चेतावनी भी दी।
——–
GOVT DOCTORS TOLD TO ENSURE QUALITY HEALTHCARE AS HEALTH MINISTER INSPECTS HEALTH FACILITIES IN PATIALA
— HM Dr. Balbir Singh reviews patient care facilities at Aam Aadmi Clinic in Urban Estate Patiala and Civil Hospital Rajpura
— Patients express satisfaction with free medicines, diagnostic tests, and improved healthcare services under CM Bhagwant Singh Mann’s leadership
Chandigarh/Patiala, April 24:
Reaffirming the Punjab Government’s commitment to providing quality and hassle-free healthcare facilities to its citizens, Health and Family Welfare Minister Dr Balbir Singh on Thursday conducted a surprise inspection at Aam Aadmi Clinic at Urban Estate in Patiala and Civil Hospital Rajpura.
During his visit, the Health Minister interacted with patients to assess their well-being and gather feedback on the facilities being provided at government healthcare centres. Patients expressed satisfaction with the medical care, acknowledging the significant improvements made under the leadership of Chief Minister Bhagwant Singh Mann.
Noting that 90-95 patients visiting the Aam Aadmi Clinic daily to avail medical facilities, Dr Balbir Singh emphasised that the government’s efforts to strengthen healthcare infrastructure have restored public trust, with more people now preferring government facilities for reliable and cost-effective treatment. Notably, as many as 80 types of medicines and 38 types of diagnostic tests are being provided free of cost at 881 Aam Aadmi Clinics across the state.
“The Aam Aadmi Clinics and Civil Hospitals are transforming Punjab’s healthcare system. Our aim is to ensure that every citizen receives timely, efficient, and free medical services without any inconvenience,” said Dr Balbir Singh.
At Rajpura Civil Hospital, the Health Minister witnessed the growing public confidence in government healthcare, with a number of patients availing services. Pointing out patient rush outside the Medicine OPD and Pharmacy, Dr Balbir Singh immediately directed officials to optimise crowd management by deploying nursing and ITI students for better queue systems. He also assured additional pharma officers and support staff to further streamline operations at the facility.
Meanwhile, the Health Minister directed officials to maintain high standards of patient care and ensure that all facilities function smoothly. He reiterated the government’s zero-tolerance policy towards negligence and warned of strict action against any lapses in service delivery.
——-
ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ
ਸਿਹਤ ਸਹੂਲਤਾਂ ਦੇ ਨਿਰੀਖਣ ਦੌਰਾਨ ਸਿਹਤ ਮੰਤਰੀ ਨੇ ਸਰਕਾਰੀ ਡਾਕਟਰਾਂ ਨੂੰ ਸਿਹਤ ਸੇਵਾਵਾਂ ਦੀ ਗੁਣਵੱਤਾ ਯਕੀਨੀ ਬਣਾਉਣ ਲਈ ਕਿਹਾ
— ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅਰਬਨ ਅਸਟੇਟ ਪਟਿਆਲਾ ਦੇ ਆਮ ਆਦਮੀ ਕਲੀਨਿਕ ਅਤੇ ਸਿਵਲ ਹਸਪਤਾਲ ਰਾਜਪੁਰਾ ਵਿਖੇ ਮਰੀਜ਼ਾਂ ਦੀ ਦੇਖਭਾਲ ਸਬੰਧੀ ਸਹੂਲਤਾਂ ਦਾ ਲਿਆ ਜਾਇਜ਼ਾ
— ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਮਰੀਜ਼ਾਂ ਨੇ ਮੁਫ਼ਤ ਦਵਾਈਆਂ, ਡਾਇਗਨੌਸਟਿਕ ਟੈਸਟਾਂ ਅਤੇ ਬਿਹਤਰ ਸਿਹਤ ਸੇਵਾਵਾਂ ‘ਤੇ ਪ੍ਰਗਟਾਈ ਸੰਤੁਸ਼ਟੀ
ਚੰਡੀਗੜ੍ਹ/ਪਟਿਆਲਾ, 24 ਅਪ੍ਰੈਲ:
ਪੰਜਾਬ ਸਰਕਾਰ ਦੀ ਆਪਣੇ ਨਾਗਰਿਕਾਂ ਨੂੰ ਮਿਆਰੀ ਅਤੇ ਨਿਰਵਿਘਨ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਦੀ ਪੁਸ਼ਟੀ ਕਰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਅਰਬਨ ਅਸਟੇਟ, ਪਟਿਆਲਾ ਵਿਖੇ ਆਮ ਆਦਮੀ ਕਲੀਨਿਕ ਅਤੇ ਸਿਵਲ ਹਸਪਤਾਲ ਰਾਜਪੁਰਾ ਵਿਖੇ ਅਚਨਚੇਤ ਨਿਰੀਖਣ ਕੀਤਾ।
ਆਪਣੇ ਦੌਰੇ ਦੌਰਾਨ ਸਿਹਤ ਮੰਤਰੀ ਨੇ ਮਰੀਜ਼ਾਂ ਦੀ ਸਿਹਤ ਬਾਰੇ ਜਾਨਣ ਅਤੇ ਸਰਕਾਰੀ ਸਿਹਤ ਸੰਭਾਲ ਕੇਂਦਰਾਂ ਵਿੱਚ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਫੀਡਬੈਕ ਇਕੱਤਰ ਕਰਨ ਲਈ ਉਨ੍ਹਾਂ ਨਾਲ ਗੱਲਬਾਤ ਕੀਤੀ। ਮਰੀਜ਼ਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕੀਤੇ ਗਏ ਮਹੱਤਵਪੂਰਨ ਸੁਧਾਰਾਂ ਦੀ ਸ਼ਲਾਘਾ ਕਰਦਿਆਂ ਡਾਕਟਰੀ ਦੇਖਭਾਲ ਪ੍ਰਤੀ ਸੰਤੁਸ਼ਟੀ ਪ੍ਰਗਟਾਈ।
ਇਹ ਪਤਾ ਲੱਗਣ ‘ਤੇ ਕਿ ਰੋਜ਼ਾਨਾ 90-95 ਮਰੀਜ਼ ਆਮ ਆਦਮੀ ਕਲੀਨਿਕ ਵਿੱਚ ਡਾਕਟਰੀ ਸਹੂਲਤਾਂ ਲੈਣ ਲਈ ਆ ਰਹੇ ਹਨ, ਤਾਂ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸਿਹਤ ਸੰਭਾਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਸਰਕਾਰ ਦੇ ਯਤਨਾਂ ਸਦਕਾ ਲੋਕਾਂ ਦਾ ਵਿਸ਼ਵਾਸ ਮੁੜ ਬਹਾਲ ਹੋਇਆ ਹੈ ਅਤੇ ਹੁਣ ਨਾਗਰਿਕ ਵਧੇਰੇ ਭਰੋਸੇਯੋਗ ਅਤੇ ਲਾਗਤ-ਪ੍ਰਭਾਵਸ਼ਾਲੀ ਇਲਾਜ ਲਈ ਸਰਕਾਰੀ ਸਹੂਲਤਾਂ ਵਿੱਚ ਇਲਾਜ ਲੈਣ ਨੂੰ ਤਰਜੀਹ ਦੇ ਰਹੇ ਹਨ। ਜ਼ਿਕਰਯੋਗ ਹੈ ਕਿ ਸੂਬੇ ਭਰ ਦੇ 881 ਆਮ ਆਦਮੀ ਕਲੀਨਿਕਾਂ ‘ਤੇ 80 ਕਿਸਮਾਂ ਦੀਆਂ ਦਵਾਈਆਂ ਅਤੇ 38 ਕਿਸਮਾਂ ਦੇ ਡਾਇਗਨੌਸਟਿਕ ਟੈਸਟ ਮੁਫ਼ਤ ਕੀਤੇ ਜਾ ਰਹੇ ਹਨ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਆਮ ਆਦਮੀ ਕਲੀਨਿਕ ਅਤੇ ਸਿਵਲ ਹਸਪਤਾਲ ਪੰਜਾਬ ਦੀ ਸਿਹਤ ਸੰਭਾਲ ਪ੍ਰਣਾਲੀ ਦੀ ਨੁਹਾਰ ਨੂੰ ਬਦਲ ਰਹੇ ਹਨ। ਉਹਨਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਹਰ ਨਾਗਰਿਕ ਨੂੰ ਬਿਨਾਂ ਕਿਸੇ ਪਰੇਸ਼ਾਨੀ ਦੇ ਸਮੇਂ ਸਿਰ, ਸੁਚਾਰੂ ਅਤੇ ਮੁਫਤ ਡਾਕਟਰੀ ਸੇਵਾਵਾਂ ਪ੍ਰਾਪਤ ਹੋਣ।
ਰਾਜਪੁਰਾ ਸਿਵਲ ਹਸਪਤਾਲ ਵਿਖੇ , ਜਿੱਥੇ ਬਹੁਤ ਸਾਰੇ ਮਰੀਜ਼ ਸਿਹਤ ਸੇਵਾਵਾਂ ਲੈ ਰਹੇ ਸਨ, ਸਿਹਤ ਮੰਤਰੀ ਨੇ ਸਰਕਾਰੀ ਸਿਹਤ ਸੰਭਾਲ ਵਿੱਚ ਲੋਕਾਂ ਦੇ ਵਧਦੇ ਵਿਸ਼ਵਾਸ ‘ਤੇ ਖੁਸ਼ੀ ਪ੍ਰਗਟਾਈ। ਮੈਡੀਸਨ ਓਪੀਡੀ ਅਤੇ ਫਾਰਮੇਸੀ ਦੇ ਬਾਹਰ ਮਰੀਜ਼ਾਂ ਦੀ ਭੀੜ ਨੂੰ ਦੇਖਦਿਆਂ ਡਾ. ਬਲਬੀਰ ਸਿੰਘ ਨੇ ਅਧਿਕਾਰੀਆਂ ਨੂੰ ਤੁਰੰਤ ਬਿਹਤਰ ਕਤਾਰ ਪ੍ਰਣਾਲੀਆਂ ਲਈ ਨਰਸਿੰਗ ਅਤੇ ਆਈਟੀਆਈ ਵਿਦਿਆਰਥੀਆਂ ਨੂੰ ਤਾਇਨਾਤ ਕਰਕੇ ਭੀੜ ਪ੍ਰਬੰਧਨ ਨੂੰ ਅਨੁਕੂਲ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਸਰਕਾਰੀ ਸਹੂਲਤਾਂ ਲਈ ਹੋਰ ਫਾਰਮਾ ਅਧਿਕਾਰੀ ਅਤੇ ਸਹਾਇਕ ਸਟਾਫ ਮੁਹੱਈਆ ਕਰਵਾਉਣ ਦਾ ਭਰੋਸਾ ਵੀ ਦਿੱਤਾ, ਤਾਂ ਜੋ ਸਿਹਤ ਸੰਭਾਲ ਸਬੰਧੀ ਕਾਰਜਾਂ ਨੂੰ ਹੋਰ ਸੁਚਾਰੂ ਢੰਗ ਨਾਲ ਕੀਤਾ ਜਾ ਸਕੇ।
ਸਿਹਤ ਮੰਤਰੀ ਨੇ ਅਧਿਕਾਰੀਆਂ ਨੂੰ ਮਰੀਜ਼ਾਂ ਦੀ ਦੇਖਭਾਲ ਲਈ ਉੱਚ ਮਿਆਰਾਂ ਨੂੰ ਬਣਾਈ ਰੱਖਣ ਅਤੇ ਸਾਰੀਆਂ ਸਹੂਲਤਾਂ ਸੁਚਾਰੂ ਢੰਗ ਨਾਲ ਮੁਹੱਈਆ ਕਰਵਾਉਣਾ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਨੇ ਲਾਪਰਵਾਹੀ ਪ੍ਰਤੀ ਸਰਕਾਰ ਦੀ ਜ਼ੀਰੋ-ਟਾਲਰੈਂਸ ਨੀਤੀ ਨੂੰ ਦੁਹਰਾਇਆ ਅਤੇ ਸੇਵਾ ਪ੍ਰਦਾਨ ਕਰਨ ਵਾਲਿਆਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਵਿਰੁੱਧ ਸਖ਼ਤ ਕਾਰਵਾਈ ਦੀ ਚੇਤਾਵਨੀ ਵੀ ਦਿੱਤੀ।
——-00—–