
ਭੈਣ – ਜੀਜਾ, ਪਰਿਵਾਰ ਦੇ 10 ਮੈਂਬਰਾਂ ਦੀ ਮੌਤ ‘ਤੇ ਰੋਇਆ ਅੱਤਵਾਦੀ ਮਸੂਦ ਅਜ਼ਹਰ, ਕਿਹਾ – ਮੈ ਵੀ ਮਰ ਜਾਂਦਾ –
….
ਅੰਮ੍ਰਿਤਸਰ/ਨਵੀਂ ਦਿੱਲੀ/SANGHOL-TIMES/07 ਮਈ,2025( ਮਲਕੀਤ ਸਿੰਘ ਭਾਮੀਆਂ) :- ਪਹਿਲਗਾਮ ਹਮਲੇ ਦੇ ਜਵਾਬ ਵਿੱਚ ਭਾਰਤ ਨੇ ਪਾਕਿਸਤਾਨ ‘ਤੇ ਵੱਡਾ ਹਮਲਾ ਕੀਤਾ ਹੈ। ਇਸ ਹਮਲੇ ਵਿੱਚ, ਭਾਰਤੀ ਹਵਾਈ ਸੈਨਾ ਨੇ ਪੀਓਕੇ ਪਾਕਿਸਤਾਨ ਵਿੱਚ ਅਤੱਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। “ਅਪ੍ਰੇਸ਼ਨ ਸਿੰਦੂਰ” ਤਹਿਤ 25 ਮਿੰਟ ਤੱਕ ਇਹ ਹਮਲਾ ਕੀਤਾ ਗਿਆ ਅਤੇ 9 ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਗਿਆ। ਰਿਪੋਰਟਾਂ ਅਨੁਸਾਰ, ਇੰਨਾਂ ਹਮਲਿਆਂ ਵਿੱਚ ਲੱਗਭਗ 100 ਅੱਤਵਾਦੀ ਮਾਰੇ ਗਏ ਹਨ। ਪਰ ਸੱਭ ਤੋਂ ਵੱਡਾ ਨੁਕਸਾਨ ਅੱਤਵਾਦੀ ਸੰਗਠਨ ਜੈਸ਼ – ਏ – ਮੁਹੰਮਦ ਦੇ ਮੁੱਖੀ ਮਸੂਦ ਅਜ਼ਹਰ ਨੂੰ ਹੋਇਆ ਹੈ। ਇਸ ਹਮਲੇ ਵਿੱਚ ਮਸੂਦ ਅਜ਼ਹਰ ਦੇ ਪਰਿਵਾਰ ਦੇ ਕਈ ਲੋਕ ਮਾਰੇ ਗਏ ਹਨ। ਜਿਸ ਤੋਂ ਬਾਅਦ ਮਸੂਦ ਅਜ਼ਹਰ ਨੇ ਬਿਆਨ ਜਾਰੀ ਕੀਤਾ ਹੈ। ਅਪਣੀਆਂ ਅੱਤਵਾਦੀ ਸਾਜ਼ਿਸ਼ਾਂ ਨਾਲ ਆਮ ਨਾਗਰਿਕਾਂ ਦੀਆਂ ਜਾਨਾਂ ਲੈਣ ਵਾਲਾ ਮਸੂਦ ਅਜ਼ਹਰ ਅੱਜ ਅਪਣੇ ਪਰਿਵਾਰ ਲਈ ਰੋ ਰਿਹਾ ਹੈ। ਹੁਣ ਉਸ ਕੋਲ ਕੁੱਝ ਵੀ ਨਹੀਂ ਬਚਿਆ ਹੈ, ਨਾਹੀ ਉਸਦਾ ਕੋਈ ਪਰਿਵਾਰ ਹੈ ਅਤੇ ਨਾ ਹੀ ਭਾਰਤ ਨੇ ਉਸਦੇ ਟਿਕਾਣੇ ਛੱਡੇ ਹਨ, ਜਿਥੋਂ ਅਤਿਵਾਦੀਆਂ ਨੂੰ ਟਰੇਂਡ ਕਰਿਆ ਕਰਦਾ ਸੀ। ਹੁਣ ਅਜ਼ਹਰ ਕੋਲ ਜਿਉਣ ਲਈ ਕੁੱਝ ਨਹੀਂ ਬਚਿਆ ਅਤੇ ਉਹ ਕਹਿ ਰਿਹਾ ਹੈ ਕਿ ਜੇ ਮੈ ਵੀ ਮਰ ਜਾਂਦਾ ਤਾਂ ਚੰਗਾ ਹੁੰਦਾ। ਉਰਦੂ ਵਿੱਚ ਲਿਖੇ ਇੱਕ ਪੱਤਰ ਵਿੱਚ ਮਸੂਦ ਅਜ਼ਹਰ ਨੇ ਕਿਹਾ ਕਿ ਭਾਰਤ ਵੱਲੋ ਰਾਤ ਨੂੰ ਕੀਤੇ ਗਏ ਹਮਲੇ ਵਿੱਚ, ਮੇਰੇ ਪਰਿਵਾਰ ਦੇ 5 ਮਾਸੂਮ ਬੱਚੇ, ਪਰਦਾਨਸ਼ੀਨ ਔਰਤਾਂ ਅਤੇ ਬਜੁਰਗਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਅਜ਼ਹਰ ਨੇ ਕਿਹਾ ਕਿ ਰਾਤ ਦੇ ਹਮਲੇ ਵਿੱਚ ਮੇਰੇ ਪਰਿਵਾਰ ਦੇ 10 ਮੈਂਬਰ ਸ਼ਹੀਦ ਹੋ ਗਏ, ਜਿਸ ਵਿੱਚ ਮੇਰੀ ਪਿਆਰੀ ਵੱਡੀ ਭੈਣ ਅਤੇ ਉਸਦਾ ਪਤੀ ( ਭਰਾ ) ਸਾਰੇ ਮਾਰੇ ਗਏ, ਪੰਜ ਮਾਸੂਮ ਬੱਚੇ ਮਾਰੇ ਗਏ, ਮੇਰਾ ਭਾਣਜਾ ਅਤੇ ਉਸਦੀ ਪਤਨੀ ਮਾਰੇ ਗਏ, ਹੁਫੈਜਾ ਅਤੇ ਉਨ੍ਹਾਂ ਦੀ ਮਾਂ ਮਾਰੀ ਗਈ, ਅਤੇ ਮੇਰੇ ਦੋ ਪਿਆਰੇ ਸਾਥੀਆਂ ਸਮੇਤ ਕੁੱਲ 14 ਲੋਕ ਮਾਰੇ ਗਏ ਹਨ। ਭਾਰਤ ਨੇ ਪਹੁੰਚਾਈ ਅੱਤਵਾਦ ਨੂੰ ਡੂੰਘੀ ਸੱਟ ! ਸਿਰਫ ਮਸੂਦ ਅਜ਼ਹਰ ਹੀ ਨਹੀਂ,ਭਾਰਤ ਨੇ “ਅਪ੍ਰੇਸ਼ਨ ਸਿੰਦੂਰ” ਰਾਹੀ ਸੈਕੜੇ ਪਾਕਿਸਤਾਨੀ ਅੱਤਵਾਦੀਆਂ ਦੀ ਕਮਰ ਤੋੜ ਦਿੱਤੀ ਹੈ। ਭਾਰਤ ਦੇ ਇਸ ਹਮਲੇ ਵਿੱਚ ਲੱਗਭਗ 100 ਅੱਤਵਾਦੀ ਮਾਰੇ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲਗਾਮ ਹਮਲੇ ਤੋਂ ਬਾਅਦ ਕਿਹਾ ਸੀ ਕਿ ਦੋਸ਼ੀਆਂ ਨੂੰ ਉਨ੍ਹਾਂ ਦੀ ਕਲਪਨਾ ਤੋਂ ਪਰੇ ਸਜ਼ਾ ਦਿੱਤੀ ਜਾਵੇਗੀ ਅਤੇ ਹਮਲੇ ਦੇ 15 ਦਿਨਾਂ ਬਾਅਦ, ਭਾਰਤ ਨੇ ਇਹ ਕਰਕੇ ਇਹ ਸਾਬਤ ਕਰ ਦਿੱਤਾ ਹੈ।