
ਡੇਰਾ ਬਿਆਸ “ਕੋਵਿਡ 19” ਗਾਈਡਲਾਈਨ : ਮੁੜ ਡਰਾਉਣ ਲੱਗਿਆ “ਕੋਰੋਨਾ” ਡੇਰਾ ਬਿਆਸ ਨੇ ਸੰਗਤ ਲਈ ਜਾਰੀ ਕੀਤੀ ਐਡਵਾਇਜ਼ਰੀ
ਡੇਰਾ-ਬਿਆਸ/SANGHOL-TIMES/25ਮਈ,2025(ਮਲਕੀਤ ਸਿੰਘ ਭਾਮੀਆਂ) :- ਮੁੜ ਤੋਂ “ਕੋਵਿਡ” ਅਪਣੇ ਪੈਰ ਪਸਾਰਨ ਲੱਗਿਆ ਹੈ। ਦਿੱਲੀ ‘ਚ ਵੀ ਸਿਹਤ ਵਿਭਾਗ ਵੱਲੋ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। “ਕੋਵਿਡ – 19 ਦੇ ਸੰਭਾਵੀ ਪ੍ਰਕੋਪ ਨੂੰ ਲੈਕੇ ਡੇਰਾ ਬਿਆਸ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਰਾਧਾ ਸੁਆਮੀ ਡੇਰਾ ਬਿਆਸ ਨੇ ਡੇਰੇ ਵਿੱਚ ਰਹਿੰਦੇ ਰਿਹਾਇਸ਼ੀ ਲੋਕਾਂ, ਸਟਾਫ ਅਤੇ ਸੇਵਾ ‘ਤੇ ਆਈ ਸੰਗਤ ਨੂੰ ਨਿਰਦੇਸ਼ ਜਾਰੀ ਕੀਤੇ ਹਨ। ਨੋਟੀਫਿਕੇਸ਼ਨ ਵਿੱਚ ਲਿਖਿਆ ਗਿਆ ਕਿ ਸੰਗਤ ਨੂੰ “ਕੋਵਿਡ” ਦੇ ਪ੍ਰਭਾਵ ਤੋਂ ਬਚਾਅ ਰੱਖਣਾ ਚਾਹੀਦਾ ਹੈ ਅਤੇ ਆਮ ਜਨਤਕ ਥਾਵਾਂ, ਜਿਵੇਂ ਹਸਪਤਾਲ, ਸਤਿਸੰਗ ਘਰ, ਮਾਲ, ਸ਼ਾਪਿੰਗ ਕੰਪਲੈਕਸ ਆਦਿ ਵਰਗੀਆਂ ਜਗ੍ਹਾ ‘ਤੇ ਜਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਡੇਰੇ ਵੱਲੋ ਇਹ ਵੀ ਬੇਨਤੀ ਕੀਤੀ ਗਈ ਹੈ ਕਿ ਉਹ ਮਾਸਕ ਨੂੰ ਪਹਿਨਣਾ ਯਕੀਨੀ ਬਣਾਉਣ ਅਤੇ ਬੁਖਾਰ, ਜੁਖਾਮ ਅਤੇ ਖਾਸੀ ਵਾਲੇ ਮਰੀਜ਼ਾਂ ਤੋਂ ਦੂਰ ਰਹਿਣ ਅਤੇ ਸੈਨੀਟਾਇਜ਼ਰ ਨਾਲ ਹੱਥਾਂ ਨੂੰ ਸਾਫ ਕਰਦੇ ਰਹਿਣ। ਡੇਰਾ ਬਿਆਸ ਦੇ ਸੈਕਟਰੀ ਵੱਲੋ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਜੇਕਰ ਕੋਈ ਇਹੋ ਜਿਹੇ ਲੱਛਣ ਡੇਰਾ ਬਿਆਸ ‘ਚ ਸਥਿਤ ਕਿਸੇ ਨੂੰ ਮਹਿਸੂਸ ਹੋਣ ਤਾਂ ਉਹ ਤੁਰੰਤ ਡੇਰਾ ਹਸਪਤਾਲ ‘ਚ ਜਾਣ ।
—00—-
Dera Beas “Covid 19” Guideline: “Corona” has started to scare again Dera Beas has issued an advisory for the congregation
Dera-Beas/SANGHOL-TIMES/May 25,2025(Malkit-Singh-Bhamia, Translated by Jagmeet Singh): – “Covid” has started to spread its feet again. An advisory has been issued by the Health Department in Delhi as well. “Dera Beas has issued a notification regarding the possible outbreak of Covid – 19. According to the information received, Radha Swami Dera Beas has issued instructions to the residents, staff and congregation living in the dera. The notification states that the congregation should be protected from the effects of “Covid” and should avoid going to public places like hospitals, satsang houses, malls, shopping complexes etc. Apart from this, the Dera has also requested that they ensure wearing masks and stay away from patients with fever, cold and cough and keep cleaning their hands with sanitizer. This notification has been issued by the Secretary of Dera Beas and it has been said that if anyone in Dera Beas feels any such symptoms, they should immediately go to the Dera Hospital.
—-00—-
डेरा ब्यास “कोविड 19” गाइडलाइन: “कोरोना” फिर से डराने लगा है। डेरा ब्यास ने संगत के लिए एक सलाह जारी की है।
डेरा-ब्यास/SANGHOL-TIMES/25 मई,2025(मलकीत-सिंह-भामिया,TRANSLATE: Jagmeet Singh):- “कोविड” ने फिर से अपने पैर पसारने शुरू कर दिए हैं। दिल्ली में स्वास्थ्य विभाग द्वारा एक एडवाइजरी भी जारी की गई है। “डेरा ब्यास ने कोविड-19 के संभावित प्रकोप को लेकर एक अधिसूचना जारी की है। प्राप्त जानकारी के अनुसार, राधा स्वामी डेरा ब्यास ने डेरा में रहने वाले निवासियों, कर्मचारियों और भक्तों को निर्देश जारी किए हैं। अधिसूचना में कहा गया है कि भक्तों को खुद को “कोविड” के प्रभाव से बचाना चाहिए और सार्वजनिक स्थानों जैसे अस्पताल, सत्संग घर, मॉल, शॉपिंग कॉम्प्लेक्स आदि में जाने से बचना चाहिए। इसके अलावा डेरा ने यह भी अनुरोध किया है कि वे मास्क पहनना सुनिश्चित करें, बुखार, सर्दी और खांसी वाले रोगियों से दूर रहें और अपने हाथों को सैनिटाइजर से साफ करते रहें। डेरा ब्यास के सचिव की ओर से यह अधिसूचना जारी की गई है और कहा गया है कि डेरा ब्यास में अगर किसी को भी ऐसे लक्षण महसूस होते हैं तो वे तुरंत डेरा अस्पताल जाएं।