
इकबाल बल ने सांसद कंगना रनौत द्वारा पंजाब को लेकर दिए गए बयान की कड़ी निंदा की
Chandigarh/Sanghol-Times/Kewal-Bharti/26july,2025 – अधिकार संघर्ष पार्टी के राष्ट्रीय प्रवक्ता इकबाल सिंह बल ने हिमाचल प्रदेश के मंडी संसदीय क्षेत्र से सांसद कंगना रनौत द्वारा पंजाब को लेकर दिए गए बयान की कड़ी निंदा की है। कंगना रनौत ने अपने एक बयान में कहा है कि पंजाब के रास्ते हिमाचल प्रदेश में ड्रग्स आता है। वह कहती हैं, ‘हिमाचल के बच्चे भोले हैं।’ कंगना रनौत के इस बयान की निंदा करते हुए इकबाल सिंह बल ने भाजपा के वरिष्ठ नेतृत्व से कंगना जैसे भाजपा नेताओं पर कार्रवाई करने की अपील भी की है। इसके साथ ही इकबाल सिंह बल ने कंगना को इन बेतुके बयानों के बजाय अपने निर्वाचन क्षेत्र में बाढ़ प्रभावित लोगों की मदद करने की भी सलाह दी। उन्होंने कहा कि भाजपा 2027 के पंजाब विधानसभा चुनाव जीतकर सरकार बनाने की कोशिश कर रही है, जबकि उनके नेता इस तरह के बेतुके बयान देकर भाजपा के सपने को पूरा करने के प्रयासों में बाधा बन रहे हैं। उन्होंने यह भी कहा कि भाजपा नेतृत्व को कंगना रनौत जैसे नेताओं पर भी लगाम लगानी चाहिए।
—-00—–
ਹਿਮਾਚਲ ਮੰਡੀ ਤੋਂ ਸੰਸਦ ਮੈਂਬਰ ਕੰਗਣਾ ਰਣੌਤ ਦੇ ਪੰਜਾਬ ਖ਼ਿਲਾਫ਼ ਬਿਆਨ ਦੀ ਇਕਬਾਲ ਸਿੰਘ ਬੱਲ ਵੱਲੋਂ ਸਖ਼ਤ ਨਿੰਦਾ
ਚੰਡੀਗੜ੍ਹ/ਸੰਘੋਲ-ਟਾਇਮਸ/ਕੇਵਲ ਭਾਰਤੀ/26ਜੁਲਾਈ,2025- ਅਧਿਕਾਰ ਸੰਘਰਸ਼ ਪਾਰਟੀ ਦੇ ਕੌਮੀ ਬੁਲਾਰੇ ਇਕਬਾਲ ਸਿੰਘ ਬੱਲ ਨੇ ਹਿਮਾਚਲ ਪ੍ਰਦੇਸ਼ ਦੇ ਮੰਡੀ ਸੰਸਦੀ ਖੇਤਰ ਤੋਂ ਸੰਸਦ ਮੈਂਬਰ ਕੰਗਣਾ ਰਣੌਤ ਦੇ ਪੰਜਾਬ ਦੇ ਖ਼ਿਲਾਫ਼ ਦਿੱਤੇ ਬਿਆਨ ਦੀ ਸਖ਼ਤ ਨਿੰਦਾ ਕੀਤੀ ਹੈ। ਦਰਅਸਲ ਕੰਗਣਾ ਰਣੌਤ ਨੇ ਆਪਣੇ ਇਕ ਬਿਆਨ ਵਿਚ ਕਿਹਾ ਸੀ ਕਿ ਹਿਮਾਚਲ ਪ੍ਰਦੇਸ਼ ਵਿਚ ਨਸ਼ਾ ਪੰਜਾਬ ਰਾਹੀਂ ਆਉਂਦਾ ਹੈ ਅਤੇ ਹਿਮਾਚਲ ਦੇ ਬੱਚੇ ਭੋਲੇ-ਭਾਲੇ ਹਨ। ਇਕਬਾਲ ਸਿੰਘ ਬੱਲ ਨੇ ਕੰਗਣਾ ਰਣੌਤ ਦੇ ਇਸ ਬਿਆਨ ਦੀ ਨਿਖੇਧੀ ਕਰਦਿਆਂ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਨੂੰ ਵੀ ਕੰਗਣਾ ਵਰਗੇ ਭਾਜਪਾ ਆਗੂਆਂ ‘ਤੇ ਨਕੇਲ ਕਸਣ ਦੀ ਅਪੀਲ ਕੀਤੀ ਹੈ।ਇਸ ਦੇ ਨਾਲ ਹੀ ਉਨ੍ਹਾਂ ਇਕਬਾਲ ਸਿੰਘ ਬੱਲ ਨੇ ਕੰਗਣ ਨੂੰ ਅਜਿਹੇ ਬਿਆਨ ਦੇਣ ਦੀ ਬਜਾਇ ਆਪਣੇ ਹਲਕੇ ਵਿਚ ਹੜ੍ਹ ਦੇ ਸਤਾਏ ਹੋਏ ਲੋਕਾਂ ਦੀ ਸਾਰ ਲੈਣ ਤੇ ਉਨ੍ਹਾਂ ਦੀ ਮਦਦ ਕਰਨ ਦੀ ਨਸੀਹਤ ਵੀ ਦਿੱਤੀ। ਉਨ੍ਹਾਂ ਕਿਹਾ ਕਿ ਭਾਜਪਾ 2027 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਜਿੱਤ ਹਾਸਲ ਕਰਕੇ ਸਰਕਾਰ ਬਣਾਉਣ ਦੇ ਦਾਅਵੇ ਕਰਦੀ ਹੈ ਜਦ ਕਿ ਉਨ੍ਹਾਂ ਦੇ ਆਗੂ ਅਜਿਹੇ ਬੇਤੁਕੇ ਬਿਆਨ ਦੇ ਕੇ ਭਾਜਪਾ ਦੇ ਸੁਪਨੇ ਨੂੰ ਕਰਨ ਦੀ ਕੋਸ਼ਿਸ਼ ਵਿਚ ਅੜਿੱਕਾ ਬਣ ਰਹੇ ਹਨ।ਉਨ੍ਹਾਂ ਇਹ ਵੀ ਕਿਹਾ ਕਿ ਭਾਜਪਾ ਲੀਡਰਸ਼ਿਪ ਨੂੰ ਕੰਗਣਾ ਰਣੌਤ ਜਿਹੇ ਆਗੂਆਂ ‘ਤੇ ਲਗਾਮ ਲਗਾਉਣ ਦੀ ਗੱਲ ਵੀ ਆਖੀ। ਉਨ੍ਹਾਂ ਕਿਹਾ ਕਿ ਕੰਗਣਾ ਪੰਜਾਬ ਖ਼ਿਲਾਫ਼ ਬਿਆਨਬਾਜ਼ੀ ਕਰਨ ਦਾ ਕੋਈ ਮੌਕਾ ਨਹੀਂ ਛੱਡਦੀ।