
ਜ਼ਿਲ੍ਹਾ ਫਤਹਿਗੜ੍ਹ ਦੀ ਪੁਲਿਸ ਥਾਣਾ ਖੇੜੀ ਨੌਧ ਸਿੰਘ ਵੱਲੋਂ 02 ਦੋਸ਼ੀਆਂ ਨੂੰ 25 ਗ੍ਰਾਮ ਹੈਰੋਇਨ ਸਮੇਤ ਰੰਗੇ ਹੱਥੀਂ ਕੀਤਾ ਕਾਬੂ
ਖੇੜੀ-ਨੌਧ-ਸਿੰਘ/SRI-FATEHGARH-SAHIB-SANGHOL-TIMES/09ਅਗਸਤ,2025(ਮਲਕੀਤ-ਸਿੰਘ-ਭਾਮੀਆਂ) : – ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ ਸ਼ਕੀ ‘ਤੇ ਭੈੜੇ ਅਨਸਰਾਂ ਖਿਲਾਫ਼ ਮੁਹਿੰਮ ਦੌਰਾਨ ਪੁਲਿਸ ਜ਼ਿਲ੍ਹਾ ਫਤਹਿਗੜ੍ਹ ਦੀ ਪੁਲਿਸ ਥਾਣਾ ਖੇੜੀ ਨੌਧ ਸਿੰਘ ਵੱਲੋਂ ਸੂਆ ਖੇੜੀ ਨੌਧ ਸਿੰਘ ਪੁਲ ਚੈਕਿੰਗ ਮੁਹਿੰਮ ਤਹਿਤ ASI ਜਗਦੀਪ ਸਿੰਘ ਆਪਣੇ ਪੁਲਿਸ ਕਰਮਚਾਰੀਆਂ ਸਮੇਤ ਡਿਊਟੀ ਤੇ ਸਮਾਂ ਸ਼ਾਮ ਤਕਰੀਬਨ 05:00 ਵਜੇ ਪਿੰਡ ਬੋੜ ਵਾਲੀ ਸਾਈਡ ਤੋਂ ਇਕ ਚਿੱਟੇ ਰੰਗ ਦੀ ਕਾਰ ਆਉਂਦੀ ਦਿਖਾਈ ਦਿੱਤੀ ਜਿਸ ਨੂੰ ASI ਜਗਦੀਪ ਸਿੰਘ ਨੇ ਰੁਕਣ ਦਾ ਇਸ਼ਾਰਾ ਕਰਕੇ ਅਪਣੇ ਸਾਥੀ ਪੁਲੀਸ ਕਰਮਚਾਰੀਆਂ ਦੀ ਮੱਦਦ ਨਾਲ ਚੈਕਿੰਗ ਲਈ ਰੋਕਿਆ ਗਿਆ ! ਜਿਸ ਕਾਰ ਦਾ ਨੰਬਰ PB – 12 AJ 5245 ਪਾਇਆ ਗਿਆ ‘ਤੇ ਕਾਰ ਦਾ ਮਾਰਕਾ ਸਫਿਵਟ ਪਾਇਆ ਗਿਆ ! ਜਿਸਨੂੰ ਇੱਕ ਮੋਨਾ ਵਿਅਕਤੀ ਚਲਾ ਰਿਹਾ ਸੀ ‘ਤੇ ਨਾਲ ਵਾਲੀ ਸੀਟ ਤੇ ਇਕ ਹੋਰ ਮੋਨਾ ਵਿਅਕਤੀ ਬੈਠਾ ਸੀ ਜਿਸ ਨੂੰ ASI ਜਗਦੀਪ ਸਿੰਘ ਨੇ ਇਨ੍ਹਾਂ ਦਾ ਨਾਂ ਤੇ ਪਤਾ ਪੁਛਿਆ ਤਾਂ ਕਾਰ ਚਾਲਕ ਨੇ ਅਪਣਾ ਨਾਂ ਗਗਨਦੀਪ ਸਿੰਘ ਉਰਫ ਗਗਨ ਪੁੱਤਰ ਚਰਨ ਸਿੰਘ ਵਾਸੀ ਪਿੰਡ ਮੁਸਤਫ਼ਾਬਾਦ ਥਾਣਾ ਖੇੜੀ ਨੌਧ ਸਿੰਘ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦਸਿਆ ਅਤੇ ਨਾਲ ਵਾਲੀ ਸੀਟ ਤੇ ਬੈਠੇ ਵਿਅਕਤੀ ਨੇ ਅਪਣਾ ਨਾਂ ਹਰਪ੍ਰੀਤ ਸਿੰਘ ਉਰਫ ਪੀਤਾ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਮੁਸਤਫ਼ਾਬਾਦ ਥਾਣਾ ਖੇੜੀ ਨੌਧ ਸਿੰਘ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦਸਿਆ ਫਿਰ ASI ਜਗਦੀਪ ਸਿੰਘ ਨੇ ਆਪਣੀ ਜਾਣਕਾਰੀ ਦਿੰਦਿਆਂ ਅਪਣੀ ਪਹਿਚਾਣ ਥਾਣਾ ਖੇੜੀ ਨੌਧ ਸਿੰਘ ਵਿਖੇ ਤਾਇਨਾਤ ਡਿਊਟੀ ਹੋਣ ਵਾਰੇ ਜਾਣਕਾਰੀ ਸਾਂਝੀ ਕੀਤੀ ! ਤਾਂ ਜਗਦੀਪ ਸਿੰਘ ASI ਨੇ ਕਿਹਾ ਕਿ ਮੈਂ ਤੁਹਾਡੀ ਕਾਰ ਦੀ ਤਲਾਸ਼ੀ ਲੈਣਾ ਚਾਹੀਦਾ ਹਾਂ ਮੈਨੂੰ ਸ਼ੱਕ ਹੈ ਕਿ ਤੁਹਾਡੀ ਕਾਰ ਵਿੱਚ ਕੋਈ ਨਸ਼ਾ ਹੋਣ ਦਾ ਸ਼ੱਕ ਲੱਗਦਾ ਹੈ ! ਮੈਂ ਇਸ ਕਾਰ ਦੀ ਤਲਾਸ਼ੀ ਲੈਣਾ ਚਾਹੀਦਾ ਹਾਂ ਇਸ ਤੋਂ ਪਹਿਲਾਂ ਤੁਸੀਂ ਕਿਸੇ ਵੀ ਮੈਜਿਸਟ੍ਰੇਟ ਸਾਹਿਬ ਜਾਂ ਕਿਸੇ ਸ਼ਿਕਾਇਤ ਅਫਸਰ ਪਾਸੋ ਵੀ ਕਰਵਾ ਸਕਦੇ ਹੋ ਤੇ ਜਿਨਾਂ ਨੂੰ ਤੁਸੀਂ ਮੌਕੇ ਤੇ ਵੀ ਬੁਲਾਇਆ ਜਾ ਸਕਦਾ ਹੈ ! ਇਨਾਂ ਦੋਵਾਂ ਵਿਅਕਤੀਆਂ ਨੇ ਜ਼ਹਿਮਤ ਹੁੰਦਿਆਂ ਕਿਹਾ ਤੁਸੀਂ ਸਾਡੀ ਕਾਰ ਦੀ ਤਲਾਸ਼ੀ ਲੈ ਸਕਦੇ ਹੋ ਤਾਂ ਕਾਰ ਦੀ ਤਲਾਸ਼ੀ ਕਰਨ ਤੇ ਕਾਰ ਦੇ ਗੇਅਰ ਬੋਕਸ ਕੋਲੋਂ ਇੱਕ ਡੱਬੀ ਪਲਾਸਟਿਕ ਮਿਲ਼ੀ ਜਿਸਨੂੰ ਖੋਲ ਕੇ ਚੈਕ ਕੀਤਾ ਗਿਆ ਤਾਂ ਇਕ ਪਾਰਦਰਸ਼ੀ ਮੋਮੀ ਲਿਫਾਫਾ ਮਿਲਿਆ ਅਤੇ 500/500 (1000 ਰੁਪਿਆ) ਭਾਰਤੀ ਕਰੰਸੀ ਦੇ ਨੋਟ ਮਿਲੇ ! ਲਿਫਾਫਾ ਖੋਲ ਕੇ ਚੈਕ ਕੀਤਾ ਗਿਆ ਤਾਂ ਉਸ ਵਿੱਚੋ ਹੈਰੋਇਨ ਬਰਾਮਦ ਹੋਈ ! ਬਾਅਦ ਵਿੱਚ ਹੈਰੋਇਨ ਸਮੇਤ ਪਾਰਦਰਸ਼ੀ ਮੋਮੀ ਲਿਫਾਫਾ ਦਾ ਡਿਜੀਟਲ ਕੰਡੇ ਦੀ ਮਦਤ ਨਾਲ ਵਜ਼ਨ ਕੀਤਾ ਸੋ 25 ਗ੍ਰਾਮ ਹੈਰੋਇਨ ਹੋਇਆ ! ਦੋਸ਼ੀਆਂ ਗਗਨਦੀਪ ਸਿੰਘ ਉਰਫ ਗਗਨ ਅਤੇ ਹਰਪ੍ਰੀਤ ਸਿੰਘ ਉਰਫ ਪੀਤਾ ਉਕਤ ਨੇ ਕਾਰ ਨੰਬਰੀ ਵਿਚ 25 ਗ੍ਰਾਮ ਹੈਰੋਇਨ ਰਖ ਕੇ ਜ਼ੁਰਮ 21 B – 61 -85 NDPS Act ਦਾ ਜੁਰਮ ਕੀਤਾ ਹੈ ! ਇੰਚਾਰਜ ਕੌਟਰੋਲ ਰੂਮ ਅਤੇ ਅਫਸਰਾਨ ਇਤਲਾਹ ਦਿੱਤੀ ! ਉਕਤ FIR ਦਰਜ ਕਰਕੇ ਡਿਊਟੀ ਮੈਜਿਸਟ੍ਰੇਟ ਸਾਹਿਬ ਅਤੇ ਇਤਲਾਹ ਅਫਸਰਾਨ ਦੀ ਸੇਵਾ ਵਿਚ ਭੇਜੀਆਂ ਗਈਆਂ ਹਨ ਤੇ ਉਕਤ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ !
—–00—–
फतेहगढ़ जिला पुलिस थाना खेड़ी नौध सिंह ने 02 आरोपियों को 25 ग्राम हेरोइन सहित रंगे हाथों किया गिरफ्तार
खेड़ी-नौध-सिंह/श्री-फतेहगढ़-साहिब-संघोल-टाइम्स/09 अगस्त,2025(मलकीत-सिंह-भामियां):- पंजाब सरकार द्वारा नशे के खिलाफ छेड़ी गई मुहिम के तहत संदिग्ध व बुरे तत्वों के खिलाफ मुहिम के दौरान फतेहगढ़ जिला पुलिस थाना खेड़ी नौध सिंह की पुलिस ने सुआ खेड़ी नौध सिंह पुल पर चेकिंग की। एएसआई जगदीप सिंह अपने पुलिस कर्मचारियों के साथ शाम को करीब 05:00 बजे ड्यूटी पर तैनात थे कि गांव बोर वाली की तरफ से एक सफेद रंग की कार आती दिखाई दी, जिसे एएसआई जगदीप सिंह ने रुकने का इशारा किया और अपने साथी पुलिस कर्मचारियों की मदद से चेकिंग के लिए रुकवाया! कार का नंबर PB – 12 AJ 5245 पाया गया और कार का ब्रांड स्विफ्ट पाया गया! जिसे मोना नाम का व्यक्ति चला रहा था और अगली सीट पर एक और मोना नाम का व्यक्ति बैठा था। जब एएसआई जगदीप सिंह ने उनसे उनका नाम और पता पूछा तो कार चालक ने अपना नाम गगनदीप सिंह उर्फ गगन पुत्र चरण सिंह निवासी गांव मुस्तफाबाद, थाना खेड़ी नौध सिंह, जिला फतेहगढ़ साहिब बताया और अगली सीट पर बैठे व्यक्ति ने अपना नाम हरप्रीत सिंह उर्फ पीता पुत्र जरनैल सिंह निवासी गांव मुस्तफाबाद, थाना खेड़ी नौध सिंह, जिला फतेहगढ़ साहिब बताया। तब एएसआई जगदीप सिंह ने अपनी जानकारी दी और अपनी पहचान और थाना खेड़ी नौध सिंह में तैनात होने की जानकारी साझा की! तब जगदीप सिंह एएसआई ने कहा कि मैं आपकी कार की तलाशी लूं, मुझे शक है कि आपकी कार में कुछ नशा है! मुझे इस कार की तलाशी लेनी चाहिए। उससे पहले आप किसी भी मजिस्ट्रेट सर या किसी शिकायत अधिकारी से इसकी तलाशी करवा सकते हैं और उन्हें मौके पर भी बुला सकते हैं! इन दोनों लोगों ने सहमति जताई और कहा कि आप हमारी कार की तलाशी ले सकते हैं। फिर कार की तलाशी लेने पर कार के गियर बॉक्स के पास एक प्लास्टिक का डिब्बा मिला, जिसे खोलकर चेक किया गया तो उसमें एक पारदर्शी मोम का लिफाफा मिला और उसमें 500/500 (1000 रुपये) भारतीय करेंसी के नोट मिले! जब लिफाफे को खोलकर चेक किया गया तो उसमें से हेरोइन बरामद हुई! बाद में, पारदर्शी मोम के लिफाफे को हेरोइन के साथ डिजिटल तराजू की मदद से तौला गया, तो वह 25 ग्राम हेरोइन निकली! आरोपी गगनदीप सिंह उर्फ गगन और हरप्रीत सिंह उर्फ पीता ने कार की नंबर प्लेट में 25 ग्राम हेरोइन रखने का जुर्म किया है, जो धारा 21बी – 61 -85 एनडीपीएस एक्ट के तहत अपराध है! कंट्रोल रूम प्रभारी व अधिकारियों को सूचित कर दिया गया है! उपरोक्त एफआईआर दर्ज कर ड्यूटी मजिस्ट्रेट व सूचना अधिकारियों को भेज दी गई है तथा उपरोक्त आरोपियों के खिलाफ कार्रवाई की जा रही है!