प्रधानमंत्री नरेंद्र मोदी बाढ़ प्रभावित पंजाब का दौरा करेंगे, 9 सितंबर को गुरदासपुर जाएंगे
नई-दिल्ली/संघोल-टाइम्स/07सितंबर,2025(एम.एस-भामिया) :- प्रधानमंत्री नरेंद्र मोदी 9 सितंबर को बाढ़ प्रभावित पंजाब का दौरा करेंगे। इस दौरान प्रधानमंत्री नरेंद्र मोदी बाढ़ प्रभावित क्षेत्र के लोगों से बातचीत करेंगे और हालात की जानकारी लेंगे। भाजपा की पंजाब इकाई ने सोशल मीडिया प्लेटफॉर्म एक्स पर यह जानकारी दी है। पार्टी ने एक्स पोस्ट में कहा है कि प्रधानमंत्री नरेंद्र मोदी 9 सितंबर को पंजाब के गुरदासपुर आ रहे हैं। प्रधानमंत्री नरेंद्र मोदी बाढ़ प्रभावित लोगों और किसानों से सीधे मिलेंगे, उनके साथ उनका दुख साझा करेंगे और पीड़ितों की मदद के लिए कदम उठाएंगे। इससे पहले गुरुवार को केंद्रीय कृषि मंत्री शिवराज सिंह चौहान ने अमृतसर ज़िले के बाढ़ प्रभावित इलाकों का दौरा किया था। उन्होंने यह भी बताया कि प्रभावित इलाकों का आकलन करने के लिए दो केंद्रीय टीमें पंजाब का दौरा कर रही हैं, जो अपनी रिपोर्ट केंद्र को सौंपेंगी। गौरतलब है कि पंजाब के ज़्यादातर ज़िले लंबे समय से बाढ़ की चपेट में हैं। इस वजह से राज्य के लोगों को भारी मुश्किलों का सामना करना पड़ रहा है। इससे हुए व्यापक नुकसान को देखते हुए केंद्र से लगातार आर्थिक मदद की मांग की जा रही है।
——00—–
ਪ੍ਰਧਨ ਮੰਤਰੀ ਨਰਿੰਦਰ ਮੋਦੀ ਕਰਨਗੇ ਹੜ੍ਹ ਪ੍ਰਭਾਵਿਤ ਪੰਜਾਬ ਦਾ ਦੌਰਾ, 09 ਸਤੰਬਰ ਨੂੰ ਗੁਰਦਾਸਪੁਰ ਜਾਣਗੇ
ਨਵੀਂ-ਦਿੱਲੀ/SANGHOL-TIMES/07Sep.,2025(MS BHAMIA) :- ਪ੍ਰਧਨ ਮੰਤਰੀ ਨਰਿੰਦਰ ਮੋਦੀ 09 ਸਤੰਬਰ ਨੂੰ ਹੜ੍ਹ ਪ੍ਰਭਾਵਿਤ ਪੰਜਾਬ ਦਾ ਦੌਰਾ ਕਰਨਗੇ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੜ੍ਹ ਪ੍ਰਭਾਵਿਤ ਇਲਾਕੇ ਦੇ ਲੋਕਾਂ ਨਾਲ ਗੱਲਬਾਤ ਕਰਨਗੇ ‘ਤੇ ਸਥਿੱਤੀ ਬਾਰੇ ਜਾਨਕਾਰੀ ਲੈਣਗੇ ‘ਤੇ ਸਥਿੱਤੀ ਬਾਰੇ ਜਾਣਨਗੇ। ਭਾਜਪਾ ਦੀ ਪੰਜਾਬ ਇਕਾਈ ਨੇ ਸ਼ੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਇਸਦੀ ਜਾਣਕਾਰੀ ਦਿੱਤੀ ਹੈ। ਪਾਰਟੀ ਨੇ ਐਕਸ ਪੋਸਟ ਵਿੱਚ ਦੱਸਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 09 ਸਤੰਬਰ ਨੂੰ ਪੰਜਾਬ ਦੇ ਗੁਰਦਾਸਪੁਰ ਆ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੜ੍ਹ ਪ੍ਰਭਾਵਿਤ ਲੋਕਾਂ ਅਤੇ ਕਿਸਾਨਾਂ ਨਾਲ ਸਿੱਧੀ ਮੁਲਾਕਾਤ ਕਰਕੇ ਉਨਾਂ ਨਾਲ ਦੁੱਖ ਸਾਂਝਾ ਕਰਨਗੇ ਅਤੇ ਪੀੜਤਾਂ ਦੀ ਮਦਦ ਲਈ ਕਦਮ ਚੁੱਕਣਗੇ। ਇਸ ਤੋਂ ਪਹਿਲਾਂ ਵੀਰਵਾਰ ਨੂੰ ਕੇਦਰੀਂ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਨੇ ਅੰਮ੍ਰਿਤਸਰ ਜਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਸੀ। ਉਨਾਂ ਇਹ ਵੀ ਕਿਹਾ ਕਿ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣ ਦੇ ਲਈ 02 ਕੇਦਰੀਂ ਟੀਮਾਂ ਵੀ ਪੰਜਾਬ ਦਾ ਦੌਰਾ ਕਰ ਰਹੀਆਂ ਹਨ, ਜੋ ਕੇਂਦਰ ਨੂਂ ਅਪਣੀ ਰਿਪੋਰਟ ਸੌਪਣਗੀਆਂ। ਜਿਕਰਯੋਗ ਹੈ ਕਿ ਪੰਜਾਬ ਦੇ ਜਿਆਦਾਤਰ ਜਿਲ੍ਹੇ ਇੰਨੀ ਦਿਨੀ ਹੜ੍ਹਾਂ ਦੀ ਲਪੇਟ ਵਿੱਚ ਹਨ। ਇਸ ਕਾਰਨ ਸੂਬੇ ਦੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਾਰਨ ਹੋਏ ਵਿਆਪਕ ਨੁਕਸਾਨ ਨੂੰ ਦੇਖਦੇ ਹੋਏ ਕੇਂਦਰੀ ਵਿੱਤੀ ਮੱਦਦ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ।
