श्री गुरु तेग़ बहादुर जी का 350वाँ शहीदी दिवस
तलवंडी साबो से आरंभ हुए शहीदी दिवस को समर्पित विशाल नगर कीर्तन के श्री आनंदपुर साहिब पहुँचने पर कैबिनेट मंत्री हरजोत सिंह बैंस, तरूनप्रीत सिंह सौंद और सांसद मलविंदर सिंह कंग ने पुष्पवर्षा कर स्वागत किया
*बठिंडा, बरनाला, संगरूर, पटियाला, मोहाली और रूपनगर ज़िलों से होकर नगर कीर्तन की श्री आनंदपुर साहिब में समाप्ति*
*पुलिस दल द्वारा श्री गुरु ग्रंथ साहिब को गार्ड ऑफ ऑनर पेश*


*श्री-आनंदपुर-साहिब/चंडीगढ़/SANGHOL-TIMES/JATINDER-PAL-SINGH/JAGMEET-SINGH/22NOV,2025-
हिंद की चादर, धर्म के रक्षक नौंवे पातशाह श्री गुरु तेग़ बहादुर जी के 350वें शहीदी दिवस को समर्पित 20 नवंबर को तलवंडी साबो से पूरे खालसाई जाहो-जलाल के साथ आरंभ हुआ विशाल नगर कीर्तन आज श्री आनंदपुर साहिब पहुँच कर सम्पन्न हुआ। श्री आनंदपुर साहिब पहुँचने पर कैबिनेट मंत्री हरजोत सिंह बैंस, तरूनप्रीत सिंह सौंद और लोकसभा सदस्य मालविंदर सिंह कंग ने पुष्पवर्षा कर नगर कीर्तन का स्वागत किया।
फूलों से सजी सुंदर पालकी साहिब में सुशोभित जुगो-जुग अटल श्री गुरु ग्रंथ साहिब जी की छत्रछाया में तथा पाँच प्यारों एवं निशान साहिब की अगुआई में सजे इस नगर कीर्तन के ख़ालसा की जन्मभूमि श्री आनंदपुर साहिब पहुँचने पर रूपनगर ज़िला प्रशासन और संगत ने भी भव्य स्वागत किया।
इस अवसर पर कैबिनेट मंत्री हरजोत सिंह बैंस ने नगर कीर्तन में शामिल पाँच प्यारे साहिबान और पाँच निशानची साहिबान को सिरोपा भेंट किया।
नगर कीर्तन के तख्त श्री केसगढ़ साहिब में नतमस्तक होने के उपरांत कैबिनेट मंत्री हरजोत सिंह बैंस, तरूनप्रीत सिंह सौंद और लोकसभा सदस्य मालविंदर सिंह कंग ने श्री गुरु ग्रंथ साहिब महाराज के स्वरूप को पूरे सत्कार सहित गुरुद्वारा श्री शीश गंज साहिब में स्थापित किया।
तलवंडी साबो से श्री आनंदपुर साहिब तक आए इस नगर कीर्तन में भाई रणजीत सिंह ढड्डरियाँ वाले के जत्थे के भाई गुरप्रीत सिंह एवं जत्थे, निहंग सिंह जत्थेबंदी शिरोमणि पंथ अकाली बुड्ढ़ा दल पाँचवां तख्त के मुखी जथेदार बाबा बलबीर सिंह 96 करोड़ी के जत्थे के बड़ी गिनती सिंहों सहित कई अन्य जत्थेबंदियों और संस्थाओं ने पूरा सहयोग दिया।
उल्लेखनीय है कि पंजाब सरकार द्वारा यह महान नगर कीर्तन समूह संगत के सहयोग से 20 नवंबर को तख्त श्री दमदमा साहिब तलवंडी साबो की पवित्र धरती पर गुरुद्वारा श्री बेर साहिब (देगसर) पातशाही 10वीं, छावनी बुड्ढ़ा दल पाँचवां तख्त से श्री आनंदपुर साहिब के लिए सजाया गया।
इस दौरान शहादत-ए-लो, धार्मिक कीर्तन, नगाड़ों की गूंज, गत्तके के जौहर और इतिहास दर्शाती एलईडी वैन संगत के विशेष आकर्षण का केंद्र बने। सभी ज़िलों , बठिंडा, बरनाला, संगरूर, पटियाला, मोहाली और रूपनगर में संगत ने जयकारों के साथ नगर कीर्तन का स्वागत करते हुये पुलिस की हथियारबंद टुकड़ियों ने गार्ड ऑफ ऑनर दिया।
——-00——-
*ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ*
*ਤਲਵੰਡੀ ਸਾਬੋ ਤੋਂ ਅਰੰਭ ਹੋਏ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਦਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਣ ‘ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਤਰੁਨਪ੍ਰੀਤ ਸਿੰਘ ਸੌਂਦ ਅਤੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਵਲੋਂ ਫੁੱਲਾਂ ਦੀ ਵਰਖਾ ਨਾਲ ਸਵਾਗਤ*
*ਬਠਿੰਡਾ ਤੋਂ ਬਰਨਾਲਾ, ਸੰਗਰੂਰ, ਪਟਿਆਲਾ, ਮੋਹਾਲੀ ਅਤੇ ਰੂਪਨਗਰ ਜ਼ਿਲ੍ਹਿਆਂ ‘ਚੋਂ ਹੁੰਦੇ ਹੋਏ ਨਗਰ ਕੀਰਤਨ ਦੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮਾਪਤੀ*
*ਪੁਲਿਸ ਪਾਰਟੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗਾਰਡ ਆਫ਼ ਆਨਰ ਪੇਸ਼*
*ਸ੍ਰੀ-ਅਨੰਦਪੁਰ-ਸਾਹਿਬ/ਚੰਡੀਗੜ੍ਹ/SANGHOL-TIMES/JATINDER-PAL-SINGH/JAGMEET-SINGH/22NOV,2025-
ਹਿੰਦ ਦੀ ਚਾਦਰ, ਧਰਮ ਦੇ ਰਾਖੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 20 ਨਵੰਬਰ ਨੂੰ ਤਲਵੰਡੀ ਸਾਬੋ ਤੋਂ ਪੂਰੇ ਖ਼ਾਲਸਾਈ ਜਾਹੋ-ਜਲਾਲ ਨਾਲ ਅਰੰਭ ਹੋਏ ਵਿਸ਼ਾਲ ਨਗਰ ਕੀਰਤਨ ਦੀ ਅੱਜ ਸ੍ਰੀ ਅਨੰਦਪੁਰ ਸਾਹਿਬ ਪੁੱਜਣ ਉਤੇ ਸਮਾਪਤੀ ਹੋਈ। ਸ੍ਰੀ ਅਨੰਦਪੁਰ ਸਾਹਿਬ ਵਿਖੇ ਇਸ ਨਗਰ ਕੀਰਤਨ ਦੇ ਪਹੁੰਚਣ ‘ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਤਰੁਨਪ੍ਰੀਤ ਸਿੰਘ ਸੌਂਦ ਅਤੇ ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਗ ਵਲੋਂ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ।
ਫੁੱਲਾਂ ਨਾਲ ਸਜੀ ਸੁੰਦਰ ਪਾਲਕੀ ਸਾਹਿਬ ਵਿੱਚ ਸੁਸ਼ੋਭਿਤ ਜੁਗੋ-ਜੁੱਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰਛਾਇਆ ਅਤੇ ਪੰਜ ਪਿਆਰਿਆਂ ਤੇ ਨਿਸ਼ਾਨ ਸਾਹਿਬ ਦੀ ਅਗਵਾਈ ਹੇਠ ਸਜਾਏ ਗਏ ਇਸ ਨਗਰ ਕੀਰਤਨ ਦਾ ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਣ ‘ਤੇ ਰੂਪਨਗਰ ਜ਼ਿਲ੍ਹਾ ਪ੍ਰਸ਼ਾਸਨ ਤੇ ਸੰਗਤ ਵੱਲੋਂ ਵੀ ਭਰਵਾਂ ਸਵਾਗਤ ਕੀਤਾ ਗਿਆ।
ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਨਗਰ ਕੀਰਤਨ ਸ਼ਾਮਿਲ ਪੰਜ ਪਿਆਰੇ ਸਾਹਿਬਾਨ ਅਤੇ ਪੰਜ ਨਿਸ਼ਾਨਚੀ ਸਾਹਿਬਾਨ ਨੂੰ ਸਿਰੋਪਾਓ ਭੇਂਟ ਕੀਤਾ ਗਿਆ।
ਨਗਰ ਕੀਰਤਨ ਦੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਤਰੁਨਪ੍ਰੀਤ ਸਿੰਘ ਸੌਂਦ ਅਤੇ ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਨੂੰ ਪੂਰੇ ਸਤਿਕਾਰ ਸਹਿਤ ਗੁਰੂਦੁਆਰਾ ਸ੍ਰੀ ਸੀਸ ਗੰਜ ਸਾਹਿਬ ਵਿਖੇ ਸਸ਼ੋਭਿਤ ਕੀਤਾ।
ਤਲਵੰਡੀ ਸਾਬੋ ਤੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਉਣ ਵਾਲੇ ਇਸ ਨਗਰ ਕੀਰਤਨ ਵਿੱਚ ਸ਼ਾਮਲ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਜਥੇ ਦੇ ਸਿੰਘ ਭਾਈ ਗੁਰਪ੍ਰੀਤ ਸਿੰਘ ਦੀ ਅਗਵਾਈ ਵਾਲੇ ਜੱਥੇ ਸਮੇਤ ਨਿਹੰਗ ਸਿੰਘ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਦੇ ਜਥੇ ਦੇ ਵੱਡੀ ਗਿਣਤੀ ਸਿੰਘਾਂ ਸਮੇਤ ਹੋਰ ਜਥੇਬੰਦੀਆਂ ਤੇ ਸੰਸਥਾਵਾਂ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਇਹ ਮਹਾਨ ਨਗਰ ਕੀਰਤਨ ਸਮੂਹ ਸੰਗਤ ਦੇ ਸਹਿਯੋਗ ਨਾਲ 20 ਨਵੰਬਰ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਪਵਿੱਤਰ ਧਰਤੀ ਵਿਖੇ ਗੁਰਦੁਆਰਾ ਸ੍ਰੀ ਬੇਰ ਸਾਹਿਬ (ਦੇਗਸਰ) ਪਾਤਸ਼ਾਹੀ 10ਵੀਂ ਛਾਉਣੀ ਬੁੱਢਾ ਦਲ ਪੰਜਵਾਂ ਤਖ਼ਤ ਤੋਂ ਸ੍ਰੀ ਅਨੰਦਪੁਰ ਸਾਹਿਬ ਲਈ ਸਜਾਇਆ ਗਿਆ।
ਇਸ ਦੌਰਾਨ ਸ਼ਹਾਦਤ-ਏ-ਲੋਅ, ਧਾਰਮਿਕ ਕੀਰਤਨ, ਨਗਾਰਿਆਂ ਦੀ ਗੂੰਜ ਤੇ ਗੱਤਕੇ ਦੇ ਜੌਹਰ, ਇਤਿਹਾਸ ਦਰਸਾਉਂਦੀ ਐਲਈਡੀ ਵੈਨ ਸੰਗਤ ਦੀ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ ਸਨ। ਸਾਰੇ ਜ਼ਿਲ੍ਹਿਆਂ ਬਠਿੰਡਾ, ਬਰਨਾਲਾ, ਸੰਗਰੂਰ, ਪਟਿਆਲਾ, ਮੋਹਾਲੀ, ਰੂਪਨਗਰ ਜ਼ਿਲ੍ਹਿਆਂ ‘ਚ ਸੰਗਤ ਵੱਲੋਂ ਗਜਾਏ ਜੈਕਾਰਿਆਂ ਦੀ ਗੂੰਜ ਨਾਲ ਭਰਵਾਂ ਸਵਾਗਤ ਕਰਦਿਆਂ ਪੁਲਿਸ ਦੀਆਂ ਹਥਿਆਰਬੰਦ ਟੁਕੜੀਆਂ ਵੱਲੋਂ ਗਾਰਡ ਆਫ਼ ਆਨਰ ਦਿੱਤਾ ਗਿਆ।
——–00——
350th Martyrdom Day of Sri Guru Tegh Bahadur Ji
Nagar Kirtan from Talwandi Sabo given floral welcome at Sri Anandpur Sahib by Cabinet Minister Harjot Singh Bains, Tarunpreet Singh Sond and Lok Sabha Member Malwinder Singh Kang
*Started from Bathinda, the nagar kirtan travelled through Barnala-Sangrur-Patiala-Mohali-Rupnagar district; culminates at Sri Anandpur Sahib*
*Police contingent accords Guard of Honor to Sri Guru Granth Sahib Ji*
Sri-Anandpur-Sahib/Chandigarh/SANGHOL-TIMES/JATINDER-PAL-SINGH/JAGMEET-SINGH/22NOV,2025-:
A grand Nagar Kirtan dedicated to the 350th martyrdom anniversary of Sri Guru Tegh Bahadur Ji, which began from Talwandi Sabo, concluded at Sri Anandpur Sahib.
On its arrival at Sri Anandpur Sahib, Cabinet Minister Harjot Singh Bains, Cabinet Minister Tarunpreet Singh Sond and Member of Parliament Malwinder Singh Kang along with the Sangat gave floral welcome to the Nagar Kirtan.
The Rupnagar district administration along with the Sangat offered warm and heartfelt welcome to the Nagar Kirtan, carrying beautifully decorated palanquin of Sri Guru Granth Sahib Ji, and led by the Panj Piaras and Nishan Sahib on its arrival in Sri Anandpur Sahib, the birthplace of the Khalsa.
Cabinet Minister Harjot Singh Bains honored the five Panj Piara Sahibans and five Nishanchis with Siropas.
After the Nagar Kirtan reached near Takht Sri Kesgarh Sahib, Cabinet Ministers Harjot Singh Bains, Tarunpreet Singh Sond and MP Malwinder Singh Kang respectfully placed the revered Guru Granth Sahib Ji at Gurdwara Sri Sis Ganj Sahib.
The Nagar Kirtan travelling from Talwandi Sabo to Sri Anandpur Sahib received wholehearted support from various religious groups, including Bhai Gurpreet Singh led jatha of Bhai Ranjit Singh Dhadrianwale and a large number of Nihang Singhs from Shiromani Panth Akali Budha Dal (Pajwan Takht) of Jathedar Baba Balbir Singh and other groups and religious institutions.
It is pertinent to mention here that this grand Nagar Kirtan with the support of the entire Sikh community and Punjab Government, starting on November 20 from Gurdwara Sri Ber Sahib (Degsar), Patshahi Dasvi Chhavni Budha Dal Panjwan Takht at Takht Sri Damdama Sahib, Talwandi Sabo.
During this journey, the event featured sermons on martyrdom, devotional kirtan, the beats of drum, Gatka martial arts displays and historical presentations shown on LED vans — remained the major attractions for the devotees.
The devotees across the districts of Bathinda, Barnala, Sangrur, Patiala, Mohali and Rupnagar welcomed the Nagar Kirtan with jubilant cheers and slogans, while armed police contingents presented a ceremonial Guard of Honour to Sri Guru Granth Sahib Ji.
——–
