ਬਚਾਓ ਬਚਪਨ ਬਚਾਓ ’ ਦੇ ਨਾਹਰੇ ਨਾਲ ਹਜ਼ਾਰਾਂ ਆਂਗਣਵਾੜੀ ਵਰਕਰਾਂ ਨੇ ਡੀ.ਸੀ ਮੋਹਾਲੀ ਦਫਤਰ ਅਗੇ ਰੋਸ ਰੈਲੀ ਕੀਤੀ
—
ਐਸ.ਡੀ.ਐਮ ਮੋਹਾਲੀ ਰਾਂਹੀ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਭੇਜਿਆ
SangholTimes/ਮੋਹਾਲੀ/11 ਜੁਲਾਈ,2022/ਗੁਰਜੀਤ ਬਿੱਲਾ ਆਲ ਇੰਡੀਆ ਫੈਡਰੇਸ਼ਨ ਆਂਗਣਵਾੜੀ ਵਰਕਰ ਅਤੇ ਹੈਲਪਰ ਦੇ ਸੱਦੇ ਤੇ ਅੱਜ ਆਂਗਣਵਾੜੀ ਮੁਲਾਜਮ ਯੂਨੀਅਨ ਪੰਜਾਬ (ਸੀਟੂ) ਵੱਲੋਂ ‘ ਬਚਾਓ ਬਚਪਨ ਬਚਾਓ ’ ਦੇ ਨਾਹਰੇ ਹੇਠ ਹਜਾਰਾਂ ਆਂਗਣਵਾੜੀ ਵਰਕਰ ਨੇ ਜਿਲਾ ਜਨਰਲ ਸਕੱਤਰ ਗੁਰਦੀਪ ਕੌਰ ਅਤੇ ਭੁਪਿੰਦਰ ਪ੍ਰਧਾਨ ਖਰੜ ਦੀ ਅਗਵਾਈ ਵਿੱਚ ਰੋਸ ਮਾਰਚ ਕੀਤਾ ਅਤੇ ਡੀ.ਸੀ ਮੋਹਾਲੀ ਦੇ ਦਫਤਰ ਅੱਗੇ ਰੈਲੀ ਕੀਤੀ ਗਈ। ਰੈਲ ਉਪਰੰਤ ਆਂਗਣਵਾੜੀ ਵਰਕਰਾ ਦੇ ਇਕ ਵਫਦ ਨੇ ਅਪਣਾ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ ਹਰਬੰਸ ਸਿੰਘ ਐਸ.ਡੀ.ਐਮ ਮੋਹਾਲੀ ਰਾਹੀਂ ਸਰਕਾਰ ਨੂੰ ਭੇਜਿਆ । ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਭੁਪਿੰਦਰ ਕੌਰ ਨੇ ਕਿਹਾ ਕਿ ਆਂਗਣਵਾੜੀ ਵਰਕਰ 1975 ਤੋ ਸੰਗਠਿਤ ਬਾਲ ਵਿਕਾਸ ਸੇਵਾਵਾਂ ਸਕੀਮ ਤਹਿਤ ਬੱਚਿਆਂ ਵਿੱਚ ਫੈਲੇ ਕੁਪੋਸਣ ਦੀ ਸਭ ਤੋਂ ਵੱਡੀ ਚੂਣੌਤੀ ਨਾਲ ਲੜਦੇ ਹੋਏ ਦੇਸ ਦੀ ਸੇਵਾ ਕਰ ਰਹੀਆਂ ਹਨ। ਜਿਥੇ ਦੇਸ਼ ਅਜਾਦੀ ਦੀ 75ਵੀਂ ਵਰੇ ਗੰਢ ਮਨਾ ਰਿਹਾ ਹੈ ਉਥੇ ਹੀ 2021 ਦੇ ਗਲੋਬਲ ਹੰਗਰ ਇੰਡੈਕਸ,ਅੰਤਰਰਾਸ਼ਟਰੀ ਸੰਸਥਾਵਾਂ ਦੀ ਸਲਾਨਾ ਰਿਪੋਟ ਨੇ 116 ਦੇਸ਼ਾਂ ਵਿਚੋਂ ਭਾਰਤ ਦਾ 101 ਵਾਂ ਸਥਾਨ ਦਰਜ ਕਰਦੇ ਭੁੱਖ ਨੂੰ ਭਾਰਤ ਲਈ ਗੰਭੀਰ ਸਮੱਸਿਆ ਦੱਸਿਆ ਹੈ। ਉਨਾਂ ਕਿਹਾ ਕਿ ਆਈਸੀਡੀਐਸ ਵਿੱਚ 8.5 ਕਰੋੜ ਦੇ ਕਰੀਬ ਗਰਭਵਤੀ ਅਤੇ ਨਰਸਿੰਗ ਮਾਵਾਂ, 14 ਲੱਖ ਆਂਗਣਵਾੜੀ ਕੇਂਦਰਾਂ ਦੁਆਰਾ ਜੁੜੀਆਂ ਹੋਈਆਂ ਹਨ। ਇਕ ਪਾਸ ਸਰਕਾਰ ਪੋਸਣ ਮਾਂ ਵਰਗੇ ਪ੍ਰੋਗਰਾਮ ਚਲਾਕੇ ਕੁਪੋਸ਼ਣ ਨੂੰ ਦੂਰ ਕਰਨ ਦਾ ਨਾਟਕ ਕਰਦੀ ਹੈ ਅਤੇ ਦੂਜੇ ਪਾਸੇ ਭਾਰਤ ਸਰਕਾਰ ਆਈ.ਸੀ.ਡੀ.ਐਸ ਵਿੱਚ ਅਲਾਟਮੈਂਟ ਵਿੱਚ ਲਗਾਤਾਰ ਕਟੌਤੀ ਕਰਨਾ, ਲਾਭਾਰਥੀਆਂ ਨੂੰ ਨਿਸਾਨਾਂ ਬਣਾਉਣਾ, ਲਾਭਾਂ ਲਈ ਗੈਰ-ਕਾਨੂੰਨੀ ਢੰਗ ਨਾਲ ਆਧਾਰ �ਿਕ ਕਰਨਾ, ਪੋਸ਼ਣ ਮਟਕਾ ਵਰਗੇ ਪੋ੍ਰਗਰਾਮ ਸੁਰੂ ਕਰਨਾ, ਲੋਕਾਂ ਨੂੰ ਪੋਸਣ ਲਈ ਅਨਾਜ ਇਕੱਠਾ ਕਰਨ ਲਈ ਵਰਕਰਾਂ ਨੂੰ ਲਾਜ਼ਮੀ ਬਣਾਉਣਾ ਸ਼ਾਮਲ ਹੈ।
ਵੇਦਾਂਤ ਅਤੇ ਕਾਰਪੋਰੇਟ ਗੈਰ ਸਰਕਾਰੀ ਸੰਗਠਨਾਂ ਵਰਗ ਕਾਰਪੋਰੇਟਾਂ ਨੂੰ ਸਰਕਾਰ ਦੁਆਰਾ ਆਈ.ਸੀ.ਡੀ.ਐਸ ਵਿੱ ਲਿਆਂਦਾ ਜਾ ਰਿਹਾ ਹੈ । ਦੇਸ਼ ਦੇ ਕਈ ਹਿੱਸਿਆਂ ਵਿੱਚ ਆਂਗਣਵਾੜੀ ਅਤੇ ਹੈਲਪਰਾਂ ਨੂੰ ਉਹ ਮਾਮੂਲੀ ਮਿਹਨਤਾਨਾ ਵੀ ਨਹੀਂ ਮਿਲ ਰਿਹਾ, ਜੋ ਘੱਟੋ-ਘੱਟ ਉਜਰਤ ਤੋਂ ਕਿਤੇ ਘੱਟ ਹੈ, ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਕੈਵਿਡ -19 ਮਹਾਮਾਰੀ ਵਿਰੁੱਧ ਲੜਾਈ ਵਿੱਚ ਦੇਸ ਦੀ ਨਿਰਸਵਾਰਥ ਸੇਵਾ ਕੀਤੀ ਹੈ। ਬਹੁਤ ਸਾਰੇ ਵਰਕਰਾਂ ਹੈਲਪਰਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ ਹਨ। ਪਰ ਭਾਰਤ ਸਰਕਾਰ ਨੇ ਅਜੇ ਤੱਕ ਕੋਈ ਜੋਖਮ ਭੱਤਾ ਜਾਂ ਮੁਆਵਜਾ ਵੀ ਨਹੀਂ ਦਿੱਤਾ ਹੈ । ਇਨਾਂ ਸਾਰੇ ਹਮਲਿਆਂ ਨੂੰ ਮੁੱਖ ਰੱਖਦੇ ਹੋਏ ਪੂਰੇ ਭਾਰਤ ਵਿਚ ਅੱਜ ਮੰਗ ਦਿਹਾੜਾ ਰੋਸ ਪ੍ਰਦਰਸਨ ਕਰਦੇ ਹੋਏ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਭੇਜਦੇ ਹੋਏ ਮੰਗ ਕੀਤੀ ਕਿ ਆਈਸੀਡੀਐਸ ਨੂੰ ਵਿਭਾਗ ਵਿੱਚ ਤਬਦੀਲ ਕੀਤਾ ਜਾਵੇ ਅਤੇ ਕੁਪੋਿਸਤ ਵਰਗੀਆਂ ‘ ਬਚਾਓ ਬਚਪਨ ਬਚਾਓ ’ ਦੇ ਨਾਹਰੇ ਨਾਲ ਹਜ਼ਾਰਾਂ ਆਂਗਣਵਾੜੀ ਵਰਕਰਾਂ ਨੂੰ ਡੀ.ਸੀ ਮੋਹਾਲੀ ਦਫਤਰ ਅਗੇ ਰੋਸ ਰੈਲੀ ਕੀਤੀ
ਐਸ.ਡੀ.ਐਮ ਮੋਹਾਲੀ ਰਾਂਹੀ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਭੇਜਿਆ
ਮੋਹਾਲੀ 11 ਜੁਲਾਈ () ਆਲ ਇੰਡੀਆ ਫੈਡਰੇਸ਼ਨ ਆਂਗਣਵਾੜੀ ਵਰਕਰ ਅਤੇ ਹੈਲਪਰ ਦੇ ਸੱਦੇ ਤੇ ਅੱਜ ਆਂਗਣਵਾੜੀ ਮੁਲਾਜਮ ਯੂਨੀਅਨ ਪੰਜਾਬ (ਸੀਟੂ) ਵੱਲੋਂ ‘ ਬਚਾਓ ਬਚਪਨ ਬਚਾਓ ’ ਦੇ ਨਾਹਰੇ ਹੇਠ ਹਜਾਰਾਂ ਆਂਗਣਵਾੜੀ ਵਰਕਰ ਨੇ ਜਿਲਾ ਜਨਰਲ ਸਕੱਤਰ ਗੁਰਦੀਪ ਕੌਰ ਅਤੇ ਭੁਪਿੰਦਰ ਪ੍ਰਧਾਨ ਖਰੜ ਦੀ ਅਗਵਾਈ ਵਿੱਚ ਰੋਸ ਮਾਰਚ ਕੀਤਾ ਅਤੇ ਡੀ.ਸੀ ਮੋਹਾਲੀ ਦੇ ਦਫਤਰ ਅੱਗੇ ਰੈਲੀ ਕੀਤੀ ਗਈ। ਰੈਲ ਉਪਰੰਤ ਆਂਗਣਵਾੜੀ ਵਰਕਰਾ ਦੇ ਇਕ ਵਫਦ ਨੇ ਅਪਣਾ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ ਹਰਬੰਸ ਸਿੰਘ ਐਸ.ਡੀ.ਐਮ ਮੋਹਾਲੀ ਰਾਹੀਂ ਸਰਕਾਰ ਨੂੰ ਭੇਜਿਆ । ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਭੁਪਿੰਦਰ ਕੌਰ ਨੇ ਕਿਹਾ ਕਿ ਆਂਗਣਵਾੜੀ ਵਰਕਰ 1975 ਤੋ ਸੰਗਠਿਤ ਬਾਲ ਵਿਕਾਸ ਸੇਵਾਵਾਂ ਸਕੀਮ ਤਹਿਤ ਬੱਚਿਆਂ ਵਿੱਚ ਫੈਲੇ ਕੁਪੋਸਣ ਦੀ ਸਭ ਤੋਂ ਵੱਡੀ ਚੂਣੌਤੀ ਨਾਲ ਲੜਦੇ ਹੋਏ ਦੇਸ ਦੀ ਸੇਵਾ ਕਰ ਰਹੀਆਂ ਹਨ। ਜਿਥੇ ਦੇਸ਼ ਅਜਾਦੀ ਦੀ 75ਵੀਂ ਵਰੇ ਗੰਢ ਮਨਾ ਰਿਹਾ ਹੈ ਉਥੇ ਹੀ 2021 ਦੇ ਗਲੋਬਲ ਹੰਗਰ ਇੰਡੈਕਸ,ਅੰਤਰਰਾਸ਼ਟਰੀ ਸੰਸਥਾਵਾਂ ਦੀ ਸਲਾਨਾ ਰਿਪੋਟ ਨੇ 116 ਦੇਸ਼ਾਂ ਵਿਚੋਂ ਭਾਰਤ ਦਾ 101 ਵਾਂ ਸਥਾਨ ਦਰਜ ਕਰਦੇ ਭੁੱਖ ਨੂੰ ਭਾਰਤ ਲਈ ਗੰਭੀਰ ਸਮੱਸਿਆ ਦੱਸਿਆ ਹੈ। ਉਨਾਂ ਕਿਹਾ ਕਿ ਆਈਸੀਡੀਐਸ ਵਿੱਚ 8.5 ਕਰੋੜ ਦੇ ਕਰੀਬ ਗਰਭਵਤੀ ਅਤੇ ਨਰਸਿੰਗ ਮਾਵਾਂ, 14 ਲੱਖ ਆਂਗਣਵਾੜੀ ਕੇਂਦਰਾਂ ਦੁਆਰਾ ਜੁੜੀਆਂ ਹੋਈਆਂ ਹਨ। ਇਕ ਪਾਸ ਸਰਕਾਰ ਪੋਸਣ ਮਾਂ ਵਰਗੇ ਪ੍ਰੋਗਰਾਮ ਚਲਾਕੇ ਕੁਪੋਸ਼ਣ ਨੂੰ ਦੂਰ ਕਰਨ ਦਾ ਨਾਟਕ ਕਰਦੀ ਹੈ ਅਤੇ ਦੂਜੇ ਪਾਸੇ ਭਾਰਤ ਸਰਕਾਰ ਆਈ.ਸੀ.ਡੀ.ਐਸ ਵਿੱਚ ਅਲਾਟਮੈਂਟ ਵਿੱਚ ਲਗਾਤਾਰ ਕਟੌਤੀ ਕਰਨਾ, ਲਾਭਾਰਥੀਆਂ ਨੂੰ ਨਿਸਾਨਾਂ ਬਣਾਉਣਾ, ਲਾਭਾਂ ਲਈ ਗੈਰ-ਕਾਨੂੰਨੀ ਢੰਗ ਨਾਲ ਆਧਾਰ �ਿਕ ਕਰਨਾ, ਪੋਸ਼ਣ ਮਟਕਾ ਵਰਗੇ ਪੋ੍ਰਗਰਾਮ ਸੁਰੂ ਕਰਨਾ, ਲੋਕਾਂ ਨੂੰ ਪੋਸਣ ਲਈ ਅਨਾਜ ਇਕੱਠਾ ਕਰਨ ਲਈ ਵਰਕਰਾਂ ਨੂੰ ਲਾਜ਼ਮੀ ਬਣਾਉਣਾ ਸ਼ਾਮਲ ਹੈ।
ਵੇਦਾਂਤ ਅਤੇ ਕਾਰਪੋਰੇਟ ਗੈਰ ਸਰਕਾਰੀ ਸੰਗਠਨਾਂ ਵਰਗ ਕਾਰਪੋਰੇਟਾਂ ਨੂੰ ਸਰਕਾਰ ਦੁਆਰਾ ਆਈ.ਸੀ.ਡੀ.ਐਸ ਵਿੱ ਲਿਆਂਦਾ ਜਾ ਰਿਹਾ ਹੈ । ਦੇਸ਼ ਦੇ ਕਈ ਹਿੱਸਿਆਂ ਵਿੱਚ ਆਂਗਣਵਾੜੀ ਅਤੇ ਹੈਲਪਰਾਂ ਨੂੰ ਉਹ ਮਾਮੂਲੀ ਮਿਹਨਤਾਨਾ ਵੀ ਨਹੀਂ ਮਿਲ ਰਿਹਾ, ਜੋ ਘੱਟੋ-ਘੱਟ ਉਜਰਤ ਤੋਂ ਕਿਤੇ ਘੱਟ ਹੈ, ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਕੈਵਿਡ -19 ਮਹਾਮਾਰੀ ਵਿਰੁੱਧ ਲੜਾਈ ਵਿੱਚ ਦੇਸ ਦੀ ਨਿਰਸਵਾਰਥ ਸੇਵਾ ਕੀਤੀ ਹੈ। ਬਹੁਤ ਸਾਰੇ ਵਰਕਰਾਂ ਹੈਲਪਰਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ ਹਨ। ਪਰ ਭਾਰਤ ਸਰਕਾਰ ਨੇ ਅਜੇ ਤੱਕ ਕੋਈ ਜੋਖਮ ਭੱਤਾ ਜਾਂ ਮੁਆਵਜਾ ਵੀ ਨਹੀਂ ਦਿੱਤਾ ਹੈ । ਇਨਾਂ ਸਾਰੇ ਹਮਲਿਆਂ ਨੂੰ ਮੁੱਖ ਰੱਖਦੇ ਹੋਏ ਪੂਰੇ ਭਾਰਤ ਵਿਚ ਅੱਜ ਮੰਗ ਦਿਹਾੜਾ ਰੋਸ ਪ੍ਰਦਰਸਨ ਕਰਦੇ ਹੋਏ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਭੇਜਦੇ ਹੋਏ ਮੰਗ ਕੀਤੀ ਕਿ ਆਈਸੀਡੀਐਸ ਨੂੰ ਵਿਭਾਗ ਵਿੱਚ ਤਬਦੀਲ ਕੀਤਾ ਜਾਵੇ ਅਤੇ ਕੁਪੋਿਸਤ ਵਰਗੀਆਂ ਬੀਮਾਰੀਆਂ ਤੋਂ ਬਚਾਉਣ ਲਈ ਬਣਦਾ ਬਜਟ ਦਿੱਤਾ ਜਾਵੇ।
ਉਨਾਂ ਨੇ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਵੱਲੋਂ ਆਂਗਨਵਾੜੀ ਵਰਕਰਾਂ ਹੈਲਪਰਾਂ ਦੇ ਕੰਮ ਨੂੰ ਸਥਾਈ ਕੰਮ ਘੋਸਿਤ ਕਰਦੇ ਹੋਏ ਮਾਣ ਭੱਤੇ ਵਿਚ ਸੁਧਾਰ ਕਰਨ ਅਤੇ ਗਰੈਚੁਟੀ ਦੇਣ ਲਈ ਸਾਰਿਆਂ ਨੂੰ ਹੁਕਮ ਜਾਰੀ ਕੀਤੇ ਹਨ। ਯੂਨੀਅਨ ਮੰਗ ਕਰਦੀ ਹੈ ਕਿ ਪੰਜਾਬ ਸਰਕਾਰ ਇਸ ਫੈਸਲੇ ਨੂੰ ਤੁਰੰਤ ਅਮਲ ਵਿੱਚ ਲੈ ਕੇ ਆਵੇ । ਉਨਾਂ ਨੇ ਕਿਹਾ ਕਿ ਆਈ.ਸੀ.ਡੀ.ਐਸ ਨੂੰ ਬਚਾਉਣ ਲਈ ਅਤੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਲਾਗੂ ਕਰਨ ਲਈ 26 ਜੁਲਾਈ ਤੋਂ 29 ਜੁਲਾਈ ਤਕ ਦਿੱਲੀ ਵਿਖੇ ਦਿਨ ਰਾਤ ਦਾ ਮਹਾਂ ਪੜਾਅ ਕਰਦੇ ਹੋਏ ਹਜਾਰਾਂ ਦੀ ਗਿਣਤੀ ਵਿਚ ਦਿੱਲੀ ਪ੍ਰਦਰਸਨ ਕੀਤਾ ਜਾਵੇਗਾ । ਉਨਾਂ ਕਿਹਾ ਕਿ ਰੈਲੀ ਉਪਰੰਤ ਆਂਗਣਵਾੜੀ ਵਰਕਰਾਂ ਦੇ ਇਕ ਵਫਦ ਨੇ ਹਰਬੰਸ ਸਿੰਘ , ਐਸ.ਡੀ.ਐਮ ਮੋਹਾਲੀ ਨੂੰ ਮੰਗ ਪੱਤਰ ਦਿਤਾ ਗਿਆ, ਜਿਨਾਂ ਭਰੋਸਾ ਦਿਤਾ ਕਿ ਮੰਗ ਪੱਤਰ ਪ੍ਰਧਾਨ ਮੰਤਰੀ ਨੂੰ ਭੇਜ ਦਿਤਾ ਜਾਵੇਗਾ। ਅਜ ਦੀ ਰੈਲੀ ਨੂੰ ਗੁਰਦੀਪ ਕੌਰ, ਭੁਪਿੰਦਰ ਕੌਰ ਤੋਂ ਇਲਾਵਾ ਹਰਮਿੰਦਰ ਕੌਰ ਪ੍ਰਧਾਨ ਖਰੜ, ਗੁਰਨਾਮ ਕੌਰ, ਸਰੋਜ ਰਾਣੀ, ਮਮਤਾ, ਰੇਖਾ , ਜਤਿੰਦਰ ਕੌਰ ਸੁਰਿੰਦਰ ਕੌਰ, ਹਰਭਜਨ ਕੌਰ, ਮੁਖਤਿਆਰ ਕੌਰ, ਆਸ਼ਾ ਰਾਣੀ, ਰਜੇਸ ਰਾਣੀ, ਦਵਿੰਦਰ ਕੌਰ, ਗੁਰਮੀਤ ਕੌਰ, ਅਮਰਜੀਤ ਕੌਰ, ਬਲਜੀਤ ਕੌਰ, ਸਰਵਜੀਤ ਕੌਰ, ਸਵਰਨ ਕੌਰ ਅਤੇ ਅਵਾਤਰ ਕੌਰ ਆਦਿ ਨੇ ਵੀ ਸੰਬੋਧਨ ਕੀਤਾ।