ਮੈਕਸ ਹਸਪਤਾਲ ‘ਚ ਸ਼ੁਰੂ ਹੋਈ ਰੈਗੁਲਰ ਲਿਵਰ ਟਰਾਂਸਪਲਾਂਟ ਓਪੀਡੀ
SangholTimes/ਮੋਹਾਲੀ/16 ਜੁਲਾਈ,2022/ਗੁਰਜੀਤ ਬਿੱਲਾ – ਸ਼ਨੀਵਾਰ ਨੂੰ ਮੈਕਸ ਹਸਪਤਾਲ, ਮੋਹਾਲੀ ‘ਚ ਰੈਗੁਲਰ ਲਿਵਰ ਟਰਾਂਸਪਲਾਂਟ ਓਪੀਡੀ ਸ਼ੁਰੂ ਕੀਤੀ ਗਈ । ਹਸਪਤਾਲ ਇੱਕ ਲਿਵਰ ਕੇਅਰ ਯੂਨਿਟ ਵੀ ਸਥਾਪਿਤ ਕਰਨ ਜਾ ਰਿਹਾ ਹੈ, ਜਿਸ ਨਾਲ ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਜੰਮੂ-ਕਸ਼ਮੀਰ ਦੇ ਰੋਗੀਆਂ ਨੂੰ ਲਾਭ ਮਿਲੇਗਾ ।
ਲਾਂਚ ਦੇ ਦੌਰਾਨ ਬੋਲਦੇ ਹੋਏ ਲਿਵਰ ਟਰਾਂਸਪਲਾਂਟ ਦੇ ਸੀਨੀਅਰ ਡਾਇਰੈਕਟਰ ਡਾ. ਅਭਿਦੀਪ ਚੌਧਰੀ ਨੇ ਕਿਹਾ ਕਿ ਇਹ ਓਪੀਡੀ ਵਿਭਿੰਨ ਲਿਵਰ ਵਿਕਾਰਾਂ ਨਾਲ ਪੀੜ੍ਹਿਤ ਰੋਗੀਆਂ ਨੂੰ ਮਾਹਿਰ ਸਲਾਹ ਅਤੇ ਇਲਾਜ ਪ੍ਰਦਾਨ ਕਰੇਗੀ ।
ਡਾ. ਚੌਧਰੀ ਨੇ ਅੱਗੇ ਦੱਸਿਆ ਕਿ ਲਿਵਰ ਇੱਕ ਬਹੁਤ ਹੀ ਮਹੱਤਵਪੂਰਣ ਅੰਗ ਹੈ ਅਤੇ ਜੇਕਰ ਇਹ ਠੀਕ ਤਰ੍ਹਾਂ ਨਾਲ ਕੰਮ ਨਹੀਂ ਕਰਦਾ ਹੈ ਤਾਂ ਬਹੁਤ ਮੁਸ਼ਕਿਲ ਆ ਸਕਦੀ ਹੈ । ਜੇਕਰ ਲਿਵਰ ਫੇਲ ਹੋ ਰਿਹਾ ਹੈ, ਜਾਂ ਜੇਕਰ ਕਿਸੇਨੂੰ ਪ੍ਰਾਈਮਰੀ ਲਿਵਰ ਕੈਂਸਰ ਹੈ, ਤਾਂ ਲਿਵਰ ਟਰਾਂਸਪਲਾਂਟ ਨਾਲ ਉਨ੍ਹਾਂ ਦੀ ਜਾਨ ਬਚਾਈ ਜਾ ਸਕਦੀ ਹੈ ।
ਡਾ. ਕਪਤਾਨ ਸਿੰਘ, ਐਸੋਸਿਏਟ ਕੰਸਲਟੈਂਟ – ਐਚਪੀਬੀ ਸਰਜਰੀ ਐਂਡ ਲਿਵਰ ਟਰਾਂਸਪਲਾਂਟੇਸ਼ਨ ਨੇ ਹਿਾ ਕਿ ਲਾਸਟ ਸਟੇਜ ਲਿਵਰ ਦੀ ਬੀਮਾਰੀ ਉਦੋਂ ਹੁੰਦੀ ਹੈ ਜਦੋਂ ਲਿਵਰ ਆਪਣੀ ਜਿਆਦਾਤਰ ਆਮ ਕਾਰਜਪ੍ਰਣਾਲੀ ਗੁਆ ਦਿੰਦਾ ਹੈ । ਡਬਲਿਊਐਚਓ ਦੇ ਆਂਕੜਿਆਂ ਦਾ ਹਵਾਲਾ ਦਿੰਦੇ ਹੋਏ ਡਾ. ਸਿੰਘ ਨੇ ਕਿਹਾ ਕਿ ਭਾਰਤ ‘ਚ ਲਿਵਰ ਦੀ ਬੀਮਾਰੀ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਕੁੱਲ ਮੌਤਾਂ ਦਾ 3.17% ਤੱਕ ਪਹੁੰਚ ਗਈ ਹੈ ।
ਡਾ. ਅਤੁਲ ਸਚਦੇਵ, ਮੈਡੀਕਲ ਡਾਇਰੈਕਟਰ ਅਤੇ ਐਚਓਡੀ ਗੈਸਟ੍ਰੋਐਂਟ੍ਰੋਲਾਜੀ ਨੇ ਕਿਹਾ ਕਿ ਹੇਪਾਟੋ ਪੈਂਕ੍ਰਿਯਾਟਿਕ ਬਾਈਲਰੀ (ਐਪੀਬੀ) ਰੋਗਾਂ ਦੇ ਰੋਗੀਆਂ ਜਿਹੜੇ ਲਿਵਰ, ਪੈਂਕ੍ਰਿਆਜ, ਗਾਲਬਲੇਡਰ ਅਤੇ ਬਾਈਲ ਡਕਟਸ ਨੂੰ ਪ੍ਰਭਾਵਿਤ ਕਰਨ ਵਾਲੇ ਕਿਸੇ ਵੀ ਹਾਲਾਤ ਨਾਲ ਪੀੜ੍ਹਿਤ ਹਨ, ਨੂੰ ਵੀ ਇਸ ਓਪੀਡੀ ਨਾਲ ਲਾਭ ਪਹੁੰਚੇਗਾ ।