ਪੱਤਰਕਾਰਾਂ ਖ਼ਿਲਾਫ਼ ਅਪਰਾਧ ਕਰਨ ਵਾਲੇ ਅਪਰਾਧੀਆਂ ਸੰਬੰਧੀ ਮੁਆਫ਼ੀ ਖ਼ਾਤਮਾ ਦਿਵਸ ਤੇ ਵਿਸ਼ੇਸ਼
ਪੱਤਰਕਾਰਾਂ ਖ਼ਿਲਾਫ਼ ਅਪਰਾਧ ਕਰਨ ਵਾਲੇ ਅਪਰਾਧੀਆਂ ਸੰਬੰਧੀ ਮੁਆਫ਼ੀ ਖ਼ਾਤਮਾ ਦਿਵਸ 2 ਨਵੰਬਰ 2014 ਤੋਂ ਸਮੁੱਚੇ ਸੰਸਾਰ ਅੰਦਰ ਮਨਾਇਆ ਜਾਂਦਾ ਹੈ। ਇਸ ਦਿਨ ਸ਼ਹੀਦ ਹੋਏ ਸੂਰਵੀਰ ਅਤੇ ਬਹਾਦਰ ਪੱਤਰਕਾਰਾਂ ਨੂੰ ਯਾਦ ਕਰਕੇ ਸ਼ਰਧਾਂਜਲੀਆਂ ਭੇਂਟ ਕੀਤੀਆਂ ਜਾਂਦੀਆਂ ਹਨ ਅਤੇ ਉਨ੍ਹਾਂ ਦੇ ਕਾਤਲਾਂ ਜਾਂ ਨੁਕਸਾਨ ਕਰਨ ਵਾਲੇ ਅਪਰਾਧੀਆਂ ਨੂੰ ਕਾਨੂੰਨ ਅਨੁਸਾਰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਜਾਂਦੀ ਹੈ। ਸੰਯੁਕਤ ਰਾਸ਼ਟਰ ਸੰਘ ਨੇ 2 ਨਵੰਬਰ 2013 ਨੂੰ ਮਾਲੀ ਵਿਖੇ ਕਤਲ ਕੀਤੇ ਗਏ ਦੋ ਫਰਾਂਸੀਸੀ ਪੱਤਰਕਾਰਾਂ ਦੀ ਸ਼ਹਾਦਤ ਨੂੰ ਯਾਦਗਾਰੀ ਬਣਾਉਣ ਲਈ ਇਹ ਦਿਨ ਚੁਣਿਆ ਹੈ। ਯੂ ਐਨ ਓ ਦੀ ਰਿਪੋਰਟ ਅਨੁਸਾਰ 2016 ਤੋਂ 2020 ਤੱਕ ਚਾਰ ਸੌ ਪੱਤਰਕਾਰ ਕਤਲ ਕੀਤੇ ਗਏ ਅਤੇ 274 ਪੱਤਰਕਾਰਾਂ ਨੂੰ ਕੇਵਲ ਇੱਕ ਸਾਲ 2020 ਵਿਚ ਸਜ਼ਾ ਕੀਤੀ ਗਈ ਅਤੇ 73 ਪ੍ਰਤੀਸ਼ਤ ਔਰਤ ਪੱਤਰਕਾਰਾਂ ਨੂੰ ਨਿਰਪੱਖ ਪੱਤਰਕਾਰੀ ਕਰਨ ਲਈ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਪ੍ਰਾਪਤ ਜਾਣਕਾਰੀ ਅਨੁਸਾਰ 1993 ਤੋਂ 2020 ਤੱਕ 1450 ਪੱਤਰਕਾਰਾਂ ਨੂੰ ਆਪਣੀਆਂ ਜਾਨਾਂ ਗਵਾਉਣੀਆਂ ਪਈਆਂ ਅਤੇ ਪੱਤਰਕਾਰਾਂ ਦੇ ਹਤਿਆਰਿਆਂ ਨੂੰ ਬਹੁਤ ਹੀ ਘੱਟ ਸਜ਼ਾਵਾਂ ਮਿਲੀਆਂ ਕਹਿਣ ਦਾ ਭਾਵ ਕੇਵਲ 10 ਪ੍ਰਤੀਸ਼ਤ ਹਤਿਆਰਿਆਂ ਨੂੰ ਹੀ ਸਜ਼ਾ ਮਿਲੀ, ਜਦ ਕਿ 90 ਪ੍ਰਤੀਸ਼ਤ ਹਤਿਆਰਿਆਂ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ, ਜੋ ਸ਼ਰ੍ਹੇਆਮ ਖੁੱਲ੍ਹੇ ਘੁੰਮ ਰਹੇ ਹਨ । ਅਗਾਂਹ ਵਧੂ ਮਹਾਦੀਪ ਯੂਰਪ ਵਿਖੇ ਅੱਜ ਵੀ ਰਿਸ਼ਵਤ, ਸੱਤਾ ਦਾ ਦੁਰਉਪਯੋਗ ਅਤੇ ਮਨੁੱਖੀ ਅਧਿਕਾਰਾਂ ਦੀ ਸਹੀ ਰਿਪੋਰਟਿੰਗ ਕਰਨ ਲਈ ਪੱਤਰਕਾਰਾਂ ਤੇ ਹਮਲੇ ਹੋ ਰਹੇ ਹਨ । ਇਸ ਸਾਲ 2022 ਦਾ ਥੀਮ ਹੈ ਕਿ ਲੋਕਤੰਤਰ ਨੂੰ ਬਚਾਉਣ ਲਈ ਮੀਡੀਆ ਨੂੰ ਬਚਾਓ । ਵਿਆਨਾਂ ਅਤੇ ਆਸਟਰੀਆ ਵਿੱਚ ਵਿਸ਼ੇਸ਼ ਤੌਰ ਤੇ ਸੰਯੁਕਤ ਸੰਯੁਕਤ ਸੰਘ ਵੱਲੋਂ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ਅੱਜ ਕੱਲ੍ਹ ਸੱਚ ਤੇ ਆਧਾਰਿਤ ਪੱਤਰਕਾਰੀ ਕੰਡਿਆਂ ਦੀ ਸੇਜ ਬਣ ਚੁੱਕੀ ਹੈ। ਸੱਚ ਦੇ ਮਾਰਗ ਤੇ ਚੱਲਣ ਵਾਲੇ ਪੱਤਰਕਾਰਾਂ ਨੂੰ ਅਨੇਕਾਂ ਔਕੜਾਂ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਲੇਕਿਨ ਇਸ ਦਿਨ ਪੱਤਰਕਾਰਾਂ ਅਤੇ ਪ੍ਰੈਸ ਕਲੱਬ ਵਾਲਿਆਂ ਨੂੰ ਵੀ ਮਿਲ ਕੇ ਸਰਕਾਰ ਅਤੇ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਪੀਲੀ ਪੱਤਰਕਾਰੀ ਅਤੇ ਬਲੈਕਮੇਲਿੰਗ ਕਰਨ ਵਾਲੇ ਪੱਤਰਕਾਰਾਂ ਨੂੰ ਅਲੱਗ ਥਲੱਗ ਕਰਨਾ ਚਾਹੀਦਾ ਹੈ ਜੋ ਕਿ ਆਟੇ ਵਿਚ ਲੂਣ ਦੇ ਬਰਾਬਰ ਹੁੰਦੇ ਨੇ ਅਤੇ ਸਮੁੱਚੇ ਪੱਤਰਕਾਰਾਂ ਦੀ ਬਦਨਾਮੀ ਦਾ ਕਾਰਨ ਬਣਦੇ ਹਨ । ਇਸਦੇ ਨਾਲ ਹੀ ਅਖ਼ਬਾਰਾਂ ਦੇ ਮਾਲਕਾਂ ਨੂੰ ਵੀ ਮੁਨਾਫ਼ਾਖੋਰੀ ਦੀ ਨੀਤੀ ਛੱਡ ਕੇ ਸੱਚੀ ਸੁੱਚੀ ਪੱਤਰਕਾਰੀ ਕਰਨ ਵਾਲੇ ਪੱਤਰਕਾਰਾਂ ਨੂੰ ਹੀ ਅੱਗੇ ਵਧਣ ਦਾ ਮੌਕਾ ਦੇਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਜਾਣੀ ਚਾਹੀਦੀ ਚਾਹੀਦੀ ਹੈ।
ਸੁਖਵਿੰਦਰ ਸਿੰਘ ਭੰਡਾਰੀ,
ਜ਼ਿਲ੍ਹਾ ਰਿਪੋਰਟਰ,(ਸੰਗਰੂਰ,ਬਰਨਾਲਾ)
ਸੰਘੋਲ ਟਾਇਮਜ਼, ਮੋਬਾਈਲ ਨੰਬਰ-98760-90942