ਸੇਬ ਚੋਰੀ ਮਾਮਲਾ : ਮਾਲਕ ਦੇ ਨੁਕਸਾਨ ਦੀ ਸਮਾਜ ਸੇਵੀਆਂ ਨੇ ਕੀਤੀ ਭਰਮਾਈ, ਸ਼੍ਰੀ ਫਤਿਹਗੜ੍ਹ ਸਾਹਿਬ ਪੁਲਸ ਨੇ ਕਥਿਤ 10 ਚੋਰਾਂ ਨੂੰ ਕੀਤਾ ਗ੍ਰਿਫਤਾਰ
ਫਤਹਿਗੜ੍ਹਸਾਹਿਬ/05 ਦਸੰਬਰ,2022(ਮਲਕੀਤ ਸਿੰਘ ਭਾਮੀਆਂ) Sanghol Times – ਸ਼੍ਰੀ ਫਤਿਹਗੜ੍ਹ ਸਾਹਿਬ ਤਿੰਨ ਦਿਨ ਪਹਿਲਾਂ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਸੇਬਾਂ ਦਾ ਭਰਿਆ ਟਰੱਕ ਪਲਟਣ ਮਗਰੋਂ ਸੇਬ ਚੋਰੀ ਕਰਨ ਦੀ ਘਟਨਾ ਨੇ ਜਿੱਥੇ ਸਮੂੱਚੇ ਪੰਜਾਬੀਆਂ ਨੂੰ ਬਦਨਾਮ ਕੀਤਾ ਸੀ। ਉਥੇ ਹੀ ਪੁਲਿਸ ਨੇ ਸੇਬਾਂ ਨੂੰ ਚੋਰੀ ਕਰਨ ਵਾਲੇ ਲੋਕਾਂ ਖਿਲਾਫ ਮੁਕੱਦਮਾ ਦਰਜ ਕੀਤਾ ਸੀ। ਹੁਣ ਪੁਲਿਸ ਨੇ 10 ਵਿਆਕਤੀਆਂ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ। ਉਥੇ ਹੀ ਪੰਜਾਬੀਆਂ ਦੀ ਸ਼ਾਨ ਬਰਕਰਾਰ ਰੱਖਣ ਅਤੇ ਇਨਸਾਨੀਅਤ ਦਾ ਸਬੂਤ ਦਿੰਦੇ ਹੋਏ ਸਮਾਜ ਸੇਵੀਆਂ ਨੇ ਚੰਗਾਂ ਉਪਰਾਲਾ ਕੀਤਾ। ਸ਼੍ਰੀ ਫਤਿਹਗੜ੍ਹ ਸਾਹਿਬ ਦੇ ਐਸ ਐਸ ਪੀ ਡਾਕਟਰ ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਪੁਲਿਸ ਨੇ 10 ਵਿਆਕਤੀਆਂ ਨੂੰ ਕਾਬੂ ਕਰ ਲਿਆ ਹੈ। ਅਜਿਹੇ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉੱਥੇ ਹੀ ਐਸ ਐਸ ਪੀ ਨੇ ਦੱਸਿਆ ਕਿ ਸੇਬਾਂ ਦੇ ਮਾਲਕ ਦਾ 9 ਲੱਖ 12 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਸੀ ਅਤੇ ਇਸ ਰਕਮ ਦਾ ਚੈੱਕ ਮਾਲਕ ਨੂੰ ਦੇ ਦਿੱਤਾ ਗਿਆ ਹੈ। ਸੇਬਾਂ ਦੇ ਮਾਲਕ ਦੀ ਮਦਦ ਕਰਨ ਵਾਲੇ ਸਮਾਜ ਸੇਵਕਾਂ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਸੇਬ ਚੋਰੀ ਕਰਨ ਦੀ ਵੀਡੀਓ ਦੇਖੀ ਤਾਂ ਮਨ ਨੂੰ ਧੱਕਾ ਲੱਗਿਆ। ਪੰਜਾਬੀ ਅਤੇ ਪੰਜਾਬੀਅਤ ਬਦਨਾਮ ਹੋਏ ਇਸ ਕਰਕੇ ਉਨ੍ਹਾਂ ਨੇ ਮਦਦ ਕਰਨ ਦਾ ਮਨ ਬਣਾਇਆ ਅਤੇ ਇਹ ਚੈੱਕ ਦਿੱਤਾ। ਮਦਦ ਕਰਨ ਵਾਲੇ ਨੌਜਵਾਨ ਸਮਾਜ ਸੇਵੀਆਂ ਦਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਕੀਲਾਂ ਵੱਲੋ ਵਿਸ਼ੇਸ਼ ਤੌਰ ਤੇ ਸਮਮਾਨ ਕੀਤਾ ਗਿਆ। ਐਡਵੋਕੇਟ ਬੀ ਐਮ ਸਿੰਘ ਨੇ ਕਿਹਾ ਕਿ ਸੇਬ ਚੋਰੀ ਕਰਨ ਵਾਲੇ ਮਾੜੇ ਲੋਕਾਂ ਨੂੰ ਅਜਿਹੇ ਲੋਕਾਂ ਤੋਂ ਨਸੀਹਤ ਲੈਣੀ ਚਾਹੀਦੀ ਹੈ। ਚੋਰੀ ਹੋਈਆਂ ਸੇਬਾਂ ਦੀਆਂ ਪੇਟੀਆਂ ਦੇ ਮਾਲਕ ਨੇ ਕਿਹਾ ਕਿ ਜਦੋਂ ਡਰਾਇਵਰ ਨੇ ਫੋਨ ਕਰਕੇ ਕਿਹਾ ਕਿ ਪੰਜਾਬ ਅੰਦਰ ਸੇਬ ਦੀਆਂ ਪੇਟੀਆਂ ਚੋਰੀ ਹੋਈਆਂ ਹਨ ਤਾਂ ਉਸਨੂੰ ਯਕੀਨ ਨਹੀਂ ਹੋ ਰਿਹਾ ਸੀ। ਹੁਣ ਜਿਹੜੀ ਮਦਦ ਪੰਜਾਬੀਆਂ ਨੇ ਅੱਗੇ ਆਕੇ ਕੀਤੀ ਹੈ ਉਹ ਇਸ ਲਈ ਹਮੇਸ਼ਾ ਧੰਨਵਾਦੀ ਰਹਿਣਗੇ