ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਐਸ.ਏ.ਐਸ. ਨਗਰ
ਸ਼ਹਿਰ ਮੋਹਾਲੀ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਕਾਰਾ ਖੋਹ ਕਰਕੇ ਦਹਿਸ਼ਤ ਫੈਲਾਉਣ ਵਾਲੇ ਗੈਂਗ ਦੇ 3 ਮੈਬਰ ਹਥਿਆਰਾ ਅਤੇ ਲੁੱਟ ਖੋਹ ਕੀਤੀਆ ਕਾਰਾ ਸਮੇਤ ਗ੍ਰਿਫਤਾਰ
SangholTimes/ਐਸ.ਏ.ਐਸ. ਨਗਰ/23 ਦਸੰਬਰ,2022
ਡਾ: ਸੰਦੀਪ ਗਰਗ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਨੇ ਪ੍ਰੈਸ ਨੋਟ ਰਾਹੀ ਜਾਣਕਾਰੀ ਦਿੰਦਿਆ ਦੱਸਿਆ ਕਿ ਜਿਲ੍ਹਾ ਐਸ.ਏ.ਐਸ ਨਗਰ ਮੋਹਾਲੀ ਵਿਖੇ ਪਿਛਲੇ ਦਿਨਾਂ ਵਿੱਚ ਕਾਰ ਸਨੈਚਿੰਗ ਦੀਆ ਵਾਰਦਾਤਾ ਨੂੰ ਅੰਜਾਮ ਦੇਣ ਵਾਲਾ ਗਿਰੋਹ ਸਰਗਰਮ ਸੀ, ਜਿਨ੍ਹਾਂ ਵੱਲੋ ਜਿਲ੍ਹਾਂ ਵਿਖੇ ਵਾਰਦਾਤਾ ਨੂੰ ਅੰਜਾਮ ਦਿੱਤਾ ਗਿਆ ਸੀ, ਜਿਨ੍ਹਾਂ ਨੂੰ ਟਰੇਸ ਕਰਨ ਲਈ ਸ਼੍ਰੀ ਅਮਨਦੀਪ ਸਿੰਘ ਬਰਾੜ,ਪੀ.ਪੀ.ਐਸ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਅਤੇ ਸ੍ਰੀ ਗੁਰਸ਼ੇਰ ਸਿੰਘ,ਪੀ.ਪੀ.ਐਸ, ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਦੀ ਅਗਵਾਈ ਹੇਠ ਇੰਸ. ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਦੀ ਨਿਗਰਾਨੀ ਵਿੱਚ ਵੱਖ ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ, ਜਿਨ੍ਹਾਂ ਵੱਲੋ ਕਾਰਾ ਖੋਹ ਕਰਨ ਵਾਲੇ ਗਿਰੋਹ ਦੇ 3 ਮੈਂਬਰਾ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋ ਨਜਾਇਜ ਹਥਿਆਰ ਅਤੇ ਖੋਹ ਕੀਤੀਆ ਕਾਰਾ ਬ੍ਰਾਮਦ ਕਰਨ ਵਿੱਚ ਅਹਿਮ ਸਫਲਤਾ ਹਾਸਲ ਕੀਤੀ ਗਈ ਹੈ।
ਡਾ: ਗਰਗ ਵੱਲੋ ਅੱਗੇ ਜਾਣਕਾਰੀ ਦਿੰਦੇ ਦੱਸਿਆ ਗਿਆ ਕਿ ਜਿਲ੍ਹਾ ਵਿੱਚ ਪਿਛਲੇ ਦਿਨੀ ਕਾਰ ਖੋਹ ਸਬੰਧੀ ਮੁ:ਨੰ. 493 ਮਿਤੀ 24-11-2022 ਅ/ਧ 379-ਬੀ,34 ਆਈ.ਪੀ.ਸੀ., 25 ਆਰਮਜ਼ ਐਕਟ ਥਾਣਾ ਸੋਹਾਣਾ (ਗਲਾਜ਼ਾ ਕਾਰ), ਮੁ:ਨੰ. 129 ਮਿਤੀ 25-11-2022 ਅ/ਧ 379-ਬੀ,34 ਆਈ.ਪੀ.ਸੀ., 25 ਆਰਮਜ਼ ਐਕਟ ਥਾਣਾ ਫੇਸ-11 ਮੋਹਾਲੀ (ਵਰਨਾ ਕਾਰ) ਅਤੇ ਮੁ:ਨੰ. 142 ਮਿਤੀ 18-12-2022 ਅ/ਧ 341,379ਬੀ,506,34 ਆਈ.ਪੀ.ਸੀ., 25 ਆਰਮਜ਼ ਐਕਟ ਥਾਣਾ ਮਟੋਰ (ਸੀਆਜ਼ ਕਾਰ) ਨਾ ਮਲੂਮ ਵਿਅਕਤੀਆ ਖਿਲ਼ਾਫ ਦਰਜ ਰਜਿਸਟਰ ਹੋਏ ਸਨ, ਜੋ ਇਨ੍ਹਾਂ ਵਾਰਦਾਤਾ ਨੂੰ ਟਰੇਸ ਕਰਨ ਲਈ ਸੀ.ਆਈ.ਸਟਾਫ ਐਸ.ਏ.ਐਸ ਨਗਰ ਦੀਆ ਵੱਖ ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ,ਜਿਨ੍ਹਾਂ ਵੱਲੋ ਵਿਗਿਆਨਕ/ਟੈਕਨੀਕਲ ਢੰਗਾਂ ਅਤੇ ਹਿਊਮਨ ਸੋਰਸ ਦੀ ਮਦਦ ਰਾਹੀ ਉੱਕਤ ਵਾਰਦਾਤਾ ਨੂੰ ਟਰੇਸ ਕਰਦੇ ਹੋਏ ਕਾਰਾਂ ਖੋਹ ਦੇ ਦੋਸ਼ੀਆਨ ਵਰਿਆਮ ਸਿੰਘ ਪੁੱਤਰ ਬਚਿੱਤਰ ਸਿੰਘ ਵਾਸੀ ਪਿੰਡ ਖਿੜਿਆਵਾਲੀ ਥਾਣਾ ਸਦਰ ਫਾਜਿਲਕਾ ਜ਼ਿਲ੍ਹਾ ਫਾਜਿਲਕਾ ਨੂੰ ਇੱਕ ਪਿਸਟਲ .32 ਬੋਰ ਅਤੇ ਵਾਰਦਾਤ ਵਿੱਚ ਵਰਤੀ ਗਈ ਕਾਰ ਹੋਂਡਾ ਸੀਵਿਕ ਨੰਬਰ ਡੀ.ਐਨ 3 ਸੀ.ਏ.ਕੇ. 7861 ਸਮੇਤ ਗ੍ਰਿਫਤਾਰ ਕੀਤਾ ਅਤੇ ਇਸ ਦੇ ਦੋ ਹੋਰ ਸਾਥੀਆਂ ਸੁਖਪਾਲ ਸਿੰਘ ਉੱਰਫ ਪਾਲੂ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਅਰਨੀਵਾਲਾ ਥਾਣਾ ਅਰਨੀਵਾਲਾ ਜ਼ਿਲ੍ਹਾ ਫਾਜਿਲਕਾ ਅਤੇ ਪ੍ਰਿਤਪਾਲ ਸਿੰਘ ਉੱਰਫ ਪ੍ਰੀਤ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਅਰਨੀਵਾਲਾ ਥਾਣਾ ਅਰਨੀਵਾਲਾ ਜ਼ਿਲ੍ਹਾ ਫਾਜਿਲਕਾ ਨੂੰ ਟਰੇਸ ਕਰਕੇ ਉਹਨਾ ਪਾਸੋ 2 ਪਿਸਟਲ ਸਮੇਤ ਮੋਹਾਲੀ ਵਿੱਚੋ ਖੋਹ ਕੀਤੀਆ ਵਰਨਾ ਅਤੇ ਸੀਆਜ਼ ਕਾਰਾ ਬ੍ਰਾਮਦ ਕਰਕੇ ਥਾਣਾ ਅਰਨੀਵਾਲਾ ਦੇ ਏਰੀਆ ਵਿੱਚੋ ਗ੍ਰਿਫਤਾਰ ਕੀਤਾ ਗਿਆ।ਮੁਕੱਦਮਾ ਵਿੱਚ ਦੋਸ਼ੀ ਅਰਵਿੰਦ ਸੋਢੀ ਵਾਸੀ ਜਲਾਲਾਬਾਦ ਦੀ ਗ੍ਰਿਫਤਾਰੀ ਬਾਕੀ ਹੈ ਜਿਸ ਦੀ ਤਿਲਾਸ਼ ਜਾਰੀ ਹੈ। ਮੁਕੱਦਮਾਤ ਦੀ ਤਫਤੀਸ਼ ਜਾਰੀ ਹੈ, ਦੋਸ਼ੀਆਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਨ੍ਹਾਂ ਪਾਸੋ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਗ੍ਰਿਫਤਾਰ ਦੋਸ਼ੀਆਨ ਦਾ ਵੇਰਵਾ:-
1) ਸੁਖਪਾਲ ਸਿੰਘ ਉੱਰਫ ਪਾਲੂ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਅਰਨੀਵਾਲਾ ਥਾਣਾ ਅਰਨੀਵਾਲਾ ਜ਼ਿਲ੍ਹਾ ਫਾਜਿਲਕਾ ਉਮਰ ਕਰੀਬ 23 ਸਾਲ
2) ਪ੍ਰਿਤਪਾਲ ਸਿੰਘ ਉੱਰਫ ਪ੍ਰੀਤ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਅਰਨੀਵਾਲਾ ਥਾਣਾ ਅਰਨੀਵਾਲਾ ਜ਼ਿਲ੍ਹਾ ਫਾਜਿਲਕਾ ਉਮਰ ਕਰੀਬ 20 ਸਾਲ
3) ਵਰਿਆਮ ਸਿੰਘ ਪੁੱਤਰ ਬਚਿੱਤਰ ਸਿੰਘ ਵਾਸੀ ਪਿੰਡ ਖਿੜਿਆਵਾਲੀ ਥਾਣਾ ਸਦਰ ਫਾਜਿਲਕਾ ਜ਼ਿਲ੍ਹਾ ਫਾਜਿਲਕਾ ਉਮਰ ਕਰੀਬ 24 ਸਾਲ
ਗ੍ਰਿਫਤਾਰੀ ਦੀ ਮਿਤੀ:- 21/12/2022
ਤਰੀਕਾ ਵਾਰਦਾਤ :- ਉੱਕਤ ਗਿਰੋਹ ਵੱਲੋ ਰਾਤ ਸਮੇ ਫਾਜਿਲਕਾਂ ਤੋ ਆ ਕਰ ਸੁਨਸਾਨ ਜਗ੍ਹਾਂ ਤੋ ਰਾਹਗੀਰਾਂ ਨੂੰ ਹਥਿਆਰ ਦੀ ਨੋਕ ਪਰ ਰੋਕ ਕਰ ਉਨ੍ਹਾਂ ਪਾਸੋ ਕਾਰ ਖੋਹ ਕਰਕੇ ਫਰਾਰ ਹੋ ਜਾਦੇ ਸਨ ਅਤੇ ਕਾਰਾ ਨੂੰ ਅੱਗੇ ਵੇਚ ਦਿੱਤਾ ਜਾਦਾ ਸੀ।
ਬ੍ਰਾਮਦਗੀ
1) ਹੋਡਾ ਸੀਵਿਕ = 01 (ਵਾਰਦਾਤਾ ਵਿੱਚ ਵਰਤੀ ਗਈ)
2) ਵਰਨਾ = 01 (ਖੋਹ ਕੀਤੀ)
3) ਸੀਆਜ਼ = 01 (ਖੋਹ ਕੀਤੀ)
4) (ਗਲਾਜ਼ਾ ਕਾਰ) = 01 (ਖੋਹ ਕੀਤੀ)
ਪਿਸਟਲ
1) ਪਿਸਟਲ .32 ਬੋਰ = 03
2) ਜਿੰਦਾ ਕਾਰਤੂਸ 32 ਬੋਰ = 24
—