ਕੋਰਟਾਂ ਸਰਕਾਰ ਨੂੰ ਜੁਰਮਾਨੇ ਲਾ ਰਹੀਆਂ ਤੇ ਨਾਲਾਇਕ ਸਰਕਾਰ ਲੋਕਾਂ ਦੇ ਪੈਸੇ ਜੁਰਮਾਨੇ ਦੇ ਤੌਰ ਤੇ ਬਰਬਾਦ ਕਰ ਰਹੀ – ਐਸ. ਆਰ ਲੱਧੜ
ਜਲਾਲਾਬਾਦ/24.12.2022/Jagmeet/SangholTimes – ਅੱਜ ਪਿੰਡ ਟਾਹਲੀਵਾਲਾ (ਜਲਾਲਾਬਾਦ ) ਪਹੁੰਚਣ ਤੇ ਪੂਰਨ ਸਿੰਘ ਮੁਜਾਹਦੀਆ ਦੀ ਅਗਵਾਈ ਵਿੱਚ ਹਜ਼ਾਰਾਂ ਲੋਕਾਂ ਨੇ ਸ੍ਰੀ ਐਸ. ਆਰ ਲੱਧੜ, ਐਸ ਸੀ ਮੋਰਚਾ ਭਾਜਪਾ ਪੰਜਾਬ ਦਾ ਸਵਾਗਤ ਕੀਤਾ ਤੇ ਵਿਚਾਰ ਸੁਣੇ। ਸ੍ਰੀ ਲੱਧੜ ਨੇ ਕਿਹਾ ਕੇ ਪੰਜਾਬ ਸਰਕਾਰ ਨੌਂ ਮਹੀਨਿਆਂ ਵਿੱਚ ਇੰਝ ਪਿੱਟ ਚੁੱਕੀ ਹੈ ਕੇ ਸਰਕਾਰ ਦੇ ਹੋਣ ਦਾ ਇਹਸਾਸ ਤੱਕ ਨਹੀਂ ਹੁੰਦਾ। ਕੋਰਟਾਂ ਸਰਕਾਰ ਨੂੰ ਜੁਰਮਾਨੇ ਲਾ ਰਹੀਆਂ ਹਨ ਤੇ ਨਾਲਾਇਕ ਸਰਕਾਰ ਲੋਕਾਂ ਦੇ ਪੈਸੇ ਜੁਰਮਾਨੇ ਦੇ ਤੌਰ ਤੇ ਬਰਬਾਦ ਕਰ ਰਹੀ ਹੈ। ਉਹਨਾਂ ਹਾਜ਼ਰ ਲੋਕਾਂ ਤੋਂ ਪੁੱਛਿਆ ਕਿ ਕੀ ਉਹ ਖੁੱਸ਼ ਹਨ ਸਰਕਾਰ ਤੋਂ ? ਤਾਂ ਲੋਕਾਂ ਨੇ ਨਹੀਂ ਨਹੀਂ ਕਹਿ ਕੇ ਹਾਲ ਗੂੰਜਣ ਲਾ ਦਿੱਤਾ।
ਜਲਦ ਹੀ ਭਾਰਤ ਸਰਕਾਰ ਦੀਆਂ ਲੋਕ ਭਲੇ ਦੀਆਂ ਸਕੀਮਾਂ ਦੀ ਜਾਣਕਾਰੀ ਲਈ ਕੈਂਪ ਅਯੋਜਤ ਕੀਤੇ ਜਾਣਗੇ। ਪੂਰਨ ਸਿੰਘ ਮੁਜਾਹਦੀਆ ਤੋਂ ਇਲਾਵਾ ਮੰਡਲ ਪ੍ਰਧਾਨ ਸੰਦੀਪ ਤੇ ਐਸ ਸੀ ਮੋਰਚਾ ਦੇ ਪ੍ਰਧਾਨ ਪਰਮਜੀਤ ਸਿੰਘ ਹਜ਼ਾਰਾਂ ਵਰਕਰਾਂ ਨਾਲ ਮੌਜੂਦ ਸਨ।