ਸੈਂਟਰ ਆਫ ਐਕਸੀਲੈਂਸ ਇਨ ਡਾਈਜੇਸਟਿਵ ਡਿਜੀਜ ਸਾਇੰਸੇਜ ਲਾਂਚ
SangholTimes/Harminder Nagpal/ਮੋਹਾਲੀ/24 ਦਸੰਬਰ,2022 – ਆਈਵੀ ਹਸਪਤਾਲ, ਮੋਹਾਲੀ ਨੇ ਸ਼ਨੀਵਾਰ ਨੂੰ ਅਤਿਅਧੁਨਿਕ ਆਈਵੀ ਸੈਂਟਰ ਆਫ ਐਕਸੀਲੈਂਸ ਇਨ ਡਾਈਜੇਸਟਿਵ ਡਿਜੀਜ ਸਾਇੰਸੇਜ ਦੇ ਲਾਂਚ ਦਾ ਐਲਾਨ ਕੀਤਾ |
ਸੈਂਟਰ ‘ਚ ਗੈਸਟ੍ਰੋਇੰਟੇਰੋਲਾਜਿਸਟ, ਸਰਜੀਕਲ, ਗੈਸਟ੍ਰੋਇੰਟਰੋਲਾਜਿਸਟ, ਇੰਟਰਵੈਂਸ਼ਨਲ ਰੇਡਿਓਲਾਜਿਸਟ ਅਤੇ ਮੈਡੀਕਲ ਅਤੇ ਰੇਡੀਏਸ਼ਨ ਓਾਕੋਲਾਜਿਸਟ ਦੀ ਇੱਕ ਸਮਰਪਿਤ ਅਤੇ ਅਨੁਭਵੀ ਟੀਮ ਆਪਣੀਆਂ ਸੇਵਾਵਾਂ ਦੇਵੇਗੀ |
ਅੱਜ ਇੱਕ ਪ੍ਰੈੱਸ ਕਾਨਫਰੰਸ ਦੇ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ, ਪੀਜੀਆਈ ਚੰਡੀਗੜ੍ਹ ‘ਚ ਸਰਜੀਕਲ ਗੈਸਟ੍ਰੋਇੰਟਰੋਲਾਜ ਦੇ ਸਾਬਕਾ ਪ੍ਰਮੁੱਖ ਅਤੇ ਮੌਜੂਦਾ ਸਮੇਂ ‘ਚ ਆਈਵੀ ‘ਚ ਸਰਜੀਕਲ ਗੈਸਟ੍ਰੋਿ ੲੰਟਰੋਲਾਜਿਸਟ ਅਤੇ ਜੀਆਈ ਓਾਕੋ ਸਰਜਨ ਡਾ. ਜੀਆਰ ਵਰਮਾ ਨੇ ਕਿਹਾ ਕਿ ਸੈਂਟਰ ਲਿਵਰ, ਗਾਲਬਲੈਡਰ ਅਤੇ ਪੈਂਕ੍ਰਿਯਾਜ ਸਹਿਤ ਗੈਸਟੋ੍ਰਇੰਟੇਸਟਾਈਨਲ ਟਰੈਕਟ ਸਬੰਧੀ ਰੋਗਾਂ ਦੀ ਰੋਕਥਾਮ ਅਤੇ ਪ੍ਰਬੰਧਨ ‘ਚ ਸਪੈਸ਼ਲਾਈਜਡ ਹੈ | ਅਨੁਭਵੀ ਗੈਸਟ੍ਰੋਇੰਟੇਰੋਲਾਜਿਸਟ ਸਟੋਨ ਰਿਮੂਵ ਕਰਨ, ਸਟੈਂਟ ਲਗਾਉਣ, ਬੈਰੀਕੇਲ ਲਿਗੇਸ਼ਨ / ਸਕਲੇਰੋਥੇਰੇਪੀ ਆਦਿ ਡਾਯਗਨੋਸਟਿਕ ਅਤੇ ਚੁਣੌਤੀਪੂਰਣ ਮੈਡੀਕਲ ਐਂਡੋਸਕੋਪੀ ਕਰਨ ‘ਚ ਸਮਰੱਥ ਹਨ ਤੇ ਜਰੂਰਤਮੰਦ ਰੋਗੀਆਂ ਨੂੰ ਚੌਵੀ ਘੰਟੇ ਐਂਡੋਸਕੋਪਿਕ ਸੇਵਾਵਾਂ ਪ੍ਰਦਾਨ ਕਰਨ ਦੇ ਲਈ ਉਪਲਬਧ ਹਨ |
ਸੈਂਟਰ ਦੇ ਹੋਰ ਟੀਮ ਮੈਂਬਰ ‘ਚ ਸ਼ਾਮਲ ਹਨ: ਸਰਜੀਕਲ ਗੈਸਟ੍ਰੋਇੰਟਰੋਲਾਜਿਸਟ ਅਤੇ ਜੀਆਈ ਓਾਕੋ ਸਰਜਨ ਡਾ. ਵਿਵੇਕ ਚੌਹਾਨ, ਸਲਾਹਕਾਰ ਹੇਪੇਟੋਲਾਜਿਸਟ ਅਤੇ ਗੈਸਟੋ੍ਰਇੰਟਰੋਲਾਜਿਸਟ ਡਾ. ਸੁਮਿਤ ਕੈਂਥ ਅਤੇ ਡਾ. ਅਸ਼ਵਥ ਵੇਂਕਟਰਮਣ |
ਸੈਂਟਰ ‘ਚ ਇਹ ਸੁਵਿਧਾਵਾਂ ਉਪਲਬਧ ਹੋਣਗੀਆਂ – ਐਂਡੋਸਕੋਪਿਕ ਅਤੇ ਇੰਟਰਵੇਂਸ਼ਨਲ ਪ੍ਰਕ੍ਰਿਆਵਾਂ ‘ਚ ਯੂਜੀਆਈ ਐਂਡੋਸਕੋਪੀ, ਕੋਲੋਨੋਸਕੋਪੀ, ਈਆਰਸੀਪੀ, ਇਸੋਫੇਜੀਅਲ ਅਤੇ ਬਾਈਲ ਡਕਟ ਦੇ ਕੈਂਸਰ ਦੇ ਲਈ ਪਾਲੀਏਟਿਵ ਮੇਟੈਲਿਕ ਸਟੇਂਟਿੰਗ, ਐਂਡੋਸਕੋਪੀ ਵੈਰੀਅਲ ਲਿਗੇਸ਼ਨ ਐਨਾਸਟੋਮੋਟਿਕ ਸਟਿ੍ਕਚਰਸ ਦਾ ਬੈਲੂਨ ਡਾਈਲੇਸ਼ਨ, ਪੇਟ ਅਤੇ ਛਾਤੀ ਤੋਂ ਪਸ, ਪਿੱਤ, ਖੂਨ ਦੀ ਇਮੇਜ ਗਾਈਡੇਡ ਕੈਥੇਰਟ ਨਿਕਾਸੀ, ਪੀਟੀਬੀਡੀ ਅਤੇ ਸਟੇਟ ਆਫ ਆਰਟ ਆਪਰੇਟਿੰਗ ਰੂਮ |