ਮੋਹਾਲੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੇ ਚੈਪਟਰ 64 ਨੇ ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜਾ ਮਨਾਇਆ
Sanghol Times/Jagmeet Singh/21.02.2023/ਮੋਹਾਲੀ
ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜੇ ਤੇ ੨੧ ਫ਼ਰਵਰੀ ੨੦੨੩ ਨੂੰ ਮੁਹਾਲੀ ਸੀਨੀਅਰ ਸਿਟਜ਼ਨ ਐਸੋਸੀਏਸ਼ਨ, ਚੈਪਟਰ ੬੪ ਵੱਲੋਂ ਸਰਕਾਰੀ ਸਮਾਰਟ ਸਕੂਲ ਫੇਜ਼ ੧੦, ਮੁਹਾਲੀ ਵਿਖੇ ਬਚਿਆਂ ਦੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਵਾਸਤੇ ਮੁਕਾਬਲੇ ਕਰਵਾਏ ਗਏ। ਜਿਨ੍ਹਾਂ ਵਿੱਚ ਸੁੰਦਰ ਲਿਖਾਈ, ਸ਼ੁੱਧ ਉਚਾਰਨ ਤੇ ਵਿਆਕਰਣ ਦੇ ਨਿਯਮ ਸ਼ਾਮਿਲ ਸਨ। ਐਸੋਸੀਏਸ਼ਨ ਦੇ ਸਕੱਤਰ ਪਬਲਿਕ ਰਿਲੇਸ਼ਨ ਹਰਿੰਦਰ ਪਾਲ ਸਿੰਘ ਹੈਰੀ ਨੇ ਦੱਸਿਆ ਕਿ ਇਸ ਵਿੱਚ ੩੦੦ ਤੋਂ ਵੱਧ ਬੱਚਿਆਂ ਨੇ ਹਿੱਸਾ ਲਿਆ। ਜਿਤਣ ਵਾਲੇ ਬੱਚਿਆਂ ਨੂੰ ਇਨਾਮ ਦੇ ਤੌਰ ਤੇ ਪੰਜਾਬੀ ਦੀਆਂ ਕਿਤਾਬਾਂ ਵੰਡੀਆਂ ਗਈਆਂ। ਇਸ ਤੋਂ ਇਲਾਵਾ ਅਧਿਆਪਕਾਂ ਨੂੰ ਵੀ ਸ਼ੁੱਧ ਪੰਜਾਬੀ ਬੋਲਣ ਅਤੇ ਲਿਖਣ ਤੇ ਸਨਮਾਨਿਤ ਕੀਤਾ ਗਿਆ।
ਸਕੂਲ ਦੇ ਸਾਰੇ ਬਚਿਆਂ ਨੂੰ ਪੰਜਾਬੀ ਦੀਆਂ ਕੁੱਝ ਕਿਤਾਬਾਂ ਮੁਫ਼ਤ ਵੰਡੀਆਂ ਗਈਆਂ। ਸਾਰੇ ਬਚਿਆਂ ਨੂੰ ਹਲਕੀ ਰਿਫਰੈਸ਼ਮੈਂਟ ਵੀ ਦਿੱਤੀ ਗਈ।
ਸਕੂਲ ਦੇ ਸਮੂਹ ਸਟਾਫ ਨੇ ਇਸ ਉਪਰਾਲੇ ਲਈ ਚੈਪਟਰ ੬੪ ਦੇ ਸਮੂਹ ਮੈਂਬਰਾਂ ਅਤੇ ਉਚੇਚੇ ਤੌਰ ਤੇ ਚੈਪਟਰ ਦੇ ਪ੍ਰਧਾਨ ਸ੍ਰ ਜਰਨੈਲ ਸਿੰਘ ਅਤੇ ਸਕੱਤਰ ਸ੍ਰ ਹਰਜਿੰਦਰ ਸਿੰਘ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।