ਫਸਟ-ਏਡ ਦੀ ਟ੍ਰੇਨਿੰਗ ਕਰਨ ਲਈ ਆਨਲਾਈਨ ਰਜਿਟ੍ਰੇਸਨ ਸ਼ੁਰੂ
Sanghol Times/ਐਸ.ਏ.ਐਸ.ਨਗਰ/03 ਮਾਰਚ, 2023
ਸ੍ਰੀਮਤੀ ਅਸ਼ਿਕਾ ਜੈਨ (ਆਈ.ਏ.ਐਸ) ਡਿਪਟੀ ਕਮਿਸ਼ਨਰ, ਐਸ.ਏ.ਐਸ.ਨਗਰ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ, ਐਸ.ਏ.ਐਸ.ਨਗਰ ਵੱਲੋਂ ਕਮਰਸ਼ੀਅਲ, ਡਰਾਈਵਰ, ਕੰਡਕਟਰ ਲਾਇਸੰਸ ਬਣਾਉਣ ਵਾਲੇ ਵਿਅਕਤੀ ਅਤੇ ਨੈਨੀ ਕੋਰਸ ਕਰਨ ਵਾਲੀਆਂ ਲੜਕੀਆਂ ਤੋਂ ਇਲਾਵਾ ਜੋ ਫਸਟ-ਏਡ ਦੀ ਟ੍ਰੇਨਿੰਗ ਕਰਨ ਦੇ ਇਛੁੱਕ ਹਨ, ਉਨ੍ਹਾਂ ਦੇ ਲਈ ਇੰਡੀਅਨ ਰੈਡ ਕਰਾਸ ਸੁਸਾਇਟੀ ਵੱਲੋਂ ਆਨਲਾਈਨ ਰਜਿਸਟ੍ਰੇਸਨ ਦੀ ਸੁਵਿਧਾ ਸ਼ੁਰੂ ਕੀਤੀ ਗਈ ਹੈ।
ਹੁਣ ਦਫਤਰ ਵਿੱਚ ਜਾ ਕੇ ਮੈਨੂਅਲ ਰਜਿਸਟ੍ਰੇਸ਼ਨ ਕਰਵਾਉਣ ਦੀ ਥਾਂ ‘ਤੇ ਆਨਲਾਈਨ ਰਜਿਟ੍ਰੇਸ਼ਨ ਕਰਵਾ ਸਕਦੇ ਹਨ। ਲੜਕੇ/ਲੜਕੀਆਂ ਆਨਲਾਈਨ ਰਜਿਸਟ੍ਰੇਸ਼ਨ ਖੁਦ ਜਾਂ ਦਫਤਰ ਵਿੱਚ ਜਾ ਕੇ ਕਰਵਾ ਸਕਦੇ ਹਨ। ਇਸ ਦੇ ਲਈ 1500/-ਰੁਪਏ ਫੀਸ ਹੋਵੇਗੀ ਅਤੇ ਦਫਤਰ ਵਿੱਚ ਕਰਵਾਉਣ ਲਈ 1525/-ਰੁਪਏ ਫੀਸ ਹੋਵੇਗੀ। ਫਾਰਮ ਭਰਨ ਤੋਂ ਬਾਅਦ ਫੀਸ ਵੀ ਆਨਲਾਈਨ ਹੀ ਜਮ੍ਹਾਂ ਹੋਵੇਗੀ ਅਤੇ ਬੈਚ ਦੀ ਟਰੇਨਿੰਗ ਦੇਣ ਸਬੰਧੀ ਰਜਿਟ੍ਰੇਸ਼ਨ ਹੋ ਜਾਣ ਉਪਰੰਤ ਰੈਡ ਕਰਾਸ ਦਫਤਰ ਵੱਲੋਂ ਵਿਅਕਤੀ ਨੂੰ ਮਿਤੀ ਅਤੇ ਸਮਾਂ ਦੱਸਿਆ ਜਾਵੇਗਾ।
ਇਸ ਤੋਂ ਬਾਅਦ ਅੱਠ ਦਿਨ ਲਗਾਤਰ 2-2 ਘੰਟੇ ਦੀ ਕਲਾਸ ਹੋਵਗੀ, ਜਿਸ ਦੀ ਹਾਜ਼ਰੀ ਬਾਇਉਮੈਟ੍ਰਿਕ ਮਸ਼ੀਨ ‘ਤੇ ਲਗਾਈ ਜਾਵੇਗੀ, ਵਿਅਕਤੀ ਦੇ ਪ੍ਰੀਖਿਆ ਦੇਣ ਤੋਂ ਕੁਝ ਦਿਨ ਬਾਅਦ ਸਰਟੀਫਿਕੇਟ ਅਪਲੋਡ ਕਰ ਦਿੱਤਾ ਜਾਵੇਗਾ, ਜਿਸ ਨੂੰ ਵਿਅਕਤੀ ਅਸਾਨੀ ਨਾਲ ਆਪਣੇ ਮੋਬਾਇਲ ਫੋਨ ‘ਤੇ ਹੀ ਡੋਨਲੋਡ ਕਰ ਸਕਦਾ ਹੈ।
ਆਨਲਾਈਨ ਰਜਿਸਟ੍ਰੇਸਨ ਕਰਨ ਦਾ ਫਾਇਦਾ ਇਹ ਹੋਵੇਗਾ ਕਿ ਜਿਸ ਸਰਟੀਫਿਕੇਟ ਲੈਣ ਨੂੰ ਕਈ-ਕਈ ਮਹੀਨੇ ਲੱਗ ਜਾਂਦੇ ਸਨ, ਉਹ ਪ੍ਰੀਖਿਆ ਤੋਂ ਕੁਝ ਦਿਨ ਬਾਅਦ ਹੀ ਆ ਜਾਵੇਗਾ।
ਸਰਟੀਫਿਕੇਟ ਲੈਣ ਲਈ ਵਿਅਕਤੀ ਦੀ 75 ਫ਼ੀਸਦ ਹਾਜ਼ਰੀ ਜ਼ਰੂਰੀ ਹੋਵੇਗੀ।
ਇਸ ਮੌਕੇ ਸਕੱਤਰ, ਸ਼੍ਰੀ ਕਮਲੇਸ਼ ਕੁਮਾਰ ਕੌਸ਼ਲ ਰੈਡ ਕਰਾਸ ਵੱਲੋ ਦੱਸਿਆ ਗਿਆ ਹੈ ਕਿ 30 ਵਿਅਕਤੀਆਂ ਦੇ ਬੈਚ ਨੂੰ ਟ੍ਰੇਨਿੰਗ ਦਿਤੀ ਜਾਵੇਗੀ ਅਤੇ ਵਿਅਕਤੀਆਂ ਦੀ ਹਾਜ਼ਰੀ ਬਾਇਉਮੈਟ੍ਰਿਕ ਮਸ਼ੀਨ ਰਾਹੀਂ ਲਗਾਈ ਜਾਵੇਗੀ। ਪ੍ਰੀਖਿਆ ਦੇਣ ਤੋਂ ਕੁਝ ਦਿਨ ਬਾਅਦ ਹੀ ਅਸਲ ਸਰਟੀਫਿਕੇਟ ਆਨਲਾਈਨ ਅਪਲੋਡ ਕਰ ਦਿੱਤਾ ਜਾਵੇਗਾ, ਜਿਸ ਨੂੰ ਵਿਅਕਤੀ ਆਪਣੇ ਮੋਬਾਇਲ ਫੋਨ ‘ਤੇ ਹੀ ਡੋਨਲੋਡ ਕਰ ਸਕਦਾ ਹੈ।
ਆਨਲਾਈਨ ਰਜਿਸਟ੍ਰੇਸ਼ਨ ਲਈ https://ircsfa.org/ਵੈਬਸਾਈਟ ਜਾਂ ਰੈਡ ਕਰਾਸ ਦੇ ਦਫਤਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਚੌਥੀ ਮੰਜ਼ਿਲ ਕਮਰਾ ਨੰ:525 ਵਿੱਚ ਜਾ ਕੇ ਕਰਵਾਈ ਜਾ ਸਕਦੀ ਹੈ।
—