
ਹਰਭਜਨ ਸਿੰਘ ਈ.ਟੀ.ਓ. ਨੇ ਅੰਮ੍ਰਿਤਸਰ ਮਹਿਤਾ ਸੜ੍ਹਕ ’ਤੇ ਲੱਗੇ ਸੈਂਕੜੇ ਵਰ੍ਹੇ ਪੁਰਾਣੇ ਬੋਹੜ ਦੇ ਦਰਖ਼ਤ ਨੂੰ ਬਚਾਇਆ
Sanghol Timeslਅੰਮ੍ਰਿਤਸਰ/14 ਮਾਰਚ,2023(ਰਣਜੀਤ ਸਿੰਘ ਮਸੌਣ/ਸੁਖਦੇਵ ਮੋਨੂੰ) ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਅੰਮ੍ਰਿਤਸਰ ਤੋਂ ਸ੍ਰੀ ਹਰਗੋਬਿੰਦਪੁਰ ਸੜ੍ਹਕ ਜੋ ਕਿ ਨਵੀਂ ਬਣ ਰਹੀ ਹੈ ਦੇ ਵਿਚਾਲੇ ਆਉਂਦਾ ਸੈਂਕੜੇ ਸਾਲ ਪੁਰਾਣਾ ਬੋਹੜ ਦਾ ਦਰਖ਼ਤ ਨਾ ਕੱਟ ਕੇ ਉਸਦੇ ਦੋਵੇਂ ਪਾਸਿਆਂ ਤੋਂ ਸੜ੍ਹਕ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਦੱਸਣਯੋਗ ਹੈ ਕਿ ਇਹ ਦਰਖ਼ਤ ਪੁਰਾਣੀ ਸੜ੍ਹਕ ਦੇ ਕੰਡੇ ’ਤੇ ਆਉਂਦਾ ਹੈ, ਪਰ ਹੁਣ ਸੜ੍ਹਕ ਚੌੜੀ ਹੋਣ ਕਾਰਨ ਇਸ ਰੁੱਖ ਨੂੰ ਕੱਟਿਆ ਜਾਣਾ ਸੀ। ਮੰਤਰੀ ਹਰਭਜਨ ਸਿੰਘ ਜੋ ਕਿ ਉਕਤ ਹਲਕੇ ਤੋਂ ਵਿਧਾਇਕ ਵੀ ਹਨ ਨੇ ਆਪਣੇ ਰੁਟੀਨ ਦੌਰੇ ਦੌਰਾਨ ਇਸ ਦਰਖ਼ਤ ਨੂੰ ਵੇਖਿਆ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਵਿਰਾਸਤੀ ਦਰਖ਼ਤ ਨੂੰ ਬਚਾਉਣ ਦੀ ਹਦਾਇਤ ਕੀਤੀ। ਜਿਸ ’ਤੇ ਕਾਰਵਾਈ ਕਰਦੇ ਹੋਏ ਵਿਭਾਗ ਨੇ ਚੌੜੀ ਹੋਣ ਵਾਲੀ ਸੜ੍ਹਕ ਨੂੰ ਦਰਖ਼ਤ ਦੇ ਦੋਵੇਂ ਪਾਸਿਆਂ ਤੋਂ ਬਣਾਉਣ ਦਾ ਫੈਸਲਾਂ ਲਿਆ। ਇਲਾਕੇ ਦੇ ਲੋਕ ਮੰਤਰੀ ਸਾਹਿਬ ਵੱਲੋਂ ਕੀਤੀ ਗਏ ਇਨ੍ਹਾਂ ਯਤਨਾਂ ਦੀ ਸਰਾਹਨਾ ਕਰ ਰਹੇ ਹਨ।